Kaun Banega Crorepati 13: Geeta Singh ਨੇ 7 ਕਰੋੜ ਦੇ ਇਸ ਸਵਾਲ 'ਤੇ ਛੱਡੀ KBC 13 ਦੀ ਗੇਮ, ਕੀ ਤੁਸੀਂ ਜਾਣਦੇ ਹੋ ਜਵਾਬ?
ਕੇਬੀਸੀ-13 ਨੂੰ ਆਪਣਾ ਤੀਜਾ ਕਰੋੜਪਤੀ ਮਿਲ ਗਿਆ ਹੈ। ਗਵਾਲੀਅਰ ਦੀ ਗੀਤਾ ਸਿੰਘ KBC 13 ਦੀ ਤੀਜੀ ਕਰੋੜਪਤੀ ਬਣ ਗਈ ਹੈ। ਹਾਲਾਂਕਿ ਗੀਤਾ ਨੇ 7 ਕਰੋੜ ਦੇ ਸਵਾਲ 'ਤੇ ਗੇਮ ਛੱਡ ਦਿੱਤੀ ਸੀ।
Kaun Banega Crorepati 13: ਬਾਲੀਵੁੱਡ ਮੈਗਾਸਟਾਰ ਅਮਿਤਾਭ ਬੱਚਨ ਦੇ ਰਿਐਲਿਟੀ ਸ਼ੋਅ 'ਕੌਨ ਬਣੇਗਾ ਕਰੋੜਪਤੀ' ਦਾ ਸੀਜ਼ਨ-13 ਇਕ ਵਾਰ ਫਿਰ ਸੁਰਖੀਆਂ 'ਚ ਆ ਗਿਆ ਹੈ। ਦਰਅਸਲ, ਕੇਬੀਸੀ-13 ਨੂੰ ਆਪਣਾ ਤੀਜਾ ਕਰੋੜਪਤੀ ਮਿਲ ਗਿਆ ਹੈ। ਗਵਾਲੀਅਰ ਦੀ ਗੀਤਾ ਸਿੰਘ KBC 13 ਦੀ ਤੀਜੀ ਕਰੋੜਪਤੀ ਬਣ ਗਈ ਹੈ। ਹਾਲਾਂਕਿ ਗੀਤਾ ਨੇ 7 ਕਰੋੜ ਦੇ ਸਵਾਲ 'ਤੇ ਗੇਮ ਛੱਡ ਦਿੱਤੀ ਸੀ।
ਗੀਤਾ ਸਿੰਘ ਨੇ ਬਿਨਾਂ ਲਾਈਫਲਾਈਨ ਦੇ 1 ਕਰੋੜ ਦੇ ਸਵਾਲ ਦਾ ਜਵਾਬ ਦਿੱਤਾ, ਪਰ 7 ਕਰੋੜ ਦੇ ਸਵਾਲ ਦਾ ਜਵਾਬ ਨਾ ਦੇ ਸਕੇ ਅਤੇ ਖੇਡ ਵਿਚਾਲੇ ਹੀ ਛੱਡਣੀ ਪਈ। ਪਰ ਕੀ ਤੁਸੀਂ ਜਾਣਦੇ ਹੋ ਕਿ ਇਹ 7 ਕਰੋੜ ਦਾ ਸਵਾਲ ਆਖਿਰਕਾਰ ਕੀ ਸੀ ਅਤੇ ਕੀ ਤੁਸੀਂ ਇਸ ਸਵਾਲ ਦਾ ਜਵਾਬ ਦੇ ਸਕੋਗੇ? ਤਾਂ ਅੱਜ ਅਸੀਂ ਤੁਹਾਨੂੰ ਇਸ ਸਵਾਲ ਅਤੇ ਇਸ ਦੇ ਜਵਾਬ ਬਾਰੇ ਦੱਸਣ ਜਾ ਰਹੇ ਹਾਂ।
ਦਰਅਸਲ, ਅਮਿਤਾਭ ਬੱਚਨ ਨੇ ਪੁੱਛਿਆ - ਕਿਹੜਾ ਇਕ ਨਾਂਅ ਅਕਬਰ ਦੇ ਤਿੰਨ ਪੋਤਰਿਆਂ 'ਚੋਂ ਨਹੀਂ ਹੈ, ਜਿਨ੍ਹਾਂ ਨੂੰ ਜੇਸੂਇਟ ਪਾਦਰੀਆਂ ਨੂੰ ਸੌਂਪਣ ਤੋਂ ਬਾਅਦ ਬਣਾਇਆ ਗਿਆ ਸੀ?
ਬਿੱਗ ਬੀ ਨੇ ਗੀਤਾ ਦੇ ਸਾਹਮਣੇ ਇਸ ਸਵਾਲ ਦੇ ਨਾਲ 4 ਆਪਸ਼ਨ ਰੱਖੇ ਸਨ - ਡੌਨ ਫੇਲਿਪ, ਡੌਨ ਹਰੀਕੇ, ਡੌਨ ਕਾਰਲੋਸ, ਡੌਨ ਫਰਾਂਸਿਸਕੋ। ਪਰ ਲਾਈਫਲਾਈਨ ਦੀ ਵਰਤੋਂ ਕਰਨ ਤੋਂ ਬਾਅਦ ਵੀ ਗੀਤਾ ਇਸ ਸਵਾਲ ਦਾ ਜਵਾਬ ਨਹੀਂ ਦੇ ਸਕੀ ਅਤੇ ਉਨ੍ਹਾਂ ਨੇ ਗੇਮ ਛੱਡਣਾ ਹੀ ਸਮਝਦਾਰੀ ਸਮਝਿਆ। ਹਾਲਾਂਕਿ ਗੀਤਾ ਦੇ ਗੇਮ ਛੱਡਣ ਤੋਂ ਬਾਅਦ ਅਮਿਤਾਭ ਬੱਚਨ ਨੇ ਇਸ ਸਵਾਲ ਦਾ ਸਹੀ ਜਵਾਬ ਦਿੱਤਾ ਅਤੇ ਕਿਹਾ ਕਿ ਸਹੀ ਜਵਾਬ ਡੌਨ ਫਰਾਂਸਿਸਕੋ ਹੈ।
1 ਕਰੋੜ ਰੁਪਏ ਦਾ ਸਵਾਲ ਇਹ ਸੀ
ਇਸ ਤੋਂ ਪਹਿਲਾਂ ਗੀਤਾ ਸਿੰਘ ਨੇ 1 ਕਰੋੜ ਦੇ ਸਵਾਲ ਦਾ ਸ਼ਾਨਦਾਰ ਜਵਾਬ ਦਿੱਤਾ ਸੀ। ਬਿੱਗ ਬੀ ਨੇ ਗੀਤਾ ਸਿੰਘ ਨੂੰ 1 ਕਰੋੜ ਰੁਪਏ ਦੇ ਸਵਾਲ 'ਚ ਪੁੱਛਿਆ, 'ਪੀ.ਕੇ. ਗਰਗ ਅਤੇ ਹੋਮੀ ਡੀ ਮੋਤੀਵਾਲਾ ਕਿਸ ਖੇਡ ਮੁਕਾਬਲੇ ਦੇ ਦੋ ਐਥਲੀਟ ਹਨ, ਜਿਨ੍ਹਾਂ ਨੂੰ ਰਾਜੀਵ ਗਾਂਧੀ ਖੇਲ ਰਤਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ?'। ਇਸ ਦੇ ਜਵਾਬ 'ਚ ਗੀਤਾ ਨੇ ਸਹੀ ਜਵਾਬ ਦਿੱਤਾ ਅਤੇ ਕਿਸ਼ਤੀ ਦੌੜ ਦਾ ਨਾਂਅ ਲਿਆ, ਜੋ ਕਿ ਬਿਲਕੁਲ ਸਹੀ ਸੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :