ਜੇ ਤੁਸੀਂ ਵੀ ਬਣਨਾ ਚਾਹੁੰਦੇ ਹੋ Kapil Sharma Show ਦਾ ਹਿੱਸਾ, ਤਾਂ ਇੰਝ ਕਰ ਸਕਦੇ ਹੋ ਅਪਲਾਈ
ਕਪਿਲ ਸ਼ਰਮਾ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਹੈ। ਖ਼ਬਰਾਂ ਮੁਤਾਬਕ ‘ਦ ਕਪਿਲ ਸ਼ਰਮਾ ਸ਼ੋਅ’ ਫਿਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਨਾਲ ਹੀ, ਇੱਕ ਵੱਡੀ ਖ਼ਬਰ ਹੈ ਕਿ ਇਸ ਵਾਰ ਤੁਸੀਂ ਵੀ ਇਸ ਸ਼ੋਅ ਦਾ ਹਿੱਸਾ ਹੋ ਸਕਦੇ ਹੋ। ਜਾਣੋ ਕਿਵੇਂ:
ਮੁੰਬਈ: ਸੋਨੀ 'ਤੇ ਪ੍ਰਸਾਰਿਤ ਹੋਣ ਵਾਲਾ ਕਾਮੇਡੀਅਨ ਕਪਿਲ ਸ਼ਰਮਾ (Kapil Sharma) ਦਾ ਸ਼ੋਅ 'ਦ ਕਪਿਲ ਸ਼ਰਮਾ ਸ਼ੋਅ' (The Kapil Sharma Show) ਫਰਵਰੀ 'ਚ ਬੰਦ ਹੋ ਗਿਆ ਸੀ। ਸ਼ੋਅ ਮਈ ਵਿਚ ਵਾਪਸੀ ਲਈ ਤਿਆਰ ਹੈ। ਸ਼ੋਅ ਦਾ ਫਾਰਮੈਟ ਬਦਲ ਸਕਦਾ ਹੈ, ਜਦਕਿ ਸ਼ੋਅ 'ਚ ਕਈ ਨਵੇਂ ਚਿਹਰੇ ਵੀ ਦੇਖੇ ਜਾ ਸਕਦੇ ਹਨ। ਖਾਸ ਗੱਲ ਇਹ ਹੈ ਕਿ ਇਹ ਨਵੇਂ ਚਿਹਰੇ ਸਿਰਫ ਜਨਤਾ ਦੇ ਹੋ ਸਕਦੇ ਹਨ। ਨਿਰਮਾਤਾ ਕੁਝ ਅਜਿਹੇ ਚਿਹਰਿਆਂ ਦੀ ਭਾਲ ਕਰ ਰਹੇ ਹਨ ਜੋ ਕਾਮੇਡੀ ਸਕ੍ਰਿਪਟਾਂ ਲਿਖ ਸਕਣ ਜਾਂ ਲੋਕਾਂ ਨੂੰ ਹਸਾਉਣ ਲਈ ਹੁਨਰ ਰਖਦੇ ਹੋਣ।
ਦ ਕਪਿਲ ਸ਼ਰਮਾ ਦੇ ਮੇਕਰਸ ਨੇ ਟਵੀਟ ਕੀਤਾ, 'ਕਪਿਲ ਸ਼ਰਮਾ ਸ਼ੋਅ ਦੀ ਟੀਮ ਅਦਾਕਾਰਾਂ ਅਤੇ ਲੇਖਕਾਂ ਦੀ ਭਾਲ ਕਰ ਰਹੀ ਹੈ। ਪੂਰੇ ਭਾਰਤ ਨੂੰ ਹਸਾਉਣ ਦਾ ਮੌਕਾ ਹੁਣ ਤੁਹਾਡੇ ਕੋਲ ਹੈ। ਉਨ੍ਹਾਂ ਨੇ ਇਸ ਦੇ ਨਾਲ ਇੱਕ ਲਿੰਕ ਵੀ ਸ਼ੇਅਰ ਕੀਤਾ ਹੈ। ਇਸ ਟਵੀਟ ਨੂੰ ਸਾਂਝਾ ਕਰਦਿਆਂ ਕਪਿਲ ਸ਼ਰਮਾ ਨੇ ਲਿਖਿਆ, 'ਮੇਰੀ ਚੋਣ ਹੋ ਗਈ, ਹੁਣ ਤੁਹਾਡੀ ਵਾਰੀ ਹੈ'।
ਦੱਸ ਦਈਏ ਕਿ ਇਸ ਸ਼ੋਅ ਵਿੱਚ ਕ੍ਰਿਸ਼ਨ ਅਭਿਸ਼ੇਕ, ਕਿੱਕੂ ਸ਼ਾਰਦਾ, ਭਾਰਤੀ ਸਿੰਘ, ਸੁਮੋਨਾ ਚੱਕਰਵਰਤੀ, ਚੰਦਨ ਪ੍ਰਭਾਕਰ ਅਤੇ ਅਰਚਨਾ ਪੂਰਨ ਸਿੰਘ ਪਹਿਲਾਂ ਹੀ ਕੰਮ ਕਰ ਰਹੇ ਹਨ। ਇਸ ਸੀਜ਼ਨ ਵਿਚ ਵੀ ਇਹੀ ਕਲਾਕਾਰ ਵਾਪਸ ਆ ਰਹੇ ਹਨ। ਕਪਿਲ ਸ਼ਰਮਾ ਸ਼ੋਅ ਇਸ ਸਮੇਂ ਸਲਮਾਨ ਖ਼ਾਨ ਟੈਲੀਵਿਜ਼ਨਸ ਪ੍ਰੋਡਿਊਸ ਕੀਤਾ ਜਾ ਰਿਹਾ ਹੈ।
ਇਸ ਦੇ ਨਾਲ ਹੀ ਕ੍ਰਿਸ਼ਨ ਅਭਿਸ਼ੇਕ ਨੇ ਹਾਲ ਹੀ 'ਚ ਇੱਖ ਇੰਟਰਵਿਊ ਦੌਰਾਨ ਕਿਹਾ, "ਇਹ ਸ਼ੋਅ ਮਈ ਵਿਚ ਟੀਵੀ 'ਤੇ ਵਾਪਸ ਆ ਰਿਹਾ ਹੈ। ਹਾਲਾਂਕਿ ਅਜੇ ਤਾਰੀਖ ਤੈਅ ਨਹੀਂ ਹੋਈ। ਹਾਂ, ਇਸ ਵਾਰ ਕੁਝ ਨਵਾਂ ਹੋਵੇਗਾ। ਸਾਡੇ ਕੋਲ ਨਵਾਂ ਸੈੱਟ ਹੋਵੇਗਾ ਅਤੇ ਕੁਝ ਨਵੇਂ ਲੋਕ ਵੀ ਸ਼ਾਮਲ ਹੋਣਗੇ। ਮੈਂ ਤੁਹਾਨੂੰ ਜਲਦੀ ਹੀ ਇਸ ਬਾਰੇ ਖੁਸ਼ਖਬਰੀ ਦੇਵੇਗਾ।"
ਤੁਹਾਨੂੰ ਦੱਸ ਦੇਈਏ ਕਿ ਕਪਿਲ ਅਤੇ ਗਿੰਨੀ ਫਰਵਰੀ ਵਿਚ ਫਿਰ ਤੋਂ ਮਾਪੇ ਬਣ ਗਏ ਹਨ। ਕਪਿਲ ਦੀ ਪਤਨੀ ਗਿੰਨੀ ਨੇ ਇੱਕ ਬੇਟੇ ਨੂੰ ਜਨਮ ਦਿੱਤਾ ਹੈ। ਪਿਛਲੇ ਸਾਲ ਕਪਿਲ ਆਪਣੀ ਬੇਟੀ ਦਾ ਪਿਤਾ ਬਣਿਆ ਸੀ। ਕਪਿਲ ਨੇ ਪਰਿਵਾਰ ਨਾਲ ਸਮਾਂ ਬਤੀਤ ਕਰਨ ਲਈ ਇੱਕ ਬ੍ਰੈਕ ਲਿਆ ਹੈ। ਬ੍ਰੈਕ ਤੋਂ ਬਾਅਦ ਇੱਕ ਵਾਰ ਫਿਰ ਸ਼ੋਅ ਫੈਨਸ ਲਈ ਆ ਰਿਹਾ ਹੈ।
ਇਹ ਵੀ ਪੜ੍ਹੋ: ਜ਼ਿਲ੍ਹਾ ਸੰਗਰੂਰ ਦੇ ਪ੍ਰਾਈਵੇਟ ਸਕੂਲ ਪ੍ਰਬੰਧਕਾਂ ਵੱਲੋਂ ਸਰਕਾਰ ਖਿਲਾਫ ਹੱਲਾ ਬੋਲ, 1 ਅਪ੍ਰੈਲ ਤੋਂ ਵੱਡਾ ਐਕਸ਼ਨ ਲੈਣ ਦੀ ਤਿਆਰੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904