ਪੜਚੋਲ ਕਰੋ
Advertisement
ਅੱਠ ਦਿਨਾਂ ਤੋਂ ਹਸਪਤਾਲ ‘ਚ ਦਾਖਲ ਲਤਾ ਮੰਗੇਸ਼ਕਰ, ਸਿਹਤ ‘ਚ ਸੁਧਾਰ
ਬੀਤੇ ਕਰੀਬ ਅੱਠ ਦਿਨਾਂ ਤੋਂ ਬਾਲੀਵੁੱਡ ਦੀ ਸੁਰਾਂ ਦੀ ਰਾਣੀ ਲਤਾ ਮੰਗੇਸ਼ਕਰ ਹਸਪਤਾਲ ‘ਚ ਦਾਖਲ ਹੈ। ਉਨ੍ਹਾਂ ਦੀ ਸਿਹਤ ਬਾਰੇ ਆਏ ਦਿਨ ਖ਼ਬਰਾਂ ਆਉਂਦੀਆਂ ਹਨ ਕਿ ਉਨ੍ਹਾਂ ਦੀ ਸਿਹਤ ਪਹਿਲਾਂ ਤੋਂ ਬਿਹਤਰ ਹੈ।
ਮੁੰਬਈ: ਬੀਤੇ ਕਰੀਬ ਅੱਠ ਦਿਨਾਂ ਤੋਂ ਬਾਲੀਵੁੱਡ ਦੀ ਸੁਰਾਂ ਦੀ ਰਾਣੀ ਲਤਾ ਮੰਗੇਸ਼ਕਰ ਹਸਪਤਾਲ ‘ਚ ਦਾਖਲ ਹੈ। ਉਨ੍ਹਾਂ ਦੀ ਸਿਹਤ ਬਾਰੇ ਆਏ ਦਿਨ ਖ਼ਬਰਾਂ ਆਉਂਦੀਆਂ ਹਨ ਕਿ ਉਨ੍ਹਾਂ ਦੀ ਸਿਹਤ ਪਹਿਲਾਂ ਤੋਂ ਬਿਹਤਰ ਹੈ। ਹੁਣ ਖ਼ਬਰ ਹੈ ਕਿ ਹੋਸ਼ ‘ਚ ਆਉਣ ਤੋਂ ਬਾਅਦ ਉਨ੍ਹਾਂ ਨੇ ਆਪਣੇ ਪਰਿਵਾਰ ਨਾਲ ਗੱਲ ਵੀ ਕੀਤੀ ਤੇ ਕਾਫੀ ਦਿਨਾਂ ਤੋਂ ਉਹ ਲਿਕਵਿਡ ਡਾਈਟ ‘ਤੇ ਸੀ ਪਰ ਹੁਣ ਲਤਾ ਨੇ ਖੁਦ ਖਾਣਾ ਖਾਧਾ।
ਸੂਤਰਾਂ ਨੇ ਏਬੀਪੀ ਨਿਊਜ਼ ਨੂੰ ਉਨ੍ਹਾਂ ਦੀ ਡਿਸਚਾਰਜ ਦੀ ਤਾਰੀਖ ਦੱਸਣ ਤੋਂ ਵੀ ਇਨਕਾਰ ਕਰ ਦਿੱਤਾ। ਇੰਟਰਨੈਸ਼ਨਲ ਪੱਧਰ ਦੇ ਸੀਨੀਅਰ ਤੇ ਪਦਮਭੂਸ਼ਣ ਹਾਸਲ ਡਾਕਟਰ ਫਾਰੁਖ਼ ਉਦਵਾੜੀਆ ਲਤਾ ਦੇ ਇਲਾਜ ਦੀ ਨੁਮਾਇੰਦਗੀ ਕਰ ਰਹੇ ਹਨ। ਉਨ੍ਹਾਂ ਦੀ ਦੇਖ-ਰੇਖ ‘ਚ ਲਤਾ ਦੀ ਤਬੀਅਤ ‘ਚ ਸੁਧਾਰ ਹੋ ਰਿਹਾ ਹੈ।
ਦੱਸ ਦਈਏ ਕਿ ਅੱਜ 8ਵਾਂ ਦਿਨ ਹੈ ਜਦੋਂ ਦਖਣੀ ਮੁੰਬਈ ਦੇ ਬ੍ਰੈਂਚ ਕੈਂਡੀ ਹਸਪਤਾਲ ‘ਚ ਲਤਾ ਮੰਗੇਸ਼ਕਰ ਨੂੰ ਦਾਖਲ ਕਰਵਾਇਆ ਗਿਆ ਹੈ। ਲਤਾ ਮੰਗੇਸ਼ਕਰ ਨੂੰ ਪਿਛਲ਼ੇ ਸੋਮਵਾਰ ਦੀ ਰਾਤ ਸਾਹ ਲੈਣ ‘ਚ ਤਕਲੀਫ ਨਿਮੋਨੀਆ ਦੀ ਸ਼ਿਕਾਇਤ ਹੋਣ ਕਰਕੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਪੰਜਾਬ
ਪੰਜਾਬ
ਪੰਜਾਬ
Advertisement