ਪੜਚੋਲ ਕਰੋ
Advertisement
ਭਾਰੀ ਹੰਗਾਮਾ ਤੋਂ ਬਾਅਦ ਕੰਗਨਾ ਦੀ ਹੋ ਰਹੀ ਮਨਾਲੀ ਵਾਪਸੀ, ਠਾਕਰੇ ‘ਤੇ ਚੀਰ ਹਰਣ ਦੇ ਇਲਜ਼ਾਮ ਲਾ ਮੁੰਬਈ ਤੋਂ ਹੋਈ ਰਵਾਨਾ
ਬਾਲੀਵੁੱਡ ਐਕਟਰਸ ਕੰਗਨਾ ਰਣੌਤ ਮੁੰਬਈ ਤੋਂ ਮਨਾਲੀ ਲਈ ਰਵਾਨਾ ਹੋ ਗਈ ਹੈ। ਜਾਂਦੇ ਸਮੇਂ ਉਸਨੇ ਇੱਕ ਵਾਰ ਫਿਰ ਮੁੰਬਈ ਦੀ ਤੁਲਨਾ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਨਾਲ ਕੀਤੀ।
ਮੁੰਬਈ: ਕੰਗਨਾ ਰਨੌਤ ਮੁੰਬਈ 'ਚ ਕਰੀਬ ਪੰਜ ਦਿਨ ਬਿਤਾਉਣ ਤੋਂ ਬਾਅਦ ਅੱਜ ਮਨਾਲੀ ਲਈ ਰਵਾਨਾ ਹੋ ਗਈ ਹੈ। ਉਸ ਦੇ ਨਾਲ ਉਸਦੀ ਭੈਣ ਰੰਗੋਲੀ ਚੰਦੇਲ ਅਤੇ ਸਹਿਯੋਗੀ ਵੀ ਹੈ। ਮੁੰਬਈ ਛੱਡਣ ਤੋਂ ਪਹਿਲਾਂ ਕੰਗਨਾ ਨੇ ਮਹਾਰਾਸ਼ਟਰ ਦੇ ਰਾਜਪਾਲ, ਭਗਤ ਸਿੰਘ ਕੋਸ਼ਯਾਰੀ ਨਾਲ ਮੁਲਾਕਾਤ ਕੀਤੀ। ਉਸ ਨੇ ਰਾਜਪਾਲ ਨੂੰ ਅਪੀਲ ਕੀਤੀ ਕਿ ਉਹ ਬੀਐਮਸੀ ਵਿਵਾਦ ਵਿੱਚ ਉਸ ਨੂੰ ਇਨਸਾਫ ਦਵਾਉਣ।
ਇਸ ਦੇ ਨਾਲ ਹੀ ਮੁੰਬਈ ਤੋਂ ਜਾਂਦੇ ਹੋਏ ਉਸਨੇ ਕਿਹਾ ਕਿ ਜਦੋਂ ਉਹ ਮੁੰਬਈ ਤੋਂ ਰਵਾਨਾ ਹੁੰਦੀ ਹੈ ਤਾਂ ਉਸ ਨੂੰ ਦੁਖ ਹੁੰਦਾ ਹੈ। ਇਸ ਦੌਰਾਨ ਉਸ ਨੂੰ ਆਤੰਕਿਤ ਕੀਤਾ ਗਿਆ।
ਕੰਗਨਾ ਰਣੌਤ ਨੇ ਟਵੀਟ 'ਤੇ ਲਿਖਿਆ, “ਭਾਰੀ ਦਿਲ ਨਾਲ ਮੁੰਬਈ ਤੋਂ ਜਾ ਰਹੀ ਹਾਂ, ਜਿਸ ਤਰ੍ਹਾਂ ਇਨ੍ਹਾਂ ਦਿਨੀਂ ਮੇਰੇ ‘ਤੇ ਲਗਾਤਾਰ ਅੱਤਿਆਚਾਰ ਕੀਤਾ ਗਿਆ ਸੀ ਅਤੇ ਮੇਰੇ ਕੰਮ ਕਰਨ ਦੇ ਸਥਾਨ ਤੋਂ ਬਾਅਦ ਮੇਰੇ ਘਰ ਨੂੰ ਤੋੜਨ ਦੀ ਕੋਸ਼ਿਸ਼ ਕੀਤੀ, ਮੇਰੇ ‘ਤੇ ਲਗਾਤਾਰ ਹਮਲੇ ਅਤੇ ਅਤੇ ਗਾਲਾਂ ਕੱਢੀਆਂ ਗਈਆਂ, ਮਾਰੂ ਹਥਿਆਰਾਂ ਨਾਲ ਸੁਚੇਤ ਸੁਰੱਖਿਆ, ਇਹ ਕਹਿਣਾ ਪਏਗਾ ਕਿ ਇਹ ਪੀਓਕੇ ਵਰਗਾ ਹੀ ਸੀ।" ਇਸਦੇ ਨਾਲ ਹੀ ਕੰਗਨਾ ਨੇ ਮਹਾਰਾਸ਼ਟਰ ਸਰਕਾਰ 'ਤੇ ਲੋਕਤੰਤਰ ਢਾਹੁਣ ਦਾ ਦੋਸ਼ ਵੀ ਲਗਾਇਆ। ਇੱਥੇ ਵੇਖੋ ਕੰਗਨਾ ਦਾ ਟਵੀਟ:Maharashtra: Actor Kangana Ranaut leaves from her residence for Mumbai Airport. pic.twitter.com/lnzPneAshP
— ANI (@ANI) September 14, 2020
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਤਕਨਾਲੌਜੀ
ਲੁਧਿਆਣਾ
ਅੰਮ੍ਰਿਤਸਰ
Advertisement