Govinda: ਗੋਵਿੰਦਾ ਦੀ ਧੀ ਟੀਨਾ ਆਹੂਜਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਨਤਮਸਤਕ, ਲੰਗਰ ਸੇਵਾ 'ਚ ਹੋਈ ਸ਼ਾਮਿਲ
Tina Ahuja at Sri Harmandir Sahib: ਬਾਲੀਵੁੱਡ ਅਦਾਕਾਰ ਗੋਵਿੰਦਾ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਨੂੰ ਭਲੇ ਹੀ ਫਿਲਮਾਂ ਵਿੱਚ ਨਹੀਂ ਦੇਖਿਆ ਜਾਂਦਾ ਪਰ ਆਪਣੀ ਨਿੱਜੀ ਜ਼ਿੰਦਗੀ ਦੇ ਚੱਲਦੇ ਹਮੇਸ਼ਾ ਉਹ ਸੁਰਖੀਆਂ ਵਿੱਚ ਆ ਹੀ ਜਾਂਦੇ
Tina Ahuja at Sri Harmandir Sahib: ਬਾਲੀਵੁੱਡ ਅਦਾਕਾਰ ਗੋਵਿੰਦਾ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਨੂੰ ਭਲੇ ਹੀ ਫਿਲਮਾਂ ਵਿੱਚ ਨਹੀਂ ਦੇਖਿਆ ਜਾਂਦਾ ਪਰ ਆਪਣੀ ਨਿੱਜੀ ਜ਼ਿੰਦਗੀ ਦੇ ਚੱਲਦੇ ਹਮੇਸ਼ਾ ਉਹ ਸੁਰਖੀਆਂ ਵਿੱਚ ਆ ਹੀ ਜਾਂਦੇ ਹਨ। ਗੱਲ ਜੇਕਰ ਉਨ੍ਹਾਂ ਦੇ ਬੱਚਿਆਂ ਟੀਨਾ ਅਤੇ ਯਸ਼ਵਰਧਨ ਕਿਸੇ ਮਸ਼ਹੂਰ ਸੈਲਿਬ੍ਰਿਟੀ ਤੋਂ ਘੱਟ ਨਹੀਂ ਹਨ। ਹਾਲ ਹੀ ਵਿੱਚ ਟੀਨਾ ਆਹੂਜਾ ਅੰਮ੍ਰਿਤਸਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਈ।
View this post on Instagram
ਇਸ ਦੌਰਾਨ ਟੀਨਾ ਆਹੂਜਾ ਵੱਲੋ ਗੁਰੂ ਘਰ ਮੱਥਾ ਟੇਕਿਆ ਗਿਆ ਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਗਈ। ਇਸਦੇ ਨਾਲ ਹੀ ਉਨ੍ਹਾਂ ਵਾਹਿਗੁਰੂ ਜੀ ਦਾ ਅਸ਼ੀਰਵਾਦ ਲਿਆ ਤੇ ਸ਼ੁਕਰਾਨਾ ਅਦਾ ਕੀਤਾ। ਇਸ ਮੌਕੇ ਟੀਨਾ ਆਹੂਜਾ ਵੱਲੋ ਲੰਗਰ ਹਾਲ ਵਿੱਚ ਲੰਗਰ ਤਿਆਰ ਕਰਨ ਦੀ ਸੇਵਾ ਵੀ ਕੀਤੀ ਗਈ। ਇਸ ਮੌਕੇ ਕੜਾਹ ਪ੍ਰਸ਼ਾਦ ਦੀ ਦੇਗ ਵੀ ਦਿੱਤੀ ਗਈ। ਮੀਡਿਆ ਨਾਲ਼ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਗੁਰੂ ਘਰ ਆ ਕੇ ਮਨ ਨੂੰ ਬਹੁਤ ਖ਼ੁਸ਼ੀ ਮਿਲਦੀ ਹੈ। ਕਿਹਾ ਇੱਥੇ ਆ ਕੇ ਗੁਰੂ ਘਰ ਦੇ ਦਰਸ਼ਣ ਦੀਦਾਰ ਕੀਤੇ। ਇਸਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਜਦੋਂ ਵੀ ਵਾਹਿਗੁਰੂ ਜੀ ਦਾ ਬੁਲਾਵਾ ਆਉਂਦਾ ਹੈ ਤੇ ਉਹ ਜ਼ਹਾਜ਼ ਵਿੱਚ ਬੈਠ ਸਿੱਧਾ ਇੱਥੇ ਗੁਰੂ ਘਰ ਆ ਜਾਂਦੀ ਹੈ। ਉਨ੍ਹਾਂ ਕਿਹਾ ਕਿ ਗੁਰੂ ਘਰ ਆਈ ਹਾਂ ਤਾਂ ਗੁਰੂ ਘਰ ਦੀ ਗੱਲ ਕਰਾਂਗੀ, ਇਸ ਤੋਂ ਇਲਾਵਾ ਹੋਰ ਕੋਈ ਗੱਲ ਨਹੀਂ ਕਰਾਂਗੀ।
View this post on Instagram
ਕਾਬਿਲੇਗੌਰ ਹੈ ਕਿ ਟੀਨਾ ਆਹੂਜਾ ਉਨ੍ਹਾਂ ਫਿਲਮੀ ਸਟਾਰ ਕਿਡਸ ਵਿੱਚੋਂ ਇੱਕ ਹੈ ਜਿਸ ਨੂੰ ਜ਼ਿਆਦਾਤਰ ਲਾਈਮਲਾਈਟ ਵਿੱਚ ਨਹੀਂ ਦੇਖਿਆ ਜਾਂਦਾ। ਹਾਲਾਂਕਿ ਕਈ ਟੈਲੀਵਿਜ਼ਨ ਸ਼ੋਅਜ਼ ਦੌਰਾਨ ਟੀਨਾ ਆਪਣੇ ਮਾਤਾ ਅਤੇ ਪਿਤਾ ਨਾਲ ਦਿਖਾਈ ਦਿੱਤੀ ਹੈ। ਇਸ ਤੋਂ ਇਲਾਵਾ ਟੀਨਾ ਆਪਣੇ ਸੋਸ਼ਲ ਮੀਡੀਆ ਰਾਹੀਂ ਪ੍ਰਸ਼ੰਸਕਾਂ ਵਿੱਚ ਹਮੇਸ਼ਾ ਐਕਟਿਵ ਰਹਿੰਦੀ ਹੈ। ਉਸ ਦੇ ਇੰਸਟਾਗ੍ਰਾਮ ਉੱਪਰ 1.5 ਮਿਲੀਅਨ ਪ੍ਰਸ਼ੰਸ਼ਕ ਹਨ। ਜਿਨ੍ਹਾਂ ਨਾਲ ਉਹ ਆਪਣੀਆਂ ਸ਼ਾਨਦਾਰ ਤਸਵੀਰਾਂ ਅਤੇ ਵੀਡੀਓ ਸ਼ੇਅਰ ਕਰਦੀ ਰਹਿੰਦੀ ਹੈ।