ਫਿਲਮਾਂ 'ਚ ਬੋਲਡ ਸੀਨ ਕਿਵੇਂ ਸ਼ੂਟ ਕੀਤੇ ਜਾਂਦੇ ਨੇ? ਕਿਹੜੇ ਸੀਨ ‘ਚ ਇਹ ਟ੍ਰਿਕ ਵਰਤੀ ਜਾਂਦੀ ਹੈ
ਤੁਸੀਂ ਇਹ ਵੀ ਦੇਖਿਆ ਹੋਵੇਗਾ ਕਿ ਜ਼ਿਆਦਾਤਰ ਫਿਲਮਾਂ 'ਚ ਕਿਸਿੰਗ ਸੀਨ ਹੁੰਦੇ ਹਨ। ਪਰ ਸਵਾਲ ਹੈ ਕਿ ਫਿਲਮ ਵਿੱਚ ਇਹ ਸੀਨ ਕਿਵੇਂ ਸ਼ੂਟ ਕੀਤੇ ਜਾਂਦੇ ਹਨ? ਆਓ ਜਾਣਦੇ ਹਾਂ ਕਿਵੇਂ ਫਿਲਮਾਏ ਜਾਂਦੇ ਹਨ ਬੋਲਡ ਸੀਨ...
How Kiss Scene Shoot In Movies: ਜਦੋਂ ਤੱਕ ਫਿਲਮ 'ਚ ਬੋਲਡ ਸੀਨ ਨਾ ਹੋਣ, ਜ਼ਿਆਦਾਤਰ ਦਰਸ਼ਕਾਂ ਨੂੰ ਮਜ਼ਾ ਨਹੀਂ ਆਉਂਦਾ। ਇਸ ਲਈ ਲੋਕਾਂ ਦੀ ਪਸੰਦ ਨੂੰ ਧਿਆਨ 'ਚ ਰੱਖਦਿਆਂ ਨਿਰਦੇਸ਼ਕ ਇਨ੍ਹਾਂ ਚੀਜ਼ਾਂ ਨੂੰ ਫਿਲਮਾਂ 'ਚ ਸ਼ਾਮਲ ਕਰਦੇ ਹਨ। ਜੇਕਰ ਫਿਲਮ 'ਚ ਇੰਟੀਮੇਟ ਸੀਨ ਹੋਣ ਤਾਂ ਦਰਸ਼ਕ ਆਪਣੇ-ਆਪ ਆਕਰਸ਼ਿਤ ਹੋ ਜਾਂਦੇ ਹਨ। ਖਾਸ ਤੌਰ 'ਤੇ OTT ਅਤੇ ਵੈੱਬ ਸੀਰੀਜ਼ ਦੇ ਦੌਰ 'ਚ ਇਹ ਖੁੱਲ੍ਹ ਹੋਰ ਵੀ ਵੱਧ ਗਈ ਹੈ। ਇਨ੍ਹੀਂ ਦਿਨੀਂ ਨਿਰਦੇਸ਼ਕਾਂ ਦਾ ਸਾਰਾ ਧਿਆਨ ਸਟੋਰੀ ਲਾਈਨ ਤੋਂ ਜ਼ਿਆਦਾ ਇੰਟੀਮੇਟ ਸੀਨਜ਼ ਦੀ ਸ਼ੂਟਿੰਗ 'ਤੇ ਹੁੰਦਾ ਹੈ ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਲੋਕ ਫਿਲਮ ਨੂੰ ਪਸੰਦ ਕਰਨ। ਅੱਜ-ਕੱਲ੍ਹ ਲਗਭਗ ਹਰ ਵੈੱਬ ਸੀਰੀਜ਼ 'ਚ ਕੁਝ ਇੰਟੀਮੇਟ ਸੀਨ ਅਤੇ ਗਾਲੀ-ਗਲੋਚ ਆਮ ਗੱਲ ਹੈ ਪਰ ਅਜਿਹੇ ਸੀਨਜ਼ ਲਈ ਨਿਰਦੇਸ਼ਕ ਤੋਂ ਲੈ ਕੇ ਕਰੂ ਮੈਂਬਰਾਂ ਤੱਕ ਨੂੰ ਕਾਫੀ ਪਾਪੜ ਵੇਲਣੇ ਪੈਂਦੇ ਹਨ।
ਤੁਸੀਂ ਇਹ ਵੀ ਦੇਖਿਆ ਹੋਵੇਗਾ ਕਿ ਜ਼ਿਆਦਾਤਰ ਫਿਲਮਾਂ 'ਚ ਕਿਸਿੰਗ ਸੀਨ ਹੁੰਦੇ ਹਨ। ਪਰ ਸਵਾਲ ਹੈ ਕਿ ਫਿਲਮ ਵਿੱਚ ਇਹ ਸੀਨ ਕਿਵੇਂ ਸ਼ੂਟ ਕੀਤੇ ਜਾਂਦੇ ਹਨ? ਕੀ ਅਭਿਨੇਤਰੀਆਂ ਨਿਰਦੇਸ਼ਕਾਂ ਅਤੇ ਕਰੂ ਮੈਂਬਰਾਂ ਦੇ ਸਾਹਮਣੇ ਚੁੰਮਣ ਦੇ ਦ੍ਰਿਸ਼ (kissing scene) ਆਸਾਨੀ ਨਾਲ ਦਿੰਦੀਆਂ ਹਨ? ਦਰਅਸਲ, ਇਹ ਜ਼ਰੂਰੀ ਨਹੀਂ ਹੈ ਕਿ ਸੀਨ ਨੂੰ ਜਿਵੇਂ ਦਿਖਾਇਆ ਗਿਆ ਹੈ, ਉਸ ਨੂੰ ਉਸੇ ਤਰ੍ਹਾਂ ਸ਼ੂਟ ਕੀਤਾ ਗਿਆ ਹੋਵੇ। ਆਓ ਜਾਣਦੇ ਹਾਂ ਕਿਵੇਂ ਫਿਲਮਾਏ ਜਾਂਦੇ ਹਨ ਬੋਲਡ ਸੀਨ...
ਬਾਡੀ ਡਬਲ ਨਾਲ ਸ਼ੂਟ ਕੀਤੇ ਜਾਂਦੇ ਹਨ
ਕਈ ਵਾਰ ਅਜਿਹਾ ਹੁੰਦਾ ਹੈ ਕਿ ਹੀਰੋ ਜਾਂ ਹੀਰੋਇਨ ਅਜਿਹੇ ਸੀਨ ਕਰਨ ਤੋਂ ਇਨਕਾਰ ਕਰ ਦਿੰਦੇ ਹਨ, ਇਸ ਲਈ ਫਿਲਮ ਨਿਰਦੇਸ਼ਕ ਹਮੇਸ਼ਾ ਇਨ੍ਹਾਂ ਸੀਨਜ਼ ਲਈ ਪਲਾਨ ਬੀ ਤਿਆਰ ਰੱਖਦੇ ਹਨ। ਇਸ ਦੇ ਲਈ ਬਾਡੀ ਡਬਲ ਦੀ ਵਰਤੋਂ ਕੀਤੀ ਜਾਂਦੀ ਹੈ। ਅਜਿਹੀ ਸਥਿਤੀ ਵਿੱਚ ਕਹਾਣੀ ਦੀ ਮੰਗ ਅਤੇ ਨਾਇਕ ਜਾਂ ਨਾਇਕਾ ਦੀ ਗੱਲ ਦੋਵਾਂ ਨੂੰ ਵੈਲਯੂ ਦਿੱਤੀ ਜਾਂਦੀ ਹੈ ਅਤੇ ਇਨ੍ਹਾਂ ਦ੍ਰਿਸ਼ਾਂ ਨੂੰ ਕਿਸੇ ਹੋਰ ਤਰੀਕੇ ਨਾਲ ਫਿਲਮਾਇਆ ਜਾਂਦਾ ਹੈ। ਅਜਿਹੇ ਦ੍ਰਿਸ਼ਾਂ ਲਈ ਇੱਕ ਤਰੀਕਾ ਇਹ ਹੈ ਕਿ ਦੋਵਾਂ ਵਿਚਕਾਰ ਇੱਕ ਸ਼ੀਸ਼ਾ ਲੱਗਾ ਦਿੱਤਾ ਜਾਂਦਾ ਹੈ ਅਤੇ ਉਹ ਦੋਵੇਂ ਉਸ ਸ਼ੀਸ਼ੇ ਨੂੰ ਚੁੰਮਦੇ ਹਨ। ਇਸ ਕਾਰਨ ਦਰਸ਼ਕਾਂ ਨੂੰ ਲੱਗਦਾ ਹੈ ਕਿ ਉਹ ਇੱਕ ਦੂਜੇ ਨੂੰ ਚੁੰਮ ਰਹੇ ਹਨ।
ਭਰਮ ਪੈਦਾ ਕਰਦੇ ਹਨ ਕ੍ਰਿਏਟਰ
ਜੇਕਰ ਕੋਈ ਹੀਰੋ ਜਾਂ ਹੀਰੋਇਨ ਬੋਲਡ ਸੀਨ ਕਰਨ ਤੋਂ ਇਨਕਾਰ ਕਰ ਦਿੰਦੀ ਹੈ ਤਾਂ ਕਰੂ ਨੂੰ ਭਰਮ ਪੈਦਾ ਕਰਕੇ ਬਿਊਟੀ ਸ਼ਾਟਸ ਨਾਲ ਕੰਮ ਕਰਨਾ ਪੈਂਦਾ ਹੈ। ਫਿਰ ਸਿਨੇਮੈਟੋਗ੍ਰਾਫੀ ਦੀਆਂ ਕੁਝ ਅਜਿਹੀਆਂ ਤਕਨੀਕਾਂ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਨਾਲ ਬਿਨਾਂ ਕੁਝ ਹੋਣ ਦੇ ਬਾਵਜੂਦ ਵੀ ਦੇਖਣ ਵਾਲੇ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਵੀ ਬਹੁਤ ਕੁਝ ਹੋ ਗਿਆ ਹੈ। ਸ਼ੂਟਿੰਗ ਦੀ ਭਾਸ਼ਾ ਵਿੱਚ, ਬਿਊਟੀ ਸ਼ਾਟ ਦਾ ਮਤਲਬ ਮੇਕਅੱਪ ਨਹੀਂ ਹੁੰਦਾ। ਇਸ ਦਾ ਮਤਲਬ ਹੈ ਜੱਫੀ ਪਾਉਣਾ, ਚੁੰਮਣਾ, ਹੱਥ ਫੜਨਾ ਜਾਂ ਕੈਮਰੇ ਦੇ ਐਂਗਲ ਨੂੰ ਇਸ ਤਰ੍ਹਾਂ ਰੱਖਣਾ ਕਿ ਸਰੀਰ ਦੇ ਅੰਗ ਢੱਕੇ ਜਾ ਸਕਣ। ਇਹ ਸਾਰੀਆਂ ਸਿਨੇਮੈਟੋਗ੍ਰਾਫੀ ਦੀਆਂ ਤਕਨੀਕਾਂ ਹਨ। ਅਜਿਹੇ ਸੀਨ ਵਿੱਚ ਬੈੱਡ 'ਤੇ ਸੈਟਿਨ ਬੈੱਡਸ਼ੀਟ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਇਸ ਨੂੰ ਢੱਕ ਕੇ ਸਿਰਫ ਭਰਮ ਪੈਦਾ ਕੀਤਾ ਜਾਂਦਾ ਹੈ।
ਕਿਹੜੇ ਸੀਨ ਵਿੱਚ ਇਹ ਟ੍ਰਿਕ ਅਪਣਾਈ ਜਾਂਦੀ ਹੈ
ਜੇਕਰ ਅਭਿਨੇਤਾ ਜਾਂ ਅਭਿਨੇਤਰੀ ਅਜਿਹੇ ਸੀਨ ਕਰਨ ਵਿੱਚ ਅਸਹਿਜ ਮਹਿਸੂਸ ਕਰਦੇ ਹਨ ਤਾਂ ਨਿਰਦੇਸ਼ਕ ਨੂੰ ਕ੍ਰੋਮਾ ਸ਼ਾਟ ਲੈਣੇ ਪੈਂਦੇ ਹਨ। ਇਹ ਦ੍ਰਿਸ਼ ਨੀਲੇ ਜਾਂ ਹਰੇ ਕਵਰ ਨਾਲ ਕੀਤਾ ਜਾਂਦਾ ਹੈ, ਜਿਸ ਨੂੰ ਬਾਅਦ ਵਿੱਚ ਐਡੀਟਿੰਗ ਤੋਂ ਗਾਇਬ ਕਰ ਦਿੱਤਾ ਜਾਂਦਾ ਹੈ। ਉਦਾਹਰਨ ਵਜੋਂ, ਜੇਕਰ ਅਭਿਨੇਤਾ ਅਤੇ ਅਭਿਨੇਤਰੀ ਨੂੰ ਚੁੰਮਣ (kissing) ਦੇ ਦ੍ਰਿਸ਼ 'ਤੇ ਇਤਰਾਜ਼ ਹੈ ਤਾਂ ਉਨ੍ਹਾਂ ਦੇ ਵਿਚਕਾਰ ਲੌਕੀ ਜਾਂ ਕੱਦੂ ਵਰਗੀ ਸਬਜ਼ੀ ਰੱਖੀ ਜਾਂਦੀ ਹੈ। ਹਰੇ ਰੰਗ ਦਾ ਹੋਣ ਕਰਕੇ, ਲੌਕੀ ਕ੍ਰੋਮਾ ਦਾ ਕੰਮ ਕਰਦੀ ਹੈ ਅਤੇ ਉਹ ਦੋਵੇਂ ਲੌਕੀ ਨੂੰ ਚੁੰਮਦੇ (kiss) ਹਨ। ਬਾਅਦ ਵਿੱਚ ਪੋਸਟ ਪ੍ਰੋਡਕਸ਼ਨ ਦੌਰਾਨ ਇਸ ਨੂੰ ਸੀਨ ਤੋਂ ਹਟਾ ਦਿੱਤਾ ਜਾਂਦਾ ਹੈ ਅਤੇ ਦਰਸ਼ਕ ਨੂੰ ਮਹਿਸੂਸ ਹੁੰਦਾ ਹੈ ਕਿ ਸੀਨ ਅਸਲੀ ਹੈ।
ਪ੍ਰੌਪਸ ਦੀ ਵਰਤੋਂ ਹੁੰਦੀ ਹੈ
ਇਹ ਕਲਾਕਾਰ ਦੀ ਆਪਣੀ ਮਰਜ਼ੀ ਹੁੰਦੀ ਹੈ ਕਿ ਉਸ ਨੇ ਇੰਟੀਮੇਟ ਸੀਨ ਕਰਦੇ ਸਮੇਂ ਦੂਜੇ ਕਲਾਕਾਰ ਤੋਂ ਕਿੰਨੀ ਸਰੀਰਕ ਦੂਰੀ ਬਣਾਈ ਰੱਖਣੀ ਹੈ। ਇੰਟੀਮੈਸੀ ਕੋਆਰਡੀਨੇਟਰ ਵੀ ਕਲਾਕਾਰ ਦੀ ਪਸੰਦ ਦਾ ਆਦਰ ਕਰਦਾ ਹੈ, ਇਸ ਲਈ ਨਰਮ ਸਿਰਹਾਣਾ (soft pillow), ਕਰੌਚ ਗਾਰਡ, ਮੋਡੇਸਟੀ ਗਾਰਮੈਂਟਸ ਵਰਗੇ ਕੁਝ ਪ੍ਰੋਪਸ ਵਰਤੇ ਜਾਂਦੇ ਹਨ।
ਇਸ ਦਾ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਹੈ
ਕਿਸੇ ਵੀ ਇੰਟੀਮੇਟ ਸੀਨ ਨੂੰ ਸ਼ੂਟ ਕਰਨ ਲਈ ਅਦਾਕਾਰ ਜਾਂ ਅਭਿਨੇਤਰੀ ਦੀ ਸਹਿਮਤੀ ਸਭ ਤੋਂ ਜ਼ਰੂਰੀ ਹੁੰਦੀ ਹੈ। ਅਜਿਹੇ ਸੀਨ ਦੀ ਸ਼ੂਟਿੰਗ ਦੌਰਾਨ ਪੂਰਾ ਧਿਆਨ ਰੱਖਿਆ ਜਾਂਦਾ ਹੈ ਕਿ ਪੁਰਸ਼ ਅਤੇ ਮਹਿਲਾ ਅਦਾਕਾਰਾਂ ਦੇ ਗੁਪਤ ਅੰਗ ਇੱਕ ਦੂਜੇ ਨੂੰ ਨਾ ਛੂਹਣ। ਇਸ ਦੇ ਲਈ ਕ੍ਰਿਕਟ ਖਿਡਾਰੀਆਂ ਦੀ ਤਰ੍ਹਾਂ ਅਭਿਨੇਤਾ ਲਈ ਲੌਗਾਰਡ ਜਾਂ ਕੁਸ਼ਨ ਜਾਂ ਏਅਰ ਬੈਗ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਅਭਿਨੇਤਰੀ ਲਈ ਪੁਸ਼ਅਪ ਪੈਡਸ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਜੇਕਰ ਉਹਨੂੰ ਪਿੱਛੇ ਤੋਂ ਟਾਪਲੈੱਸ ਦਿਖਾਉਣਾ ਹੋਵੇ ਤਾਂ ਸਾਹਮਣੇ ਵਾਲੇ ਪਾਸੇ ਪਹਿਣੇ ਜਾਣ ਵਾਲੇ ਸਿਲੀਕੋਨ ਪੈਡਸ ਦੀ ਵਰਤੋਂ ਕੀਤੀ ਜਾਂਦੀ ਹੈ।