Honey Singh Divorce:12 ਸਾਲਾਂ ਬਾਅਦ ਹਨੀ ਸਿੰਘ ਅਤੇ ਸ਼ਾਲਿਨੀ ਦਾ ਹੋਇਆ ਤਲਾਕ, ਦਿੱਲੀ ਕੋਰਟ ਨੇ ਜੋੜੇ ਨੂੰ ਵੱਖ ਹੋਣ ਦੀ ਦਿੱਤੀ ਇਜਾਜ਼ਤ
Honey Singh Divorce: ਮਸ਼ਹੂਰ ਗਾਇਕ ਅਤੇ ਰੈਪਰ ਹਨੀ ਸਿੰਘ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਦਿੱਲੀ ਦੀ ਇਕ ਅਦਾਲਤ ਨੇ ਮੰਗਲਵਾਰ ਨੂੰ ਗਾਇਕ ਅਤੇ ਉਨ੍ਹਾਂ ਦੀ ਪਤਨੀ ਦੇ ਤਲਾਕ ਨੂੰ ਮਨਜ਼ੂਰੀ ਦੇ ਦਿੱਤੀ ਹੈ।
Honey Singh Divorce: ਬਾਲੀਵੁੱਡ ਦੇ ਮਸ਼ਹੂਰ ਗਾਇਕ ਅਤੇ ਰੈਪਰ ਹਨੀ ਸਿੰਘ ਆਪਣੇ ਤਲਾਕ ਨੂੰ ਲੈ ਕੇ ਕਾਫੀ ਸਮੇਂ ਤੋਂ ਸੁਰਖੀਆਂ 'ਚ ਸਨ। ਹੁਣ ਇਸ ਵਿੱਚ ਇੱਕ ਨਵਾਂ ਅਪਡੇਟ ਸਾਹਮਣੇ ਆਇਆ ਹੈ। ਗਾਇਕ ਅਤੇ ਉਨ੍ਹਾਂ ਦੀ ਪਤਨੀ ਸ਼ਾਲਿਨੀ ਤਲਵਾਰ ਦੇ ਤਲਾਕ ਨੂੰ ਦਿੱਲੀ ਦੀ ਇਕ ਅਦਾਲਤ ਨੇ ਅੱਜ ਯਾਨੀ ਮੰਗਲਵਾਰ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਢਾਈ ਸਾਲ ਬਾਅਦ ਤਲਾਕ ਨੂੰ ਮਿਲੀ ਮਨਜ਼ੂਰੀ
ਜਾਣਕਾਰੀ ਮੁਤਾਬਕ ਫੈਮਿਲੀ ਕੋਰਟ 'ਚ ਪਰਮਜੀਤ ਸਿੰਘ ਨੇ ਹਨੀ ਸਿੰਘ ਅਤੇ ਉਨ੍ਹਾਂ ਦੀ ਪਤਨੀ ਵਿਚਕਾਰ ਚੱਲ ਰਹੇ ਢਾਈ ਸਾਲ ਪੁਰਾਣੇ ਮਾਮਲੇ ਨੂੰ ਖਤਮ ਕਰ ਦਿੱਤਾ ਅਤੇ ਦੋਹਾਂ ਧਿਰਾਂ ਨੂੰ ਤਲਾਕ ਦਾ ਹੁਕਮ ਦੇ ਦਿੱਤਾ। ਹਨੀ ਦੀ ਪਤਨੀ ਨੇ ਸਿੰਘ 'ਤੇ ਘਰੇਲੂ ਹਿੰਸਾ ਦਾ ਦੋਸ਼ ਲਗਾਇਆ ਸੀ। ਸ਼ਾਲਿਨੀ ਨੇ ਦੱਸਿਆ ਕਿ ਗਾਇਕ ਅਤੇ ਉਨ੍ਹਾਂ ਦੇ ਪਰਿਵਾਰ ਨੇ ਉਨ੍ਹਾਂ ਨੂੰ ਮਾਨਸਿਕ ਅਤੇ ਸਰੀਰਕ ਤੌਰ 'ਤੇ ਤੰਗ ਪ੍ਰੇਸ਼ਾਨ ਕੀਤਾ ਸੀ।
ਹੁਣ, ਦੋਹਾਂ ਧਿਰਾਂ ਵਲੋਂ ਸਮਝੌਤੇ 'ਤੇ ਪਹੁੰਚਣ ਤੋਂ ਬਾਅਦ ਦੋਸ਼ ਵਾਪਸ ਲੈ ਲਏ ਗਏ ਹਨ। ਪਿਛਲੇ ਸਾਲ ਸਤੰਬਰ ਵਿੱਚ ਹਨੀ ਸਿੰਘ ਨੇ ਸ਼ਾਲਿਨੀ ਨੂੰ 1 ਕਰੋੜ ਰੁਪਏ ਦਾ ਡਿਮਾਂਡ ਡਰਾਫਟ ਵੀ ਸੌਂਪਿਆ ਸੀ। ਤਲਾਕ ਦੀ ਸੁਣਵਾਈ ਵਿੱਚ ਹਨੀ ਸਿੰਘ ਦੇ ਨਾਲ ਮੈਟਲੌ ਆਫਿਸ ਦੇ ਪਾਰਟਨਰ ਈਸ਼ਾਨ ਮੁਖਰਜੀ, ਐਡਵੋਕੇਟ ਅੰਮ੍ਰਿਤਾ ਚੈਟਰਜੀ ਅਤੇ ਜਸਪਾਲ ਸਿੰਘ ਵੀ ਮੌਜੂਦ ਸਨ।
ਇਹ ਵੀ ਪੜ੍ਹੋ: Katrina Kaif: ਰਸ਼ਮੀਕਾ ਮੰਦਾਨਾ ਤੋਂ ਬਾਅਦ ਕੈਟਰੀਨਾ ਕੈਫ ਫਸੀ ਡੀਪਫੇਕ ਦੇ ਸ਼ਿਕੰਜੇ 'ਚ, AI ਨੇ ਅਦਾਕਾਰਾ ਨੂੰ ਪਹਿਨਾਏ ਸ਼ਰਮਨਾਕ ਕੱਪੜੇ
ਰਿਐਲਿਟੀ ਸ਼ੋਅ 'ਚ ਹਨੀ ਸਿੰਘ ਨੇ ਕੀਤਾ ਸੀ ਖੁਲਾਸਾ
ਦੱਸ ਦਈਏ ਕਿ ਹਨੀ ਸਿੰਘ ਅਤੇ ਸ਼ਾਲਿਨੀ ਨੇ ਵਿਆਹ ਤੋਂ ਪਹਿਲਾਂ ਕਰੀਬ 20 ਸਾਲਾਂ ਤੱਕ ਇੱਕ ਦੂਜੇ ਨੂੰ ਡੇਟ ਕੀਤਾ ਸੀ। ਫਿਰ 2011 ਵਿੱਚ ਜੋੜੇ ਨੇ ਦਿੱਲੀ ਦੇ ਇੱਕ ਗੁਰਦੁਆਰੇ ਵਿੱਚ ਸਿੱਖ ਰੀਤੀ-ਰਿਵਾਜਾਂ ਅਨੁਸਾਰ ਬਹੁਤ ਧੂਮਧਾਮ ਨਾਲ ਵਿਆਹ ਕਰਵਾ ਲਿਆ ਸੀ। ਦੋਹਾਂ ਦਾ ਵਿਆਹ ਕਾਫੀ ਸੀਕ੍ਰੇਟ ਸੀ। ਜਿਸ 'ਚ ਸਿਰਫ਼ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਹੀ ਸ਼ਿਰਕਤ ਕੀਤੀ। ਵਿਆਹ ਦੇ ਤਿੰਨ ਸਾਲ ਬਾਅਦ ਉਨ੍ਹਾਂ ਦੇ ਅਫੇਅਰ ਦੀਆਂ ਖਬਰਾਂ ਸਾਹਮਣੇ ਆਈਆਂ। ਜਿਸ ਤੋਂ ਬਾਅਦ ਹਨੀ ਸਿੰਘ ਨੇ ਇਕ ਰਿਐਲਿਟੀ ਸ਼ੋਅ 'ਚ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਦਾ ਵਿਆਹ ਸ਼ਾਲਿਨੀ ਨਾਲ ਹੋਇਆ ਹੈ।
ਇਹ ਵੀ ਪੜ੍ਹੋ: Snake Venom Case: ਇਲਵਿਸ਼ ਯਾਦਵ ਨੂੰ ਨੋਇਡਾ ਪੁਲਿਸ ਨੇ ਨੋਟਿਸ ਕੀਤਾ ਜਾਰੀ, ਸੱਪ ਦੇ ਜ਼ਹਿਰ ਨਾਲ ਸਬੰਧਤ ਮਾਮਲਾ