ਸਿੱਧੂ ਮੂਸੇ ਵਾਲਾ ਦੇ ਕਤਲ ਤੋਂ ਬਾਅਦ ਜੋਧਪੁਰ 'ਚ ਸ਼ੂਟਿੰਗ ਕਰ ਰਹੇ ਮੀਕਾ ਸਿੰਘ ਦੀ ਸੁਰੱਖਿਆ 'ਚ ਵਾਧਾ, ਡਰੋਨ ਰਾਹੀਂ ਹੋ ਰਹੀ ਨਿਗਰਾਨੀ
ਰਾਜਸਥਾਨ ਦੇ ਜੋਧਪੁਰ 'ਚ ਪੰਜਾਬੀ ਗਾਇਕ ਮੀਕਾ ਸਿੰਘ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਹੋਟਲ ਵਿੱਚ ਸੈਨਿਕਾਂ ਨੂੰ ਤਾਇਨਾਤ ਕੀਤਾ ਗਿਆ ਹੈ ਅਤੇ ਡਰੋਨ ਰਾਹੀਂ ਵੀ ਨਿਗਰਾਨੀ ਕੀਤੀ ਜਾ ਰਹੀ ਹੈ।
Sidhu Moose Wala Death: ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਰਾਜਸਥਾਨ ਦੇ ਜੋਧਪੁਰ ਦੇ ਉਮੈਦ ਹੋਟਲ ਵਿੱਚ ਪੰਜਾਬੀ ਗਾਇਕ ਮੀਕਾ ਸਿੰਘ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਦੱਸ ਦਈਏ ਕਿ ਮੀਕਾ ਜੋਧਪੁਰ 'ਚ ਕਈ ਦਿਨਾਂ ਤੋਂ ਆਪਣੇ ਰਿਐਲਿਟੀ ਸ਼ੋਅ ਦੀ ਸ਼ੂਟਿੰਗ ਕਰ ਰਹੇ ਹਨ। ਸੁਰੱਖਿਆ ਦੇ ਮੱਦੇਨਜ਼ਰ ਜੋਧਪੁਰ ਪੁਲਿਸ ਦੇ ਹਥਿਆਰਬੰਦ ਜਵਾਨਾਂ ਨੂੰ ਹੋਟਲ ਵਿੱਚ ਤਾਇਨਾਤ ਕੀਤਾ ਗਿਆ ਹੈ ਅਤੇ ਡਰੋਨ ਰਾਹੀਂ ਵੀ ਨਿਗਰਾਨੀ ਰੱਖੀ ਜਾ ਰਹੀ ਹੈ। ਹੋਟਲ ਵਿੱਚ ਆਉਣ ਵਾਲਿਆਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ।
ਸਖ਼ਤ ਸੁਰੱਖਿਆ
ਹੋਟਲ 'ਚ ਠਹਿਰੇ ਪੰਜਾਬੀ ਗਾਇਕ ਅਤੇ ਐਕਟਰ ਦੀ ਸੁਰੱਖਿਆ ਲਈ ਬਨਾੜ ਥਾਣੇ ਦੇ ਅਧਿਕਾਰੀ ਸੀਤਾ ਰਾਮ ਖੋਜਾ, ਜੀਵਨ ਰਾਮ ਅਤੇ ਕਾਂਸਟੇਬਲ ਹਨੂੰਮਾਨ ਸਮੇਤ ਪੂਰੀ ਟੀਮ ਤਾਇਨਾਤ ਕੀਤੀ ਗਈ ਹੈ। ਇਸ ਦੇ ਨਾਲ ਹੀ ਹੋਟਲ 'ਚ ਆਉਣ ਵਾਲੇ ਲੋਕਾਂ ਦੀ ਤਲਾਸ਼ੀ ਲਈ ਜਾ ਰਹੀ ਹੈ। ਬਗੈਰ ਇਜਾਜ਼ਤ ਕਿਸੇ ਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ। ਡਰੋਨ ਰਾਹੀਂ ਨਿਗਰਾਨੀ ਕੀਤੀ ਜਾ ਰਹੀ ਹੈ ਤਾਂ ਜੋ ਸੁਰੱਖਿਆ ਵਿਚ ਕੋਈ ਕਮੀ ਨਾ ਰਹਿ ਜਾਵੇ।
ਕੀ ਕਿਹਾ ਸੀ ਮੀਕਾ ਸਿੰਘ ਨੇ
ਇਸ ਤੋਂ ਪਹਿਲਾਂ ਮੂਸੇਵਾਲਾ ਦੇ ਕਤਲ ਤੋਂ ਬਾਅਦ ਮੀਕਾ ਸਿੰਘ ਨੇ ਲਾਰੈਂਸ ਗਰੁੱਪ ਵੱਲੋਂ ਲਿਖੀ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਸੀ ਕਿ ਇਸ ਪੇਜ ਨੂੰ ਬੈਨ ਕੀਤਾ ਜਾਣਾ ਚਾਹੀਦਾ ਹੈ। ਉਸ ਨੇ ਆਪਣੇ ਟਵਿੱਟਰ ਹੈਂਡਲ 'ਤੇ ਲਗਾਤਾਰ ਪੋਸਟ ਕਰਕੇ ਕਤਲ ਦੀ ਨਿੰਦਾ ਕੀਤੀ ਹੈ। ਨਾਲ ਹੀ ਲਾਰੇਂਸ ਵਿਸ਼ਨੋਈ ਦੇ ਫੇਸਬੁੱਕ ਪੇਜ ਦਾ ਸਕਰੀਨ ਸ਼ਾਰਟ ਪੋਸਟ ਕਰਦੇ ਹੋਏ ਉਨ੍ਹਾਂ ਨੇ ਅਜਿਹੇ ਫੇਸਬੁੱਕ ਪੇਜ ਨੂੰ ਬੈਨ ਕਰਨ ਦੀ ਗੱਲ ਕਹੀ ਸੀ। ਮੀਕਾ ਦੇ ਟਵਿਟਰ ਹੈਂਡਲ 'ਤੇ ਪੋਸਟ ਕੀਤੀ ਗਈ ਇਸ ਪੋਸਟ ਤੋਂ ਬਾਅਦ ਜੋਧਪੁਰ ਪੁਲਿਸ ਚੌਕਸ ਹੋ ਗਈ ਹੈ। ਹੋਟਲ ਦ ਉਮੈਦ ਵਿਖੇ ਸੁਰੱਖਿਆ ਵਜੋਂ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ।
ਮੂਸੇਵਾਲਾ ਦੇ ਕਤਲ ਤੋਂ ਬਾਅਦ ਕੀਤਾ ਸੀ ਪੋਸਟ
ਮੀਕਾ ਨੇ ਸਿੱਧੂ ਮੂਸੇਵਾਲਾ ਦੇ ਕਤਲ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਚਾਰ ਤੋਂ ਪੰਜ ਪੋਸਟਾਂ ਅਪਲੋਡ ਕੀਤੀਆਂ ਹਨ। ਦੱਸ ਦੇਈਏ ਕਿ ਮੀਕਾ ਸਿੰਘ ਇਨ੍ਹੀਂ ਦਿਨੀਂ ਜੋਧਪੁਰ 'ਚ ਰਿਐਲਿਟੀ ਸ਼ੋਅ 'ਮੀਕਾ ਦੀ ਵੋਟੀ' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਸਟਾਰ ਭਾਰਤ 'ਤੇ ਪ੍ਰਸਾਰਿਤ ਹੋਣ ਵਾਲੇ ਇਸ ਰਿਐਲਿਟੀ ਸ਼ੋਅ 'ਚ ਮੀਕਾ ਆਪਣੇ ਲਈ ਦੁਲਹਨ ਲੱਭਣਗੇ। ਸ਼ੂਟਿੰਗ 7 ਜੂਨ ਤੱਕ ਜੋਧਪੁਰ ਦੇ ਉਮੈਦ ਹੋਟਲ ਵਿੱਚ ਜਾਰੀ ਰਹੇਗੀ।
ਇਹ ਵੀ ਪੜ੍ਹੋ: ਗਨ ਕਲਚਰ ਨੂੰ ਲਗਾਮ ਲਾਉਣ ਦੀ ਤਿਆਰੀ 'ਚ ਟਰੂਡੋ ਸਰਕਾਰ, ਪਿਸਤੌਲਾਂ ਦੀ ਵਧਦੀ ਗਿਣਤੀ ਨੂੰ ਰੋਕਣ ਪੇਸ਼ ਕੀਤਾ ਨਵਾਂ ਬਿੱਲ