(Source: ECI/ABP News)
Wedding: ਮਸ਼ਹੂਰ ਹਸਤੀ ਨੇ 51 ਸਾਲ ਦੀ ਉਮਰ 'ਚ ਗੁੱਪ-ਚੁੱਪ ਕਰਵਾਇਆ ਵਿਆਹ ? ਵਾਇਰਲ ਖਬਰਾਂ ਦੀ ਖੋਲ੍ਹੀ ਸੱਚਾਈ
Geeta Kapur Wedding: ਬਾਲੀਵੁੱਡ ਦੀ ਸਭ ਤੋਂ ਮਸ਼ਹੂਰ ਕੋਰੀਓਗ੍ਰਾਫਰਾਂ ਨੂੰ ਲੈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਆਪਣੇ ਕਰੀਅਰ ਵਿੱਚ ਕਈ ਸੁਪਰਹਿੱਟ ਗੀਤਾਂ ਦੀ ਕੋਰੀਓਗ੍ਰਾਫੀ ਕਰਨ ਵਾਲੀ ਗੀਤਾ ਕਪੂਰ ਦੇ 51 ਸਾਲ ਦੀ
![Wedding: ਮਸ਼ਹੂਰ ਹਸਤੀ ਨੇ 51 ਸਾਲ ਦੀ ਉਮਰ 'ਚ ਗੁੱਪ-ਚੁੱਪ ਕਰਵਾਇਆ ਵਿਆਹ ? ਵਾਇਰਲ ਖਬਰਾਂ ਦੀ ਖੋਲ੍ਹੀ ਸੱਚਾਈ Did the celebrity secretly get married at the age of 51? The Unveiled Truth of Viral News Wedding: ਮਸ਼ਹੂਰ ਹਸਤੀ ਨੇ 51 ਸਾਲ ਦੀ ਉਮਰ 'ਚ ਗੁੱਪ-ਚੁੱਪ ਕਰਵਾਇਆ ਵਿਆਹ ? ਵਾਇਰਲ ਖਬਰਾਂ ਦੀ ਖੋਲ੍ਹੀ ਸੱਚਾਈ](https://feeds.abplive.com/onecms/images/uploaded-images/2024/07/16/7f116d57e70cb752b3e748ca37d294a71721113468881709_original.jpg?impolicy=abp_cdn&imwidth=1200&height=675)
Geeta Kapur Wedding: ਬਾਲੀਵੁੱਡ ਦੀ ਸਭ ਤੋਂ ਮਸ਼ਹੂਰ ਕੋਰੀਓਗ੍ਰਾਫਰਾਂ ਨੂੰ ਲੈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਆਪਣੇ ਕਰੀਅਰ ਵਿੱਚ ਕਈ ਸੁਪਰਹਿੱਟ ਗੀਤਾਂ ਦੀ ਕੋਰੀਓਗ੍ਰਾਫੀ ਕਰਨ ਵਾਲੀ ਗੀਤਾ ਕਪੂਰ ਦੇ 51 ਸਾਲ ਦੀ ਉਮਰ ਵਿੱਚ ਵਿਆਹ ਦੀਆਂ ਖਬਰਾਂ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਇਹੀ ਨਹੀਂ ਪ੍ਰਸ਼ੰਸਕਾਂ ਵੱਲੋਂ ਵੀ ਕੋਰੀਓਗ੍ਰਾਫਰ ਨੂੰ ਵਿਆਹ ਦੀਆਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਹਾਲਾਂਕਿ ਇਨ੍ਹਾਂ ਖਬਰਾਂ ਵਿੱਚ ਕਿੰਨੀ ਸੱਚਾਈ ਹੈ, ਇਸਦਾ ਹੁਣ ਖੁਲਾਸਾ ਹੋ ਚੁੱਕਿਆ ਹੈ।
ਦਰਅਸਲ, 51 ਸਾਲ ਦੀ ਉਮਰ 'ਚ ਵੀ ਗੀਤਾ ਕਪੂਰ ਕੁਆਰੀ ਹੈ ਅਤੇ ਅਜੇ ਤੱਕ ਉਨ੍ਹਾਂ ਦਾ ਵਿਆਹ ਨਹੀਂ ਹੋਇਆ ਹੈ। ਕੋਰੀਓਗ੍ਰਾਫਰਾਂ ਨੇ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਫੈਲ ਰਹੀਆਂ ਅਫਵਾਹਾਂ ਉੱਪਰ ਚੁੱਪੀ ਤੋੜੀ ਹੈ। ਹਾਲ ਹੀ 'ਚ ਇਕ ਇੰਟਰਵਿਊ 'ਚ ਗੀਤਾ ਕਪੂਰ ਨੇ ਕਿਹਾ, "ਮੇਰੇ ਬਾਰੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਮੈਂ ਵਿਆਹੁਤਾ ਹਾਂ ਅਤੇ ਚੁੱਪਚਾਪ ਵਿਆਹ ਕਰਵਾ ਲਿਆ ਹੈ, ਪਰ ਅਜਿਹਾ ਨਹੀਂ ਹੈ। ਜੇਕਰ ਮੈਂ ਵਿਆਹ ਕੀਤਾ ਹੁੰਦਾ ਤਾਂ ਮੈਂ ਮਾਣ ਨਾਲ ਇਸ ਦਾ ਐਲਾਨ ਕਰਦੀ।" ਗੀਤਾ ਕਪੂਰ ਨੇ ਅੱਗੇ ਕਿਹਾ ਕਿ ਇਹ ਅਫਵਾਹਾਂ ਉਸ ਨੂੰ ਹੈਰਾਨ ਕਰਦੀਆਂ ਹਨ ਅਤੇ ਇਨ੍ਹਾਂ ਨੂੰ ਬੰਦ ਕਰ ਦੇਣਾ ਚਾਹੀਦਾ ਹੈ।
View this post on Instagram
ਇਸ ਤੋਂ ਇਲਾਵਾ ਗੀਤਾ ਨੇ ਦੱਸਿਆ ਕਿ ਉਨ੍ਹਾਂ ਕੋਲ ਕਰੋੜਾਂ ਦੀ ਕਾਰ ਅਤੇ ਬੰਗਲਾ ਹੋਣ ਬਾਰੇ ਵੀ ਦੱਸਿਆ ਜਾਂਦਾ ਹੈ। ਉਨ੍ਹਾਂ ਨੇ ਮਜ਼ਾਕ ਵਿੱਚ ਕਿਹਾ, "ਜੇਕਰ ਇਹ ਕਰੋੜਾਂ ਦੀਆਂ ਕਾਰਾਂ ਹੁੰਦੀਆਂ, ਤਾਂ ਮੈਂ ਉਨ੍ਹਾਂ ਨੂੰ ਚਲਾਉਣਾ ਚਾਹਾਂਗੀ, ਅਤੇ ਜੇ ਇਹ ਬੰਗਲੇ ਸਨ, ਮੈਂ ਉੱਥੇ ਰਹਿਣਾ ਚਾਹਾਂਗੀ।" ਇਸ ਸਮੇਂ ਗੀਤਾ ਕਪੂਰ 13 ਜੁਲਾਈ ਤੋਂ ਸ਼ੁਰੂ ਹੋਏ ਡਾਂਸ ਰਿਐਲਿਟੀ ਸ਼ੋਅ 'ਇੰਡੀਆਜ਼ ਬੈਸਟ ਡਾਂਸਰ ਸੀਜ਼ਨ 4' 'ਚ ਜੱਜ ਵਜੋਂ ਨਜ਼ਰ ਆ ਰਹੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)