Kangana Ranaut Wedding Plans: ਕਿਉਂ ਨਹੀਂ ਹੋ ਰਿਹਾ ਕੰਗਨਾ ਰਣੌਤ ਦਾ ਵਿਆਹ? ਅਦਾਕਾਰਾ ਨੇ ਖੁਦ ਕੀਤਾ ਇਸ ਦੀ ਵਜ੍ਹਾ ਦਾ ਖ਼ੁਲਾਸਾ
ਇਨ੍ਹੀਂ ਦਿਨੀਂ ਬਾਲੀਵੁੱਡ ਦੀ ਕੁਈਨ ਕੰਗਨਾ ਰਣੌਤ ਆਪਣੀ ਆਉਣ ਵਾਲੀ ਫਿਲਮ 'ਧਾਕੜ' ਨੂੰ ਲੈ ਕੇ ਸੁਰਖੀਆਂ 'ਚ ਹੈ। ਇਸ ਫਿਲਮ 'ਚ ਉਨ੍ਹਾਂ ਦਾ ਦਮਦਾਰ ਰੋਲ ਦੇਖਣ ਨੂੰ ਮਿਲੇਗਾ। ਉਹ ਇਸ ਫਿਲਮ 'ਚ ਪੂਰੇ ਐਕਸ਼ਨ ਨਾਲ ਹੱਥ 'ਚ ਬੰਦੂਕ ਲੈ ਕੇ ਨਜ਼ਰ ਆਵੇਗੀ।
Dhaakad Atress Kangana Ranaut On Her Wedding Plans: ਇਨ੍ਹੀਂ ਦਿਨੀਂ ਬਾਲੀਵੁੱਡ ਦੀ ਕੁਈਨ ਕੰਗਨਾ ਰਣੌਤ ਆਪਣੀ ਆਉਣ ਵਾਲੀ ਫਿਲਮ 'ਧਾਕੜ' ਨੂੰ ਲੈ ਕੇ ਸੁਰਖੀਆਂ 'ਚ ਹੈ। ਇਸ ਫਿਲਮ 'ਚ ਉਨ੍ਹਾਂ ਦਾ ਦਮਦਾਰ ਰੋਲ ਦੇਖਣ ਨੂੰ ਮਿਲੇਗਾ। ਉਹ ਇਸ ਫਿਲਮ 'ਚ ਪੂਰੇ ਐਕਸ਼ਨ ਨਾਲ ਹੱਥ 'ਚ ਬੰਦੂਕ ਲੈ ਕੇ ਨਜ਼ਰ ਆਵੇਗੀ।
ਕੰਗਨਾ ਆਪਣੇ ਬਿੰਦਾਸ ਬੋਲਾਂ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦੀ ਲਵ ਲਾਈਫ ਵੀ ਕਾਫੀ ਸੁਰਖੀਆਂ 'ਚ ਰਹੀ ਹੈ। ਕੰਗਨਾ ਰਣੌਤ ਦੇ ਫ਼ੈਨਜ ਦੀ ਲਿਸਟ ਕਾਫੀ ਲੰਬੀ ਹੈ ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਉਹ ਵਿਆਹ ਨਹੀਂ ਕਰਵਾ ਸਕਦੀ। ਹੁਣ ਅਦਾਕਾਰਾ ਨੇ ਖੁਦ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਅਜਿਹਾ ਕਿਉਂ ਹੁੰਦਾ ਹੈ ਤਾਂ ਆਓ ਜਾਣਦੇ ਹਾਂ।
ਇਸ ਕਾਰਨ ਵਿਆਹ ਨਹੀਂ ਕਰਵਾ ਪਾ ਰਹੀ ਕੰਗਨਾ ਰਣੌਤ
ਕੰਗਨਾ ਰਣੌਤ ਨੇ ਹਾਲ ਹੀ ਵਿੱਚ ਆਪਣੇ ਇੱਕ ਇੰਟਰਵਿਊ ਵਿੱਚ ਦੱਸਿਆ ਸੀ ਕਿ ਉਹ ਵਿਆਹ ਕਿਉਂ ਨਹੀਂ ਕਰ ਪਾ ਰਹੀ ਹੈ? ਉਸ ਨੇ ਦੱਸਿਆ ਕਿ ਇਸ ਦਾ ਕਾਰਨ ਉਹ ਅਫਵਾਹ ਹੈ, ਜਿਸ ਵਿੱਚ ਲੋਕ ਉਸ ਬਾਰੇ ਵਿੱਚ ਕਹਿੰਦੇ ਹਨ ਕਿ ਉਹ ਬਹੁਤ ਲੜਾਕੂ ਹੈ ਤੇ ਲੋਕਾਂ ਨਾਲ ਜ਼ਬਰਦਸਤੀ ਲੜਦੀ ਰਹਿੰਦੀ ਹੈ। ਕੰਗਨਾ ਨੇ ਮਜ਼ਾਕ 'ਚ ਕਿਹਾ ਕਿ ਅਜਿਹੀਆਂ ਅਫਵਾਹਾਂ ਨੇ ਲੋਕਾਂ ਦੇ ਦਿਲਾਂ 'ਚ ਅਜਿਹੀ ਜਗ੍ਹਾ ਬਣਾ ਲਈ ਹੈ, ਜਿਸ ਕਾਰਨ ਉਨ੍ਹਾਂ ਨੂੰ ਵਿਆਹ ਲਈ ਸਹੀ ਜੀਵਨ ਸਾਥੀ ਨਹੀਂ ਮਿਲ ਰਿਹਾ।
ਇੰਟਰਵਿਊ 'ਚ ਕੰਗਨਾ ਤੋਂ ਅੱਗੇ ਸਵਾਲ ਕੀਤਾ ਗਿਆ ਕਿ ਕੀ ਉਹ ਅਸਲ ਜ਼ਿੰਦਗੀ 'ਚ ਵੀ ਆਪਣੀ ਫਿਲਮ 'ਧਾਕੜ' ਦੇ ਕਿਰਦਾਰ ਵਰਗੀ ਹੈ? ਇਸ 'ਤੇ ਕੰਗਨਾ ਨੇ ਹੱਸਦਿਆਂ ਕਿਹਾ ਕਿ ਮੈਂ ਕਿਸ ਨੂੰ ਮਾਰਾਂਗੀ। ਤੁਸੀਂ ਲੋਕਾਂ ਨੇ ਮੇਰੀ ਅਜਿਹੀ ਇਮੇਜ ਬਣਾ ਦਿੱਤੀ ਹੈ ਕਿ ਮੈਨੂੰ ਵਿਆਹ ਲਈ ਕੋਈ ਲੜਕਾ ਨਹੀਂ ਮਿਲ ਰਿਹਾ।
ਕੰਗਨਾ ਰਣੌਤ ਦੀ ਫਿਲਮ 'ਧਾਕੜ' 20 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਹ ਰਜਨੀਸ਼ ਘਈ ਦੁਆਰਾ ਨਿਰਦੇਸ਼ਿਤ ਇੱਕ ਐਕਸ਼ਨ ਥ੍ਰਿਲਰ ਫਿਲਮ ਹੈ। ਫਿਲਮ 'ਚ ਕੰਗਨਾ ਤੋਂ ਇਲਾਵਾ ਅਰਜੁਨ ਰਾਮਪਾਲ ਅਤੇ ਦਿਵਿਆ ਦੱਤਾ ਵੀ ਨਜ਼ਰ ਆਉਣਗੇ।