Pooja Bedi: ਪੂਜਾ ਬੇਦੀ 'Oops Moment' ਦਾ ਹੋਈ ਸ਼ਿਕਾਰ, ਫਰਾਹ ਖਾਨ ਖੁਲਾਸਾ ਕਰ ਬੋਲੀ- ਸਿਰ ਤੱਕ ਉੱਡੀ ਸਕਰਟ, ਫਿਰ...
Pooja Bedi in Pehla Nasha: ਬਾਲੀਵੁੱਡ ਦੀਆਂ ਮਸ਼ਹੂਰ ਕੋਰੀਓਗ੍ਰਾਫਰਾਂ ਵਿੱਚੋਂ ਇੱਕ ਫਰਾਹ ਖਾਨ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਉਹ ਆਪਣੇ ਡਾਂਸਿੰਗ ਹੁਨਰ ਦੇ ਨਾਲ-ਨਾਲ ਮਜ਼ਾਕੀਆ ਸੁਭਾਅ ਲਈ
Pooja Bedi in Pehla Nasha: ਬਾਲੀਵੁੱਡ ਦੀਆਂ ਮਸ਼ਹੂਰ ਕੋਰੀਓਗ੍ਰਾਫਰਾਂ ਵਿੱਚੋਂ ਇੱਕ ਫਰਾਹ ਖਾਨ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਉਹ ਆਪਣੇ ਡਾਂਸਿੰਗ ਹੁਨਰ ਦੇ ਨਾਲ-ਨਾਲ ਮਜ਼ਾਕੀਆ ਸੁਭਾਅ ਲਈ ਵੀ ਜਾਣੀ ਜਾਂਦੀ ਹੈ। ਉਹ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਪ੍ਰਸ਼ੰਸਕਾਂ ਵਿਚਾਲੇ ਹਮੇਸ਼ਾ ਐਕਟਿਵ ਰਹਿੰਦੀ ਹੈ, ਹਾਲ ਹੀ ਵਿੱਚ ਕੋਰੀਓਗ੍ਰਾਫਰ ਨੇ ਪੂਜਾ ਬੇਦੀ ਨਾਲ ਸ਼ੂਟਿੰਗ ਦਾ ਇੱਕ ਅਜਿਹਾ ਕਿੱਸਾ ਸ਼ੇਅਰ ਕੀਤਾ ਹੈ, ਜਿਸਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ। ਆਖਿਰ ਫਰਾਹ ਦੇ ਖੁਲਾਸੇ ਤੋਂ ਬਾਅਦ ਕਿਉਂ ਹਲਚਲ ਮੱਚ ਗਈ ਹੈ, ਤੁਸੀ ਵੀ ਪੜ੍ਹੋ ਪੂਰੀ ਖਬਰ...
ਫਰਾਹ ਖਾਨ ਨੇ ਕੀਤਾ ਹੈਰਾਨੀਜਨਕ ਖੁਲਾਸਾ
ਦੱਸ ਦੇਈਏ ਕਿ ਫਰਾਹ ਖਾਨ ਨੇ ਹਾਲ ਹੀ 'ਚ 90 ਦੇ ਦਹਾਕੇ ਦੀ ਫਿਲਮ 'ਜੋ ਜੀਤਾ ਵਹੀ ਸਿਕੰਦਰ' ਦੇ ਗੀਤ 'ਪਹਿਲਾ ਨਸ਼ਾ' ਲਈ ਪੂਜਾ ਬੇਦੀ ਨਾਲ ਸ਼ੂਟਿੰਗ ਦੌਰਾਨ ਇਕ ਹੈਰਾਨ ਕਰਨ ਵਾਲੇ ਕਿੱਸੇ ਦਾ ਖੁਲਾਸਾ ਕੀਤਾ ਹੈ। ਫਰਾਹ ਨੇ ਦੱਸਿਆ ਕਿ ਸ਼ੂਟਿੰਗ ਦੌਰਾਨ ਪੂਜਾ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇੰਨਾ ਹੀ ਨਹੀਂ ਫਰਾਹ ਖਾਨ ਨੇ ਦੱਸਿਆ ਕਿ ਕਿਵੇਂ ਪੂਜਾ ਬੇਦੀ ਆਪਣੀ ਸਕਰਟ ਨੂੰ ਫੜਨਾ ਭੁੱਲ ਗਈ ਅਤੇ ਸਕਰਟ ਉਨ੍ਹਾਂ ਦੇ ਸਿਰ ਤੱਕ ਉੱਡ ਗਈ।
ਉਨ੍ਹਾਂ ਖੁਲਾਸਾ ਕਰ ਦੱਸਿਆ ਕਿ 'ਪਹਿਲਾ ਨਸ਼ਾ' ਗੀਤ ਉਸ ਨੂੰ ਮਿਲਿਆ ਲੱਕੀ ਬਰੇਕ ਸੀ। ਇਸ ਗੀਤ ਨੂੰ ਰੋਮਾਂਟਿਕ ਦਿਖਾਉਣ ਲਈ ਫਰਾਹ ਨੇ ਕੁਝ ਦਿਲਚਸਪ ਵਿਚਾਰ ਰੱਖੇ ਸਨ। ਜਿਸ ਵਿੱਚ ਪੂਜਾ ਬੇਦੀ ਨੂੰ ਮਰਲਿਨ ਮੁਨਰੋ ਦਾ ਪੋਜ਼ ਦੇਣਾ ਪਿਆ ਸੀ। ਫਰਾਹ ਨੇ ਦੱਸਿਆ ਕਿ ਇਸ ਸ਼ੂਟ ਦੌਰਾਨ ਪੂਜਾ ਓਪਸ ਮੋਮੈਂਟ ਦਾ ਸ਼ਿਕਾਰ ਹੋ ਗਈ ਸੀ।
ਸਰੋਜ ਖਾਨ ਦੇ ਜਾਣ ਤੋਂ ਬਾਅਦ ਮੌਕਾ ਮਿਲਿਆ
ਫਰਾਹ ਨੇ ਰੇਡੀਓ ਨਸ਼ਾ ਨੂੰ ਦੱਸਿਆ ਕਿ ਸਭ ਨੂੰ ਪਤਾ ਸੀ ਕਿ ਸਰੋਜ ਜੀ ਗਾਣਾ ਕਰ ਰਹੀ ਸੀ। ਫਿਰ ਕੁਝ ਅਜਿਹਾ ਹੋਇਆ ਅਤੇ ਉਨ੍ਹਾਂ ਨੂੰ ਸ਼੍ਰੀਦੇਵੀ ਜਾਂ ਮਾਧੁਰੀ ਦੀਕਸ਼ਿਤ ਨਾਲ ਸ਼ੂਟਿੰਗ ਕਰਨ ਲਈ ਵਾਪਸ ਮੁੰਬਈ ਜਾਣਾ ਪਿਆ। ਉਹ ਚਲੀ ਗਏ ਅਤੇ ਵਾਪਸ ਨਹੀਂ ਆਏ। ਫਰਾਹ ਦੱਸਦੀ ਹੈ ਕਿ ਸ਼ੂਟਿੰਗ ਰੁਕਣ ਕਾਰਨ ਨਿਰਮਾਤਾਵਾਂ ਦਾ ਪੈਸਾ ਬਰਬਾਦ ਹੋ ਰਿਹਾ ਸੀ, ਇਸ ਲਈ ਮਨਸੂਰ ਖਾਨ ਨੇ ਉਸ ਨੂੰ ਬੁਲਾਇਆ। ਉਦੋਂ ਤੱਕ ਉਹ ਕੁਝ ਸ਼ੋਅ ਕੋਰੀਓਗ੍ਰਾਫ ਕਰ ਚੁੱਕੀ ਸੀ।
ਸ਼ੂਟ ਵਿੱਚ ਹੋਈ ਗਲਤੀ
ਫਰਾਹ ਨੇ ਮੰਸੂਰ ਤੋਂ ਇਕ ਦਿਨ ਦਾ ਸਮਾਂ ਮੰਗਿਆ ਅਤੇ ਗੀਤ ਦਾ ਕੰਨਸੈਪਟ ਦੁਬਾਰਾ ਬਣਾਇਆ। ਉਨ੍ਹਾਂ ਨੇ ਸੋਚਿਆ ਕਿ ਪੂਜਾ ਬੇਦੀ ਨੂੰ ਮਾਰਲਿਨ ਮੁਨਰੋ ਲੁੱਕ ਦੇਣਾ ਚਾਹੀਦਾ ਹੈ। ਪੂਜਾ ਨੇ ਕਾਰ ਦੇ ਉੱਪਰ ਖੜ੍ਹੇ ਹੋਣਾ ਸੀ ਅਤੇ ਉਸ ਦੀ ਸਕਰਟ ਨੂੰ ਪੱਖੇ ਨਾਲ ਉਡਾਣੀ ਸੀ। ਫਰਾਹ ਨੇ ਕਿਹਾ, ਮੈਂ ਪੂਜਾ ਨੂੰ ਕਿਹਾ ਕਿ ਜਦੋਂ ਪੱਖਾ ਚੱਲੇ ਤਾਂ ਉਹ ਆਪਣੀ ਸਕਰਟ ਫੜ ਲੈਣਾ, ਪਹਿਲੇ ਸ਼ਾਟ ਵਿਚ ਸਪਾਟ ਬੁਆਏ ਨੇ ਪੱਖਾ ਫੜੇ ਹੋਏ ਸੀ। ਜਿਵੇਂ ਹੀ ਪੱਖੇ ਨੇ ਕੰਮ ਕਰਨਾ ਸ਼ੁਰੂ ਕੀਤਾ, ਪੂਜਾ ਨੇ ਸਕਰਟ ਨਹੀਂ ਫੜੀ ਅਤੇ ਸਪਾਟਬੁਆਏ ਬੇਹੋਸ਼ ਹੋ ਗਿਆ ਅਤੇ ਮੈਂ ਪਹਿਲੀ ਵਾਰ ਦੇਖਿਆ ਕਿ ਥੌਂਗ (ਬਹੁਤ ਘੱਟ ਫੈਬਰਿਕ ਵਾਲੇ ਅੰਡਰਵੀਅਰ) ਕਿਸ ਤਰ੍ਹਾਂ ਦੇ ਦਿਖਾਈ ਦਿੰਦੇ ਹਨ। ਪੂਜਾ ਬਿੰਦਾਸ ਸੀ, ਉਸਨੂੰ ਕੋਈ ਫਰਕ ਨਹੀਂ ਪਿਆ।