(Source: ECI/ABP News)
Govinda Shot: ਗੋਵਿੰਦਾ ਨੂੰ ਆਪਣੀ ਹੀ ਬੰਦੂਕ ਤੋਂ ਲੱਗੀ ਗੋਲੀ, ਜਾਣੋ ਸਵੇਰੇ-ਸਵੇਰੇ ਰਿਵਾਲਵਰ ਲੈ ਕਿੱਥੇ ਜਾ ਰਿਹਾ ਸੀ ਅਦਾਕਾਰ ?
Govinda Shot: ਬਾਲੀਵੁੱਡ ਅਦਾਕਾਰ ਗੋਵਿੰਦਾ ਲਗਾਤਾਰ ਸੁਰਖੀਆਂ ਦਾ ਵਿਸ਼ਾ ਬਣੇ ਹੋਏ ਹਨ। ਦੱਸ ਦੇਈਏ ਕਿ ਮਸ਼ਹੂਰ ਅਦਾਕਾਰ ਨੂੰ ਆਪਣੀ ਹੀ ਬੰਦੂਕ ਨਾਲ ਗੋਲੀ ਲੱਗੀ ਹੈ। ਘਟਨਾ ਸਵੇਰੇ ਪੌਣੇ ਪੰਜ ਵਜੇ ਵਾਪਰੀ ਅਤੇ ਉਹ ਕਿਸੇ ਕੰਮ ਲਈ ਬਾਹਰ

Govinda Shot: ਬਾਲੀਵੁੱਡ ਅਦਾਕਾਰ ਗੋਵਿੰਦਾ ਲਗਾਤਾਰ ਸੁਰਖੀਆਂ ਦਾ ਵਿਸ਼ਾ ਬਣੇ ਹੋਏ ਹਨ। ਦੱਸ ਦੇਈਏ ਕਿ ਮਸ਼ਹੂਰ ਅਦਾਕਾਰ ਨੂੰ ਆਪਣੀ ਹੀ ਬੰਦੂਕ ਨਾਲ ਗੋਲੀ ਲੱਗੀ ਹੈ। ਘਟਨਾ ਸਵੇਰੇ ਪੌਣੇ ਪੰਜ ਵਜੇ ਵਾਪਰੀ ਅਤੇ ਉਹ ਕਿਸੇ ਕੰਮ ਲਈ ਬਾਹਰ ਜਾ ਰਹੇ ਸੀ। ਉਸੇ ਸਮੇਂ ਗਲਤੀ ਨਾਲ ਗੋਲੀ ਚੱਲ ਗਈ। ਫਿਲਹਾਲ ਅਦਾਕਾਰ ਨੂੰ CRITI ਕੇਅਰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਉਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਹਸਪਤਾਲ ਵੱਲੋਂ ਇਸ ਘਟਨਾ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਗੋਵਿੰਦਾ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਇਸ ਸਬੰਧੀ ਜਲਦੀ ਹੀ ਬਿਆਨ ਜਾਰੀ ਕਰਨਗੇ। ਮੁੰਬਈ ਪੁਲਿਸ ਮੁਤਾਬਕ ਗੋਵਿੰਦਾ ਦੇ ਲਾਇਸੈਂਸੀ ਰਿਵਾਲਵਰ ਤੋਂ ਗਲਤੀ ਨਾਲ ਗੋਲੀ ਚੱਲ ਗਈ, ਜੋ ਉਨ੍ਹਾਂ ਦੀ ਲੱਤ 'ਚ ਲੱਗੀ। ਜਦੋਂ ਗੋਵਿੰਦਾ ਆਪਣੇ ਲਾਇਸੈਂਸੀ ਰਿਵਾਲਵਰ ਦੀ ਜਾਂਚ ਕਰ ਰਹੇ ਸੀ ਤਾਂ ਉਹ ਬਾਹਰ ਜਾਣ ਦੀ ਤਿਆਰੀ ਕਰ ਰਹੇ ਸੀ। ਇਸ ਦੌਰਾਨ ਇਹ ਗਲਤੀ ਨਾਲ ਗਲਤੀ ਨਾਲ ਫਾਇਰ ਹੋ ਗਿਆ।
ਕੋਲਕਾਤਾ ਜਾ ਰਿਹਾ ਸੀ ਅਦਾਕਾਰ
ਗੋਵਿੰਦਾ ਦੇ ਮੈਨੇਜਰ ਸ਼ਸ਼ੀ ਸਿਨਹਾ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਗੋਵਿੰਦਾ ਕੋਲਕਾਤਾ ਜਾਣ ਦੀ ਤਿਆਰੀ ਕਰ ਰਹੇ ਸਨ। ਉਹ ਆਪਣਾ ਲਾਇਸੈਂਸੀ ਰਿਵਾਲਵਰ ਕੇਸ ਵਿੱਚ ਰੱਖ ਰਹੇ ਸੀ ਜਦੋਂ ਰਿਵਾਲਵਰ ਉਨ੍ਹਾਂ ਦੇ ਹੱਥ ਵਿੱਚੋਂ ਡਿੱਗ ਗਿਆ ਅਤੇ ਗੋਲੀ ਉਨ੍ਹਾਂ ਦੀ ਲੱਤ ਵਿੱਚ ਜਾ ਲੱਗੀ। ਡਾਕਟਰ ਨੇ ਹੁਣ ਗੋਵਿੰਦਾ ਦੀ ਲੱਤ ਤੋਂ ਗੋਲੀ ਕੱਢ ਦਿੱਤੀ ਹੈ ਅਤੇ ਉਨ੍ਹਾਂ ਦੀ ਹਾਲਤ ਠੀਕ ਹੈ। ਉਹ ਅਜੇ ਵੀ ਹਸਪਤਾਲ ਵਿੱਚ ਹਨ।
ਆਡੀਓ ਰਾਹੀਂ ਗੋਵਿੰਦਾ ਨੇ ਕੀ ਕਿਹਾ?
ਅਭਿਨੇਤਾ ਗੋਵਿੰਦਾ ਨੇ ਇੱਕ ਆਡੀਓ ਰਾਹੀਂ ਆਪਣੇ ਪ੍ਰਸ਼ੰਸਕਾਂ ਨੂੰ ਦੱਸਿਆ ਹੈ ਕਿ ਉਹ ਹੁਣ ਖਤਰੇ ਤੋਂ ਬਾਹਰ ਹਨ, ਅਭਿਨੇਤਾ ਨੇ ਆਡੀਓ ਵਿੱਚ ਕਿਹਾ ਹੈ ਕਿ ਉਨ੍ਹਾਂ ਨੂੰ ਜੋ ਗੋਲੀ ਲੱਗੀ ਸੀ ਤੁਹਾਡੇ ਸਾਰਿਆਂ ਦੇ ਆਸ਼ੀਰਵਾਦ, ਬਾਬਾ ਭੋਲੇ ਦੇ ਆਸ਼ੀਰਵਾਦ ਅਤੇ ਗੁਰੂ ਦੀ ਕਿਰਪਾ ਨਾਲ ਉਹ ਕੱਢ ਦਿੱਤੀ ਗਈ ਹੈ। ਮੈਂ ਡਾਕਟਰ ਅਗਰਵਾਲ ਦਾ ਧੰਨਵਾਦ ਕਰਦਾ ਹਾਂ, ਅਤੇ ਤੁਹਾਡੀਆਂ ਪ੍ਰਾਰਥਨਾਵਾਂ ਲਈ ਵੀ ਧੰਨਵਾਦ ਕਰਦਾ ਹਾਂ।
ਗੋਵਿੰਦਾ ਦਾ ਇਹ ਬਿਆਨ ਆਡੀਓ ਰੂਪ 'ਚ ਆਇਆ ਹੈ, ਜਿਸ ਨੂੰ ਅਦਾਕਾਰ ਦੇ ਕਰੀਬੀ ਦੋਸਤ, ਸਾਬਕਾ ਵਿਧਾਇਕ ਅਤੇ ਸ਼ਿਵ ਸੈਨਾ ਸ਼ਿੰਦੇ ਧੜੇ ਦੇ ਬੁਲਾਰੇ ਕ੍ਰਿਸ਼ਨਾ ਹੇਗੜੇ ਨੇ ਸਾਂਝਾ ਕੀਤਾ ਹੈ। ਗੋਵਿੰਦਾ ਦੀ ਆਵਾਜ਼ ਸੁਣਨ ਤੋਂ ਬਾਅਦ, ਇਹ ਸਪੱਸ਼ਟ ਹੈ ਕਿ ਅਦਾਕਾਰ ਦੀ ਹਾਲਤ ਅਜੇ ਵੀ ਨਾਜ਼ੁਕ ਹੈ। ਪ੍ਰਸ਼ੰਸਕ ਉਨ੍ਹਾਂ ਦੀ ਪੂਰੀ ਸਿਹਤਯਾਬੀ ਲਈ ਦੁਆ ਕਰ ਰਹੇ ਹਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
