ਪੜਚੋਲ ਕਰੋ
(Source: ECI/ABP News)
ਦਿਲਜੀਤ ਦੇ ਹੱਥ ਲੱਗੀ ਵੱਡੀ ਫਿਲਮ, 84 ਦੇ ਸਿੱਖ ਦੰਗਿਆਂ 'ਤੇ ਅਧਾਰਿਤ ਹੋ ਸਕਦੀ ਕਹਾਣੀ
ਦਿਲਜੀਤ ਦੋਸਾਂਝ ਨੇ ਆਪਣੀ ਅਦਾਕਾਰੀ ਨਾਲ ਲੋਕਾਂ ਦਾ ਦਿਲ ਜਿੱਤਿਆ, ਜਦੋਂਕਿ ਕਿਸਾਨ ਮੁੱਦੇ ਨੂੰ ਲੈ ਕੇ ਕੰਗਨਾ ਨਾਲ ਹੋਏ ਟਵੀਟ ਵਾਰ ਵਿੱਚ ਦਿਲਜੀਤ ਨੂੰ ਪ੍ਰਸ਼ੰਸਕਾਂ ਦਾ ਕਾਫੀ ਸਮਰਥਨ ਮਿਲਿਆ। ਹਾਲ ਹੀ ਵਿੱਚ ਕੰਗਨਾ ਅਤੇ ਦਿਲਜੀਤ ਦਰਮਿਆਨ ਲੜਾਈ ਹੋਈ ਤਾਂ ਇਸ ਦੌਰਾਨ ਕੰਗਨਾ ਦੇ ਦਿਲਜੀਤ ਨੇ ਖੂਬ ਕਲਾਸ ਲਗਾਈ।

ਮੁੰਬਈ: ਅਦਾਕਾਰ ਦਿਲਜੀਤ ਦੋਸਾਂਝ (Diljit Dosanjh) ਨੇ ਹਾਲ ਹੀ ਵਿੱਚ ਐਲਾਨ ਕੀਤਾ ਸੀ ਕਿ ਉਨ੍ਹਾਂ ਦੀ ਪੰਜਾਬੀ ਫਿਲਮ ‘ਜੋੜੀ’ 2021 ਵਿੱਚ ਰਿਲੀਜ਼ ਹੋਣ ਲਈ ਤਿਆਰ ਹੈ। ਹੁਣ ਖ਼ਬਰਾਂ ਆ ਰਹੀਆਂ ਹਨ ਕਿ ਦਿਲਜੀਤ ਨੇ ਇੱਕ ਹੋਰ ਵੱਡੀ ਫਿਲਮ ਦੀ ਸ਼ੁਰੂਆਤ ਕੀਤੀ ਹੈ। ਖ਼ਬਰਾਂ ਮੁਤਾਬਕ ਦਿਲਜੀਤ ਦੁਸਾਂਝ ਅਤੇ ਨਿਰਦੇਸ਼ਕ ਅਲੀ ਅੱਬਾਸ ਜ਼ਫਰ ਇਕੱਠੇ ਇੱਕ ਫਿਲਮ ਵਿੱਚ ਕੰਮ ਕਰਨ ਜਾ ਰਹੇ ਹਨ। ਅਲੀ ਅੱਬਾਸ ਦੀ ਇਹ ਫਿਲਮ 1984 ਦੇ ਸਿੱਖ ਦੰਗਿਆਂ ‘ਤੇ ਅਧਾਰਤ ਦੱਸੀ ਜਾ ਰਹੀ ਹੈ। ਇਸ ਫਿਲਮ ਵਿਚ ਦਿਲਜੀਜ਼ ਦੋਸਾਂਝ ਇਕ ਸਧਾਰਣ ਰੂਪ ਵਿਚ ਨਜ਼ਰ ਆਉਣਗੇ।
ਦੱਸਿਆ ਜਾ ਰਿਹਾ ਹੈ ਕਿ ਇਹ ਅਲੀ ਅੱਬਾਸ ਜ਼ਫਰ ਦਾ ਡਰੀਮ ਪ੍ਰੋਜੈਕਟ ਹੈ ਅਤੇ ਉਹ ਇਸ ਨੂੰ ਵੱਡੇ ਪੱਧਰ ‘ਤੇ ਬਣਾਉਣ ਦੀ ਤਿਆਰੀ ਕਰ ਰਹੇ ਹਨ। ਖ਼ਬਰਾਂ ਹਨ ਕਿ ਅਲੀ ਅੱਬਾਸ 84 ਦੇ ਦੰਗਿਆਂ ‘ਤੇ ਬਣੀ ਇਸ ਫਿਲਮ 'ਚ ਦਿਲਜੀਤ ਨੂੰ ਲੈਣ ਦਾ ਮਨ ਬਣਾ ਚੁੱਕੇ ਹਨ। ਹੁਣ ਕਿਉਂਕਿ ਅਦਾਕਾਰ ਵੀ ਇੱਕ ਪੰਜਾਬੀ ਹੈ, ਇਸ ਲਈ ਉਹ ਕਿਰਦਾਰਾਂ ਨਾਲ ਇਨਸਾਫ ਕਰਨਗੇ।
ਗਾਇਕਾ ਅਤੇ ਅਦਾਕਾਰ ਦਿਲਜੀਤ ਬਹੁਤ ਪੰਜਾਬੀ ਫਿਲਮਾਂ ਅਤੇ ਗਾਣਿਆਂ ਦੀ ਜਾਨ ਬਣਿਆ ਹੈ। ਉਸ ਨੇ ਫਿਲਮ ਉੜਤਾ ਪੰਜਾਬ ਵਿੱਚ ਇੱਕ ਪੁਲਿਸ ਮੁਲਾਜ਼ਮ ਦੀ ਭੂਮਿਕਾ ਨਿਭਾਈ। ਇਸ ਤੋਂ ਬਾਅਦ ਦਿਲਜੀਤ ਕਈ ਹੋਰ ਫਿਲਮਾਂ ਵਿੱਚ ਨਜ਼ਰ ਆਇਆ। ਇਸ ਦੇ ਨਾਲ ਅਕਸ਼ੇ ਨਾਲ ਦਿਲਜੀਤ ਦੀ ਕਾਮੇਡੀ ਵੀ ਲੋਕਾਂ ਨੂੰ ਖੂਬ ਪਸੰਦ ਆਈ ਸੀ। ਅਜਿਹੇ 'ਚ ਇੱਕ ਹੋਰ ਵੱਡੀ ਫਿਲਮ ਦਿਲਜੀਤ ਦੇ ਫੈਨਸ ਲਈ ਕਿਸੇ ਟ੍ਰੀਟ ਤੋਂ ਘੱਟ ਨਹੀਂ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਟ੍ਰੈਂਡਿੰਗ
ਅੰਮ੍ਰਿਤਸਰ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
