ਪੜਚੋਲ ਕਰੋ
Advertisement
ਕੰਗਨਾ ਖਿਲਾਫ ਮੁੰਬਈ 'ਚ ਸ਼ਿਕਾਇਤ ਦਰਜ, ਵਕੀਲ ਨੇ ਲਾਇਆ ਮੁੱਖ ਮੰਤਰੀ ਠਾਕਰੇ ਦੀ ਮਾਣਹਾਨੀ ਦਾ ਇਲਜ਼ਾਮ
ਮੁੰਬਈ ਦੇ ਇੱਕ ਵਕੀਲ ਨੇ ਕੰਗਨਾ ਰਨੌਤ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਮੁੰਬਈ ਦੇ ਵਿਰੋਕਲੀ ਥਾਣੇ 'ਚ ਕੰਗਨਾ ਖਿਲਾਫ ਸ਼ਿਕਾਇਤ ਦਿੱਤੀ ਗਈ ਹੈ ਜਿਸ 'ਚ ਕਿਹਾ ਗਿਆ ਹੈ ਕਿ ਉਸ ਨੇ ਮਹਾਰਾਸ਼ਟਰ ਦੇ ਸੀਐਮ ਖਿਲਾਫ ਇਤਰਾਜਯੋਗ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ।
ਮੰਬਈ: ਕੰਗਨਾ ਰਨੌਤ ਤੇ ਮਹਾਰਾਸ਼ਟਰ ਸਰਕਾਰ ਦਰਮਿਆਨ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ। ਬੀਐਮਸੀ ਵੱਲੋਂ ਕੰਗਨਾ ਦੇ ਦਫਤਰ 'ਤੇ ਹੋਈ ਕਾਰਵਾਈ ਦਾ ਮਾਮਲਾ ਅਦਾਲਤ 'ਚ ਚੱਲ ਰਿਹਾ ਹੈ। ਇਸ ਦਰਮਿਆਨ ਮੁੰਬਈ ਦੇ ਇੱਕ ਵਕੀਲ ਨੇ ਕੰਗਨਾ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ ਜਿਸ 'ਚ ਕਿਹਾ ਗਿਆ ਹੈ ਕਿ ਕੰਗਨਾ ਨੇ ਮੁੱਖ ਮੰਤਰੀ ਉਧਵ ਠਾਕਰੇ ਖਿਲਾਫ ਇਤਰਾਜਯੋਗ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ।
ਬੰਬੇ ਹਾਈਕੋਰਟ ਦੇ ਵਕੀਲ ਨਿਤਿਨ ਮਨੇ ਨੇ ਇਹ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤ ਵਿੱਚ ਉਸ ਨੇ ਲਿਖਿਆ ਹੈ ਕਿ ਕੰਗਨਾ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਖਿਲਾਫ ਅਪਸ਼ਬਦ ਬੋਲਿਆ ਹੈ। ਇਹ ਸ਼ਿਕਾਇਤ ਭਾਰਤੀ ਦੰਡਾਵਲੀ ਦੀ ਧਾਰਾ 499 ਤਹਿਤ ਦਰਜ ਕੀਤੀ ਗਈ ਹੈ। ਇਹ ਮਾਨਹਾਨੀ ਦਾ ਕੇਸ ਹੈ। ਯਾਨੀ ਮਾਨਹਾਨੀ ਦੀ ਧਾਰਾ ਤਹਿਤ ਸ਼ਿਕਾਇਤ ਦਰਜ ਕਰਵਾਈ ਗਈ ਹੈ।
ਮਾਨਹਾਨੀ ਦਾ ਦਾਅਵਾ
ਵਕੀਲ ਨੇ ਸ਼ਿਕਾਇਤ ਵਿੱਚ ਕੰਗਨਾ ਦੇ ਬਿਆਨ ਦਾ ਹਵਾਲਾ ਦਿੱਤਾ ਹੈ, ਕੰਗਨਾ ਨੇ ਇੱਕ ਵੀਡੀਓ ਜਾਰੀ ਕਰਦਿਆਂ ਕਿਹਾ, "ਉਧਵ ਠਾਕਰੇ, ਤੈਨੂੰ ਕੀ ਲੱਗਦਾ ਹੈ... ਕਿ ਤੂੰ ਫਿਲਮ ਮਾਫੀਆ ਨਾਲ ਮਿਲ ਕੇ ਮੇਰਾ ਘਰ ਤੋੜ ਕੇ ਵੱਡਾ ਬਦਲਾ ਲਿਆ ਹੈ।" "ਅੱਜ ਮੇਰਾ ਘਰ ਟੁੱਟ ਗਿਆ ਹੈ, ਕੱਲ੍ਹ ਤੇਰਾ ਹੰਕਾਰ ਟੁੱਟੇਗਾ। ਇਹ ਸਮੇਂ ਦਾ ਚੱਕਰ ਹੈ। ਯਾਦ ਰੱਖਣਾ ਹਮੇਸ਼ਾ ਇੱਕੋ ਜਿਹਾ ਨਹੀਂ ਰਹਿੰਦਾ। ਮੈਨੂੰ ਲੱਗਦਾ ਹੈ ਕਿ ਤੁਸੀਂ ਮੇਰੇ 'ਤੇ ਬਹੁਤ ਵੱਡਾ ਅਹਿਸਾਨ ਕੀਤਾ ਹੈ।"
ਇੱਥੇ ਵੇਖੋ ਕੰਗਨਾ ਰਨੌਤ ਨੇ ਕੀ ਕਿਹਾ-
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904तुमने जो किया अच्छा किया 🙂#DeathOfDemocracy pic.twitter.com/TBZiYytSEw
— Kangana Ranaut (@KanganaTeam) September 9, 2020
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਧਰਮ
ਸਿਹਤ
ਸਿਹਤ
ਪੰਜਾਬ
Advertisement