Actress Video: ਮਸ਼ਹੂਰ ਨਵ-ਵਿਆਹੀ ਜੋੜੀ ਨੇ ਕੀਤੀ ਅਜਿਹੀ ਕਰਤੂਤ, ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ ਨੇ ਮਚਾਇਆ ਹਾਹਾਕਾਰ
Divya Agarwal- Apurva Padgaonkar accused of fraud: ਬਿੱਗ ਬੌਸ OTT 1 ਦੀ ਜੇਤੂ ਅਤੇ ਮਸ਼ਹੂਰ ਮਾਡਲ ਦਿਵਿਆ ਅਗਰਵਾਲ ਵੀ ਇਨ੍ਹੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਦੱਸ ਦੇਈਏ ਕਿ ਵਿਆਹ ਤੋਂ ਬਾਅਦ ਚਰਚਾ ਵਿੱਚ ਆਈ ਮਾਡਲ
Divya Agarwal- Apurva Padgaonkar accused of fraud: ਬਿੱਗ ਬੌਸ OTT 1 ਦੀ ਜੇਤੂ ਅਤੇ ਮਸ਼ਹੂਰ ਮਾਡਲ ਦਿਵਿਆ ਅਗਰਵਾਲ ਵੀ ਇਨ੍ਹੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਦੱਸ ਦੇਈਏ ਕਿ ਵਿਆਹ ਤੋਂ ਬਾਅਦ ਚਰਚਾ ਵਿੱਚ ਆਈ ਮਾਡਲ ਇਨ੍ਹੀਂ ਦਿਨੀਂ ਵਿਵਾਦਾਂ ਵਿੱਚ ਫਸਦੀ ਹੋਈ ਨਜ਼ਰ ਆ ਰਹੀ ਹੈ। ਦਰਅਸਲ, ਹਾਲ ਹੀ 'ਚ ਖਬਰਾਂ ਸਨ ਕਿ ਦਿਵਿਆ ਅਗਰਵਾਲ ਆਪਣੇ ਪਤੀ ਨੂੰ ਤਲਾਕ ਦੇਣ ਜਾ ਰਹੀ ਹੈ, ਪਰ ਜਲਦ ਹੀ ਦਿਵਿਆ ਅਗਰਵਾਲ ਨੇ ਸਾਫ ਕਰ ਦਿੱਤਾ ਕਿ ਅਜਿਹਾ ਕੁਝ ਨਹੀਂ ਹੋ ਰਿਹਾ ਹੈ, ਉਹ ਆਪਣੇ ਵਿਆਹ ਵਿੱਚ ਖੁਸ਼ ਹੈ। ਇਸ ਤੋਂ ਬਾਅਦ ਦਿਵਿਆ ਇਕ ਵਾਰ ਫਿਰ ਆਪਣੇ ਬੱਚਿਆਂ ਨੂੰ ਲੈ ਕੇ ਦਿੱਤੇ ਬਿਆਨ ਨੂੰ ਲੈ ਕੇ ਸੁਰਖੀਆਂ 'ਚ ਰਹੀ।
ਪਰ ਇਸ ਵਾਰ ਮਾਮਲਾ ਕੁਝ ਵੱਖਰਾ ਹੈ। ਇਸ ਵਾਰ ਨਾ ਸਿਰਫ ਦਿਵਿਆ ਬਲਕਿ ਉਨ੍ਹਾਂ ਦੇ ਪਤੀ ਅਪੂਰਵਾ ਪਡਗਾਓਂਕਰ ਵੀ ਵੱਡੀ ਮੁਸੀਬਤ 'ਚ ਫਸਦੇ ਨਜ਼ਰ ਆ ਸਕਦੇ ਹਨ। ਦਰਅਸਲ ਇਹ ਮਾਮਲਾ ਧੋਖਾਧੜੀ ਦਾ ਦੱਸਿਆ ਜਾ ਰਿਹਾ ਹੈ। ਇਕ ਵਿਅਕਤੀ ਨੇ ਦੋਸ਼ ਲਾਇਆ ਹੈ ਕਿ ਦੋਵਾਂ ਨੇ ਉਸ ਦੇ ਪੈਸੇ ਨਹੀਂ ਦਿੱਤੇ ਹਨ। ਵਿਅਕਤੀ ਇਹ ਵੀ ਦਾਅਵਾ ਕਰ ਰਿਹਾ ਹੈ ਕਿ ਦਿਵਿਆ ਨੇ ਉਸ ਦਾ ਫ਼ੋਨ ਨੰਬਰ ਵੀ ਬਲਾਕ ਕਰ ਦਿੱਤਾ ਹੈ।
Broker and Instagram influencer Rafique Merchant goes public against non-payment of brokerage by Big Boss participant Divya Agarwal.
— Vishal Bhargava (@VishalBhargava5) July 9, 2024
I’m not an admirer of most brokers but if the terms of a deal are set - buyers and sellers must abide by it. No excuses. pic.twitter.com/aNPLOiFSbj
ਹਾਲ ਹੀ 'ਚ ਦਿਵਿਆ ਅਗਰਵਾਲ ਦੇ ਬ੍ਰੋਕਰ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਬ੍ਰੋਕਰ ਦਾ ਨਾਂ ਰਫੀਕ ਮਰਚੈਂਟ ਹੈ। ਜੀ ਹਾਂ, ਰਫੀਕ ਮਰਚੈਂਟ ਨੇ ਦਿਵਿਆ ਅਤੇ ਉਸ ਦੇ ਪਤੀ 'ਤੇ ਗੰਭੀਰ ਦੋਸ਼ ਲਗਾਏ ਹਨ। ਵਿਅਕਤੀ ਦਾ ਦਾਅਵਾ ਹੈ ਕਿ ਉਸ ਨੇ ਦਿਵਿਆ ਅਗਰਵਾਲ ਦਾ ਅਪਾਰਟਮੈਂਟ ਵੇਚਣ ਵਿੱਚ ਮਦਦ ਕੀਤੀ ਸੀ, ਪਰ ਉਸ ਦਾ ਜਿੰਨਾ ਪ੍ਰਤੀਸ਼ਤ ਬ੍ਰੋਕੇਜ਼ ਵਿੱਚ ਹਿੱਸਾ ਬਣਦਾ ਹੈ। ਉਹ ਦਿਵਿਆ ਅਗਰਵਾਲ ਨੇ ਨਹੀਂ ਦਿੱਤਾ ਹੈ।
ਰਫੀਕ ਮਰਚੈਂਟ ਨੇ ਅੱਗੇ ਦੱਸਿਆ ਕਿ ਪਹਿਲਾਂ ਉਸ ਨੇ ਮੀਟਿੰਗ ਕੀਤੀ ਅਤੇ ਫਿਰ ਰਜਿਸਟ੍ਰੇਸ਼ਨ ਵਿਚ ਵੀ ਹਿੱਸਾ ਲਿਆ ਪਰ ਉਸ ਤੋਂ ਬਾਅਦ ਉਸ ਨੇ ਮੇਰੀਆਂ ਕਾਲਾਂ ਚੁੱਕਣੀਆਂ ਬੰਦ ਕਰ ਦਿੱਤੀਆਂ ਅਤੇ ਮੈਨੂੰ ਬਲਾਕ ਕਰ ਦਿੱਤਾ। ਉਹ ਮੇਰੇ ਨਾਲ ਅਜਿਹਾ ਸਲੂਕ ਕਿਉਂ ਕਰ ਰਹੀ ਹੈ? ਅਪੂਰਵਾ ਪਡਗਾਓਂਕਰ, ਤੁਸੀਂ ਇੱਕ ਕਾਰੋਬਾਰੀ ਅਤੇ ਮਸ਼ਹੂਰ ਵਿਅਕਤੀ ਹੋ, ਤੁਸੀਂ ਅਜਿਹਾ ਕਿਉਂ ਕਰ ਰਹੇ ਹੋ? ਜੋ ਸਾਡਾ ਹੱਕ ਹੈ ਤੁਸੀਂ ਕਿਉਂ ਰੋਕ ਰਹੇ ਹੋ ? ਤੁਸੀਂ ਅੱਗੇ ਵਧੋ, ਪਰ ਸਾਡੀ ਰੋਜ਼ੀ-ਰੋਟੀ ਨਾ ਖੋਹੋ, ਕਿਰਪਾ ਕਰਕੇ ਮੈਨੂੰ ਮੇਰੀ ਬ੍ਰੋਕੇਜ਼ ਦਾ 1 ਪ੍ਰਤੀਸ਼ਤ ਹਿੱਸਾ ਦੇ ਦਿਓ।