ਕੀ Don-3 'ਤੇ ਕੰਮ ਕਰ ਰਹੇ ਫ਼ਰਹਾਨ ਅਖਤਰ ?
ਫਰਹਾਨ ਨੇ ਕਿਹਾ, “ਲੋਕ ਮੈਨੂੰ ਦਿਲ ਚਾਹਤਾ ਹੈ-2 ਬਾਰੇ ਵੀ ਪੁੱਛਦੇ ਹਨ ਤੇ ਲਗਾਤਾਰ ਡੌਨ-3 ਬਾਰੇ ਵੀ ਪੁੱਛਦੇ ਹਨ ਪਰ ਫਿਲਹਾਲ ਮੈਂ ਇਸ ‘ਤੇ ਕੰਮ ਨਹੀਂ ਕਰ ਰਿਹਾ।
ਮੁੰਬਈ: ਅਦਾਕਾਰ ਫਰਹਾਨ ਅਖਤਰ ਆਪਣੀ ਆਉਣ ਵਾਲੀ ਫਿਲਮ 'ਤੂਫਾਨ' ਦੀ ਰਿਲੀਜ਼ ਲਈ ਤਿਆਰ ਹਨ। ਫਰਹਾਨ ਆਪਣੀ ਇਸ ਫਿਲਮ ਨੂੰ ਲੈ ਕੇ ਬਹੁਤ ਐਕਸਾਈਟਿਡ ਹਨ ਪਰ ਫੈਨਜ਼ ਬਤੌਰ ਡਾਇਰੈਕਟਰ ਵੀ ਫ਼ਰਹਾਨ ਦੀਆਂ ਫਿਲਮਾਂ ਦਾ ਇੰਤਜ਼ਾਰ ਕਰ ਰਹੇ ਹਨ।
ਫਰਹਾਨ ਅਖਤਰ ਨੇ ਦਿਲ ਚਾਹਤਾ ਹੈ, ਡੌਨ ਤੇ ਡੌਨ-2 ਵਰਗੀਆਂ ਸੁਪਰ ਹਿੱਟ ਫਿਲਮਾਂ ਨੂੰ ਡਾਇਰੈਕਟ ਕੀਤਾ ਹੈ। ਡੌਨ-2 ਸਾਲ 2011 ਵਿੱਚ ਆਈ ਸੀ, ਉਦੋ ਤੋਂ ਹੀ ਫੈਨਜ਼ ਤੋਂ ਡੌਨ-3 ਦਾ ਇੰਤਜ਼ਾਰ ਕਰ ਰਹੇ ਹਨ। ਹਾਲ ਹੀ ਵਿੱਚ, ਜਦੋਂ ਫਰਹਾਨ ਅਖਤਰ ਨੂੰ ਡੌਨ-3 ਬਾਰੇ ਇੰਟਰਵਿਊ ਵਿੱਚ ਸਵਾਲ ਪੁੱਛਿਆ ਗਿਆ ਤਾਂ ਫ਼ਰਹਾਨ ਨੇ ਸਾਫ ਕਰ ਦਿੱਤਾ ਕਿ ਫਿਲਹਾਲ ਬਤੌਰ ਡਾਇਰੈਕਟਰ ਉਹ ਕਿਸੇ ਵੀ ਫਿਲਮ ਦੀ ਸਕ੍ਰਿਪਟ ‘ਤੇ ਕੰਮ ਨਹੀਂ ਕਰ ਰਹੇ।
ਫਰਹਾਨ ਨੇ ਕਿਹਾ, “ਲੋਕ ਮੈਨੂੰ ਦਿਲ ਚਾਹਤਾ ਹੈ-2 ਬਾਰੇ ਵੀ ਪੁੱਛਦੇ ਹਨ ਤੇ ਲਗਾਤਾਰ ਡੌਨ-3 ਬਾਰੇ ਵੀ ਪੁੱਛਦੇ ਹਨ ਪਰ ਫਿਲਹਾਲ ਮੈਂ ਇਸ ‘ਤੇ ਕੰਮ ਨਹੀਂ ਕਰ ਰਿਹਾ। ਫਿਲਹਾਲ ਮੇਰਾ ਧਿਆਨ ਅਦਾਕਾਰੀ ‘ਤੇ ਹੈ। ਜਦੋਂ ਗੱਲ ਕਰਨ ਦਾ ਸਮਾਂ ਆਵੇਗਾ ਤਾਂ ਡੌਨ-3 ਬਾਰੇ ਹੋਰ ਖੁੱਲ੍ਹ ਕੇ, ਮੈਂ ਪੱਕਾ ਗੱਲ ਕਰਾਂਗਾ।
ਫਿਲਮਾਂ ਦੇ ਡਾਇਰੈਕਸ਼ਨ ਬਾਰੇ ਗੱਲ ਕਰਦਿਆਂ ਫਰਹਾਨ ਨੇ ਕਿਹਾ, "ਸ਼ਾਇਦ ਅਗਲੀ ਵਾਰ ਜਦੋਂ ਅਸੀਂ ਗੱਲ ਕਰਾਂਗੇ, ਮੈਂ ਇੱਕ ਡਾਇਰੈਕਟਰ ਦੇ ਰੂਪ ਵਿੱਚ ਸਾਹਮਣੇ ਆਵਾਂਗਾ। ਮੈਂ ਇਸ ਗੱਲ ਤੋਂ ਬਹੁਤ ਪ੍ਰਭਾਵਿਤ ਹਾਂ ਕਿ ਲੋਕ ਇੱਕ ਡਾਇਰੈਕਟਰ ਦੇ ਤੌਰ 'ਤੇ ਵੀ ਮੇਰੇ ਕੰਮ ਦੀ ਤਾਰੀਫ ਕਰਦੇ ਹਨ ਤੇ ਮੈਂ ਇਸ ਲਈ ਮੈਂ ਸਭ ਦਾ ਧੰਨਵਾਦੀ ਹਾਂ।