Mika Singh ਖਿਲਾਫ KRK ਦਾ ‘ਸੁਅਰ ਸੌਂਗ’ ਯੂਟਿਊਬ ਨੇ ਹਟਾਇਆ, ਹਫਤੇ ਲਈ ਚੈਨਲ ਬਲੌਕ
ਯੂਟਿਊਬ ਨੇ ਕੇਆਰਕੇ ਦੇ ਇਸ ਗਾਣੇ ਨੂੰ 'ਹੈਰਾਸਮੈਂਟ ਤੇ ਬੁਲਿੰਗ' ਹੋਣ ਦਾ ਅਧਾਰ ਦੱਸਦੇ ਹੋਏ ਪਲੇਟਫਾਰਮ ਤੋਂ ਹਟਾ ਦਿੱਤਾ ਹੈ। ਸਿਰਫ ਇਹ ਹੀ ਨਹੀਂ, ਯੂਟਿਊਬ ਨੇ ਕੇਆਰਕੇ ਚੈਨਲ ਨੂੰ ਇੱਕ ਹਫਤੇ ਲਈ ਬਲਾਕ ਕਰ ਦਿੱਤਾ ਹੈ।
![Mika Singh ਖਿਲਾਫ KRK ਦਾ ‘ਸੁਅਰ ਸੌਂਗ’ ਯੂਟਿਊਬ ਨੇ ਹਟਾਇਆ, ਹਫਤੇ ਲਈ ਚੈਨਲ ਬਲੌਕ KRK's diss track against Mika Singh taken down by YouTube, channel blocked for a week Mika Singh ਖਿਲਾਫ KRK ਦਾ ‘ਸੁਅਰ ਸੌਂਗ’ ਯੂਟਿਊਬ ਨੇ ਹਟਾਇਆ, ਹਫਤੇ ਲਈ ਚੈਨਲ ਬਲੌਕ](https://feeds.abplive.com/onecms/images/uploaded-images/2021/06/22/58e050bbeeb3171db6fe66e50f6cc80c_original.jpg?impolicy=abp_cdn&imwidth=1200&height=675)
ਚੰਡੀਗੜ੍ਹ: ਬਾਲੀਵੁੱਡ ਤੇ ਪੰਜਾਬੀ ਗਾਇਕ ਮੀਕਾ ਸਿੰਘ ਤੇ ਕਮਲ ਆਰ ਖਾਨ ਵਿਚਕਾਰ ਵਿਵਾਦ ਅਜੇ ਖ਼ਤਮ ਨਹੀਂ ਹੋਇਆ। ਹਾਲ ਹੀ ਵਿੱਚ, ਕਮਲ ਆਰ ਖਾਨ ਨੇ ਆਪਣੇ ਯੂਟਿਊਬ ਚੈਨਲ 'ਤੇ ਮੀਕਾ ਸਿੰਘ ਦੇ 'ਕੇਆਰਕੇ ਕੁੱਤੇ' ਦੇ ਜਵਾਬ ਵਿੱਚ ਗੀਤ ਨੂੰ ਲਾਂਚ ਕੀਤਾ ਸੀ ਪਰ ਉਨਾਂ ਨੂੰ ਤੇ ਉਸ ਦੇ ਯੂਟਿਊਬ ਚੈਨਲ ਨੂੰ ਇਸ ਗਾਣੇ ਦਾ ਖਮਿਆਜਾ ਭੁਗਤਨਾ ਪਿਆ। ਯੂਟਿਊਬ ਨੇ ਉਸ ਦੇ ਗਾਣੇ ਨੂੰ ਪਲੇਟਫਾਰਮ ਦੇ ਨਿਯਮਾਂ ਦੀ ਉਲੰਘਣਾ ਕਰਾਰ ਦਿੱਤਾ ਹੈ।
ਯੂਟਿਊਬ ਨੇ ਕੇਆਰਕੇ ਦੇ ਇਸ ਗਾਣੇ ਨੂੰ 'ਹੈਰਾਸਮੈਂਟ ਤੇ ਬੁਲਿੰਗ' ਹੋਣ ਦਾ ਅਧਾਰ ਦੱਸਦੇ ਹੋਏ ਪਲੇਟਫਾਰਮ ਤੋਂ ਹਟਾ ਦਿੱਤਾ ਹੈ। ਸਿਰਫ ਇਹ ਹੀ ਨਹੀਂ, ਯੂਟਿਊਬ ਨੇ ਕੇਆਰਕੇ ਚੈਨਲ ਨੂੰ ਇੱਕ ਹਫਤੇ ਲਈ ਬਲਾਕ ਕਰ ਦਿੱਤਾ ਹੈ। ਕੇਆਰਕੇ ਦਾ ਗਾਣਾ ਸੋਮਵਾਰ ਨੂੰ ਯੂਟਿਊਬ 'ਤੇ ਲਾਂਚ ਹੋਇਆ ਸੀ। ਗਾਣੇ ਦਾ ਸਿਰਲੇਖ ਸੀ 'ਸੁਅਰ' ਸੀ। ਦੋਵਾਂ ਵਿਚਾਲੇ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਸਲਮਾਨ ਖਾਨ ਨੇ ਕੇਆਰਕੇ ‘ਤੇ ਮਾਣਹਾਨੀ ਦਾ ਦੋਸ਼ ਲਾਇਆ। ਇਸ ਵਿਚ ਮੀਕਾ ਨੇ ਸਲਮਾਨ ਖਾਨ ਦਾ ਪੱਖ ਲਿਆ।
ਯੂਟਿਊਬ 'ਤੇ ਪੱਖਪਾਤ ਕਰਨ ਦੇ ਦੋਸ਼
ਕੇਆਰਕੇ ਨੇ ਯੂ-ਟਿਊਬ ਦੀ ਇਸ ਕਾਰਵਾਈ ‘ਤੇ ਇਤਰਾਜ਼ ਜਤਾਉਂਦਿਆਂ ਉਸ ਉਤੇ ਪੱਖਪਾਤ ਕਰਨ ਦਾ ਦੋਸ਼ ਲਾਇਆ ਹੈ। ਕੇਆਰਕੇ ਨੇ ਸੋਮਵਾਰ ਨੂੰ ਟਵੀਟ ਕੀਤਾ, “ਹੁਣ ਮੇਰੇ ਕੋਲ ਸਾਬਤ ਕਰਨ ਲਈ ਸਾਰੇ ਸਬੂਤ ਹਨ ਕਿ ਤੁਸੀਂ ਵੱਖੋ ਵੱਖਰੇ ਲੋਕਾਂ ਲਈ ਵੱਖਰੇ ਨਿਯਮ ਵਰਤਦੇ ਹੋ। ਸੈਂਕੜੇ ਲੋਕਾਂ ਨੇ ਆਪਣੇ ਵੀਡੀਓ ਵਿੱਚ ਮੇਰੀ ਫੋਟੋ ਤੇ ਵੀਡੀਓ ਫੁਟੇਜ ਦੀ ਵਰਤੋਂ ਕੀਤੀ ਪਰ ਤੁਸੀਂ ਮੇਰੀ ਸ਼ਿਕਾਇਤ ਨੂੰ ਕਦੇ ਸਵੀਕਾਰ ਨਹੀਂ ਕੀਤਾ।
ਕੇਆਰਕੇ ਨੇ ਅੱਗੇ ਲਿਖਿਆ, "ਇਸ ਦਾ ਮਤਲਬ ਹੈ ਕਿ ਤੁਸੀਂ ਮੈਨੂੰ ਪ੍ਰੇਸ਼ਾਨ ਕਰਨ ਵਿੱਚ ਉਨ੍ਹਾਂ ਦੀ ਸਿੱਧੀ ਮਦਦ ਕਰਦੇ ਹੋ।" ਉਨ੍ਹਾਂ ਇਸ ਟਵੀਟ ਵਿੱਚ ਯੂਟਿਊਬ ਤੋਂ ਮੇਲ ਦਾ ਇੱਕ ਸਕਰੀਨ ਸ਼ਾਟ ਵੀ ਸ਼ਾਮਲ ਕੀਤਾ ਹੈ, ਜਿਸ ਵਿੱਚ ਉਨ੍ਹਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਉਨ੍ਹਾਂ ਦੇ ਚੈਨਲ ਦੇ ਕੰਟੈਂਟ ਨੂੰ ਇੱਕ ਹਫ਼ਤੇ ਲਈ ਅਪਲੋਡ ਕਰਨ ਤੋਂ ਰੋਕ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਪ੍ਰਧਾਨ ਮੰਤਰੀ ਮੋਦੀ ਨਾਲ ਮੀਟਿੰਗ ਤੋਂ ਪਹਿਲਾਂ ਦਿੱਲੀ 'ਚ ਸਿਆਸੀ ਹਲਚਲ, ਡਾ. ਮਨਮੋਹਨ ਸਿੰਘ ਦੇ ਪ੍ਰਧਾਨਗੀ ਹੇਠ ਅਹਿਮ ਮੀਟਿੰਗ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)