ਪੜਚੋਲ ਕਰੋ
Advertisement
ਕੰਗਨਾ ਨੇ ਮੁੜ ਕੀਤਾ ਵੱਡਾ ਹਮਲਾ, ਬੋਲੀ ਮਨੋਰੰਜਨ ਦੀ ਆੜ ‘ਚ ਹਿੰਸਾ ਭੜਕਾਉਣ ਵਾਲਿਆਂ ਨੂੰ ਜੇਲ੍ਹ 'ਚ ਸੁੱਟਿਆ ਜਾਵੇ
ਕੰਗਨਾ ਰਣੌਤ ਦਿੱਲੀ ਵਿੱਚ ਗਣਤੰਤਰ ਦਿਵਸ ਮੌਕੇ ਟਰੈਕਟਰ ਰੈਲੀ ਦੌਰਾਨ ਹੋਈ ਹਿੰਸਾ ‘ਤੇ ਲਗਾਤਾਰ ਟਵੀਟ ਕਰਕੇ ਆਪਣਾ ਗੁੱਸਾ ਜ਼ਾਹਰ ਕਰ ਰਹੀ ਹੈ। ਹੁਣ ਉਸ ਨੇ ਬਾਲੀਵੁੱਡ 'ਤੇ ਵੀ ਆਪਣੀ ਭੜਾਸ ਕੱਢੀ।
ਮੁੰਬਾਈ: ਕੰਗਣਾ ਰਨੌਤ (Kangana Ranaut) ਗਣਤੰਤਰ ਦਿਵਸ 'ਤੇ ਕਿਸਾਨ ਟਰੈਕਟਰ ਰੈਲੀ (Farmer Tractor Rally) ਦੌਰਾਨ ਹੋਈ ਹਿੰਸਾ ਬਾਰੇ ਟਵੀਟ ਕਰ ਰਹੀ ਹੈ। ਦੱਸ ਦੇਈਏ ਕਿ ਕੰਗਨਾ ਨੇ ਹੁਣ ਬਾਲੀਵੁੱਡ (Bollywood) 'ਤੇ ਆਪਣਾ ਗੁੱਸਾ ਕੱਢਿਆ। ਉਸ ਨੇ ਟਵੀਟ ਕਰਕੇ ਕਿਹਾ ਹੈ ਕਿ ਬਾਲੀਵੁੱਡ ਵਿੱਚ ਮਨੋਰੰਜਨ ਦੀ ਆੜ ਵਿੱਚ ਅੱਤਵਾਦ ਤੇ ਹਿੰਸਾ ਭੜਕਾਈ ਜਾ ਰਹੀ ਹੈ।
ਦੱਸ ਦੇਈਏ ਕਿ ਇੱਕ ਟਵੀਟ ਨੂੰ ਟੈਗ ਕਰਦੇ ਹੋਏ ਕੰਗਨਾ ਨੇ ਲਿਖਿਆ, "ਇਹ ਬਾਲੀਵੁੱਡ ਲਈ ਇੱਕ ਗੰਦਗੀ ਹੈ ਜਿਸ ਨੂੰ ਤੁਰੰਤ ਸਾਫ਼ ਕਰਨ ਦੀ ਜ਼ਰੂਰਤ ਹੈ। ਜਿਹੜੇ ਲੋਕ ਮਨੋਰੰਜਨ ਦੀ ਆੜ ਹੇਠ ਛੁਪੇ ਹੋਏ ਅੱਤਵਾਦ ਤੇ ਹਿੰਸਾ ਨੂੰ ਭੜਕਾਉਂਦੇ ਹਨ, ਉਨ੍ਹਾਂ ਨੂੰ ਜੇਲ੍ਹ ਵਿੱਚ ਬੰਦ ਕੀਤਾ ਜਾਣਾ ਚਾਹੀਦਾ ਹੈ। ਜੇ ਇਸ ਦੇਸ਼ ਵਿੱਚ ਕਾਨੂੰਨ ਵਿਵਸਥਾ ਦਾ ਕੋਟਾ ਹੈ, ਤਾਂ ਇਹ ਦੀਮਕ ਭਾਰਤ ਦੀਆਂ ਹੱਡੀਆਂ ਖਾ ਰਹੇ ਹਨ।”
ਦੱਸ ਦੇਈਏ ਕਿ ਕੰਗਨਾ ਨੇ ਇੱਕ ਟਵੀਟ ਟੈਗ ਕਰਕੇ ਇਹ ਲਿਖਿਆ ਹੈ। ਦਰਅਸਲ, ਟਵੀਟ ਵਿੱਚ ਲਿਖਿਆ ਗਿਆ ਸੀ ਕਿ ਬਾਲੀਵੁੱਡ ਪੀਆਰ ਦਾ ਇੱਕ ਇੰਸਟਾਗ੍ਰਾਮ ਅਕਾਊਂਟ @instantbolly ਦੇ ਨਾਂ 'ਤੇ 6 ਮਿਲੀਅਨ ਤੋਂ ਜ਼ਿਆਦਾ ਫਾਲੋਅਰਜ਼ ਲਈ ਆਪਣਾ ਪ੍ਰਚਾਰ ਚਲਾ ਰਿਹਾ ਹੈ, ਇਸ ਦੀ ਰਿਪੋਰਟ ਕੀਤੀ ਜਾਣੀ ਚਾਹੀਦੀ ਹੈ।This is the gandagi for bollywood needs to be cleaned immediately. Slyly hiding behind the garb of entertainment and provoking terrorism and violence, put them in jail if there is even an iota of law n order left in this country these termites are eating away the bones of Bharat. https://t.co/TZ66TKub86
— Kangana Ranaut (@KanganaTeam) January 27, 2021
ਇਸ ਤੋਂ ਪਹਿਲਾਂ ਕੰਗਨਾ ਰਣੌਤ ਨੇ ਅਦਾਕਾਰ ਤੇ ਗਾਇਕਾ ਦਿਲਜੀਤ ਦੁਸਾਂਝ ਅਤੇ ਅਭਿਨੇਤਰੀ ਪ੍ਰਿਯੰਕਾ ਚੋਪੜਾ ਨੂੰ ਵੀ ਦਿੱਲੀ ਵਿੱਚ ਕਿਸਾਨਾਂ ਦੀ ਟਰੈਕਟਰ ਪਰੇਡ ਵਿੱਚ ਹੋਏ ਹੰਗਾਮੇ ਲਈ ਨਿਸ਼ਾਨਾ ਸਾਧਿਆ। ਇੱਕ ਤਸਵੀਰ ਦਾ ਹਵਾਲਾ ਦਿੰਦੇ ਹੋਏ ਕੰਗਨਾ ਨੇ ਪ੍ਰਿਯੰਕਾ ਅਤੇ ਦਿਲਜੀਤ ਨੂੰ ਟਵੀਟ ਕੀਤਾ, "ਤੁਹਾਨੂੰ ਇਸ ਦੀ ਵਿਆਖਿਆ ਕਰਨ ਦੀ ਜ਼ਰੂਰਤ ਹੈ, ਦਿਲਜੀਤ ਦੁਸਾਂਝ ਅਤੇ ਪ੍ਰਿਯੰਕਾ ਚੋਪੜਾ। ਅੱਜ ਪੂਰੀ ਦੁਨੀਆ ਸਾਡੇ 'ਤੇ ਹੱਸ ਰਹੀ ਹੈ। ਇਹ ਉਹ ਨਹੀਂ ਸੀ ਜੋ ਤੁਸੀਂ ਚਾਹੁੰਦੇ ਸੀ। ਮੁਬਾਰਕ ਹੋਵੇ।"You need to explain this @diljitdosanjh @priyankachopra Whole world is laughing at us today, yahi chahiye tha na tum logon ko!!!! Congratulations 👏 pic.twitter.com/ApHo5uMInO
— Kangana Ranaut (@KanganaTeam) January 26, 2021
ਇਹ ਵੀ ਪੜ੍ਹੋ: ਟਰੈਕਟਰ ਪਰੇਡ 'ਚ ਹਿੰਸਾ ਮਗਰੋਂ ਮਾਇਆਵਤੀ ਦਾ ਸਟੈਂਡ, ਟਵੀਟ ਕਰ ਮੋਦੀ ਸਰਕਾਰ ਨੂੰ ਕਹੀ ਵੱਡੀ ਗੱਲ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਦੇਸ਼
ਪੰਜਾਬ
Advertisement