ਕੈਂਸਰ ਨਾਲ ਲੜ ਰਹੀ ਹਿਨਾ ਖਾਨ ਦੀਆਂ ਅੱਖਾਂ 'ਚ ਬਚੀ ਸਿਰਫ ਇੱਕ ਪਲਕ, ਫੋਟੋ ਸ਼ੇਅਰ ਕਰਕੇ ਦਿਖਾਇਆ ਆਪਣਾ ਹਾਲ, ਕੰਬ ਜਾਵੇਗੀ ਰੂਹ
Hina Khan Eyelash: ਹਿਨਾ ਖਾਨ ਨੇ ਹਾਲ ਹੀ 'ਚ ਇਕ ਪੋਸਟ ਸ਼ੇਅਰ ਕੀਤੀ ਹੈ। ਇਸ ਪੋਸਟ 'ਚ ਹਿਨਾ ਨੇ ਆਪਣੀਆਂ ਪਲਕਾਂ ਨੂੰ ਲੈਕੇ ਗੱਲ ਕੀਤੀ ਹੈ। ਹਿਨਾ ਨੇ ਦੱਸਿਆ ਕਿ ਉਸ ਦੀ ਸਿਰਫ ਇੱਕ ਪਲਕ ਰਹਿ ਗਈ ਹੈ।
Hina Khan Eyelash: ਯੇ ਰਿਸ਼ਤਾ ਕਿਆ ਕਹਿਲਾਤਾ ਹੈ ਫੇਮ ਐਕਟ੍ਰੈਸ ਹਿਨਾ ਖਾਨ ਅੱਜਕੱਲ੍ਹ ਮੁਸ਼ਕਿਲ ਦੌਰ 'ਚੋਂ ਲੰਘ ਰਹੀ ਹੈ। ਉਹ ਕੈਂਸਰ ਨਾਲ ਜੰਗ ਲੜ ਰਹੀ ਹੈ। ਹਿਨਾ ਖਾਨ ਬਹੁਤ ਮੋਟੀਵੇਸ਼ਨ ਅਤੇ ਪੌਜ਼ੀਟੀਵਿਟੀ ਦੇ ਨਾਲ ਇਸ ਨੂੰ ਡੀਲ ਕਰ ਰਹੀ ਹੈ। ਹਾਲ ਹੀ ਵਿੱਚ ਹਿਨਾ ਨੇ ਇੱਕ ਪੋਸਟ ਸ਼ੇਅਰ ਕੀਤੀ ਅਤੇ ਦੱਸਿਆ ਕਿ ਉਨ੍ਹਾਂ ਦੀ ਮੋਟੀਵੇਸ਼ਨ ਕੀ ਹੈ।
ਹਿਨਾ ਖਾਨ ਨੇ ਅੱਖ ਦੀ ਫੋਟੋ ਸ਼ੇਅਰ ਕੀਤੀ ਹੈ, ਇਸ ਵਿੱਚ ਹਿਨਾ ਦੱਸ ਰਹੀ ਹੈ ਕਿ ਉਨ੍ਹਾਂ ਦੀ ਸਿਰਫ ਇੱਕ ਪਲਕ ਬਚੀ ਹੈ। ਹਿਨਾ ਖਾਨ ਨੇ ਪੋਸਟ ਕਰਕੇ ਲਿਖਿਆ - 'ਜਾਣਨਾ ਚਾਹੁੰਦੇ ਹੋ ਕਿ ਮੇਰਾ ਫਿਲਹਾਲ ਮੋਟੀਵੇਸ਼ਨ ਦਾ ਸੋਰਸ ਕੀ ਹੈ? ਕਦੇ ਇਹ ਇੱਕ ਮਜਬੂਤ ਅਤੇ ਖੂਬਸੂਰਤ ਬ੍ਰਿਗੇਡ ਦਾ ਹਿੱਸਾ ਸੀ, ਜੋ ਮੇਰੀਆਂ ਅੱਖਾਂ ਦੀ ਸ਼ੋਭਾ ਵਧਾਉਂਦੀ ਸੀ। ਮੇਰੀਆਂ ਲੰਬੀਆਂ ਅਤੇ ਸੁੰਦਰ ਪਲਕਾਂ...ਬਹਾਦੁਰ, ਇਕੱਲੀ ਯੋਧਾ, ਮੇਰੀ ਆਖਰੀ ਪਲਕ ਮੇਰੇ ਨਾਲ ਖੜ੍ਹੀ ਹੈ ਅਤੇ ਲੜ ਰਹੀ ਹੈ। ਮੇਰੇ ਆਖਰੀ ਕੀਮੋ ਵਿੱਚ ਇਕੱਲੀ ਪਲਕ ਮੇਰੀ ਮੋਟੀਵੇਸ਼ਨ ਹੈ। ਇਸ ਮੁਸ਼ਕਿਲ ਸਮੇਂ ਨੂੰ ਵੀ ਪਾਰ ਕਰ ਲਵਾਂਗੇ।'
View this post on Instagram
ਇਹ ਵੀ ਪੜ੍ਹੋ: 7 ਸਾਲ 4 ਮਹੀਨੇ ਬਾਅਦ ਜੰਮੂ-ਕਸ਼ਮੀਰ 'ਚੋਂ ਹਟਿਆ ਰਾਸ਼ਟਰਪਤੀ ਸ਼ਾਸਨ! ਹੁਣ ਉਮਰ ਅਬਦੁੱਲਾ ਸਾਂਭਣਗੇ ਰਾਜ!
ਹਿਨਾ ਨੇ ਅੱਗੇ ਲਿਖਿਆ- 'ਮੈਂ ਇੱਕ ਦਹਾਕੇ ਜਾਂ ਇਸ ਤੋਂ ਵੱਧ ਸਮੇਂ ਤੋਂ ਨਕਲੀ ਪਲਕਾਂ ਨਹੀਂ ਲਗਾਈਆਂ ਹਨ, ਪਰ ਹੁਣ ਮੈਨੂੰ ਆਪਣੇ ਸ਼ੂਟ ਲਈ ਇਨ੍ਹਾਂ ਨੂੰ ਲਾਉਣਾ ਪੈ ਰਿਹਾ ਹੈ। ਕੋਈ ਨਾ, ਸਭ ਕੁਝ ਠੀਕ ਹੋ ਜਾਵੇਗਾ।
ਦੱਸ ਦਈਏ ਕਿ ਹਿਨਾ ਖਾਨ ਨੂੰ ਬ੍ਰੈਸਟ ਕੈਂਸਰ ਹੈ। ਇਸ ਔਖੇ ਦੌਰ 'ਚ ਉਹ ਕਾਫੀ ਹਿੰਮਤ ਦਿਖਾ ਰਹੀ ਹੈ। ਹੁਣ ਉਨ੍ਹਾਂ ਦਾ ਆਖਰੀ ਕੀਮੋ ਸੈਸ਼ਨ ਬਾਕੀ ਹੈ। ਹਿਨਾ ਦੇ ਵਾਲ ਵੀ ਝੜਨੇ ਸ਼ੁਰੂ ਹੋ ਗਏ ਸਨ, ਜਿਸ ਕਾਰਨ ਉਸ ਨੇ ਆਪਣੇ ਵਾਲ ਖੁਦ ਕੱਟ ਲਏ ਸਨ। ਹੁਣ ਹਿਨਾ ਵਿਗ ਪਾ ਕੇ ਕੰਮ ਕਰਦੀ ਹੈ। ਹਿਨਾ ਲਗਾਤਾਰ ਕੰਮ ਕਰ ਰਹੀ ਹੈ। ਹਿਨਾ ਰੈਂਪ ਸ਼ੋਅ 'ਚ ਨਜ਼ਰ ਆਈ ਸੀ। ਹਾਲ ਹੀ 'ਚ ਉਨ੍ਹਾਂ ਨੇ ਆਪਣਾ ਜਨਮਦਿਨ ਵੀ ਮਨਾਇਆ। ਉਹ ਪ੍ਰੀ-ਬਰਥਡੇ ਸੈਲੀਬ੍ਰੇਸ਼ਨ ਲਈ ਗੋਆ ਗਈ ਸੀ। ਇਸ ਦੌਰਾਨ ਉਨ੍ਹਾਂ ਦੀ ਮਾਂ ਅਤੇ ਬੁਆਏਫ੍ਰੈਂਡ ਵੀ ਉਨ੍ਹਾਂ ਦੇ ਨਾਲ ਸਨ।
ਇਹ ਵੀ ਪੜ੍ਹੋ: ਇਸ ਮਹਿਲਾ ਨੇ 3 ਮਹੀਨਿਆਂ 'ਚ ਘਟਾਇਆ 20 ਕਿਲੋ ਭਾਰ, ਸ਼ੇਅਰ ਕੀਤਾ ਹਫਤੇ ਦਾ ਡਾਈਟ ਅਤੇ ਵਰਕਆਊਟ ਪਲਾਨ