(Source: ECI/ABP News)
Sonakshi Sinha: ਸੋਨਾਕਸ਼ੀ ਸਿਨਹਾ ਦੇ ਭਰਾ ਦਾ ਫੁੱਟਿਆ ਗੁੱਸਾ, ਹੁਣ ਸੋਸ਼ਲ ਮੀਡੀਆ ਪੋਸਟ ਕਰ ਬੋਲੇ- 'ਮੇਰੇ ਖਿਲਾਫ ਝੂਠੇ...'
Luv Sinha on Sonakshi Sinha Wedding: ਅਦਾਕਾਰਾ ਸੋਨਾਕਸ਼ੀ ਸਿਨਹਾ ਨੇ 23 ਜੂਨ ਨੂੰ ਆਪਣੇ ਬੁਆਏਫ੍ਰੈਂਡ ਜ਼ਹੀਰ ਇਕਬਾਲ ਨਾਲ ਕੋਰਟ ਮੈਰਿਜ ਕੀਤੀ। ਇਸ ਦੌਰਾਨ ਉਸ ਦਾ ਪੂਰਾ ਪਰਿਵਾਰ ਇਸ ਵਿਆਹ ਵਿੱਚ

Luv Sinha on Sonakshi Sinha Wedding: ਅਦਾਕਾਰਾ ਸੋਨਾਕਸ਼ੀ ਸਿਨਹਾ ਨੇ 23 ਜੂਨ ਨੂੰ ਆਪਣੇ ਬੁਆਏਫ੍ਰੈਂਡ ਜ਼ਹੀਰ ਇਕਬਾਲ ਨਾਲ ਕੋਰਟ ਮੈਰਿਜ ਕੀਤੀ। ਇਸ ਦੌਰਾਨ ਉਸ ਦਾ ਪੂਰਾ ਪਰਿਵਾਰ ਇਸ ਵਿਆਹ ਵਿੱਚ ਨਜ਼ਰ ਆਇਆ, ਪਰ ਉਸ ਦੇ ਦੋ ਭਰਾ ਲਵ ਅਤੇ ਕੁਸ਼ ਇਸ ਵਿੱਚ ਨਜ਼ਰ ਨਹੀਂ ਆਏ। ਲੋਕਾਂ ਨੇ ਉਨ੍ਹਾਂ ਦੀ ਗੈਰ-ਹਾਜ਼ਰੀ 'ਤੇ ਸਵਾਲ ਉਠਾਉਣੇ ਸ਼ੁਰੂ ਕਰ ਦਿੱਤੇ ਹਨ। ਇਸ ਦੇ ਜਵਾਬ 'ਚ ਲਵ ਨੇ ਕਿਹਾ ਸੀ ਕਿ ਕਿਰਪਾ ਕਰਕੇ ਇਕ-ਦੋ ਦਿਨ ਦਾ ਸਮਾਂ ਦਿਓ। ਜੇਕਰ ਮੈਨੂੰ ਲੱਗਿਆ ਕਿ ਮੈਂ ਤੁਹਾਡੇ ਸਵਾਲਾਂ ਦਾ ਜਵਾਬ ਦੇ ਸਕਦਾ ਹਾਂ ਤਾਂ ਮੈਂ ਦਿਆਂਗਾ। ਇਸ ਦੇ ਨਾਲ ਹੀ ਹਾਲ ਹੀ 'ਚ ਉਨ੍ਹਾਂ ਨੇ ਇਸ ਮਾਮਲੇ ਦਾ ਸਹੀ ਸਮੇਂ 'ਤੇ ਜਵਾਬ ਦਿੱਤਾ ਹੈ ਅਤੇ ਦੱਸਿਆ ਹੈ ਕਿ ਉਹ ਆਪਣੀ ਭੈਣ ਦੇ ਵਿਆਹ 'ਚ ਕਿਉਂ ਨਹੀਂ ਪਹੁੰਚੇ।
ਲਵ ਸਿਨਹਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਇੱਕ ਪੋਸਟ ਸ਼ੇਅਰ ਕੀਤੀ ਅਤੇ ਲਿਖਿਆ, "ਮੈਂ ਇਸ ਵਿਚ ਸ਼ਾਮਿਲ ਨਾ ਹੋਣ ਦਾ ਫੈਸਲਾ ਕਿਉਂ ਕੀਤਾ। ਮੇਰੇ ਖਿਲਾਫ ਝੂਠੇ ਆਧਾਰਾਂ 'ਤੇ ਆਨਲਾਈਨ ਮੁਹਿੰਮ ਚਲਾਉਣ ਨਾਲ ਇਹ ਤੱਥ ਨਹੀਂ ਬਦਲੇਗਾ ਕਿ ਮੇਰੇ ਲਈ ਮੇਰਾ ਪਰਿਵਾਰ ਸਭ ਤੋਂ ਪਹਿਲਾਂ ਆਉਂਦਾ ਹੈ।"
ਇਸ ਤੋਂ ਪਹਿਲਾਂ ਸੋਨਾਕਸ਼ੀ ਦੇ ਦੂਜੇ ਭਰਾ ਕੁਸ਼ ਦੇ ਵਿਆਹ 'ਚ ਨਾ ਆਉਣ ਦੀਆਂ ਖਬਰਾਂ ਨੂੰ ਲੈ ਕੇ ਉਨ੍ਹਾਂ ਨੇ ਕਿਹਾ ਸੀ ਕਿ ਉਹ ਵਿਆਹ ਦਾ ਹਿੱਸਾ ਬਣ ਸੀ, ਪਰ ਉਹ ਬੇਹੱਦ ਨਿੱਜੀ ਵਿਅਕਤੀ ਹਨ। ਇਸ ਲਈ ਉਹ ਮੀਡੀਆ ਦੇ ਕੈਮਰਿਆਂ ਤੋਂ ਦੂਰ ਰਹੇ।
ਸੋਨਾਕਸ਼ੀ ਸਿਨਹਾ ਦੇ ਕੰਮ ਦੀ ਗੱਲ ਕਰੀਏ ਤਾਂ ਅਭਿਨੇਤਰੀ ਨੂੰ ਹਾਲ ਹੀ 'ਚ ਸੰਜੇ ਲੀਲਾ ਭੰਸਾਲੀ ਦੀ ਸੀਰੀਜ਼ 'ਹੀਰਾਮੰਡੀ' 'ਚ ਦੇਖਿਆ ਗਿਆ ਸੀ, ਜਿਸ 'ਚ ਉਨ੍ਹਾਂ ਦੇ ਦੋ ਕਿਰਦਾਰਾਂ ਨੂੰ ਕਾਫੀ ਪਸੰਦ ਕੀਤਾ ਗਿਆ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
