Huma Qureshi ਦਾ ਹੌਲੀਵੁੱਡ ਸਫ਼ਰ ਸ਼ੁਰੂ, ਫ਼ਿਲਮ 'Army of the Dead' 'ਚ ਐਂਟਰੀ
ਹੌਲੀਵੁੱਡ ਫ਼ਿਲਮ 'ਆਰਮੀ ਆਫ਼ ਦ ਡੈੱਡ' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ ਪਰ ਇਸ ਹੌਲੀਵੁੱਡ ਫ਼ਿਲਮ 'ਚ ਇੱਕ ਬਾਲੀਵੁੱਡ ਚਿਹਰਾ ਵੀ ਨਜ਼ਰ ਆ ਰਿਹਾ ਹੈ।
ਚੰਡੀਗੜ੍ਹ: ਹੌਲੀਵੁੱਡ ਫ਼ਿਲਮ 'ਆਰਮੀ ਆਫ਼ ਦ ਡੈੱਡ' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ ਪਰ ਇਸ ਹੌਲੀਵੁੱਡ ਫ਼ਿਲਮ 'ਚ ਇੱਕ ਬਾਲੀਵੁੱਡ ਚਿਹਰਾ ਵੀ ਨਜ਼ਰ ਆ ਰਿਹਾ ਹੈ। ਜੀ ਹਾਂ, ਇਸ ਬਾਲੀਵੁੱਡ ਹਸੀਨਾ ਨੂੰ ਇੱਕ ਵਾਰ 'ਚ ਪਛਾਣਨਾ ਕਾਫੀ ਮੁਸ਼ਕਲ ਹੈ, ਪਰ ਦੱਸ ਦਈਏ ਕਿ ਇਹ ਕੋਈ ਹੋਰ ਨਹੀਂ ਬਲਕਿ ਬਾਲੀਵੁੱਡ ਦੀ ਫੇਸਮ ਐਕਟਰਸ ਹੁਮਾ ਕੁਰੈਸ਼ੀ ਹੈ ਜਿਸ ਨੂੰ ਕਿ ਬਾਲੀਵੁੱਡ 'ਚ ਤਾਂ ਕਈ ਵਾਰ ਦੇਖਿਆ ਹੋਏਗਾ ਪਰ ਹੁਣ ਮੈਡਮ ਹੌਲੀਵੁੱਡ 'ਚ ਵੀ ਨਜ਼ਰ ਆਉਣ ਵਾਲੀ ਹੈ।
ਦੱਸ ਦਈਏ ਕਿ ਬਾਲੀਵੁੱਡ ਐਕਟਰਸ ਹੁਮਾ ਕੁਰੈਸ਼ੀ ਹੌਲੀਵੁੱਡ ਫਿਲਮ 'Army of the Dead' 'ਚ ਇੱਕ ਛੋਟਾ ਜਿਹਾ ਰੋਲ ਅਦਾ ਕਰਦੀ ਨਜ਼ਰ ਆਏਗੀ। ਹੁਮਾ ਸਿਰਫ ਇਕਲੌਤੀ ਅਜਿਹੀ ਐਕਟਰਸ ਨਹੀਂ ਹੈ ਜਿਸ ਨੇ ਬਾਲੀਵੁੱਡ ਤੋਂ ਹਾਲੀਵੁੱਡ ਤਕ ਦਾ ਸਫ਼ਰ ਤੈਅ ਕੀਤਾ ਹੈ। ਹੁਮਾ ਤੋਂ ਪਹਿਲਾਂ ਐਕਟਰਸ ਦੀਪਿਕਾ ਪਾਦੁਕੋਣ, ਪ੍ਰਿਯੰਕਾ ਚੋਪੜਾ, ਐਸ਼ਵਰਿਆ ਰਾਏ, ਰਾਧਿਕਾ ਆਪਟੇ ਦੀ ਹਾਲੀਵੁੱਡ 'ਚ ਐਂਟਰੀ ਹੋ ਚੁੱਕੀ ਹੈ।
ਹੁਣ ਜੇਕਰ ਹੁਮਾ ਦੀ ਫ਼ਿਲਮ ਦੇ ਟ੍ਰੇਲਰ ਬਾਰੇ ਗੱਲ ਕਰੀਏ ਤਾਂ ਫ਼ਿਲਮ Army of the Dead ਦੇ ਟ੍ਰੇਲਰ ਨੂੰ ਸ਼ੇਅਰ ਕਰਦਿਆਂ ਹੁਮਾ ਨੇ ਲਿਖਿਆ ,"ਜ਼ੈਕ Snyder ਵਰਗੇ Genius ਇਨਸਾਨ ਦੇ ਵਿਜ਼ਨ 'ਚ ਇੱਕ ਛੋਟਾ ਪਾਰਟ ਕਰਨ ਤੋਂ ਮਾਣ ਮਹਿਸੂਸ ਕਰ ਰਹੀ ਹਾਂ।" ਮਾਣ ਹੋਣਾ ਵੀ ਬਣਦਾ ਹੈ ਕਿਉਂਕਿ ਬਾਲੀਵੁੱਡ ਤੋਂ ਬਾਅਦ ਹਾਲੀਵੁੱਡ ਦਾ ਸਫ਼ਰ ਆਸਾਨ ਨਹੀਂ ਸੀ।
ਹੁਣ ਉਮੀਦ ਹੈ ਕਿ ਹੁਮਾ ਦਾ ਅੱਗੇ ਵੀ ਹਾਲੀਵੁੱਡ ਸਫ਼ਰ ਜਾਰੀ ਰਹੇ। ਬਾਕੀ 'ਆਰਮੀ ਆਫ ਦਾ ਡੈੱਡ' ਦੀ ਗੱਲ ਕਰੀਏ ਤਾਂ ਇਬ ਫ਼ਿਲਮ 21 ਮਈ ਨੂੰ Netflix 'ਤੇ ਰਿਲੀਜ਼ ਹੋਵੇਗੀ ਜਿਸ 'ਚ ਹੌਲੀਵੁੱਡ ਸਟਾਰ DEV BUTISHTA ਤੇ ਉਨ੍ਹਾਂ ਦੀ ਟੀਮ Zombies ਨਾਲ ਫਾਈਟ ਕਰਦੇ ਨਜ਼ਰ ਆਉਣਗੇ।
ਇਹ ਵੀ ਪੜ੍ਹੋ: Haryana Board Exam: ਹਰਿਆਣਾ ਸਰਕਾਰ ਵੱਲੋਂ ਵੀ 10ਵੀਂ ਬੋਰਡ ਦੀਆਂ ਪ੍ਰੀਖਿਆਵਾਂ ਰੱਦ, 12ਵੀਂ ਦੀਆਂ ਮੁਲਤਵੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904