Kangana Ranaut: ਔਰਤਾਂ ਨੂੰ ਅਜਿਹਾ ਮਹਿਸੂਸ ਕਰਾਉਂਦੇ ਪੀਐਮ ਮੋਦੀ..., ਬਾਲੀਵੁੱਡ ਅਦਾਕਾਰਾ ਨੇ ਵਾਇਰਲ ਵੀਡੀਓ 'ਤੇ ਕਹੀ ਇਹ ਗੱਲ
Kangana Ranaut On Modi Melony: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਇਨ੍ਹੀਂ ਦਿਨੀਂ ਆਪਣੀ ਸਫਲਤਾ ਦਾ ਆਨੰਦ ਮਾਣ ਰਹੀ ਹੈ। ਫਿਲਮੀ ਸਫਰ ਤੋਂ ਬਾਅਦ ਸਿਆਸਤ ਵਿੱਚ ਕੰਗਨਾ ਦੀ ਹਰ ਪਾਸੇ
Kangana Ranaut On Modi Melony: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਇਨ੍ਹੀਂ ਦਿਨੀਂ ਆਪਣੀ ਸਫਲਤਾ ਦਾ ਆਨੰਦ ਮਾਣ ਰਹੀ ਹੈ। ਫਿਲਮੀ ਸਫਰ ਤੋਂ ਬਾਅਦ ਸਿਆਸਤ ਵਿੱਚ ਕੰਗਨਾ ਦੀ ਹਰ ਪਾਸੇ ਬੱਲੇ-ਬੱਲੇ ਹੋ ਗਈ। ਉਨ੍ਹਾਂ ਪੀਐਮ ਮੋਦੀ ਦੀ ਭਾਜਪਾ ਪਾਰਟੀ ਨੂੰ ਚੁਣ ਆਪਣੇ ਸਿਆਸੀ ਸਫਰ ਦੀ ਸ਼ੁਰੂਆਤ ਕੀਤੀ। ਦੱਸ ਦੇਈਏ ਕਿ ਇਨ੍ਹੀਂ ਦਿਨੀਂ ਪੀਐਮ ਮੋਦੀ ਜੀ-7 ਸਮਿਟ ਵਿੱਚ ਹਨ, ਪਰ ਉਨ੍ਹਾਂ ਦੇ ਜੀ-7 ਸੰਮੇਲਨ ਤੋਂ ਜ਼ਿਆਦਾ ਪੀਐਮ ਮੇਲੋਨੀ ਦੇ ਨਾਲ ਵੀਡੀਓ ਦੀ ਚਰਚਾ ਹੋ ਰਹੀ ਹੈ। ਇਸ ਦੌਰਾਨ ਅਭਿਨੇਤਰੀ ਅਤੇ ਸੰਸਦ ਮੈਂਬਰ ਕੰਗਨਾ ਰਣੌਤ ਨੇ ਵੀ ਇਸ ਮੇਲਡੀ ਵੀਡੀਓ ਨੂੰ ਸ਼ੇਅਰ ਕੀਤਾ ਹੈ ਅਤੇ ਅਜਿਹਾ ਕੁਝ ਲਿਖਿਆ ਹੈ ਕਿ ਲੋਕ ਉਨ੍ਹਾਂ ਦੀ ਵੀ ਚੁਟਕੀ ਲੈ ਰਹੇ ਹਨ।
ਕੰਗਨਾ ਰਣੌਤ ਨੇ ਪੀਐਮ ਮੋਦੀ ਅਤੇ ਮੇਲੋਨੀ ਦੀ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ, "ਪੀਐਮ ਮੋਦੀ ਦਾ ਸਭ ਤੋਂ ਸਥਾਈ ਗੁਣਾਂ ਵਿੱਚੋਂ ਇੱਕ ਇਹ ਹੈ ਕਿ ਉਹ ਔਰਤਾਂ ਨੂੰ ਇਹ ਮਹਿਸੂਸ ਕਰਾਉਂਦੇ ਹਨ ਕਿ ਉਹ ਉਨ੍ਹਾਂ ਦੇ ਪੱਖ ਵਿੱਚ ਹਨ ਅਤੇ ਚਾਹੁੰਦੇ ਹਨ ਕਿ ਉਨ੍ਹਾਂ ਦਾ ਵਿਕਾਸ ਹੋਵੇ, ਇਸ ਵਿੱਚ ਕੋਈ ਹੈਰਾਨੀ ਦੀ ਗੱਲ਼ ਨਹੀਂ ਹੈ ਕਿ ਮੇਲੋਨੀ ਨੂੰ ਲੱਗਦਾ ਹੈ ਕਿ ਮੋਦੀ ਜੀ ਟੀਮ ਮੇਲੋਨੀ ਹੈ।"
ਕੰਗਨਾ ਰਣੌਤ ਦੀ ਇਹ ਪ੍ਰਤੀਕਿਰਿਆ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਇਟਲੀ ਦੇ ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ ਨੇ ਪੀਐਮ ਮੋਦੀ ਨਾਲ ਇੱਕ ਖਾਸ ਸੈਲਫੀ ਲਈ। ਉਸਨੇ ਇਸਦਾ ਇੱਕ ਛੋਟਾ ਵੀਡੀਓ ਵੀ ਬਣਾਇਆ ਅਤੇ ਇਸਨੂੰ ਆਪਣੇ ਐਕਸ ਅਕਾਉਂਟ 'ਤੇ ਸਾਂਝਾ ਕੀਤਾ।
ਜੀ-7 ਸਿਖਰ ਸੰਮੇਲਨ ਤੋਂ ਇਲਾਵਾ ਜਾਰਜੀਆ ਮੇਲੋਨੀ ਨੇ ਮੋਦੀ ਨੂੰ ਤੀਜੀ ਵਾਰ ਭਾਰਤ ਦਾ ਪ੍ਰਧਾਨ ਮੰਤਰੀ ਬਣਨ 'ਤੇ ਵਧਾਈ ਦਿੱਤੀ। ਪੀਐਮ ਮੋਦੀ ਦੇ ਨਾਲ ਉਨ੍ਹਾਂ ਦੀ ਬਣਾਈ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਅਤੇ ਇੱਕ ਯੂਜ਼ਰ ਨੇ ਲਿਖਿਆ- ਓ ਸਜਨੀ...
ਯੂਏਈ ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜਾਏਦ ਅਲ ਨਾਹਯਾਨ ਨੇ ਵੀ ਜੀ-7 ਸਿਖਰ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਮੋਦੀ ਨਾਲ ਗਰਮਜੋਸ਼ੀ ਨਾਲ ਮੁਲਾਕਾਤ ਕੀਤੀ। ਉਨ੍ਹਾਂ ਪ੍ਰਧਾਨ ਮੰਤਰੀ ਮੋਦੀ ਨੂੰ ਜੱਫੀ ਪਾਈ। ਇਸ ਤੋਂ ਬਾਅਦ ਉਨ੍ਹਾਂ ਦਾ ਹਾਲ-ਚਾਲ ਪੁੱਛਿਆ ਅਤੇ ਉਨ੍ਹਾਂ ਨੂੰ ਤੀਜੀ ਵਾਰ ਭਾਰਤ ਦਾ ਪ੍ਰਧਾਨ ਮੰਤਰੀ ਬਣਨ 'ਤੇ ਵਧਾਈ ਦਿੱਤੀ।
ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਵੀ ਜੀ-7 'ਚ ਪੀਐੱਮ ਮੋਦੀ ਨੂੰ ਲੱਭਦੇ ਨਜ਼ਰ ਆਏ। ਮੋਦੀ ਨੂੰ ਦੇਖਦੇ ਹੀ ਬਿਡੇਨ ਨੇ ਉਨ੍ਹਾਂ ਨੂੰ ਗਲ੍ਹੇ ਲਗਾਇਆ। ਇਸ ਤੋਂ ਬਾਅਦ ਦੋਵਾਂ ਨੇਤਾਵਾਂ ਨੇ ਇਕੱਠੇ ਕਈ ਤਸਵੀਰਾਂ ਖਿਚਵਾਈਆਂ। ਇਸੇ ਤਰ੍ਹਾਂ ਪੋਪ ਫਰਾਂਸਿਸ ਨੇ ਵੀ ਪੀਐਮ ਮੋਦੀ ਨੂੰ ਗਲੇ ਲਗਾਇਆ। ਦੁਨੀਆ ਦੇ ਹੋਰ ਨੇਤਾਵਾਂ ਨੇ ਵੀ ਪੀਐਮ ਮੋਦੀ ਨੂੰ ਗਰਮਜੋਸ਼ੀ ਨਾਲ ਮੁਲਾਕਾਤ ਕੀਤੀ ਅਤੇ ਵਧਾਈ ਦਿੱਤੀ। ਪੀਐਮ ਮੋਦੀ ਨੂੰ ਮਿਲਣ ਲਈ ਜ਼ਿਆਦਾਤਰ ਨੇਤਾਵਾਂ ਵਿੱਚ ਜ਼ਬਰਦਸਤ ਕ੍ਰੇਜ਼ ਦੇਖਿਆ ਗਿਆ।