Jaya Bachchan: ਸੰਸਦ 'ਚ 'ਜਯਾ ਅਮਿਤਾਭ ਬੱਚਨ' ਨਾਂਅ ਬੁਲਾਉਣ 'ਤੇ ਭੜਕੀ ਅਦਾਕਾਰਾ, ਜਾਣੋ ਕਿਵੇਂ ਭੱਖਿਆ ਮਾਮਲਾ ?
Jaya Bachchan: ਬਾਲੀਵੁੱਡ ਅਦਾਕਾਰਾ ਅਤੇ ਸਮਾਜਵਾਦੀ ਪਾਰਟੀ ਦੀ ਸੰਸਦ ਮੈਂਬਰ ਜਯਾ ਬੱਚਨ ਆਪਣੇ ਗੁੱਸੈਲ ਸੁਭਾਅ ਦੇ ਚੱਲਦੇ ਅਕਸਰ ਸੁਰਖੀਆਂ ਵਿੱਚ ਰਹਿੰਦੀ ਹੈ। ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਿਹਾ
Jaya Bachchan: ਬਾਲੀਵੁੱਡ ਅਦਾਕਾਰਾ ਅਤੇ ਸਮਾਜਵਾਦੀ ਪਾਰਟੀ ਦੀ ਸੰਸਦ ਮੈਂਬਰ ਜਯਾ ਬੱਚਨ ਆਪਣੇ ਗੁੱਸੈਲ ਸੁਭਾਅ ਦੇ ਚੱਲਦੇ ਅਕਸਰ ਸੁਰਖੀਆਂ ਵਿੱਚ ਰਹਿੰਦੀ ਹੈ। ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਨੇ ਹਰ ਕਿਸੇ ਦੇ ਹੋਸ਼ ਉਡਾ ਦਿੱਤੇ ਹਨ। ਦਰਅਸਲ, ਸੋਮਵਾਰ ਨੂੰ ਰਾਜ ਸਭਾ 'ਚ ਜਯਾ ਬੱਚਨ ਨੂੰ ਉਸ ਸਮੇਂ ਗੁੱਸਾ ਆ ਗਿਆ ਜਦੋਂ ਉਪ ਸਭਾਪਤੀ ਹਰੀਵੰਸ਼ ਨੇ ਬਜਟ 'ਤੇ ਚਰਚਾ 'ਚ ਹਿੱਸਾ ਲੈਣ ਲਈ ਉਨ੍ਹਾਂ ਦਾ ਨਾਂ ਬੁਲਾਇਆ। ਜਦੋਂ ਡਿਪਟੀ ਚੇਅਰਮੈਨ ਨੇ ਜਯਾ ਬੱਚਨ ਦਾ ਨਾਂ ਲੈ ਕੇ 'ਜਯਾ ਅਮਿਤਾਭ ਬੱਚਨ' ਕਿਹਾ ਤਾਂ ਉਹ ਗੁੱਸੇ 'ਚ ਆ ਗਈ ਅਤੇ ਕਿਹਾ ਕਿ ਜੇਕਰ ਉਹ ਸਿਰਫ ਜਯਾ ਬੱਚਨ ਕਹਿ ਦਿੰਦੇ ਤਾਂ ਕਾਫੀ ਹੁੰਦਾ।
ਹਾਲਾਂਕਿ, ਤਤਕਾਲੀ ਡਿਪਟੀ ਚੇਅਰਮੈਨ ਹਰੀਵੰਸ਼ ਨੇ ਕੁਝ ਨਹੀਂ ਕਿਹਾ ਅਤੇ ਜਯਾ ਬੱਚਨ ਨੂੰ ਚਰਚਾ ਨੂੰ ਅੱਗੇ ਵਧਾਉਣ ਦਾ ਸੰਕੇਤ ਦਿੱਤਾ। ਪਰ, ਹੁਣ ਇੱਕ ਦਿਨ ਬਾਅਦ, ਉਪ ਰਾਸ਼ਟਰਪਤੀ ਅਤੇ ਰਾਜ ਸਭਾ ਸਪੀਕਰ ਜਗਦੀਪ ਧਨਖੜ ਨੇ ਜਯਾ ਬੱਚਨ ਨੂੰ ਜਵਾਬ ਦਿੱਤਾ ਹੈ ਅਤੇ ਮੰਗਲਵਾਰ ਨੂੰ ਖੂਬ ਸੁਣਾਇਆ। ਉਨ੍ਹਾਂ ਕਿਹਾ ਕਿ ਜਦੋਂ ਤੁਹਾਡਾ ਨਾਮ ਜਯਾ ਅਮਿਤਾਭ ਬੱਚਨ ਲਿਖਿਆ ਹੋਇਆ ਹੈ ਤਾਂ ਇਹੀ ਬੁਲਾਇਆ ਜਾਵੇਗਾ। ਹਾਲਾਂਕਿ ਉਸ ਸਮੇਂ ਜਯਾ ਬੱਚਨ ਰਾਜ ਸਭਾ 'ਚ ਮੌਜੂਦ ਨਹੀਂ ਸੀ।
Watch: "It's a very painful incident and we should not bring politics into the matter," says Samajwadi Party MP Jaya Bachchan on the death of the UPSC student in Old Rajinder Nagar pic.twitter.com/4928QcZoNS
— IANS (@ians_india) July 29, 2024
ਜਗਦੀਪ ਧਨਖੜ ਨੇ ਜਯਾ ਬੱਚਨ ਨੂੰ ਕੀ ਕਿਹਾ?
ਰਾਜ ਸਭਾ ਦੇ ਸਪੀਕਰ ਨੇ ਕਿਹਾ, 'ਡਿਪਟੀ ਚੇਅਰਮੈਨ ਹਰੀਵੰਸ਼ ਜੀ ਦੀ ਪਛਾਣ ਬਹੁਤ ਹੀ ਸਧਾਰਨ ਅਤੇ ਨਿਯਮਾਂ ਦੀ ਪਾਲਣਾ ਕਰਨ ਵਾਲੀ ਹੈ। ਕੱਲ੍ਹ ਦੇ ਹਵਾਲੇ ਨਾਲ, ਡਿਪਟੀ ਚੇਅਰਮੈਨ ਨੇ 29 ਜੁਲਾਈ 2024 ਨੂੰ ਚਰਚਾ ਲਈ ਜਯਾ ਬੱਚਨ ਨੂੰ ਸ਼੍ਰੀਮਤੀ ਜਯਾ ਅਮਿਤਾਭ ਕਹਿ ਕੇ ਬੁਲਾਇਆ, ਜਿਸ 'ਤੇ ਮੈਂਬਰ ਨੇ ਇਤਰਾਜ਼ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੂੰ ਸਿਰਫ ਜਯਾ ਬੱਚਨ ਕਿਹਾ ਜਾਣਾ ਚਾਹੀਦਾ ਹੈ। ਮਾਣਯੋਗ ਮੈਂਬਰ ਦੇ ਚੋਣ ਸਰਟੀਫਿਕੇਟ ਅਤੇ ਗਜ਼ਟ ਨੋਟੀਫਿਕੇਸ਼ਨ ਵਿੱਚ, ਉਨ੍ਹਾਂ ਦਾ ਨਾਮ ਸ਼੍ਰੀਮਤੀ ਜਯਾ ਅਮਿਤਾਭ ਬੱਚਨ ਲਿਖਿਆ ਗਿਆ ਹੈ। ਇਸ ਲਈ ਮੌਜੂਦਾ ਚੇਅਰਮੈਨ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਗਜ਼ਟ ਨੋਟੀਫਿਕੇਸ਼ਨ ਅਨੁਸਾਰ ਮੈਂਬਰਾਂ ਦੇ ਨਾਂ ਬੁਲਾਉਣ।
1 ਦਿਨ ਪਹਿਲਾਂ ਰਾਜ ਸਭਾ 'ਚ ਕੀ ਹੋਇਆ ਸੀ?
ਜਦੋਂ ਡਿਪਟੀ ਚੇਅਰਮੈਨ ਹਰੀਵੰਸ਼ ਨੇ ਜਯਾ ਦਾ ਨਾਂ ਬੋਲਿਆ ਅਤੇ ਕਿਹਾ, 'ਸ਼੍ਰੀਮਤੀ ਜਯਾ ਅਮਿਤਾਭ ਬੱਚਨ' ਤਾਂ ਸਮਾਜਵਾਦੀ ਪਾਰਟੀ ਦੀ ਮੈਂਬਰ ਜਯਾ ਬੱਚਨ ਨੇ ਗੁੱਸੇ 'ਚ ਆ ਕੇ ਕਿਹਾ, 'ਸਿਰਫ ਜਯਾ ਬੱਚਣ ਕਹਿ ਦਿੰਦੇ ਤਾਂ ਕਾਫੀ ਹੁੰਦਾ।' ਫਿਰ ਡਿਪਟੀ ਚੇਅਰਮੈਨ ਹਰੀਵੰਸ਼ ਨੇ ਕਿਹਾ, 'ਤੁਹਾਡਾ ਪੂਰਾ ਨਾਂ ਇੱਥੇ ਲਿਖਿਆ ਹੋਇਆ ਹੈ।' ਇਸ 'ਤੇ ਜਯਾ ਬੱਚਨ ਨੇ ਕਿਹਾ, 'ਇਸ ਨਵੇਂ ਟ੍ਰੇਂਡ ਮੁਤਾਬਕ ਔਰਤਾਂ ਆਪਣੇ ਪਤੀਆਂ ਦੇ ਨਾਂ ਨਾਲ ਜਾਣੀਆਂ ਜਾਣਗੀਆਂ, ਜਿਵੇਂ ਉਨ੍ਹਾਂ ਦੀ ਆਪਣੀ ਕੋਈ ਪ੍ਰਾਪਤੀ ਨਾ ਹੋਵੇ।' ਫਿਰ ਹਰੀਵੰਸ਼ ਨੇ ਕਿਹਾ, 'ਤੁਸੀਂ ਬਹੁਤ ਕੁਝ ਹਾਸਲ ਕੀਤਾ ਹੈ।'