ਪੜਚੋਲ ਕਰੋ
(Source: ECI/ABP News)
ਰਵੀਨਾ, ਫਰਾਹ ਅਤੇ ਭਾਰਤੀ ਖਿਲਾਫ ਹੁਣ ਰੋਪੜ 'ਚ ਕੇਸ, ਨਹੀਂ ਥਮ ਰਿਹਾ ਵਿਵਾਦ
ਕੁਝ ਦਿਨ ਤੋਂ ਬਾਲੀਵੁੱਡ ਐਕਟਰਸ ਰਵੀਨਾ ਟੰਡਨ, ਪ੍ਰੋਡਿਊਸਰ-ਡਾਈਰੈਕਟਰ ਫਰਾਹ ਖ਼ਾਨ ਅਤੇ ਕਾਮੇਡੀਅਨ ਭਾਰਤੀ ਸਿੰਘ ਇਸਾਈ ਧਰਮ ਬਾਰੇ ਇਤਰਾਜ਼ਯੋਗ ਸ਼ਬਦਾਵਲੀ ਦੀ ਵਰਤੋਂ ਕਰਨ ਕਰਕੇ ਵਿਵਾਦਾਂ 'ਚ ਹਨ। ਅਸਲ 'ਚ ਫਰਾਹ ਦੇ ਇੱਕ ਸ਼ੋਅ 'ਚ ਇਨ੍ਹਾਂ ਨੇ ਇਨ੍ਹਾਂ ਨੇ ਇੱਕ ਸ਼ਬਦ ਦਾ ਮਜ਼ਾਕ ਉੱਡਾਇਆ ਸੀ।
![ਰਵੀਨਾ, ਫਰਾਹ ਅਤੇ ਭਾਰਤੀ ਖਿਲਾਫ ਹੁਣ ਰੋਪੜ 'ਚ ਕੇਸ, ਨਹੀਂ ਥਮ ਰਿਹਾ ਵਿਵਾਦ FIR against Raveena Tandon, Farah Khan, Bharti Singh for allegedly hurting religious sentiment ਰਵੀਨਾ, ਫਰਾਹ ਅਤੇ ਭਾਰਤੀ ਖਿਲਾਫ ਹੁਣ ਰੋਪੜ 'ਚ ਕੇਸ, ਨਹੀਂ ਥਮ ਰਿਹਾ ਵਿਵਾਦ](https://static.abplive.com/wp-content/uploads/sites/5/2019/12/27135729/raveena-tandon.jpg?impolicy=abp_cdn&imwidth=1200&height=675)
ਰੋਪੜ: ਕੁਝ ਦਿਨ ਤੋਂ ਬਾਲੀਵੁੱਡ ਐਕਟਰਸ ਰਵੀਨਾ ਟੰਡਨ, ਪ੍ਰੋਡਿਊਸਰ-ਡਾਈਰੈਕਟਰ ਫਰਾਹ ਖ਼ਾਨ ਅਤੇ ਕਾਮੇਡੀਅਨ ਭਾਰਤੀ ਸਿੰਘ ਇਸਾਈ ਧਰਮ ਬਾਰੇ ਇਤਰਾਜ਼ਯੋਗ ਸ਼ਬਦਾਵਲੀ ਦੀ ਵਰਤੋਂ ਕਰਨ ਕਰਕੇ ਵਿਵਾਦਾਂ 'ਚ ਹਨ। ਅਸਲ 'ਚ ਫਰਾਹ ਦੇ ਇੱਕ ਸ਼ੋਅ 'ਚ ਇਨ੍ਹਾਂ ਨੇ ਇਨ੍ਹਾਂ ਨੇ ਇੱਕ ਸ਼ਬਦ ਦਾ ਮਜ਼ਾਕ ਉੱਡਾਇਆ ਸੀ। ਜਿਸ ਨੂੰ ਇਸਾਈ ਭਾਈਚਾਰੇ ਨੇ ਆਪਣਾ ਅਪਮਾਨ ਮੰਨਦੇ ਹੋਏ ਤਿੰਨਾਂ ਖਿਲਾਫ ਵਿਰੋਧ ਪ੍ਰਦਰਸ਼ਨ ਸ਼ੁਰੂ ਕੀਤਾ ਸੀ।
ਹੁਣ ਇਸਾਈ ਭਾਈਚਾਰੇ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ 'ਚ ਬਾਲੀਵੁੱਡ ਐਕਟਰਸ ਰਵੀਨਾ ਟੰਡਨ, ਕਾਮੇਡੀਅਨ ਭਾਰਤੀ ਸਿੰਘ ਅਤੇ ਪ੍ਰੋਡਿਊਸਰ-ਡਾਇਰੈਕਟਰ ਫਰਾਹ ਖ਼ਾਨ ਖਿਲਾਫ ਰੋਪੜ ਪੁਲਿਸ ਨੇ ਧਾਰਾ 295ਏ ਤਹਿਤ ਐਫਆਈਆਰ ਦਰਜ ਕੀਤੀ ਹੈ।
ਇਸ ਤੋਂ ਪਹਿਲਾਂ ਅਜਨਾਲਾ 'ਚ ਵੀ ਤਿੰਨਾਂ ਖਿਲਾਫ ਧਾਰਾ 295ਏ ਤਹਿਤ ਮਾਮਲਾ ਦਰਜ ਹੋ ਚੁੱਕਿਆ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਵਿਵਾਦ ਵੱਧਣ ਤੋਂ ਬਾਅਦ ਫਰਾਹ ਅਤੇ ਰਵੀਨਾ ਨੇ ਮਾਫੀ ਮੰਗ ਆਪਣੀ ਸਫਾਈ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਸੀ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਜਨਰਲ ਨੌਲਜ
ਪੰਜਾਬ
ਆਈਪੀਐਲ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)