Kapil Sharma: ਕਾਮੇਡੀਅਨ ਕਪਿਲ ਸ਼ਰਮਾ ਪਿਤਾ ਦੀ ਮੌਤ ਲਈ ਮੰਗਦੇ ਸੀ ਦੁਆਵਾਂ? ਇਸ ਖੁਲਾਸੇ ਤੋਂ ਬਾਅਦ ਮੱਚੀ ਤਰਥੱਲੀ; ਹੈਰਾਨ ਕਰ ਦਏਗੀ ਵਜ੍ਹਾ...
Kapil Sharma Father: ਕਾਮੇਡੀ ਕਿੰਗ ਵਜੋਂ ਮਸ਼ਹੂਰ ਕਪਿਲ ਸ਼ਰਮਾ ਇਨ੍ਹੀਂ ਦਿਨੀਂ ਆਪਣੇ ਸ਼ੋਅ 'ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ' ਲਈ ਸੁਰਖੀਆਂ ਵਿੱਚ ਹਨ। ਪਰ ਇੱਥੇ ਅਸੀਂ ਤੁਹਾਡੇ ਲਈ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਦੀ ਇੱਕ ਬਹੁਤ ਹੀ ਦਿਲਚਸਪ...

Kapil Sharma Father: ਕਾਮੇਡੀ ਕਿੰਗ ਵਜੋਂ ਮਸ਼ਹੂਰ ਕਪਿਲ ਸ਼ਰਮਾ ਇਨ੍ਹੀਂ ਦਿਨੀਂ ਆਪਣੇ ਸ਼ੋਅ 'ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ' ਲਈ ਸੁਰਖੀਆਂ ਵਿੱਚ ਹਨ। ਪਰ ਇੱਥੇ ਅਸੀਂ ਤੁਹਾਡੇ ਲਈ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਦੀ ਇੱਕ ਬਹੁਤ ਹੀ ਦਿਲਚਸਪ ਕਹਾਣੀ ਲੈ ਕੇ ਆਏ ਹਾਂ। ਇਹ ਕਹਾਣੀ ਉਨ੍ਹਾਂ ਦੇ ਪਿਤਾ ਨਾਲ ਸਬੰਧਤ ਹੈ। ਇਸਨੂੰ ਸੁਣਨ ਤੋਂ ਬਾਅਦ, ਤੁਸੀਂ ਵੀ ਆਪਣੇ ਆਪ ਨੂੰ ਭਾਵੁਕ ਹੋਣ ਤੋਂ ਨਹੀਂ ਰੋਕ ਸਕੋਗੇ। ਜਾਣੋ ਅਜਿਹਾ ਕੀ ਹੋਇਆ ਸੀ।
ਕਪਿਲ ਨੇ ਆਪਣੇ ਪਿਤਾ ਦੀ ਮੌਤ ਲਈ ਕਿਉਂ ਕੀਤੀ ਸੀ ਪ੍ਰਾਰਥਨਾ ?
ਕਪਿਲ ਸ਼ਰਮਾ ਅੱਜ ਕਰੋੜਾਂ ਦੀ ਜਾਇਦਾਦ ਦੇ ਮਾਲਕ ਹਨ। ਪਰ ਉਨ੍ਹਾਂ ਨੇ ਇਸ ਸਫਲਤਾ ਲਈ ਬਹੁਤ ਸੰਘਰਸ਼ ਕੀਤਾ ਹੈ। ਉਨ੍ਹਾਂ ਨੇ ਆਪਣੇ ਇੰਟਰਵਿਊਆਂ ਵਿੱਚ ਇਸ ਗੱਲ ਦਾ ਕਈ ਵਾਰ ਜ਼ਿਕਰ ਕੀਤਾ ਹੈ। ਸਾਲ 2014 ਵਿੱਚ ਇੱਕ ਅੰਗਰੇਜ਼ੀ ਵੈੱਬਸਾਈਟ ਨੂੰ ਦਿੱਤੇ ਇੰਟਰਵਿਊ ਵਿੱਚ, ਕਪਿਲ ਨੇ ਆਪਣੇ ਪਿਤਾ ਨੂੰ ਯਾਦ ਕੀਤਾ। ਇਸ ਦੌਰਾਨ ਕਪਿਲ ਨੇ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ। ਉਨ੍ਹਾਂ ਕਿਹਾ ਕਿ ਉਹ ਆਪਣੇ ਪਿਤਾ ਦੀ ਮੌਤ ਲਈ ਪ੍ਰਾਰਥਨਾ ਕਰਦੇ ਸੀ।
ਮੇਰੇ ਪਿਤਾ ਦਰਦ ਨਾਲ ਕਰਹਾਉਂਦੇ ਸੀ
ਕਪਿਲ ਨੇ ਦੱਸਿਆ ਸੀ ਕਿ, "ਮੈਂ ਆਪਣੇ ਪਿਤਾ ਨਾਲ ਬਹੁਤ ਘੱਟ ਸਮਾਂ ਬਿਤਾਇਆ ਹੈ, ਪਰ ਆਖਰੀ ਦਿਨਾਂ ਵਿੱਚ ਮੈਂ ਉਨ੍ਹਾਂ ਦੇ ਨਾਲ ਸੀ। ਉਨ੍ਹਾਂ ਦੇ ਕੈਂਸਰ ਦਾ ਟ੍ਰੀਟਮੈਂਟ ਏਮਜ਼ ਵਿੱਚ ਹੋਇਆ ਸੀ। ਉਸ ਦੌਰਾਨ ਪਾਪਾ ਦਰਦ ਨਾਲ ਕਰਹਾਉਂਦੇ ਸਨ। ਮੈਂ ਇਹ ਦੇਖ ਕੇ ਡਰ ਜਾਂਦਾ ਸੀ। ਅਜਿਹੀ ਸਥਿਤੀ ਵਿੱਚ, ਮੈਂ ਰੱਬ ਨੂੰ ਪ੍ਰਾਰਥਨਾ ਕਰਦਾ ਸੀ ਕਿ ਉਹ ਉਨ੍ਹਾਂ ਨੂੰ ਆਪਣੇ ਕੋਲ ਬੁਲਾ ਲੈਣ। ਹਾਲਾਂਕਿ, ਉਦੋਂ ਮੈਨੂੰ ਇਹ ਵੀ ਅਹਿਸਾਸ ਨਹੀਂ ਸੀ ਕਿ ਪਿਤਾ ਤੋਂ ਬਿਨਾਂ ਜ਼ਿੰਦਗੀ ਕਿੰਨੀ ਮੁਸ਼ਕਲ ਹੈ।"
ਕਰੋੜਾਂ ਦੀ ਜਾਇਦਾਦ ਦਾ ਮਾਲਕ ਹੈ ਕਪਿਲ ਸ਼ਰਮਾ
ਦੱਸ ਦੇਈਏ ਕਿ ਗਰੀਬੀ ਵਿੱਚ ਆਪਣਾ ਬਚਪਨ ਬਿਤਾਉਣ ਵਾਲੇ ਕਪਿਲ ਸ਼ਰਮਾ ਅੱਜ ਕਰੋੜਾਂ ਦੇ ਮਾਲਕ ਹਨ। ਰਿਪੋਰਟਾਂ ਅਨੁਸਾਰ, ਉਨ੍ਹਾਂ ਦੀ ਕੁੱਲ ਜਾਇਦਾਦ ਲਗਭਗ 300 ਕਰੋੜ ਰੁਪਏ ਹੈ। ਉਨ੍ਹਾਂ ਦਾ ਮੁੰਬਈ ਅਤੇ ਪੰਜਾਬ ਵਿੱਚ ਇੱਕ ਆਲੀਸ਼ਾਨ ਘਰ ਵੀ ਹੈ। ਵਰਕਫਰੰਟ ਦੀ ਗੱਲ ਕਰਿਏ ਤਾਂ ਕਪਿਲ ਜਲਦੀ ਹੀ ਇੱਕ ਫਿਲਮ ਵਿੱਚ ਨਜ਼ਰ ਆਉਣ ਵਾਲੇ ਹਨ। ਨਾਲ ਹੀ, ਉਨ੍ਹਾਂ ਦਾ ਸ਼ੋਅ 'ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ' ਵੀ ਜਲਦੀ ਹੀ ਨੈੱਟਫਲਿਕਸ 'ਤੇ ਸਟ੍ਰੀਮ ਹੋਵੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















