Kangana Ranaut: ਕੰਗਨਾ ਰਣੌਤ ਦੀ ਫਿਲਮ 'ਤੇ ਸੁਣਵਾਈ ਦੌਰਾਨ ਜੱਜ ਨੇ ਸਿੱਖਾਂ ਲਈ ਕਹੀ ਦਿਲ ਛੂਹਣ ਵਾਲੀ ਗੱਲ, ਜਾਣੋ ਕਿਉਂ ਹੋ ਰਹੀ ਚਰਚਾ ?
Kangana Ranaut Emergency Controversy: ਬਾਲੀਵੁੱਡ ਅਭਿਨੇਤਰੀ ਅਤੇ ਭਾਰਤੀ ਜਨਤਾ ਪਾਰਟੀ (BJP) ਦੀ ਸੰਸਦ ਕੰਗਨਾ ਰਣੌਤ ਆਪਣੀ ਫਿਲਮ 'ਐਮਰਜੈਂਸੀ' ਨੂੰ ਲੈ ਕੇ ਲਗਾਤਾਰ ਵਿਵਾਦਾਂ ਨਾਲ ਘਿਰੀ ਹੋਈ ਹੈ। ਸਿੱਖ ਜਥੇਬੰਦੀਆਂ
Kangana Ranaut Emergency Controversy: ਬਾਲੀਵੁੱਡ ਅਭਿਨੇਤਰੀ ਅਤੇ ਭਾਰਤੀ ਜਨਤਾ ਪਾਰਟੀ (BJP) ਦੀ ਸੰਸਦ ਕੰਗਨਾ ਰਣੌਤ ਆਪਣੀ ਫਿਲਮ 'ਐਮਰਜੈਂਸੀ' ਨੂੰ ਲੈ ਕੇ ਲਗਾਤਾਰ ਵਿਵਾਦਾਂ ਨਾਲ ਘਿਰੀ ਹੋਈ ਹੈ। ਸਿੱਖ ਜਥੇਬੰਦੀਆਂ ਨੇ ਦੋਸ਼ ਲਾਇਆ ਹੈ ਕਿ ਫਿਲਮ ਦੇ ਟ੍ਰੇਲਰ ਵਿੱਚ ਸਿੱਖਾਂ ਦਾ ਗਲਤ ਅਕਸ ਦਿਖਾਇਆ ਗਿਆ ਹੈ।
ਜੱਜ ਨੇ ਸਿੱਖ ਭਾਈਚਾਰੇ ਦੀ ਕੀਤੀ ਪ੍ਰਸ਼ੰਸਾ
ਇਸ 'ਤੇ ਮੱਧ ਪ੍ਰਦੇਸ਼ ਹਾਈ ਕੋਰਟ 'ਚ ਜਬਲਪੁਰ ਸਿੰਘ ਸੰਗਤ ਅਤੇ ਗੁਰੂ ਸਿੰਘ ਸਭਾ ਇੰਦੌਰ ਨੇ ਪਟੀਸ਼ਨ ਦਾਇਰ ਕੀਤੀ ਹੈ। ਪਟੀਸ਼ਨਕਰਤਾ ਵੱਲੋਂ ਸਿੱਖ ਵਕੀਲ ਨੇ ਦਲੀਲਾਂ ਪੇਸ਼ ਕੀਤੀਆਂ। ਇਸ ਦੌਰਾਨ ਉਹ ਬਹੁਤ ਭਾਵੁਕ ਹੋ ਗਏ ਅਤੇ ਰਿਲੀਜ਼ 'ਤੇ ਅੰਤਰਿਮ ਰੋਕ ਲਗਾਉਣ ਦੀ ਮੰਗ ਕੀਤੀ। ਇਸ ਦੌਰਾਨ ਜੱਜ ਨੇ ਸਿੱਖ ਭਾਈਚਾਰੇ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਕੋਰੋਨਾ ਦੇ ਸਮੇਂ ਦੌਰਾਨ ਸਿੱਖ ਭਾਈਚਾਰੇ ਅਤੇ ਗੁਰਦੁਆਰਿਆਂ ਨੇ ਲੌਕਡਾਊਨ ਦੌਰਾਨ ਲੋਕਾਂ ਦੀ ਬਹੁਤ ਮਦਦ ਕੀਤੀ।
ਟ੍ਰੇਲਰ 'ਚ ਸਿੱਖਾਂ ਦੀ ਜ਼ਾਲਮ ਤਸਵੀਰ ਦਿਖਾਈ ਗਈ
ਮੱਧ ਪ੍ਰਦੇਸ਼ ਹਾਈ ਕੋਰਟ ਦੇ ਕਾਰਜਕਾਰੀ ਚੀਫ਼ ਜਸਟਿਸ ਸੰਜੀਵ ਸਚਦੇਵਾ ਨੇ ਕਿਹਾ ਕਿ ਸਿੱਖ ਭਾਈਚਾਰੇ ਨੇ ਲੋਕਾਂ ਨੂੰ ਭੋਜਨ ਤੋਂ ਲੈ ਕੇ ਆਕਸੀਜਨ ਤੱਕ ਸਭ ਕੁਝ ਮੁਹੱਈਆ ਕਰਵਾਇਆ ਹੈ। ਸੁਣਵਾਈ ਦੌਰਾਨ ਐਡਵੋਕੇਟ ਨਰਿੰਦਰ ਪਾਲ ਰੂਪਰਾ ਨੇ ਕਿਹਾ ਕਿ ਫਿਲਮ ਦਾ ਟ੍ਰੇਲਰ ਕਾਫੀ ਪਾਪੁੱਲਰ ਹੋ ਗਿਆ ਹੈ ਅਤੇ ਇਹ ਰੌਂਗਟੇ ਖੜ੍ਹੇ ਕਰਨ ਵਾਲਾ ਹੈ। ਟ੍ਰੇਲਰ 'ਚ ਸਿੱਖਾਂ ਦੀ ਬੇਹੱਦ ਜ਼ਾਲਮ ਤਸਵੀਰ ਦਿਖਾਈ ਗਈ ਹੈ। ਐਡਵੋਕੇਟ ਰੂਪਰਾ ਨੇ ਅਦਾਲਤ ਵਿੱਚ ਇਹ ਵੀ ਕਿਹਾ ਕਿ ਜਦੋਂ ਸਿੱਖ ਬੱਚੇ ਸਕੂਲ ਜਾਂਦੇ ਹਨ ਤਾਂ ਉਹ ਪਟਕਾ ਪਾਉਂਦੇ ਹਨ ਅਤੇ ਉਨ੍ਹਾਂ ਨੂੰ ਖਾਲਿਸਤਾਨੀ ਕਹਿ ਕੇ ਛੇੜਿਆ ਜਾਂਦਾ ਹੈ।
ਕੰਗਨਾ ਰਣੌਤ ਨੂੰ ਮਾਫੀ ਮੰਗਣ ਲਈ ਕਿਹਾ
ਐਡਵੋਕੇਟ ਰੂਪਰਾ ਨੇ ਅਦਾਲਤ ਨੂੰ ਅਪੀਲ ਕੀਤੀ ਕਿ ਕੰਗਨਾ ਰਣੌਤ ਨੂੰ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਅਤੇ ਨਕਾਰਾਤਮਕ ਅਕਸ ਦਿਖਾਉਣ ਲਈ ਮਾਫੀ ਮੰਗਣੀ ਚਾਹੀਦੀ ਹੈ। ਕੰਗਨਾ ਰਣੌਤ ਫਿਲਮ ਦੀ ਨਿਰਮਾਤਾ ਵੀ ਹੈ। ਵਕੀਲ ਰੂਪਰਾ ਦਲੀਲ ਦਿੰਦੇ ਹੋਏ ਕਾਫੀ ਭਾਵੁਕ ਹੋ ਗਏ। ਫਿਰ ਜਸਟਿਸ ਸੰਜੀਵ ਸਚਦੇਵਾ ਨੇ ਉਨ੍ਹਾਂ ਨੂੰ ਕਿਹਾ ਕਿ ਅਸੀਂ ਕੋਰੋਨਾ ਦੇ ਸਮੇਂ ਦੌਰਾਨ ਸਿੱਖਾਂ ਦੇ ਯੋਗਦਾਨ ਨੂੰ ਦੇਖਿਆ ਹੈ। ਉਨ੍ਹਾਂ ਕਿਹਾ ਕਿ ਪਹਿਲੇ ਅਤੇ ਦੂਜੇ ਲੌਕਡਾਊਨ ਦੌਰਾਨ ਭਾਰਤ ਅਤੇ ਦੁਨੀਆ ਭਰ ਵਿੱਚ ਸਿੱਖ ਭਾਈਚਾਰਾ ਲੋਕਾਂ ਦੀ ਮਦਦ ਲਈ ਸਭ ਤੋਂ ਅੱਗੇ ਸੀ।
ਜਸਟਿਸ ਸੰਜੀਵ ਸਚਦੇਵਾ ਨੇ ਕਿਹਾ, 'ਸਿੱਖ ਲੋਕਾਂ ਨੂੰ ਭੋਜਨ ਅਤੇ ਸ਼ੈਲਟਰ ਮੁਹੱਇਆ ਕਰਵਾਉਣ 'ਚ ਸਭ ਤੋਂ ਅੱਗੇ ਸਨ। ਜਦੋਂ ਦਿੱਲੀ ਵਿੱਚ ਆਕਸੀਜਨ ਦੀ ਘਾਟ ਸੀ ਤਾਂ ਸਾਰੇ ਗੁਰਦੁਆਰਿਆਂ ਵਿੱਚ ਆਕਸੀਜਨ ਪਹੁੰਚਾਈ ਜਾਂਦੀ ਸੀ, ਜਿੱਥੋਂ ਦੂਰ-ਦਰਾਜ ਦੇ ਲੋਕਾਂ ਲਈ ਆਕਸੀਜਨ ਦਾ ਪ੍ਰਬੰਧ ਕੀਤੀ ਗਈ।
ਇਸ ਫਿਲਮ 'ਚ ਕੰਗਨਾ ਰਣੌਤ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਦਾ ਕਿਰਦਾਰ ਨਿਭਾਇਆ ਹੈ। ਫਿਲਮ ਵਿੱਚ ਇੰਦਰਾ ਗਾਂਧੀ ਦੇ ਕਾਰਜਕਾਲ ਦੀਆਂ ਮੁੱਖ ਘਟਨਾਵਾਂ ਨੂੰ ਦਰਸਾਇਆ ਗਿਆ ਹੈ, ਜਿਸ ਵਿੱਚ 1975 ਵਿੱਚ ਐਮਰਜੈਂਸੀ ਅਤੇ 1984 ਦੇ ਦੰਗੇ ਸ਼ਾਮਲ ਹਨ। ਇਹ ਫਿਲਮ ਪਹਿਲਾਂ ਅਕਤੂਬਰ-ਨਵੰਬਰ, 2023 ਵਿੱਚ ਰਿਲੀਜ਼ ਹੋਣੀ ਸੀ। ਫਿਰ ਰਿਲੀਜ਼ ਮੁਲਤਵੀ ਕਰ ਦਿੱਤੀ ਗਈ ਅਤੇ 14 ਜੂਨ 2024 ਦੀ ਤਰੀਕ ਤੈਅ ਕੀਤੀ ਗਈ ਪਰ ਇਸ ਦਿਨ ਵੀ ਫਿਲਮ ਰਿਲੀਜ਼ ਨਹੀਂ ਹੋਈ ਅਤੇ ਇਸ ਨੂੰ 6 ਸਤੰਬਰ ਤੱਕ ਮੁਲਤਵੀ ਕਰ ਦਿੱਤਾ ਗਿਆ।