Emmy Awards: ਦਿਲਜੀਤ ਦੋਸਾਂਝ ਨੇ ਗੱਡ ਦਿੱਤੇ ਝੰਡੇ! ਇੰਟਰਨੈਸ਼ਨਲ ਐਮੀ ਐਵਾਰਡ ਲਈ ਨੌਮੀਨੇਟ
90 ਦੇ ਦਹਾਕੇ ਦੇ ਮਸ਼ਹੂਰ ਪੰਜਾਬੀ ਲੋਕ ਗਾਇਕ ਚਮਕੀਲਾ ਦੇ ਜੀਵਨ 'ਤੇ ਆਧਾਰਿਤ ਫਿਲਮ ਅਮਰ ਸਿੰਘ ਚਮਕੀਲਾ ਨੂੰ ਇੰਟਰਨੈਸ਼ਨਲ ਐਮੀ ਐਵਾਰਡ ਲਈ ਨਾਮਜ਼ਦ ਕੀਤਾ ਗਿਆ ਹੈ। ਇਸ ਫਿਲਮ ਨੂੰ ਦੋ ਸ਼੍ਰੇਣੀਆਂ ਵਿੱਚ ਨਾਮਜ਼ਦ ਕੀਤਾ ਗਿਆ ਹੈ।

Diljit Dosanjh Nominated for Emmy Awards: 90 ਦੇ ਦਹਾਕੇ ਦੇ ਮਸ਼ਹੂਰ ਪੰਜਾਬੀ ਲੋਕ ਗਾਇਕ ਚਮਕੀਲਾ ਦੇ ਜੀਵਨ 'ਤੇ ਆਧਾਰਿਤ ਫਿਲਮ ਅਮਰ ਸਿੰਘ ਚਮਕੀਲਾ ਨੂੰ ਇੰਟਰਨੈਸ਼ਨਲ ਐਮੀ ਐਵਾਰਡ ਲਈ ਨਾਮਜ਼ਦ ਕੀਤਾ ਗਿਆ ਹੈ। ਇਸ ਫਿਲਮ ਨੂੰ ਦੋ ਸ਼੍ਰੇਣੀਆਂ ਵਿੱਚ ਨਾਮਜ਼ਦ ਕੀਤਾ ਗਿਆ ਹੈ। ਇਹ ਸਰਵੋਤਮ ਅਦਾਕਾਰ ਤੇ ਸਰਵੋਤਮ ਫਿਲਮ ਹਨ। ਦਿਲਜੀਤ ਦੋਸਾਂਝ ਨੇ ਚਮਕੀਲਾ ਦਾ ਕਿਰਦਾਰ ਨਿਭਾਇਆ ਹੈ।
ਦਿਲਜੀਤ ਨੇ ਇਹ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝੀ ਕੀਤੀ। ਉਨ੍ਹਾਂ ਨੇ ਫਿਲਮ ਦੇ ਨਿਰਦੇਸ਼ਕ ਇਮਤਿਆਜ਼ ਅਲੀ ਦਾ ਵੀ ਧੰਨਵਾਦ ਕੀਤਾ ਹੈ। ਅਲੀ ਨੇ ਫਿਲਮ ਨੂੰ ਦੋ ਪੁਰਸਕਾਰਾਂ ਲਈ ਨਾਮਜ਼ਦ ਕਰਨ 'ਤੇ ਦਿਲਜੀਤ ਤੇ ਟੀਮ ਨੂੰ ਵਧਾਈ ਦਿੱਤੀ ਹੈ। ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਨੇ ਫਿਲਮ ਵਿੱਚ ਚਮਕੀਲਾ ਦੀ ਪਤਨੀ ਅਮਰਜੋਤ ਕੌਰ ਦੀ ਭੂਮਿਕਾ ਨਿਭਾਇਆ ਹੈ। ਫਿਲਮ ਨੂੰ ਟੀਵੀ ਮੂਵੀ/ਮਿੰਨੀ-ਸੀਰੀਜ਼ ਸ਼੍ਰੇਣੀ ਵਿੱਚ ਨਾਮਜ਼ਦ ਕੀਤਾ ਗਿਆ ਹੈ। ਚਮਕੀਲਾ ਨੂੰ ਸਟੇਜ 'ਤੇ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ।
ਇਸ ਮਹੱਤਵਪੂਰਨ ਪ੍ਰਾਪਤੀ 'ਤੇ ਦਿਲਜੀਤ ਨੇ ਕਿਹਾ, "ਮੈਂ ਸੱਚਮੁੱਚ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ ਕਿ ਅਮਰ ਸਿੰਘ ਚਮਕੀਲਾ, ਜੋ ਪੰਜਾਬ ਦੇ ਇੱਕ ਕਲਾਕਾਰ ਸਨ, ਨੂੰ ਅੱਜ ਇੰਨੇ ਵੱਡੇ ਕੌਮਾਂਤਰੀ ਪਲੇਟਫਾਰਮ ਉਪਰ ਸਲਾਹਿਆ ਜਾ ਰਿਹਾ ਹੈ। ਇਹ ਨੌਮੀਨੇਸ਼ਨ ਸਿਰਫ ਮੇਰੇ ਨਾਮ ਨਹੀਂ ਬਲਕਿ ਅਮਰ ਸਿੰਘ ਚਮਕੀਲਾ ਦੀ ਪੂਰੀ ਵਿਰਾਸਤ ਦੇ ਨਾਮ ਹੈ। ਮੈਂ ਇਮਤਿਆਜ਼ ਅਲੀ ਦਾ ਸ਼ੁਕਰਗੁਜ਼ਾਰ ਹਾਂ, ਜਿਨ੍ਹਾਂ ਨੇ ਮੈਨੂੰ ਇਸ ਕਰਦਾਰ ਲਈ ਚੁਣਿਆ।
ਦੱਸ ਦਈਏ ਕਿ ਅਮਰ ਸਿੰਘ ਚਮਕੀਲਾ 1990 ਦੇ ਦਹਾਕੇ ਵਿੱਚ ਪੰਜਾਬ ਦਾ ਸਭ ਤੋਂ ਮਸ਼ਹੂਰ ਕਲਾਕਾਰ ਸੀ। ਹਰ ਕੋਈ ਉਨ੍ਹਾਂ ਦੇ ਗਾਣੇ ਤੇ ਲਾਈਵ ਪ੍ਰੋਗਰਾਮ ਸੁਣਨਾ ਚਾਹੁੰਦਾ ਸੀ। ਇਮਤਿਆਜ਼ ਅਲੀ ਨੇ ਚਮਕੀਲਾ ਦੀ ਹੱਤਿਆ ਤੋਂ 36 ਸਾਲ ਬਾਅਦ ਉਨ੍ਹਾਂ ਦੇ ਜੀਵਨ 'ਤੇ ਫਿਲਮ ਬਣਾਈ। 8 ਮਾਰਚ, 1988 ਨੂੰ ਪੰਜਾਬ ਦੇ ਮੋਹਸ਼ਮਪੁਰ ਪਿੰਡ ਵਿੱਚ ਇੱਕ ਸਟੇਜ ਲਗਾਈ ਗਈ ਸੀ। ਸੰਗੀਤਕਾਰ ਉਸ 'ਤੇ ਬੈਠੇ ਸਨ। ਸਟੇਜ ਦੇ ਸਾਹਮਣੇ ਲੋਕਾਂ ਦੀ ਭੀੜ ਸੀ। ਹਰ ਕੋਈ ਆਪਣੇ ਮਨਪਸੰਦ ਲੋਕ ਗਾਇਕ ਅਮਰ ਸਿੰਘ ਚਮਕੀਲਾ ਦੀ ਉਡੀਕ ਕਰ ਰਿਹਾ ਸੀ। ਸਟੇਜ ਤੋਂ ਐਂਕਰ ਨੇ ਚਮਕੀਲਾ ਦੇ ਆਉਣ ਦਾ ਐਲਾਨ ਕੀਤਾ।
ਚਮਕੀਲਾ ਆਪਣੀ ਪਤਨੀ ਅਮਰਜੋਤ ਨਾਲ ਖੱਬੇ ਪਾਸਿਓਂ ਸਟੇਜ 'ਤੇ ਚੜ੍ਹ ਰਿਹਾ ਸੀ। ਇਸ ਦੌਰਾਨ ਕੁਝ ਬਾਈਕ ਸਵਾਰ ਆਏ ਤੇ ਅੰਨ੍ਹੇਵਾਹ ਗੋਲੀਆਂ ਚਲਾਉਣ ਲੱਗ ਪਏ। ਚਮਕੀਲਾ ਤੇ ਅਮਰਜੋਤ ਦੀ ਗੋਲੀਬਾਰੀ ਵਿੱਚ ਮੌਕੇ 'ਤੇ ਹੀ ਮੌਤ ਹੋ ਗਈ। ਖਾਲਿਸਤਾਨ ਸਮਰਥਕਾਂ 'ਤੇ ਫਾਇਰਿੰਗ ਦਾ ਦੋਸ਼ ਲਗਾਇਆ ਗਿਆ ਸੀ। ਚਮਕੀਲਾ 'ਤੇ ਅਸ਼ਲੀਲ ਗਾਣੇ ਗਾਉਣ ਦਾ ਦੋਸ਼ ਲਗਾਇਆ ਗਿਆ ਸੀ।






















