ਪੜਚੋਲ ਕਰੋ
Advertisement
ਰੇਪ ਦੀਆਂ ਧਮਕੀਆਂ ਤੋਂ ਪ੍ਰੇਸ਼ਾਨ ਏਕਤਾ ਕਪੂਰ, ਇੰਝ ਦਿੱਤਾ ਢੁਕਵਾਂ ਜਵਾਬ
ਟੀਵੀ ਇੰਡਸਟਰੀ ਦੀ ਕੁਵੀਨ ਏਕਤਾ ਕਪੂਰ ਇਨ੍ਹੀਂ ਦਿਨੀਂ ਆਪਣੀ ਵੈੱਬ ਸੀਰੀਜ਼ 'ਐਕਸਐਕਸਐਕਸ: ਅੰਸੈਂਸਰਡ 2' ਕਰਕੇ ਚਰਚਾ 'ਚ ਹੈ। ਹਿੰਦੁਸਤਾਨੀ ਭਾਊ ਨੇ ਨਿਰਮਾਤਾ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ।
ਮੁੰਬਈ: ਕੁਝ ਦਿਨ ਪਹਿਲਾਂ, ਬਿੱਗ ਬੌਸ 13 ਦੇ ਸਾਬਕਾ ਕੰਟੇਸਟੈਂਟ ਹਿੰਦੁਸਤਾਨੀ ਭਾਊ ਉਰਫ ਵਿਕਾਸ ਫਾਟਕ ਨੇ ਏਕਤਾ ਕਪੂਰ ਤੇ ਸ਼ੋਭਾ ਕਪੂਰ ਖ਼ਿਲਾਫ਼ ਥਾਣੇ ਵਿੱਚ ਐਫਆਈਆਰ ਦਰਜ ਕੀਤੀ ਸੀ। ਉਸ ਨੇ ਇਹ ਸ਼ਿਕਾਇਤ ਐਲਟ ਬਾਲਾਜੀ ਦੀ ਵੈੱਬ-ਸੀਰੀਜ਼ 'ਐਕਸ' ਐਕਸਐਕਸ: ਅੰਸੈਂਸਰਡ 2' ਵਿਰੁੱਧ ਕੀਤੀ। ਉਸ ਨੇ ਸੀਰੀਜ਼ ਦੇ ਇੱਕ ਸੀਨ ‘ਤੇ ਇਤਰਾਜ਼ ਜਤਾਇਆ ਤੇ ਦੋਸ਼ ਲਾਇਆ ਹੈ ਕਿ ਇਸ ਸੀਨ ਵਿੱਚ ਭਾਰਤੀ ਫੌਜ, ਰਾਸ਼ਟਰੀ ਚਿੰਨ੍ਹ, ਕਰਨਲ ਟੈਗ ਦਾ ਅਪਮਾਨ ਕੀਤਾ ਗਿਆ ਹੈ ਤੇ ਦੇਸ਼ ਨੂੰ ਬਦਨਾਮ ਕੀਤਾ ਗਿਆ ਹੈ। ਹੁਣ ਏਕਤਾ ਕਪੂਰ ਨੇ ਇਸ ਐਫਆਈਆਰ ‘ਤੇ ਆਪਣੀ ਚੁੱਪੀ ਤੋੜੀ ਹੈ।
ਹਾਲਾਂਕਿ ਏਕਤਾ ਕਪੂਰ ਨੇ ਹਿੰਦੁਸਤਾਨੀ ਭਾਊ ਦਾ ਨਾਂ ਨਹੀਂ ਲਿਆ ਪਰ ਇੱਕ ਵੀਡੀਓ ‘ਚ ਏਕਤਾ ਕਪੂਰ ਨੇ ਕਿਹਾ, ‘ਜਦੋਂ ਸਾਨੂੰ ਦਰਜ ਕੀਤੀ ਗਈ ਐਫਆਈਆਰ ਦੀ ਕਾਪੀ ਮਿਲੀ ਤਾਂ ਅਸੀਂ ਤੁਰੰਤ ਸਮੱਗਰੀ ਨੂੰ ਹਟਾ ਦਿੱਤਾ। ਕੰਟੈਂਟ ਨੂੰ ਹਟਾਉਣ ਤੋਂ ਇਲਾਵਾ ਮੇਰੀ ਟੀਮ ਨੂੰ ਕੋਈ ਇਤਰਾਜ਼ ਨਹੀਂ ਕਿ ਉਹ ਭਾਰਤੀ ਫੌਜ ਦੀਆਂ ਪਤਨੀਆਂ ਤੋਂ ਮੁਆਫੀ ਮੰਗਣ। ਸਾਨੂੰ ਅਜਿਹਾ ਕਰਨ ਵਿੱਚ ਕੋਈ ਪ੍ਰੋਬਲਮ ਨਹੀਂ।“
ਏਕਤਾ ਨੇ ਕਿਹਾ ਕਿ ਸੋਸ਼ਲ ਮੀਡੀਆ ਰਾਹੀਂ ਉਸ ਨਾਲ ਬਦਸਲੂਕੀ ਕੀਤੀ ਜਾ ਰਹੀ ਹੈ ਤੇ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।
ਏਕਤਾ ਨੇ ਅੱਗੇ ਕਿਹਾ, ‘ਹੁਣ ਮੈਂ ਸੋਚ ਰਿਹਾ ਹਾਂ ਕਿ ਮੈਨੂੰ ਆਪਣੇ ਲਈ ਖੜ੍ਹਾ ਹੋਣਾ ਚਾਹੀਦਾ ਹੈ ਤੇ ਸੋਸ਼ਲ ਮੀਡੀਆ ਰਾਹੀਂ ਮਿਲ ਰਹੀਆਂ ਧਮਕੀਆਂ ਦੀ ਤਹਿ ਤੱਕ ਪਹੁੰਚ ਜਾਣਾ ਚਾਹੀਦਾ ਹੈ, ਕਿਉਂਕਿ ਜੇ ਮੈਂ ਅੱਜ ਆਪਣੇ ਲਈ ਆਪਣੀ ਆਵਾਜ਼ ਨਹੀਂ ਚੁੱਕੀ ਤਾਂ ਉਹ ਕੱਲ੍ਹ ਕਿਸੇ ਵੀ ਲੜਕੀ ਨੂੰ ਬੋਲ ਸਕਦਾ ਹੈ।“
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
" ਮੈਂ ਇਹ ਸਭ ਇਸ ਲਈ ਕਹਿ ਰਿਹਾ ਹਾਂ ਕਿਉਂਕਿ ਇੱਥੇ ਜੈਂਟਲਮੈਨ ਜੋ ਸੋਚਦਾ ਹੈ ਕਿ ਉਹ ਬਹੁਤ ਦੇਸ਼ ਭਗਤ ਹੈ, ਉਹ ਬਾਹਰ ਆਇਆ ਤੇ ਉਸ ਨੇ ਮੇਰੀ ਮਾਂ ਨੂੰ ਗਾਲਾਂ ਕੱਢੀਆਂ, ਮੇਰੇ ਨਾਲ ਵੀ ਬਦਸਲੂਕੀ ਕੀਤੀ। ਇੱਥੋਂ ਤੱਕ ਕਿ ਉਸ ਨੇ ਸੋਸ਼ਲ ਮੀਡੀਆ 'ਤੇ ਮੇਰੇ ਨਾਲ ਬਲਾਤਕਾਰ ਕਰਨ ਦੀ ਧਮਕੀ ਵੀ ਦਿੱਤੀ। ਹੁਣ ਇੱਥੇ ਸੈਨਾ ਦੀ ਗੱਲ ਨਹੀਂ ਹੋ ਰਹੀ ਤੇ ਨਾ ਹੀ ਅਸ਼ਲੀਲ ਕੰਟੈਂਟ ਦੀ। "
-ਏਕਤਾ ਕਪੂਰ, ਪ੍ਰੋਡਿਸਰ
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਸਿਹਤ
ਲਾਈਫਸਟਾਈਲ
ਤਕਨਾਲੌਜੀ
Advertisement