Karnan Release Date: ਧਨੁਸ਼ ਨੇ ਫ਼ਿਲਮ ਦੀ ਰਿਲੀਜ਼ ਡੇਟ ਦਾ ਕੀਤਾ ਐਲਾਨ, ਰਿਲੀਜ਼ ਕੀਤਾ First Look
ਲੋਕ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਅਜਿਹੀ ਸਥਿਤੀ ਵਿੱਚ ਫੈਨਸ ਲਈ ਬਹੁਤ ਖੁਸ਼ਖਬਰੀ ਹੈ। ਧਨੁਸ਼ ਨੇ ਫ਼ਿਲਮ ਦੀ ਥੀਏਟਰ ਰਿਲੀਜ਼ ਦੀ ਤਰੀਕ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਉਸ ਨੇ ਪਹਿਲੀ ਲੁੱਕ ਵੀ ਸ਼ੇਅਰ ਕੀਤੀ ਹੈ।
ਮੁਬਈ: ਸਾਊਥ ਦੇ ਸੁਪਰਸਟਾਰ ਧਨੁਸ਼ ਇਨ੍ਹੀਂ ਦਿਨੀਂ ਕਈ ਵੱਡੇ ਪ੍ਰੋਜੈਕਟਾਂ 'ਤੇ ਕੰਮ ਕਰ ਰਹੇ ਹਨ। ਉਹ ਫਿਲਮ 'ਕਰਣਨ' ਨੂੰ ਲੈ ਕੇ ਵੀ ਲਗਾਤਾਰ ਚਰਚਾ 'ਚ ਹੈ। ਲੋਕ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਅਜਿਹੀ ਸਥਿਤੀ ਵਿੱਚ ਪ੍ਰਸ਼ੰਸਕਾਂ ਲਈ ਖੁਸ਼ੀ ਦੀ ਖ਼ਬਰ ਹੈ। ਧਨੁਸ਼ ਨੇ ਫ਼ਿਲਮ ਦੀ ਥੀਏਟਰ ਰਿਲੀਜ਼ ਦੀ ਤਰੀਕ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਉਸ ਨੇ ਫਸਟ ਲੁੱਕ ਵੀ ਸ਼ੇਅਰ ਕੀਤੀ ਹੈ।
ਉਸ ਨੇ ਟਵੀਟ ਕਰਕੇ ਫ਼ਿਲਮ ਦਾ ਪਹਿਲਾ ਲੁੱਕ ਸ਼ੇਅਰ ਕੀਤਾ ਹੈ ਜਿਸ ਵਿੱਚ ਫ਼ਿਲਮ ਦੀ ਰਿਲੀਜ਼ ਡੇਟ ਦਾ ਵੀ ਐਲਾਨ ਕੀਤਾ ਗਿਆ ਹੈ। ਦੱਸ ਦਈਏ ਕਿ ਫ਼ਿਲਮ ਇਸ ਸਾਲ 9 ਅਪਰੈਲ ਨੂੰ ਰਿਲੀਜ਼ ਹੋ ਰਹੀ ਹੈ। ਇਸ ਦੇ ਨਾਲ ਹੀ ਇਹ ਵੀ ਦੱਸ ਦੇਈਏ ਕਿ ਹਾਲ ਹੀ ਵਿੱਚ ਧਨੁਸ਼ ਨੇ ਫ਼ਿਲਮ ਦੀ ਡਬਿੰਗ ਪੂਰੀ ਕੀਤੀ ਸੀ। ਇਸ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਨੇ ਫ਼ਿਲਮ ਦੀ ਆਪਣੀ ਇੱਕ ਤਸਵੀਰ ਵੀ ਸਾਂਝੀ ਕੀਤੀ, ਜਿਸ ਵਿਚ ਉਨ੍ਹਾਂ ਦਾ ਕਿਰਦਾਰ ਬਹੁਤ ਦਮਦਾਰ ਲੱਗ ਰਿਹਾ ਸੀ।
ਇਸ ਤੋਂ ਪਹਿਲਾਂ ਫਿਲਮ ਦਾ ਟੀਜ਼ਰ ਰਿਲੀਜ਼ ਹੋਇਆ ਸੀ ਅਤੇ ਇਸਦੇ ਰਿਲੀਜ਼ ਮਹੀਨੇ ਦਾ ਵੀ ਐਲਾਨ ਕੀਤਾ ਗਿਆ ਸੀ। ਧਨੁਸ਼ ਦੇ ਲੁੱਕ ਸਾਹਮਣੇ ਆਉਣ ਤੋਂ ਬਾਅਦ ਇਸ ਫਿਲਮ ਨੂੰ ਲੈ ਕੇ ਉਨ੍ਹਾਂ ਦੇ ਪ੍ਰਸ਼ੰਸਕਾਂ ਵਿਚ ਉਤਸੁਕਤਾ ਵਧ ਗਈ ਹੈ। ਲੋਕ ਹੁਣ ਬੇਸਬਰੀ ਨਾਲ ਇਸ ਫਿਲਮ ਦਾ ਇੰਤਜ਼ਾਰ ਕਰ ਰਹੇ ਹਨ।
ਇਹ ਵੀ ਪੜ੍ਹੋ: ਕਸ਼ਮੀਰ 'ਚ ਮੁੜ ਸਖਤੀ! ਫ਼ਾਰੂਕ ਅਬਦੁੱਲ੍ਹਾ ਦਾ ਪੂਰਾ ਪਰਿਵਾਰ ਨਜ਼ਰਬੰਦ, ਉਮਰ ਨੇ ਉਠਾਏ ਸਵਾਲ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin