Hema Malini Net Worth 2022: ਪੁੱਤਰ ਸੰਨੀ ਦਿਓਲ ਤੇ ਪਤੀ ਧਰਮਿੰਦਰ ਤੋਂ ਬਹੁਤ ਜ਼ਿਆਦਾ ਅਮੀਰ ਹੈ ਹੇਮਾ ਮਾਲਿਨੀ, ਜਾਣੋ ਸੰਪਤੀ ਬਾਰੇ
Hema Malini Birthday Special: ਹੇਮਾ ਮਾਲਿਨੀ ਬਾਲੀਵੁੱਡ ਦੀ ਖੂਬਸੂਰਤ ਅਤੇ ਸੈਕਸਫੁੱਲ ਅਦਾਕਾਰਾ ਵਿੱਚੋਂ ਇੱਕ ਹੈ। 16 ਅਕਤੂਬਰ ਨੂੰ ਹੇਮਾ ਆਪਣਾ 74ਵਾਂ ਜਨਮਦਿਨ ਮਨਾ ਰਹੀ ਹੈ। ਹੇਮਾ ਨੇ ਆਪਣੇ ਫਿਲਮੀ ਕਰੀਅਰ 'ਚ ਅਣਗਿਣਤ ਹਿੱਟ ਫਿਲਮਾਂ ਕੀਤੀਆਂ ਹਨ, ਜਿਨ੍ਹਾਂ 'ਚੋਂ ਜ਼ਿਆਦਾਤਰ ਧਰਮਿੰਦਰ (Dharmendra) ਨਾਲ ਹਨ। ਦੋਹਾਂ ਨੇ ਕਈ ਫਿਲਮਾਂ 'ਚ ਇਕੱਠੇ ਕੰਮ ਕੀਤਾ ਅਤੇ ਪਿਆਰ ਵੀ ਸਿਰੇ ਚੜ੍ਹਿਆ।
Hema Malini Birthday Special: ਹੇਮਾ ਮਾਲਿਨੀ ਬਾਲੀਵੁੱਡ ਦੀ ਖੂਬਸੂਰਤ ਅਤੇ ਸੈਕਸਫੁੱਲ ਅਦਾਕਾਰਾ ਵਿੱਚੋਂ ਇੱਕ ਹੈ। 16 ਅਕਤੂਬਰ ਨੂੰ ਹੇਮਾ ਆਪਣਾ 74ਵਾਂ ਜਨਮਦਿਨ ਮਨਾ ਰਹੀ ਹੈ। ਹਾਲੇ ਵੀ ਅਦਾਕਾਰਾ ਦੇ ਪ੍ਰਸ਼ੰਸਕ ਉਨ੍ਹਾਂ 'ਤੇ ਆਪਣੀ ਜਾਨ ਛਿੜਕਦੇ ਹਨ। ਹੇਮਾ ਨੇ ਆਪਣੇ ਫਿਲਮੀ ਕਰੀਅਰ 'ਚ ਅਣਗਿਣਤ ਹਿੱਟ ਫਿਲਮਾਂ ਕੀਤੀਆਂ ਹਨ, ਜਿਨ੍ਹਾਂ 'ਚੋਂ ਜ਼ਿਆਦਾਤਰ ਧਰਮਿੰਦਰ (Dharmendra) ਨਾਲ ਹਨ। ਦੋਹਾਂ ਨੇ ਕਈ ਫਿਲਮਾਂ 'ਚ ਇਕੱਠੇ ਕੰਮ ਕੀਤਾ ਅਤੇ ਉਥੋਂ ਹੀ ਇਨ੍ਹਾਂ ਪਿਆਰ ਸਿਰੇ ਚੜ੍ਹਿਆ। ਬਸ ਫਿਰ ਕੀ ਸੀ ਧਰਮਿੰਦਰ ਨੇ ਹੇਮਾ ਨਾਲ ਦੂਜਾ ਵਿਆਹ ਕਰ ਲਿਆ। ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਹੇਮਾ ਜਾਇਦਾਦ ਦੇ ਮਾਮਲੇ 'ਚ ਧਰਮਿੰਦਰ ਅਤੇ ਉਨ੍ਹਾਂ ਦੇ ਬੇਟੇ ਸੰਨੀ ਦਿਓਲ (Sunny Deol) ਤੋਂ ਕਾਫੀ ਅੱਗੇ ਹੈ।
ਹੇਮਾ ਮਾਲਿਨੀ ਪਤੀ ਧਰਮਿੰਦਰ ਤੋਂ ਜ਼ਿਆਦਾ ਅਮੀਰ ਹੈ
ਦਰਅਸਲ, 2019 ਦੀਆਂ ਚੋਣਾਂ ਦੇ ਹਲਫ਼ਨਾਮੇ ਵਿੱਚ ਹੇਮਾ ਮਾਲਿਨੀ ਨੇ ਆਪਣੀ ਕੁੱਲ ਜਾਇਦਾਦ ਦਾ ਵੇਰਵਾ ਦਿੱਤਾ ਸੀ। ਜਿਸ ਮੁਤਾਬਕ ਉਨ੍ਹਾਂ ਕੋਲ ਕੁੱਲ 249 ਕਰੋੜ ਰੁਪਏ ਦੀ ਜਾਇਦਾਦ ਹੈ, ਜਿਸ ਵਿੱਚੋਂ 114 ਕਰੋੜ ਉਸ ਦੇ ਅਤੇ 135 ਕਰੋੜ ਪਤੀ ਧਰਮਿੰਦਰ ਦੇ ਹਨ। ਪਰ ਇੱਥੇ ਇਹ ਵੀ ਦੱਸ ਦੇਈਏ ਕਿ ਪਿਛਲੇ ਕੁਝ ਸਾਲਾਂ ਵਿੱਚ ਹੇਮਾ ਦੀ ਜਾਇਦਾਦ ਵਿੱਚ ਕਰੀਬ 72 ਕਰੋੜ ਰੁਪਏ ਦਾ ਵਾਧਾ ਹੋਇਆ ਹੈ।
5 ਸਾਲਾਂ 'ਚ ਹੇਮਾ ਦੀ ਜਾਇਦਾਦ ਵਿੱਚ ਕਿੰਨਾ ਵਾਧਾ ਹੋਇਆ?
ਸਾਲ 2014 'ਚ ਹੇਮਾ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਅਦਾਕਾਰਾ ਕੋਲ 178 ਕਰੋੜ ਰੁਪਏ ਦੀ ਜਾਇਦਾਦ ਸੀ। ਇਸ ਵਿੱਚ ਉਨ੍ਹਾਂ ਦੇ ਪਤੀ ਧਰਮਿੰਦਰ ਦੀ ਜਾਇਦਾਦ ਵੀ ਸ਼ਾਮਲ ਸੀ। ਇਸ ਤੋਂ ਇਲਾਵਾ ਇਹ ਵੀ ਦੱਸਿਆ ਗਿਆ ਕਿ ਹੇਮਾ ਕੋਲ 5.61 ਲੱਖ ਦੀ ਨਕਦੀ ਹੈ। ਪਰ ਜੇਕਰ ਧਰਮਿੰਦਰ ਦੀ ਮੰਨੀਏ ਤਾਂ ਉਨ੍ਹਾਂ ਕੋਲ ਸਿਰਫ਼ 32,500 ਰੁਪਏ ਨਕਦ ਹਨ।
ਜਾਣੋ ਸੰਨੀ ਦਿਓਲ ਦੀ ਕਿੰਨੀ ਜਾਇਦਾਦ ਹੈ
ਸੰਨੀ ਦਿਓਲ ਧਰਮਿੰਦਰ ਦੀ ਪਹਿਲੀ ਪਤਨੀ ਦੇ ਬੇਟੇ ਹਨ, ਯਾਨੀ ਉਹ ਹੇਮਾ ਦੇ ਮਤਰੇਏ ਪੁੱਤਰ ਹਨ। ਸੰਨੀ ਦਿਓਲ ਵੀ ਬਾਲੀਵੁੱਡ ਦੇ ਸੁਪਰਸਟਾਰ ਹਨ ਪਰ ਜਾਇਦਾਦ ਦੇ ਮਾਮਲੇ 'ਚ ਉਹ ਆਪਣੀ ਮਾਂ ਹੇਮਾ ਤੋਂ ਕਾਫੀ ਪਿੱਛੇ ਹਨ। ਜਾਣਕਾਰੀ ਮੁਤਾਬਕ ਸੰਨੀ ਕੋਲ ਕੁੱਲ 83 ਕਰੋੜ ਰੁਪਏ ਦੀ ਜਾਇਦਾਦ ਹੈ ਅਤੇ 53 ਕਰੋੜ ਰੁਪਏ ਦਾ ਕਰਜ਼ਾ ਹੈ। ਉਨ੍ਹਾਂ ਕੋਲ 60 ਕਰੋੜ ਰੁਪਏ ਦੀ ਚੱਲ ਜਾਇਦਾਦ ਅਤੇ 21 ਕਰੋੜ ਰੁਪਏ ਦੀ ਅਚੱਲ ਜਾਇਦਾਦ ਹੈ। ਇਸ ਤੋਂ ਇਲਾਵਾ ਸੰਨੀ ਦਿਓਲ ਦੇ ਬੈਂਕ ਖਾਤੇ 'ਚ ਕਰੀਬ 9 ਲੱਖ ਰੁਪਏ ਅਤੇ ਕਰੀਬ 26 ਲੱਖ ਰੁਪਏ ਨਕਦ ਹਨ। ਉੱਥੇ ਹੀ ਉਨ੍ਹਾਂ ਦੀ ਪਤਨੀ ਪੂਜਾ ਦੀ ਗੱਲ ਕਰੀਏ ਤਾਂ ਉਨ੍ਹਾਂ ਕੋਲ ਵੀ 6 ਕਰੋੜ ਦੀ ਜਾਇਦਾਦ ਹੈ। ਜਿਸ ਵਿੱਚੋਂ 19 ਲੱਖ ਬੈਂਕ ਵਿੱਚ ਅਤੇ 16 ਲੱਖ ਨਕਦੀ ਹੈ।