Murder Case Update: ਕਤਲ ਮਾਮਲੇ 'ਚ ਗ੍ਰਿਫਤਾਰ ਅਦਾਕਾਰ ਦੀਆਂ ਵਧੀਆਂ ਮੁਸ਼ਕਿਲਾਂ, ਹੁਣ ਮੈਨੇਜਰ ਦੀ ਲਾਸ਼ ਮਿਲੀ...
Actor Arrested in Murder Case Update: ਕੰਨੜ ਅਦਾਕਾਰ ਦਰਸ਼ਨ ਦੀਆਂ ਮੁਸੀਬਤਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ। ਹਾਲ ਹੀ 'ਚ ਰੇਣੂਕਾ ਸਵਾਮੀ ਕਤਲ ਕੇਸ 'ਚ ਦਰਸ਼ਨ ਅਤੇ ਉਸ ਦੀ ਪ੍ਰੇਮਿਕਾ
Actor Arrested in Murder Case Update: ਕੰਨੜ ਅਦਾਕਾਰ ਦਰਸ਼ਨ ਦੀਆਂ ਮੁਸੀਬਤਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ। ਹਾਲ ਹੀ 'ਚ ਰੇਣੂਕਾ ਸਵਾਮੀ ਕਤਲ ਕੇਸ 'ਚ ਦਰਸ਼ਨ ਅਤੇ ਉਸ ਦੀ ਪ੍ਰੇਮਿਕਾ ਪਵਿਤਰ ਗੌੜਾ ਨੂੰ ਪੁਲਿਸ ਹਿਰਾਸਤ 'ਚ ਲਿਆ ਗਿਆ ਸੀ। ਇਸੇ ਦੌਰਾਨ ਬੀਤੇ ਦਿਨੀਂ ਦਰਸ਼ਨ ਦੇ ਮੈਨੇਜਰ ਨੇ ਖੁਦਕੁਸ਼ੀ ਕਰ ਕੇ ਸਭ ਨੂੰ ਹੈਰਾਨ ਕਰ ਦਿੱਤਾ। ਹੁਣ ਇੱਕ ਪੁਲਿਸ ਅਧਿਕਾਰੀ ਨੇ ਇਸ ਘਟਨਾ ਨਾਲ ਜੁੜੀ ਇੱਕ ਨਵੀਂ ਅਪਡੇਟ ਦਿੱਤੀ ਹੈ।
ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜੇਕਰ ਦਰਸ਼ਨ ਦੇ ਮੈਨੇਜਰ ਦੀ ਗੱਲ ਕਰੀਏ ਤਾਂ ਉਹ ਅਦਾਕਾਰ ਦੇ ਬੈਂਗਲੁਰੂ ਫਾਰਮ ਹਾਊਸ ਦੀ ਦੇਖਭਾਲ ਕਰਦਾ ਸੀ, ਉਸ ਨੇ ਖੁਦਕੁਸ਼ੀ ਕਰ ਲਈ ਹੈ। ਮੰਗਲਵਾਰ ਦੁਪਹਿਰ ਸ਼੍ਰੀਧਰ ਦੀ ਖੁਦਕੁਸ਼ੀ ਦੀ ਖਬਰ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ।
ਵੀਡੀਓ ਰਾਹੀਂ ਮਿਲਿਆ ਸਬੂਤ
ਕਈ ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਮੈਨੇਜਰ ਨੇ ਖੁਦਕੁਸ਼ੀ ਤੋਂ ਬਾਅਦ ਇੱਕ ਸੰਦੇਸ਼ ਵਜੋਂ ਇੱਕ ਨੋਟ ਅਤੇ ਇੱਕ ਵੀਡੀਓ ਛੱਡਿਆ ਸੀ। ਮੈਨੇਜਰ ਦੀ ਲਾਸ਼ ਅਦਾਕਾਰ ਦੇ ਬੈਂਗਲੁਰੂ ਫਾਰਮ ਹਾਊਸ 'ਚ ਮਿਲੀ। ਨਿਊਜ਼ 18 ਇੰਗਲਿਸ਼ ਨਾਲ ਵਿਸ਼ੇਸ਼ ਗੱਲਬਾਤ ਵਿੱਚ, ਬੈਂਗਲੁਰੂ ਦਿਹਾਤੀ ਦੇ ਐਸਪੀ ਮੱਲਿਕਾਰਜੁਨ ਬਲਾਦਾਂਡੀ ਨੇ ਦੱਸਿਆ ਕਿ ਵਿਅਕਤੀ ਕੱਲ੍ਹ ਨਹੀਂ ਬਲਕਿ ਅਪ੍ਰੈਲ 2024 ਵਿੱਚ ਮ੍ਰਿਤਕ ਪਾਇਆ ਗਿਆ ਸੀ। ਉਸ ਨੇ ਖੁਲਾਸਾ ਕੀਤਾ ਕਿ ਭਾਵੇਂ ਮੈਨੇਜਰ ਨੇ ਖੁਦਕੁਸ਼ੀ ਕਰ ਲਈ ਹੈ। ਪਰ, ਦਰਸ਼ਨ ਨੂੰ ਉਹ ਵਿਅਕਤੀ ਪਸੰਦ ਨਹੀਂ ਸੀ। ਅਧਿਕਾਰੀ ਨੇ ਅੱਗੇ ਖੁਲਾਸਾ ਕੀਤਾ ਕਿ ਲਾਸ਼ ਕੰਨੜ ਐਕਟਰ ਦੇ ਫਾਰਮ ਹਾਊਸ 'ਤੇ ਨਹੀਂ ਮਿਲੀ ਬਲਕਿ ਉਸ ਤੋਂ 2 ਕਿਲੋਮੀਟਰ ਦੂਰ ਮਿਲੀ ਸੀ।
ਵੀਡੀਓ ਸੁਨੇਹੇ ਦੇ ਨਾਲ ਨੋਟ ਬਰਾਮਦ ਹੋਇਆ
ਇੰਨਾ ਹੀ ਨਹੀਂ, ਬੇਂਗਲੁਰੂ ਦਿਹਾਤੀ ਦੇ ਐਸਪੀ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਲਾਸ਼ ਦੇ ਨਾਲ ਇੱਕ ਸੁਸਾਈਡ ਨੋਟ ਅਤੇ ਇੱਕ ਵੀਡੀਓ ਵੀ ਮਿਲਿਆ ਹੈ, ਜਿਸ ਵਿੱਚ ਮੈਨੇਜਰ ਨੇ ਆਪਣੀ ਮੌਤ ਦਾ ਕਾਰਨ ਇਕੱਲੇਪਣ ਨੂੰ ਦੱਸਿਆ ਸੀ। ਨਾਲ ਹੀ, ਵੀਡੀਓ ਵਿੱਚ ਇਹ ਵਾਰ-ਵਾਰ ਦੁਹਰਾਇਆ ਜਾ ਰਿਹਾ ਸੀ ਕਿ ਉਹ ਇਸ ਸਭ ਦੀ ਪੂਰੀ ਜ਼ਿੰਮੇਵਾਰੀ ਲੈ ਰਹੇ ਹਨ। ਫਿਲਹਾਲ ਮਾਮਲੇ ਦੀ ਜਾਂਚ ਚੱਲ ਰਹੀ ਹੈ।
Read More: Kangana Ranaut: ਇਸ ਕੈਬਨਿਟ ਮੰਤਰੀ ਨੂੰ ਡੇਟ ਕਰ ਚੁੱਕੀ ਕੰਗਨਾ ਰਣੌਤ, ਪਰਿਵਾਰ ਤੱਕ ਪਹੁੰਚ ਗਈ ਸੀ ਗੱਲ, ਜਾਣੋ ਕਿਉਂ ਹੋਏ ਵੱਖ...