ਪੜਚੋਲ ਕਰੋ

ਬੰਦ ਤਾਲੇ ਦੇ ਪਿੱਛੇ ਹੈ ਇੱਕ ਨਵੀਂ ਸ਼ੁਰੂਆਤ !

ਇਸ ਸ਼ੁਕਰਵਾਰ ਪਰਦੇ 'ਤੇ ਉੱਤਰੀ ਹੈ ਗਿੱਪੀ ਗਰੇਵਾਲ ਅਤੇ ਸਮੀਪ ਕੰਗ ਦੀ ਫਿਲਮ 'ਲੌਕ'। 'ਲੌਕ' ਇੱਕ ਵੱਖਰੇ ਤਰੀਕੇ ਦੀ ਫਿਲਮ ਹੈ ਜਿਸਨੂੰ ਅਸੀਂ ਐਕਸਪੈਰਿਮੈਂਟਲ ਸਿਨੇਮਾ ਜਾਂ ਆਫਬੀਟ ਸਿਨੇਮਾ ਕਹਿ ਸਕਦੇ ਹਾਂ। ਯਾਨੀ ਕਿ ਨਾ ਹੀ ਵੱਡਾ ਬਜਟ ਅਤੇ ਨਾ ਹੀ ਖੂਬਸੂਰਤ ਲੋਕੇਸ਼ੰਨਸ ਪਰ ਇੱਕ ਕਹਾਣੀ ਅਤੇ ਕਈ ਸੁਨੇਹਿਆਂ ਵਾਲੀ ਫਿਲਮ ਹੈ 'ਲੌਕ'। ਸ਼ੁਰੂਆਤ ਹੁੰਦੀ ਹੈ ਔਟੋ ਡਰਾਈਵਰ ਭੋਲਾ ਤੋਂ ਜਿਹੜਾ ਜੱਟ ਦਾ ਮੁੰਡਾ ਹੈ ਪਰ ਮਜਬੂਰੀ ਵਿੱਚ ਔਟੋ ਚਲਾਉਂਦਾ ਹੈ। ਉਹਦਾ ਦੋਸਤ ਹੈ ਗਿੱਲ ਜੋ ਇੱਕ ਸਖਤ ਆਦਮੀ ਹੈ ਅਤੇ ਪਿਓ ਵੀ। ਨਾਲ ਹੀ ਉਹ ਦੋ ਦੁਕਾਨਾਂ ਦਾ ਮਾਲਕ ਹੈ ਜਿਸ ਵਿੱਚ ਇੱਕ ਦੁਕਾਨ 'ਤੇ ਲੌਕ ਲੱਗਿਆ ਰਹਿੰਦਾ ਹੈ। ਇੱਕ ਦਿਨ ਗਿੱਲ ਅਤੇ ਭੋਲਾ ਸ਼ਰਾਬ ਪੀਕੇ ਠੇਕੇ 'ਤੇ ਜਾਂਦੇ ਹਨ ਜਿੱਥੇ ਉਹਨਾਂ ਨੂੰ ਇੱਕ ਕੁੜੀ ਮਿਲ ਜਾਂਦੀ ਹੈ ਜੋ ਧੰਦਾ ਕਰਦੀ ਹੈ। ਭੋਲਾ ਗਿੱਲ ਅਤੇ ਕੁੜੀ ਨੂੰ ਦੁਕਾਨ ਵਿੱਚ ਛੱਡ ਦਿੰਦਾ ਹੈ ਅਤੇ ਬਾਹਰੋਂ ਲੌਕ ਲਗਾ ਜਾਂਦਾ ਹੈ। ਉਸ ਲੌਕ ਕਰਕੇ ਫਿਰ ਕੀ ਕੀ ਮੁਸੀਬਤ ਹੁੰਦੀ ਹੈ ਅਤੇ ਕਿਵੇਂ ਉਹ ਲੌਕ ਬੰਦ ਅਕਲਾਂ ਨੂੰ ਖੋਲਦਾ ਹੈ, ਇਹੀ ਹੈ ਫਿਲਮ ਦੀ ਕਹਾਣੀ। ਪੰਜਾਬੀ ਸਿਨੇਮਾ ਲਈ ਕਹਾਣੀ ਬਿਲਕੁਲ ਨਵੀਂ ਹੈ ਅਤੇ ਇਸ ਤਰ੍ਹਾਂ ਦਾ ਕੌਨਸੈਪਟ ਵੀ ਪਹਿਲੀ ਵਾਰ ਵੇਖਣ ਨੂੰ ਮਿੱਲਿਆ ਹੈ। ਕਿਸ ਤਰ੍ਹਾਂ ਕਈ ਵਾਰ ਇੱਕ ਨਿੱਕੀ ਜਿਹੀ ਗਲਤੀ ਤੁਹਾਨੂੰ ਸੱਚ ਦਾ ਸਾਹਮਣਾ ਕਰਾ ਸਕਦੀ ਹੈ ਅਤੇ ਆਪਣਿਆਂ ਅਤੇ ਬੇਗਾਨਿਆਂ ਦੀ ਪਛਾਣ ਕਰਾ ਸਕਦੀ ਹੈ, ਇਹ ਫਿਲਮ ਵਿੱਚ ਬਾਖੂਬੀ ਵਖਾਇਆ ਹੈ। ਫਿਲਮ ਦਾ ਸਕ੍ਰੀਨਪਲੇ ਲਟਕਿਆ ਹੋਇਆ ਨਹੀਂ ਹੈ, ਖਾਸ ਕਰ ਕੇ ਪਹਿਲੇ ਹਾਫ ਤਕ curiosity ਬਣੀ ਰਹਿੰਦੀ ਹੈ। ਪਰ ਫਿਲਮ ਦਾ ਸੈਕੇਂਡ ਹਾਫ ਅਤੇ ਇਸ ਦਾ ਅੰਤ ਬੇਹਦ predictable ਹੈ। ਪਹਿਲੇ ਹਾਫ ਦਾ ਸਸਪੈਂਸ ਸੈਕੇਂਡ ਹਾਫ ਵਿੱਚ ਇੱਕ ਦਮ ਫਲੈਟ ਪੈ ਜਾਂਦਾ ਹੈ ਅਤੇ ਮਜ਼ਾ ਕਿਰਕਿਰਾ ਹੋਣ ਲੱਗਦਾ ਹੈ। ਫਿਲਮ ਦੇ ਡਾਇਲੌਗਸ ਆਮ ਭਾਸ਼ਾ ਵਿੱਚ ਲਿਖੇ ਗਏ ਹਨ ਜੋ ਵਧੀਆ ਗੱਲ ਹੈ। ਪਰਫੌਰਮੰਸਿਸ ਵਿੱਚ ਗਿੱਪੀ ਗਰੇਵਾਲ ਦੀ ਅਦਾਕਾਰੀ ਦਿਲਚਸਪ ਹੈ। ਇੱਕ ਔਟੋ ਡਰਾਈਵਰ ਦਾ ਕਿਰਦਾਰ ਨਿਭਾਉਣ ਦੀ ਚੋਣ ਕਰਨਾ ਹੀ ਆਪਣੇ ਆਪ 'ਚ ਕਾਬਿਲੇ ਤਾਰੀਫ ਹੈ। ਅਤੇ ਉਸਨੂੰ ਵਧੀਆ ਨਿਭਾਇਆ ਵੀ ਹੈ ਗਿੱਪੀ ਨੇ। ਸਮੀਪ ਕੰਗ ਜੋ ਕਾਫੀ ਸਮੇਂ ਬਾਅਦ ਅਦਾਕਾਰੀ ਵਿੱਚ ਨਜ਼ਰ ਆਏ ਹਨ ਬੇਹਦ ਨੈਚੁਰਲ ਸਨ ਕੈਮਰਾ 'ਤੇ। ਉਹਨਾਂ ਦੀ ਅਸਲ ਜ਼ਿੰਦਗੀ ਦੀ ਪਤਨੀ ਆਨਸਕ੍ਰੀਨ ਪਤਨੀ ਵੀ ਬਣੀ ਹੈ ਅਤੇ ਉਹਨਾਂ ਨੇ ਵੀ ਚੰਗਾ ਕੰਮ ਕੀਤਾ ਹੈ। ਸਮੀਪ ਪੂਰੇ ਕਿਰਦਾਰ ਵਿੱਚ ਹਨ ਅਤੇ ਕਿਤੇ ਵੀ ਫੇਕ ਨਹੀਂ ਲੱਗਦੇ। ਗੀਤਾ ਬਸਰਾ ਨੇ ਵੀ ਬਿਹਤਰੀਨ ਕੰਮ ਕੀਤਾ ਹੈ ਅਤੇ ਇਸ ਤਰ੍ਹਾਂ ਦਾ ਕਿਰਦਾਰ ਚੁਣਨ ਲਈ ਵੀ ਉਹਨਾਂ ਨੂੰ ਬਹੁਤ ਸ਼ਾਬਾਸ਼ੀ। ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ ਅਤੇ ਹੋਰ ਅਦਾਕਾਰਾਂ ਦਾ ਵੀ ਕੰਮ ਵਧੀਆ ਹੈ। ਫਿਲਮ ਮੋਹਾਲੀ ਵਿੱਚ ਸ਼ੂਟ ਹੋਈ ਹੈ ਅਤੇ ਲੋਕੇਸ਼ੰਨਸ ਬਹੁਤ ਲਿਮਿਟਡ ਹਨ। ਪਰ ਉਹਨਾਂ ਦਾ ਵੀ ਸਹੀ ਇਸਤੇਮਾਲ ਨਹੀਂ ਕੀਤਾ ਗਿਆ। ਸਿਨੇਮਟੌਗ੍ਰਫੀ ਬੇਹਦ ਕਮਜ਼ੋਰ ਹੈ ਜਿਸਦਾ ਸਾਰਾ ਦੋਸ਼ ਡੀਓਪੀ ਨੂੰ ਜਾਂਦਾ ਹੈ। ਫਿਲਮ ਦਾ ਸੰਗੀਤ ਸਕ੍ਰਿਪਟ ਦੇ ਅਨੁਸਾਰ ਹੈ ਅਤੇ ਕਹਾਣੀ ਨਾਲ ਜਾਂਦਾ ਹੈ। ਬੈਕਗਰਾਉਂਡ ਸਕੋਰ ਵੀ ਐਪਟ ਹੈ। ਸਮੀਪ ਕੰਗ ਨੇ ਫਿਲਮ ਦਾ ਨਿਰਦੇਸ਼ਨ ਵੀ ਆਪ ਹੀ ਕੀਤਾ ਹੈ। ਪਰ ਡਾਇਰੈਕਸ਼ਨ ਵਿੱਚ ਕਈ ਖਾਮੀਆਂ ਰਹਿ ਗਇਆਂ। ਸਮੀਪ ਜੋ ਸੁਨੇਹੇ ਦਰਸ਼ਕਾਂ ਨੂੰ ਦੇਣਾ ਚਾਹੁੰਦੇ ਸੀ ਉਹ ਤਾਂ ਪਹੁੰਚ ਗਿਆ ਪਰ ਜਿਸ ਥਰਿਲ ਦੀ ਫਿਲਮ ਨੂੰ ਲੋੜ ਸੀ, ਉਹ ਨਹੀਂ ਦੇ ਸਕੇ। ਜੇ ਥੋੜਾ ਸਸਪੈਂਸ ਹੋਰ ਜੋੜ ਦਿੰਦੇ ਤਾਂ ਕਹਾਣੀ ਵਿੱਚ ਹੋਰ ਵੀ ਮਜ਼ਾ ਆਉਣਾ ਸੀ। ਓਵਰਆਲ ਲੌਕ ਇੱਕ ਵਧੀਆ ਕੋਸ਼ਿਸ਼ ਹੈ ਪੰਜਾਬੀ ਦਰਸ਼ਕਾਂ ਨੂੰ ਚੰਗੇ ਅਤੇ ਵੱਖਰੇ ਤਰੀਕੇ ਦੇ ਸਿਨੇਮਾ ਵੱਲ ਲੈਕੇ ਜਾਣ ਦੀ।

ਟਾਪ ਹੈਡਲਾਈਨ

ਪੰਜਾਬ 'ਚ ਕਈ SHO's ਦੇ ਹੋਏ ਤਬਾਦਲੇ, ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ; ਪੜ੍ਹੋ ਪੂਰੀ ਲਿਸਟ
ਪੰਜਾਬ 'ਚ ਕਈ SHO's ਦੇ ਹੋਏ ਤਬਾਦਲੇ, ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ; ਪੜ੍ਹੋ ਪੂਰੀ ਲਿਸਟ
ਪੰਜਾਬ 'ਚ ਇਨ੍ਹਾਂ ਮੁਲਾਜ਼ਮਾਂ ਨੂੰ ਦੀਵਾਲੀ 'ਤੇ ਨਹੀਂ ਮਿਲੇਗੀ ਛੁੱਟੀ, ਲੱਗੀ ਰੋਕ; ਜਾਣੋ ਵਜ੍ਹਾ
ਪੰਜਾਬ 'ਚ ਇਨ੍ਹਾਂ ਮੁਲਾਜ਼ਮਾਂ ਨੂੰ ਦੀਵਾਲੀ 'ਤੇ ਨਹੀਂ ਮਿਲੇਗੀ ਛੁੱਟੀ, ਲੱਗੀ ਰੋਕ; ਜਾਣੋ ਵਜ੍ਹਾ
ਝੋਟਾ ਦੇ ਪੋਸਟਮਾਰਟਮ ਦੇ ਲਈ ਮੰਨਿਆ ਪਰਿਵਾਰ, CM-DGP ਦੇ ਅਸਤੀਫੇ ਨੂੰ ਛੱਡ ਕੇ ਬਾਕੀਆਂ ਸਾਰੀਆਂ ਮੰਗਾਂ ਮੰਨੀਆਂ; ਕਦੋਂ ਹੋਵੇਗਾ ਅੰਤਿਮ ਸਸਕਾਰ
ਝੋਟਾ ਦੇ ਪੋਸਟਮਾਰਟਮ ਦੇ ਲਈ ਮੰਨਿਆ ਪਰਿਵਾਰ, CM-DGP ਦੇ ਅਸਤੀਫੇ ਨੂੰ ਛੱਡ ਕੇ ਬਾਕੀਆਂ ਸਾਰੀਆਂ ਮੰਗਾਂ ਮੰਨੀਆਂ; ਕਦੋਂ ਹੋਵੇਗਾ ਅੰਤਿਮ ਸਸਕਾਰ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 5 ਨਵੰਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 5 ਨਵੰਬਰ 2026

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ 'ਚ ਕਈ SHO's ਦੇ ਹੋਏ ਤਬਾਦਲੇ, ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ; ਪੜ੍ਹੋ ਪੂਰੀ ਲਿਸਟ
ਪੰਜਾਬ 'ਚ ਕਈ SHO's ਦੇ ਹੋਏ ਤਬਾਦਲੇ, ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ; ਪੜ੍ਹੋ ਪੂਰੀ ਲਿਸਟ
ਪੰਜਾਬ 'ਚ ਇਨ੍ਹਾਂ ਮੁਲਾਜ਼ਮਾਂ ਨੂੰ ਦੀਵਾਲੀ 'ਤੇ ਨਹੀਂ ਮਿਲੇਗੀ ਛੁੱਟੀ, ਲੱਗੀ ਰੋਕ; ਜਾਣੋ ਵਜ੍ਹਾ
ਪੰਜਾਬ 'ਚ ਇਨ੍ਹਾਂ ਮੁਲਾਜ਼ਮਾਂ ਨੂੰ ਦੀਵਾਲੀ 'ਤੇ ਨਹੀਂ ਮਿਲੇਗੀ ਛੁੱਟੀ, ਲੱਗੀ ਰੋਕ; ਜਾਣੋ ਵਜ੍ਹਾ
ਝੋਟਾ ਦੇ ਪੋਸਟਮਾਰਟਮ ਦੇ ਲਈ ਮੰਨਿਆ ਪਰਿਵਾਰ, CM-DGP ਦੇ ਅਸਤੀਫੇ ਨੂੰ ਛੱਡ ਕੇ ਬਾਕੀਆਂ ਸਾਰੀਆਂ ਮੰਗਾਂ ਮੰਨੀਆਂ; ਕਦੋਂ ਹੋਵੇਗਾ ਅੰਤਿਮ ਸਸਕਾਰ
ਝੋਟਾ ਦੇ ਪੋਸਟਮਾਰਟਮ ਦੇ ਲਈ ਮੰਨਿਆ ਪਰਿਵਾਰ, CM-DGP ਦੇ ਅਸਤੀਫੇ ਨੂੰ ਛੱਡ ਕੇ ਬਾਕੀਆਂ ਸਾਰੀਆਂ ਮੰਗਾਂ ਮੰਨੀਆਂ; ਕਦੋਂ ਹੋਵੇਗਾ ਅੰਤਿਮ ਸਸਕਾਰ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 5 ਨਵੰਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 5 ਨਵੰਬਰ 2026
Punjab News : ਪ੍ਰੇਮ ਸਿੰਘ ਚੰਦੂਮਾਜਰਾ ਨੇ ਛੱਡਿਆ ‘ਪੁਨਰ ਸੁਰਜੀਤ ਅਕਾਲੀ ਦਲ’ ਦਾ ਸਾਥ , ਕਰਤਾ ਵੱਡਾ ਐਲਾਨ 
Punjab News : ਪ੍ਰੇਮ ਸਿੰਘ ਚੰਦੂਮਾਜਰਾ ਨੇ ਛੱਡਿਆ ‘ਪੁਨਰ ਸੁਰਜੀਤ ਅਕਾਲੀ ਦਲ’ ਦਾ ਸਾਥ , ਕਰਤਾ ਵੱਡਾ ਐਲਾਨ 
Agniveer ਲਈ ਕੇਂਦਰ ਸਰਕਾਰ ਦਾ ਵੱਡਾ ਫੈਸਲਾ, ਹੁਣ 25 ਨਹੀਂ, 75 ਫੀਸਦੀ ਨੂੰ ਮਿਲੇਗਾ ਫੌਜ 'ਚ ਮੌਕਾ?
Agniveer ਲਈ ਕੇਂਦਰ ਸਰਕਾਰ ਦਾ ਵੱਡਾ ਫੈਸਲਾ, ਹੁਣ 25 ਨਹੀਂ, 75 ਫੀਸਦੀ ਨੂੰ ਮਿਲੇਗਾ ਫੌਜ 'ਚ ਮੌਕਾ?
Gold Price Today : ਟਰੰਪ ਦੀ ਹਾਰ ਦਾ ਅਸਰ ! ਸੋਨਾ-ਚਾਂਦੀ ਇੱਕੋ ਝਟਕੇ 'ਚ ਹਜ਼ਾਰਾਂ ਰੁਪਏ ਮਹਿੰਗੇ!
Gold Price Today : ਟਰੰਪ ਦੀ ਹਾਰ ਦਾ ਅਸਰ ! ਸੋਨਾ-ਚਾਂਦੀ ਇੱਕੋ ਝਟਕੇ 'ਚ ਹਜ਼ਾਰਾਂ ਰੁਪਏ ਮਹਿੰਗੇ!
Health Tips : ਸਰਦੀਆਂ ਵਿੱਚ ਕਿਉਂ ਹੋ ਜਾਂਦੀ ਹੈ ਸਰੀਰ ਵਿੱਚ Vitamin D ਦੀ ਕਮੀ? ਜਾਣੋ ਇਸ ਦੇ ਲੱਛਣ ਅਤੇ ਬਚਾਅ ਦੇ ਤਰੀਕੇ
Health Tips : ਸਰਦੀਆਂ ਵਿੱਚ ਕਿਉਂ ਹੋ ਜਾਂਦੀ ਹੈ ਸਰੀਰ ਵਿੱਚ Vitamin D ਦੀ ਕਮੀ? ਜਾਣੋ ਇਸ ਦੇ ਲੱਛਣ ਅਤੇ ਬਚਾਅ ਦੇ ਤਰੀਕੇ
Embed widget