(Source: ECI/ABP News)
ਕੈਟਰੀਨਾ ਕੈਫ ਦੀਆਂ ਤਸਵੀਰਾਂ ਵੇਖ ਸੋਸ਼ਲ ਮੀਡੀਆ 'ਤੇ ਚਰਚਾ, ਕੀ ਮਾਂ ਬਣਨ ਵਾਲੀ ਅਦਾਕਾਰਾ?
ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ ਬਾਲੀਵੁੱਡ ਦੀਆਂ ਪਸੰਦੀਦਾ ਜੋੜੀਆਂ ਵਿੱਚੋਂ ਇੱਕ ਹਨ। ਫ਼ਿਲਮਾਂ ਤੋਂ ਇਲਾਵਾ ਇਹ ਦੋਵੇਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਸੁਰਖੀਆਂ 'ਚ ਰਹਿੰਦੇ ਹਨ। ਹਾਲ ਹੀ 'ਚ ਦੋਵੇਂ ਛੁੱਟੀਆਂ ਮਨਾ ਕੇ ਵਾਪਸ ਆਏ ਹਨ।
![ਕੈਟਰੀਨਾ ਕੈਫ ਦੀਆਂ ਤਸਵੀਰਾਂ ਵੇਖ ਸੋਸ਼ਲ ਮੀਡੀਆ 'ਤੇ ਚਰਚਾ, ਕੀ ਮਾਂ ਬਣਨ ਵਾਲੀ ਅਦਾਕਾਰਾ? Katrina Kaif pregnant ? Actress' latest airport look sparks rumours ਕੈਟਰੀਨਾ ਕੈਫ ਦੀਆਂ ਤਸਵੀਰਾਂ ਵੇਖ ਸੋਸ਼ਲ ਮੀਡੀਆ 'ਤੇ ਚਰਚਾ, ਕੀ ਮਾਂ ਬਣਨ ਵਾਲੀ ਅਦਾਕਾਰਾ?](https://feeds.abplive.com/onecms/images/uploaded-images/2022/04/13/dabcf8e9090f2307fa5c4c88ec913706_original.webp?impolicy=abp_cdn&imwidth=1200&height=675)
ਮੁੰਬਈ: ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ ਬਾਲੀਵੁੱਡ ਦੀਆਂ ਪਸੰਦੀਦਾ ਜੋੜੀਆਂ ਵਿੱਚੋਂ ਇੱਕ ਹਨ। ਫ਼ਿਲਮਾਂ ਤੋਂ ਇਲਾਵਾ ਇਹ ਦੋਵੇਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਸੁਰਖੀਆਂ 'ਚ ਰਹਿੰਦੇ ਹਨ। ਹਾਲ ਹੀ 'ਚ ਦੋਵੇਂ ਛੁੱਟੀਆਂ ਮਨਾ ਕੇ ਵਾਪਸ ਆਏ ਹਨ। ਇਸ ਦੇ ਨਾਲ ਹੀ ਅਦਾਕਾਰਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜੋ ਇਸ ਸਮੇਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਦਰਅਸਲ, ਸਾਹਮਣੇ ਆਈ ਵੀਡੀਓ ਮੁੰਬਈ ਏਅਰਪੋਰਟ ਦੀ ਹੈ, ਜਿਸ 'ਚ ਅਦਾਕਾਰਾ ਕੈਟਰੀਨਾ ਕੈਫ ਦੀ ਖੂਬਸੂਰਤ ਤਸਵੀਰ ਕੈਪਚਰ ਕੀਤੀ ਗਈ ਹੈ। ਉਨ੍ਹਾਂ ਨੇ ਹਲਕੇ ਗੁਲਾਬੀ ਰੰਗ ਦਾ ਕੁੜਤਾ ਪਲਾਜ਼ੋ ਤੇ ਮੈਚਿੰਗ ਦੁਪੱਟਾ ਪਾਇਆ ਹੋਇਆ ਹੈ। ਇਸ ਦੌਰਾਨ ਉਨ੍ਹਾਂ ਨੇ ਸਨਗਲਾਸ ਤੇ ਮਾਸਕ ਵੀ ਪਾਇਆ ਹੋਇਆ ਹੈ। ਕੈਟਰੀਨਾ ਇੰਡੀਅਨ ਲੁੱਕ 'ਚ ਕਾਫੀ ਖੂਬਸੂਰਤ ਲੱਗ ਰਹੀ ਹੈ ਪਰ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸਕਾਂ 'ਚ ਅਦਾਕਾਰਾ ਦੀ ਪ੍ਰੈਗਨੈਂਸੀ ਦੀ ਚਰਚਾ ਸ਼ੁਰੂ ਹੋ ਗਈ ਹੈ।
ਜੀ ਹਾਂ, ਕੈਮਰੇ 'ਚ ਕੈਦ ਹੋਈ ਅਦਾਕਾਰਾ ਦੀ ਇਸ ਝਲਕ ਨੂੰ ਦੇਖ ਕੇ ਕਈ ਲੋਕਾਂ ਨੇ ਅੰਦਾਜ਼ਾ ਲਾਉਣਾ ਸ਼ੁਰੂ ਕਰ ਦਿੱਤਾ ਕਿ ਕੀ ਅਦਾਕਾਰਾ ਗਰਭਵਤੀ ਹੈ? ਕੈਟਰੀਨਾ ਦੇ ਢਿੱਲੇ ਫਿਟਿੰਗ ਸੂਟ ਨੂੰ ਦੇਖ ਕੇ ਪ੍ਰਸ਼ੰਸਕ ਅੰਦਾਜ਼ਾ ਲਗਾ ਰਹੇ ਹਨ ਕਿ ਕੈਟਰੀਨਾ ਜਲਦ ਹੀ ਵਿੱਕੀ ਕੌਸ਼ਲ ਨਾਲ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰਨ ਜਾ ਰਹੀ ਹੈ। ਇੱਕ ਯੂਜ਼ਰ ਨੇ ਲਿਖਿਆ, "ਉਹ ਗਰਭਵਤੀ ਲੱਗ ਰਹੀ ਹੈ! ਓਹ ਮਾਈ ਗੌਡ!" ਇੱਕ ਹੋਰ ਨੇ ਕੁਮੈਂਟ ਕੀਤਾ, "ਜਲਦੀ ਮਾਂ ਬਣਨ ਵਾਲੀ ਹੈ! ਕੈਟਰੀਨਾ ਦੇ ਬੱਚੇ ਨੂੰ ਦੇਖਣ ਲਈ ਹੁਣ ਹੋਰ ਇੰਤਜ਼ਾਰ ਨਹੀਂ ਕਰ ਸਕਦੇ।" ਹਾਲਾਂਕਿ ਇਸ ਤਰ੍ਹਾਂ ਦੀਆਂ ਚਰਚਾਵਾਂ 'ਤੇ ਫਿਲਹਾਲ ਜੋੜੇ ਵੱਲੋਂ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ।
ਛੁੱਟੀਆਂ ਤੋਂ ਵਾਪਸ ਪਰਤੇ ਕੈਟਰੀਨਾ ਤੇ ਵਿੱਕੀ
ਹਾਲ ਹੀ 'ਚ ਇਹ ਜੋੜਾ ਛੁੱਟੀਆਂ ਬਿਤਾਉਣ ਤੋਂ ਬਾਅਦ ਵਾਪਸ ਆਇਆ ਹੈ। ਦੋਵਾਂ ਨੇ ਆਪਣੇ ਰੋਮਾਂਟਿਕ ਵੇਕੇਸ਼ਨ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਦੋਵੇਂ ਸੋਸ਼ਲ ਮੀਡੀਆ ਪਲੇਟਫ਼ਾਰਮ 'ਤੇ ਇੱਕ-ਦੂਜੇ ਲਈ ਆਪਣੇ ਪਿਆਰ ਦਾ ਇਜ਼ਹਾਰ ਕਰਨ ਦਾ ਕੋਈ ਮੌਕਾ ਨਹੀਂ ਛੱਡਦੇ। ਦੱਸ ਦੇਈਏ ਕਿ ਪਿਛਲੇ ਸਾਲ ਯਾਨੀ 9 ਦਸੰਬਰ 2021 ਨੂੰ ਦੋਹਾਂ ਦਾ ਵਿਆਹ ਰਾਜਸਥਾਨ ਦੇ ਬਰਵਾੜਾ ਸਿਕਸ ਸੈਂਸ ਫੋਰਟ 'ਚ ਹੋਇਆ ਸੀ।
ਇਹ ਵੀ ਪੜ੍ਹੋ :Ola Uber Hikes Prices : ਪੈਟਰੋਲ-ਡੀਜ਼ਲ ਤੇ ਸੀਐਨਜੀ ਦਾ ਭਾਅ ਵੱਧਣ ਕਰਕੇ Uber-Ola ਦੀ ਸਵਾਰੀ ਹੋਈ ਮਹਿੰਗੀ , ਜਾਣੋਂ ਪੂਰੀ ਡਿਟੇਲ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)