ਕਪਿਲ ਸ਼ਰਮਾ ਨੇ ਕੀਤਾ ਭਾਵੁਕ, ਵੈਨਕੁਵਰ 'ਚ ਦਿੱਤਾ ਮੂਸੇਵਾਲਾ ਤੇ ਕੇਕੇ ਸਮੇਤ ਇਨ੍ਹਾਂ ਦਿੱਗਜ਼ਾਂ ਨੂੰ ਟ੍ਰਬਿਊਟ
Kapil Sharma tribute to Moosewala:ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਦੇਸ਼ ਵਿਦੇਸ਼ 'ਚ ਆਮ ਲੋਕਾਂ ਦੇ ਨਾਲ-ਨਾਲ ਹਰ ਕਿਸੇ ਵੱਲੋਂ ਉਨ੍ਹਾਂ ਨੂੰ ਆਪਣੇ ਢੰਗ ਨਾਲ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ
Kapil Sharma tribute to Moosewala:ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਦੇਸ਼ ਵਿਦੇਸ਼ 'ਚ ਆਮ ਲੋਕਾਂ ਦੇ ਨਾਲ-ਨਾਲ ਹਰ ਕਿਸੇ ਵੱਲੋਂ ਉਨ੍ਹਾਂ ਨੂੰ ਆਪਣੇ ਢੰਗ ਨਾਲ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ। ਹੁਣ ਕਾਮੇਡੀਅਨ ਕਪਿਲ ਸ਼ਰਮਾ ਵੱਲੋਂ ਵੀ ਆਪਣੇ ਲਾਈਵ ਸ਼ੋਅ 'ਚ ਮੂਸੇਵਾਲਾ ਨੂੰ ਟ੍ਰਬਿਊਟ ਦਿੱਤਾ ਗਿਆ ਹੈ।
ਕਪਿਲ ਸ਼ਰਮਾ ਆਪਣੀ ਪੂਰੀ ਟੀਮ ਨਾਲ ਕੈਨੇਡਾ-ਅਮਰੀਕਾ ਟੂਰ 'ਤੇ ਹਨ। ਕਪਿਲ ਦੇ ਇਸ TOUR ਦੀ ਸ਼ੁਰੂਆਤ ਵੈਨਕੂਵਰ ਤੋਂ ਹੋਈ ਜਿਥੇ ਉਨ੍ਹਾਂ ਨੇ ਦਰਸ਼ਕਾਂ ਦਾ ਉਦੋਂ ਦਿਲ ਜਿੱਤ ਲਿਆ ਜੱਦ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦਾ ਫੇਮਸ ਗੀਤ 295 ਗਾਇਆ।
ਕਪਿਲ ਵਲੋਂ ਇਹ ਟ੍ਰਿਬਿਊਟ ਸਿਰਫ ਸਿੱਧੂ ਮੂਸੇਵਾਲਾ ਨੂੰ ਹੀ ਨਹੀਂ ਬਲਕਿ ਗਾਇਕ KK, ਦੀਪ ਸਿੱਧੂ ਤੇ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਨੂੰ ਵੀ ਦਿੱਤਾ। ਜੋ ਹਾਲ ਹੀ 'ਚ ਇਸ ਦੁਨੀਆਂ ਨੂੰ ਅਲਵਿਦਾ ਕਹਿ ਚੁੱਕੇ ਹਨ। ਇਨ੍ਹਾਂ ਚਾਰਾ ਦਿਗਜ ਦੀ ਤਸਵੀਰ ਕਪਿਲ ਦੇ ਬੈਕਗਰਾਉਂਡ 'ਤੇ ਲੱਗੀ ਸਕ੍ਰੀਨ 'ਤੇ ਲਗੀ ਹੋਈ ਸੀ। ਜਦ ਕਪਿਲ ਵਲੋਂ 295 ਗੀਤ ਗਾਇਆ ਗਿਆ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
