(Source: ECI/ABP News)
Saif -Kareena Fight: ਸੈਫ ਅਤੇ ਕਰੀਨਾ ਵਿਚਾਲੇ ਹੋਈ ਜ਼ਬਰਦਸਤ ਲੜਾਈ, ਛੋਟੇ ਨਵਾਬ ਨੇ ਮਾਰਿਆ ਅਜਿਹਾ ਤਾਅਨਾ...
Saif Ali Khan-Kareena Kapoor Fight: ਬਾਲੀਵੁੱਡ ਅਭਿਨੇਤਰੀ ਕਰੀਨਾ ਕਪੂਰ ਖਾਨ ਆਪਣੀਆਂ ਫਿਲਮਾਂ ਅਤੇ ਖੂਬਸੂਰਤੀ ਦੇ ਨਾਲ-ਨਾਲ ਬੇਬਾਕ ਅੰਦਾਜ਼ ਲਈ ਦੁਨੀਆ ਭਰ ਵਿੱਚ ਮਸ਼ਹੂਰ ਹੈ। ਉਹ ਹਰ ਮੁੱਦੇ 'ਤੇ ਖੁੱਲ੍ਹ ਕੇ ਆਪਣੇ
![Saif -Kareena Fight: ਸੈਫ ਅਤੇ ਕਰੀਨਾ ਵਿਚਾਲੇ ਹੋਈ ਜ਼ਬਰਦਸਤ ਲੜਾਈ, ਛੋਟੇ ਨਵਾਬ ਨੇ ਮਾਰਿਆ ਅਜਿਹਾ ਤਾਅਨਾ... Kareena Kapoor, Saif fight over AC temperature and time know how they end their fight Saif -Kareena Fight: ਸੈਫ ਅਤੇ ਕਰੀਨਾ ਵਿਚਾਲੇ ਹੋਈ ਜ਼ਬਰਦਸਤ ਲੜਾਈ, ਛੋਟੇ ਨਵਾਬ ਨੇ ਮਾਰਿਆ ਅਜਿਹਾ ਤਾਅਨਾ...](https://feeds.abplive.com/onecms/images/uploaded-images/2024/07/22/0208675ef43792c21414e16bfb6eda891721649375484709_original.jpg?impolicy=abp_cdn&imwidth=1200&height=675)
Saif Ali Khan-Kareena Kapoor Fight: ਬਾਲੀਵੁੱਡ ਅਭਿਨੇਤਰੀ ਕਰੀਨਾ ਕਪੂਰ ਖਾਨ ਆਪਣੀਆਂ ਫਿਲਮਾਂ ਅਤੇ ਖੂਬਸੂਰਤੀ ਦੇ ਨਾਲ-ਨਾਲ ਬੇਬਾਕ ਅੰਦਾਜ਼ ਲਈ ਦੁਨੀਆ ਭਰ ਵਿੱਚ ਮਸ਼ਹੂਰ ਹੈ। ਉਹ ਹਰ ਮੁੱਦੇ 'ਤੇ ਖੁੱਲ੍ਹ ਕੇ ਆਪਣੇ ਦਿਲ ਦੀ ਗੱਲ ਸਭ ਦੇ ਸਾਹਮਣੇ ਰੱਖਦੀ ਹੈ। ਹਾਲ ਹੀ ਵਿੱਚ ਅਦਾਕਾਰਾ ਨੇ ਇੱਕ ਅਜਿਹਾ ਖੁਲਾਸਾ ਕੀਤਾ ਜਿਸ ਨੂੰ ਜਾਣਨ ਤੋਂ ਬਾਅਦ ਪ੍ਰਸ਼ੰਸਕ ਵੀ ਹੈਰਾਨ ਹਨ, ਹਾਲਾਂਕਿ ਕਈ ਯੂਜ਼ਰ ਇਸ ਉੱਪਰ ਮਜ਼ਾਕੀਆ ਟਿੱਪਣੀਆਂ ਵੀ ਕਰ ਰਹੇ ਹਨ। ਆਖਿਰ ਅਜਿਹਾ ਕੀ ਹੈ, ਇਹ ਜਾਣਨ ਲਈ ਪੜ੍ਹੋ ਪੂਰੀ ਖਬਰ...
ਦਰਅਸਲ, ਕਰੀਨਾ ਕਪੂਰ ਖਾਨ ਨੇ ਇੱਕ ਇੰਟਰਵਿਊ ਦੌਰਾਨ ਖੁਲਾਸਾ ਕੀਤਾ ਹੈ ਕਿ ਵਿਆਹ ਦੇ 12 ਸਾਲ ਬਾਅਦ ਵੀ ਉਨ੍ਹਾਂ ਅਤੇ ਸੈਫ ਵਿਚਾਲੇ ਏਸੀ ਨੂੰ ਲੈ ਕੇ ਝਗੜੇ ਹੁੰਦੇ ਰਹਿੰਦੇ ਹਨ। ਕਰੀਨਾ ਨੇ ਦੱਸਿਆ ਹੈ ਕਿ ਸੈਫ ਮੀਆਂ ਨੂੰ ਬਹੁਤ ਹੀ ਠੰਡਾ ਕਮਰਾ ਚਾਹੀਦਾ ਹੈ ਪਰ ਇਸ ਨਾਲ ਉਨ੍ਹਾਂ ਨੂੰ ਪਰੇਸ਼ਾਨੀ ਹੁੰਦੀ ਹੈ, ਜਿਸ ਕਾਰਨ ਸੈਫ ਅਤੇ ਕਰੀਨਾ ਵਿਚਾਲੇ ਝਗੜੇ ਹੁੰਦੇ ਰਹਿੰਦੇ ਹਨ।
ਕਰੀਨਾ ਕਪੂਰ ਖਾਨ ਨੇ ਅੱਗੇ ਦੱਸਦੇ ਹੋਏ ਕਿਹਾ, 'ਏਸੀ ਦੇ ਤਾਪਮਾਨ ਨੂੰ ਲੈ ਕੇ ਸੈਫ ਅਤੇ ਮੇਰੇ ਵਿਚਕਾਰ ਝਗੜੇ ਹੁੰਦੇ ਹਨ ਕਿਉਂਕਿ ਸੈਫ ਨੇ 16 ਡਿਗਰੀ 'ਤੇ ਏਸੀ ਚਲਾਉਣਾ ਹੁੰਦਾ ਹੈ ਅਤੇ ਮੈਂ 20 ਡਿਗਰੀ 'ਤੇ ਚਲਾਉਣਾ। ਸੈਫ ਨੂੰ ਬਹੁਤ ਗਰਮੀ ਲੱਗਦੀ ਹੈ... ਜਦੋਂ ਮੈਂ ਸੈਫ ਨੂੰ ਏਸੀ ਥੋੜਾ ਘੱਟ ਕਰਨ ਲਈ ਕਿਹਾ ਤਾਂ ਉਹ ਕਹਿੰਦੇ ਹਨ ਕਿ ਮੈਨੂੰ ਪਤਾ ਹੈ ਕਿ ਏਸੀ ਕਾਰਨ ਲੋਕ ਤਲਾਕ ਲੈ ਲੈਂਦੇ ਹਨ। ਜਦੋਂ ਮੈਨੂੰ ਬਹੁਤ ਗੁੱਸਾ ਆਉਂਦਾ ਹੈ, ਤਾਂ ਉਹ ਏਸੀ ਨੂੰ 19 ਡਿਗਰੀ 'ਤੇ ਸੈੱਟ ਕਰ ਦਿੰਦੇ ਹਨ ਤਾਂ ਕਿ ਅਸੀਂ ਜ਼ਿਆਦਾ ਨਾ ਲੜਿਏ। ਹਾਲਾਂਕਿ ਜਦੋਂ ਕਰਿਸ਼ਮਾ ਸਾਡੇ ਘਰ ਆਉਂਦੀ ਹੈ ਤਾਂ ਉਹ 25 ਡਿਗਰੀ 'ਤੇ AC ਚਲਾਉਂਦੀ ਹੈ। ਸੈਫ ਕਈ ਵਾਰ ਕਹਿੰਦੇ ਹਨ ਕਿ ਚੰਗਾ ਹੋਇਆ ਕਿ ਮੈਂ ਲੋਲੋ ਨਾਲ ਵਿਆਹ ਨਹੀਂ ਕੀਤਾ।
ਸੈਫ ਅਲੀ ਖਾਨ ਅਤੇ ਕਰੀਨਾ ਕਪੂਰ ਖਾਨ ਹਾਲ ਹੀ 'ਚ ਛੁੱਟੀਆਂ ਮਨਾਉਣ ਗਏ ਸਨ, ਜਿੱਥੇ ਬੇਬੋ ਨੇ ਕਈ ਤਸਵੀਰਾਂ ਸ਼ੇਅਰ ਕੀਤੀਆਂ ਸਨ। ਇਨ੍ਹਾਂ ਤਸਵੀਰਾਂ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸਕਾਂ ਨੇ ਸਿਰਫ ਇਕ ਗੱਲ ਕਹੀ ਕਿ ਬਾਲੀਵੁੱਡ 'ਚ ਉਨ੍ਹਾਂ ਤੋਂ ਜ਼ਿਆਦਾ ਹੌਟ ਜੋੜਾ ਕੋਈ ਨਹੀਂ ਹੈ। ਸੈਫ ਅਤੇ ਕਰੀਨਾ ਨੇ 2012 ਵਿੱਚ ਵਿਆਹ ਕੀਤਾ ਸੀ ਅਤੇ ਹੁਣ ਉਹ ਦੋ ਬੱਚਿਆਂ ਤੈਮੂਰ ਅਤੇ Jeh Ali Khan ਦੇ ਮਾਤਾ-ਪਿਤਾ ਹਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)