ਪੜਚੋਲ ਕਰੋ
ਅਨੁਕਸ਼ਾ ਤੋਂ ਬਾਅਦ ਜੈਕੀ ਨੇ ਲਿਆਂਦੀ ਕਾਰਾਂ ਵਾਲਿਆਂ ਦੀ ਸ਼ਾਮਤ

ਚੰਡੀਗੜ੍ਹ: ਦੱਸਿਆ ਜਾਂਦਾ ਹੈ ਕਿ ਜੈਕੀ ਸ਼ਰੌਫ ਨੂੰ ਲਖਨਊ ਦੇ ਟਰੈਫਿਕ ਨੇ ਕਾਫੀ ਪ੍ਰੇਸ਼ਾਨ ਕੀਤਾ ਹੋਇਆ ਹੈ। ਇੱਕ ਵਾਰ ਤਾਂ ਉਹ ਗੱਡੀ ਵਿੱਚੋਂ ਨਿਕਲ ਕੇ ਖੁਦ ਹੀ ਟਰੈਫਿਕ ਕਲੀਅਰ ਕਰਾਉਣ ਲੱਗ ਪਏ। ਇਸ ਮੰਜ਼ਰ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਹੀ ਹੈ। ਉਹ ਫਿਲਮ ‘ਫੇਮਸ’ ਤੋਂ ਬਾਅਦ ਸੰਜੇ ਦੱਤ ਦੀ ਫਿਲਮ ‘ਪ੍ਰਸਥਾਨਮ’ ਦੀ ਸ਼ੂਟਿੰਗ ਲਈ ਲਖਨਊ ਪੁੱਜੇ ਸਨ। ਸੰਜੇ ਦੱਤ ਦੀ ਫਿਲਮ ‘ਪ੍ਰਸਥਾਨਮ’ ਦੀ ਸ਼ੂਟਿੰਗ ਲਈ ਲਖਨਊ ਸ਼ਹਿਰ ਨੂੰ ਚੁਣਿਆ ਗਿਆ ਹੈ। ਇਸ ਫਿਲਮ ਵਿੱਚ ਅਦਾਕਾਰ ਜੈਕੀ ਸ਼ਰਾਫ ਵੀ ਨਜ਼ਰ ਆਉਣਗੇ। ਨਵਾਬਾਂ ਦੇ ਸ਼ਹਿਰ ਲਖਨਊ ਤੋਂ ਬਾਲੀਵੁੱਡ ਅੱਜਕਲ੍ਹ ਕਾਫੀ ਪ੍ਰਭਾਵਿਤ ਹੋ ਰਿਹਾ ਹੈ। ਇਸ ਸ਼ਹਿਰ ਵਿੱਚ ਆਏ ਦਿਨ ਹੀ ਕਿਸੇ ਨਾ ਕਿਸੇ ਫਿਲਮ ਦੀ ਸ਼ੂਟਿੰਗ ਕੀਤੀ ਜਾ ਰਹੀ ਹੈ। ਹੁਣ ਸੰਜੈ ਦੱਤ ਆਪਣੀ ਫਿਲਮ ਵਿੱਚ ਇਸ ਸ਼ਹਿਰ ਦੀ ਖੂਬਸੂਰਤੀ ਵਿਖਾਉਣ ਜਾ ਰਹੇ ਹਨ।
ਇਸ ਵੀਡੀਓ ‘ਚ ਜੈਕੀ ਸ਼ਰਾਫ ਨੇ ਕੁਰਤਾ ਪੈਜ਼ਾਮਾ ਪਾਇਆ ਹੈ ਤੇ ਉਨ੍ਹਾਂ ਦੇ ਆਪਣੇ ਲੱਕ ਨਾਲ ਰਿਵਾਲਵਰ ਵੀ ਬੰਨ੍ਹੀਂ ਹੋਈ ਹੈ। ਯਾਦ ਰਹੇ ਕਿ ਇਹ ਕੋਈ ਫਿਲਮ ਦਾ ਸੀਨ ਨਹੀਂ, ਬਲਕਿ ਉਹ ਅਸਲ ਵਿੱਚ ਇਵੇਂ ਕਰ ਰਹੇ ਸੀ। ਇਹ ਵੀਡੀਓ ਸ਼ਨੀਵਾਰ ਦੀ ਹੈ। ਇਸੇ ਦਿਨ ਲਖਨਊ ਦੇ ਕਲਾਕ ਟਾਵਰ ਕੋਲ ਫ਼ਿਲਮ ਦੇ ਇੱਕ ਸੀਨ ਦੀ ਸ਼ੂਟਿੰਗ ਕੀਤੀ ਗਈ ਸੀ ਜਿਸ ਨੂੰ ਦੇਖਣ ਲਈ ਵੱਡੇ ਗਿਣਤੀ ਲੋਕ ਉੱਥੇ ਮੌਜੂਦ ਰਹੇ। ‘ਪ੍ਰਸਥਾਨਮ’ ‘ਚ ਸੰਜੈ ਦੱਤ ਦੇ ਨਾਲ ਅਮਾਇਰਾ ਦਸਤੂਰ ਤੇ ਅਲੀ ਫਜ਼ਲ ਵੀ ਨਜ਼ਰ ਆਉਣਗੇ।Lucknow Traffic Control... pic.twitter.com/axCnD3DYQy
— Jackie Shroff (@bindasbhidu) July 22, 2018
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















