ਪੜਚੋਲ ਕਰੋ
Advertisement
ਮਨੋਰੰਜਨ ਦੀ ਹਰ ਖਬਰ, ਸਿਰਫ 2 ਮਿੰਟ 'ਚ
1….ਨੋਟਬੰਦੀ ਵਿਚਾਲੇ ਅੱਜ ਬਾਕਸ ਆਫਿਸ ਤੇ ਸ਼ਾਹਰੁਖ ਅਤੇ ਆਲੀਆ ਦੀ ਫਿਲਮ 'ਡਿਅਰ ਜ਼ਿੰਦਗੀ' ਰਿਲੀਜ਼ ਹੋਈ ਹੈ। ਜਿਸ ਵਿੱਚ ਸ਼ਾਹਰੁਖ ਆਪਣੇ ਤੋਂ ਕਈ ਸਾਲ ਛੋਟੀ ਆਲੀਆ ਨਾਲ ਰੋਮਾਂਸ ਕਰਦੇ ਦਿਖਣਗੇ। 8 ਨਵੰਬਰ ਤੋਂ ਬਾਅਦ ਰਿਲੀਜ਼ ਹੋਈਆਂ ਕਈ ਫਿਲਮਾਂ ਤੇ ਨੋਟਬੰਦੀ ਦਾ ਅਸਰ ਹੋਇਆ ਹੈ।
2…ਉਥੇ ਹੀ ਪੰਜਾਬੀ ਫਿਲਮ 'ਕੱਚੇ ਧਾਗੇ' ਵੀ ਅੱਜ ਰਿਲੀਜ਼ ਹੋਈ ਹੈ। ਜਿਸ ਵਿੱਚ ਯੋਗਰਾਜ ਸਿੰਘ ਜ਼ਬਰਦਸਤ ਕਿਰਦਾਰ ਵਿੱਚ ਨਜ਼ਰ ਆਉਣਗੇ। ਫਿਲਮ ਨੂੰ ਬੂਟਾ ਸਿੰਘ ਨੇ ਡਾਇਰੈਕਟ ਕੀਤਾ ਹੈ। ਇਹ ਇੱਕ ਐਕਸ਼ਨ ਲਵ ਸਟੋਰੀ ਹੈ।
3….ਬੀਤੇ ਦਿਨ ਮੁੰਬਈ ਵਿੱਚ ਮੁਕੇਸ਼ ਅੰਬਾਨੀ ਵਲੋਂ ਇੱਕ ਪਾਰਟੀ ਰਖੀ ਗਈ ਦਰਅਸਲ ਮੁਕੇਸ਼ ਅਤੇ ਨੀਤਾ ਅੰਬਾਨੀ ਦੀ ਭਤੀਜੀ ਇਸ਼ਿਤਾ ਦੇ ਵਿਆਹ ਦੀ ਖੁਸ਼ੀ 'ਚ ਇਹ ਪਾਰਟੀ ਦਿੱਤੀ ਗਈ ਜਿਸ ਵਿੱਚ ਬਾਲੀਵੁੱਡ ਸਿਤਾਰਿਆਂ ਨੇ ਸ਼ਿਰਕਤ ਕੀਤੀ ਜਿਨਾ ਚੋਂ ਆਲੀਆ ਭੱਟ ਕੁਝ ਹਟਕੇ ਅਤੇ ਟਰਡੀਸ਼ਨਲ ਅੰਦਾਜ਼ ਵਿੱਚ ਨਜ਼ਰ ਆਈ।
4….ਫਿਲਮ 'ਤੇਰੇ ਨਾਮ' ਸੁਪਰ ਸਟਾਰ ਸਲਮਾਨ ਖਾਨ ਦੀ ਬਿਹਤਰੀਨ ਫਿਲਮ ਸਮਝੀ ਜਾਂਦੀ ਹੈ। ਫਿਲਮ ਦੇ ਨਿਰਦੇਸ਼ਕ ਸਤੀਸ਼ ਕੌਸ਼ਿਕ ਨੇ ਕਿਹਾ ਕਿ ਉਹਨਾਂ ਦਾ ਵਿਚਾਰ ਫਿਲਮ ਦਾ ਸੀਕਵਲ ਬਣਾਉਣ ਦਾ ਹੈ ਪਰ ਉਹ ਯਕੀਨੀ ਤੌਰ ਤੇ ਨਹੀਂ ਕਹਿ ਸਕਦੇ ਕਿ ਉਹ ਜਲਦ ਹੀ ਅਜਿਹਾ ਕਰ ਪਾਉਣਗੇ?
5….ਅਭਿਨੇਤਾ ਸ਼ਾਹਿਦ ਕਪੂਰ ਨੇ ਸੰਜੇ ਲੀਲਾ ਭੰਸਾਲੀ ਨਿਰਦੇਸ਼ਿਤ ਫਿਲਮ 'ਪਦਮਾਵਤੀ' ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਸ਼ਾਹਿਦ ਨੇ ਵਧੀ ਹੋਈ ਦਾਡ਼ੀ ਦੇ ਨਾਲ ਇੱਕ ਤਸਵੀਰ ਇੰਸਟੈਗਰਾਮ ਤੇ ਸਾਂਝੇ ਕਰਦੇ ਹੋਏ ਲਿਖਿਆ "ਪਦਮਾਵਤੀ ਦੀ ਸ਼ੂਟਿੰਗ ਦਾ ਪਹਿਲਾ ਦਿਨ, ਮੈਨੂੰ ਸ਼ੁਭਕਾਮਨਾਵਾਂ ਦਵੋ."
6…ਆਮਿਰ ਦੀ ਫਿਲਮ 'ਦੰਗਲ' ਦਾ ਨਵਾਂ ਰੋਮਾਂਚਕ ਪੋਸਟਰ ਰਿਲੀਜ਼ ਹੋ ਗਿਆ ਹੈ। ਜਿਸ ਵਿੱਚ ਆਮਿਰ ਆਪਣੀਆਂ ਚਾਰੇ ਬੇਟੀਆਂ ਨਾਲ ਆਤਮਵਿਸ਼ਵਾਸ ਨਾਲ ਖਡ਼ੇ ਵਖਾਈ ਦੇ ਰਹੇ ਹਨ। ਭਲਵਾਨ ਮਹਾਵੀਰ ਸਿੰਘ ਫੋਗਟ ਦਾ ਕਿਰਦਾਰ ਨਿਭਾ ਰਹੇ ਆਮਿਰ ਦੀ ਫਿਲਮ 23 ਦਸੰਬਰ ਨੂੰ ਰਿਲੀਜ਼ ਹੋਵੇਗੀ।
7…ਆਗਾਮੀ ਫਿਲਮ 'ਵਜ੍ਹਾ ਤੁਮ ਹੋ' ਵਿੱਚ ਸਨਾ ਖਾਨ ਨਾਲ ਬੋਲਡ ਸੀਨਜ਼ ਕਰਨ ਵਾਲੇ ਗੁਰਮੀਤ ਚੌਧਰੀ ਮੁਤਾਬਕ ਉਹਨਾਂ ਦੀ ਪਤਨੀ ਦੇਬਿਨਾ ਨੂੰ ਉਹਨਾਂ ਦੇ ਸੀਨਜ਼ ਨਾਲ ਕੋਈ ਫਰਕ ਨਹੀਂ ਪੈਂਦਾ ਕਿਉੰਕਿ ਅਸੀਂ ਚੰਗੇ ਦੋਸਤ ਹਾਂ। ਗੁਰਮੀਤ ਮੁਤਾਬਕ ਉਹਨਾਂ ਦੀ ਪਕਤੀ ਸ਼ਾਂਤ ਅਤੇ ਬਹੁਤ ਮਜ਼ਬੂਤ ਮਹਿਲਾ ਹੈ।
8….ਬਾਲੀਵੁੱਡ ਐਕਟਰ ਅਭਿਸ਼ੇਕ ਬੱਚਨ ਤੋਂ ਵੀਡੀਓ ਚੈਟ ਰਾਂਹੀ ਫੈਨਜ਼ ਨੇ ਉਹਨਾਂ ਦੀ ਬੇਟੀ ਅਰਾਧਿਆ ਬੱਚਨ ਦੇ ਕਰੀਅਰ ਬਾਰੇ ਪੁੱਛਿਆ ਤਾਂ ਉਹਨਾਂ ਕਿਹਾ ਕਿ ਅਰਾਧਿਆ ਜੋ ਵੀ ਕਰੀਅਰ ਚੁਣੇਗੀ, ਉਸ ਨਾਲ ਉਹਨਾਂ ਨੂੰ ਖੁਸ਼ੀ ਹੋਵੇਗੀ।
9….ਹਾਲੀਵੁੱਡ ਤੱਕ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕੀ ਪ੍ਰਿਅੰਕਾ ਚੋਪਡ਼ਾ ਮੁਤਾਬਕ ਜੋ ਕੁੱਝ ਵੀ ਉਹਨਾਂ ਨੇ ਹਾਸਲ ਕੀਤਾ ਉਹ ਬਿਨਾਂ ਕਿਸੇ ਦੀ ਮਦਦ ਲਏ ਕਡ਼ੀ ਮਿਹਨਤ ਦੇ ਬਲਬੂਤੇ ਤੇ ਹਾਸਲ ਕੀਤਾ ਹੈ। ਪ੍ਰਿਅੰਕਾ ਨੇ ਕਿਹਾ ਕਿ ਪ੍ਰਸ਼ੰਸਕਾਂ ਤੋਂ ਮਿਲੇ ਪਿਆਰ ਨੇ ਉਹਨਾਂ ਨੂੰ ਚੰਗਾ ਕੰਮ ਕਰਨ ਦੀ ਸ਼ਕਤੀ ਦਿੱਤੀ।
10… ਅਰਜੁਨ ਕਪੂਰ ਫਿਲਮ 'ਮੁਬਾਰਕਾਂ' 'ਚ ਦੋਹਰੇ ਕਿਰਦਾਰ 'ਚ ਨਜ਼ਰ ਆਉਣਗੇ। ਪਹਿਲੀ ਵਾਰ ਅਰਜੁਨ ਸਰਦਾਰ ਦੇ ਕਿਰਦਾਰ 'ਚ ਦਿਖਾਈ ਦੇਣਗੇ। ਅਰਜੁਨ ਨੇ ਟਵਿੱਟਰ 'ਤੇ ਪਹਿਲੀ ਝਲਕ ਜ਼ਾਰੀ ਕਰਦੇ ਹੋਏ ਕਿਹਾ, '' ਕਰਨਵੀਰ ਸਿੰਘ ਅਤੇ ਚਰਨਵੀਰ ਸਿੰਘ ਨੂੰ ਮਿਲੋ।'' ਇਹ ਫਿਲਮ ਅਗਲੇ ਸਾਲ 28 ਜੁਲਾਈ ਨੂੰ ਰਿਲੀਜ਼ ਹੋਵੇਗੀ।
11….ਪੰਜਾਬੀ ਗਾਇਰ ਮੇਜਰ ਦਾ ਗੀਤ 'ਭਾਬੀ' ਰਿਲੀਜ਼ ਹੋਇਆ ਹੈ ਜਿਸ ਵਿੱਚ ਮੇਜਰ ਦੇ ਨਾਲ ਹਿਮਾਂਸ਼ੀ ਖੁਰਾਨਾ ਉਹਨਾਂ ਦੇ ਯਾਰਾਂ ਦੀ ਭਾਬੀ ਬਣੀ ਵਖਾਈ ਦੇ ਰਹੀ ਹੈ। ਮੇਜਰ ਇਸਤੋਂ ਪਹਿਲਾਂ ਵੀ ਕਈ ਹਿਟ ਟਰੈਕਸ ਦੇ ਚੁੱਕੇ ਹਨ।
12….ਮੰਗੀ ਮਾਹਲ ਦੇ ਨਵੇਂ ਗੀਤ 'ਦ ਬ੍ਰੇਵ ਜੱਟ' ਦਾ ਟੀਜ਼ਰ ਆਊਟ ਹੋਇਆ ਹੈ। ਜਿਸ ਦੀ ਵੀਡੀਓ ਵਿੱਚ ਮੰਗੀ ਪੁਲਿਸ ਦੀ ਵਰਦੀ ਵਿੱਚ ਦਿਖ ਰਹੇ ਹਨ। ਗੀਤ ਵਿੱਚ ਮੰਗੀ ਦੇ ਨਾਲ ਮਿਊਜ਼ਿਕ ਡਾਇਰੈਕਟਰ ਅਮਨ ਹੇਅਰ ਵੀ ਦਿਖ ਰਹੇ ਹਨ। ਪੂਰਾ ਗੀਤ 26 ਨਵੰਬਰ ਨੂੰ ਰਿਲੀਜ਼ ਹੋਵੇਗਾ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਆਟੋ
ਪੰਜਾਬ
ਪੰਜਾਬ
Advertisement