ਪੜਚੋਲ ਕਰੋ
Advertisement
‘ਗੁੱਲੀ ਬੁਆਏ’ ਦੀ ਸ਼ੂਟਿੰਗ ਹੋਈ ਖ਼ਤਮ, ਰਣਵੀਰ ਨੇ ਕੀਤਾ ਰੈਪ
ਮੁੰਬਈ: ਬਾਲੀਵੁੱਡ ਦੇ ਬਾਜੀਰਾਓ ਤੇ ਐਕਟਰਸ ਆਲੀਆ ਭੱਟ ਪਹਿਲੀ ਵਾਰ ਜੋਆ ਅਖਤਰ ਡਾਇਰੈਕਟਡ ਫ਼ਿਲਮ ‘ਗਲੀ ਬੁਆਏ’ ‘ਚ ਇਕੱਠੇ ਨਜ਼ਰ ਆਉਣਗੇ। ਫ਼ਿਲਮ ਦੀ ਉਦੋਂ ਤੋਂ ਹੀ ਚਰਚਾ ਹੋ ਰਹੀ ਹੈ ਜਦੋਂ ਇਸ ਦਾ ਐਲਾਨ ਹੋਇਆ ਸੀ।
ਰਣਵੀਰ ਸਿੰਘ ਤੇ ਆਲੀਆ ਭੱਟ ਸਟਾਰਰ ਫਿਲਮ 'ਗਲੀ ਬੁਆਏ' ਦੀ ਸ਼ੂਟਿੰਗ ਖਤਮ ਹੋ ਚੁੱਕੀ ਹੈ। ਇਸ ਮੌਕੇ ਫਿਲਮ ਦੀ ਪੂਰੀ ਕਾਸਟ ਤੇ ਕਰੂ ਮੈਂਬਰਜ਼ ਕਾਫੀ ਖੁਸ਼ ਨਜ਼ਰ ਆਏ। ਸਭ ਨੇ ਮਿਲ ਕੇ ਕੇਕ ਕੱਟਿਆ ਤੇ ਰਣਵੀਰ ਨੇ ਰੈਪ ਸੁਣਾਇਆ। ਇਸ ਫਿਲਮ 'ਚ ਰਣਵੀਰ ਰੈਪਰ ਦਾ ਰੋਲ ਪਲੇ ਕਰਦੇ ਨਜ਼ਰ ਆਉਣਗੇ ਤੇ ਫ਼ਿਲਮ ‘ਚ ਗਾਣਾ ਗਾਉਣਗੇ।
ਜੋਯਾ ਅਖਤਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੇਕ ਦੀ ਤਸਵੀਰ ਸ਼ੇਅਰ ਕੀਤੀ ਹੈ ਤੇ ਨਾਲ ਹੀ ਫਿਲਮ ਦੀ ਪੂਰੀ ਟੀਮ ਦਾ ਧੰਨਵਾਦ ਕੀਤਾ ਹੈ। ਇਸ ਤੋਂ ਇਲਾਵਾ ਸੋਸ਼ਲ ਮੀਡੀਆ 'ਤੇ ਰਣਵੀਰ ਦੇ ਫੈਨਜ਼ ਵੱਲੋਂ ਕਈ ਵੀਡੀਓਜ਼ ਸ਼ੇਅਰ ਕੀਤੀਆਂ ਗਈਆਂ ਹਨ, ਜਿਸ 'ਚ ਟੀਮ ਨਾਲ ਮਸਤੀ ਕਰਦੇ ਦਿਖਾਈ ਦੇ ਰਹੇ ਹਨ। ਇਹ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
[embed]https://www.instagram.com/p/Bh19TKUDBh_/?taken-by=fc.ranveerdeepika[/embed]
ਇਸ ਮੌਕੇ ਜਿੱਥੇ ਫਿਲਮ ਦੀ ਪੂਰੀ ਸਟਾਰਕਾਸਟ ਮੌਜੂਦ ਰਹੀ, ਉੱਥੇ ਹੀ ਫਿਲਮ ਦੀ ਅਦਾਕਾਰਾ ਆਲੀਆ ਭੱਟ ਇਸ ਸੈਲੀਬ੍ਰੇਸ਼ਨ 'ਚ ਨਹੀਂ ਸੀ। ਖਬਰਾਂ ਨੇ ਉਹ ਆਪਣੀ ਆਉਣ ਵਾਲੀ ਫਿਲਮ 'ਰਾਜ਼ੀ' ਦੀ ਪ੍ਰਮੋਸ਼ਨ 'ਚ ਬਿਜ਼ੀ ਹੈ, ਜਿਸ ਵਜ੍ਹਾ ਉਹ ਸੈਲੀਬ੍ਰੇਸ਼ਨ ਦਾ ਹਿੱਸਾ ਨਹੀਂ ਸਕੀ। ਇਹ ਫਿਲਮ 14 ਫਰਵਰੀ, 2019 ਨੂੰ ਰਿਲੀਜ਼ ਹੋਵੇਗੀ।
[embed]https://www.instagram.com/p/Bh19ZQaDCKM/?taken-by=fc.ranveerdeepika[/embed]
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਪੰਜਾਬ
ਕਾਰੋਬਾਰ
Advertisement