Oscar 2024: ਫਿਲਮ ਲਗਾਨ ਤੋਂ ਕਈ ਸਾਲਾਂ ਬਾਅਦ ਆਸਕਰ 'ਚ ਭਾਰਤ ਵੱਲੋਂ ਮਲਿਆਲਮ ਫਿਲਮ '2018-Everyone is a Hero' ਨੂੰ ਮਿਲੀ ਐਂਟਰੀ
Oscar Award 2024: ਆਸਕਰ ਅਵਾਰਡ 2024 ਲਈ ਭਾਰਤ ਵਲੋਂ ਅਧਿਕਾਰਤ ਐਂਟਰੀ ਵਿੱਚ ਮਲਿਆਲਮ ਫਿਲਮ ਨੇ ਬਾਜ਼ੀ ਮਾਰ ਲਈ ਹੈ। ਦਰਅਸਲ, ਮਲਿਆਲਮ ਫਿਲਮ 2018 ਭਾਰਤ ਤੋਂ ਆਸਕਰ 2024 ਲਈ ਭੇਜੀ
Oscar Award 2024: ਆਸਕਰ ਅਵਾਰਡ 2024 ਲਈ ਭਾਰਤ ਵਲੋਂ ਅਧਿਕਾਰਤ ਐਂਟਰੀ ਵਿੱਚ ਮਲਿਆਲਮ ਫਿਲਮ ਨੇ ਬਾਜ਼ੀ ਮਾਰ ਲਈ ਹੈ। ਦਰਅਸਲ, ਮਲਿਆਲਮ ਫਿਲਮ 2018 ਭਾਰਤ ਤੋਂ ਆਸਕਰ 2024 ਲਈ ਭੇਜੀ ਜਾਵੇਗੀ। ਇਸ ਦਾ ਐਲਾਨ ਫਿਲਮ ਫੈਡਰੇਸ਼ਨ ਆਫ ਇੰਡੀਆ ਨੇ ਕੀਤਾ ਹੈ। ਫਿਲਮ '2018 ਐਵਰੀਵਨ ਇਜ਼ ਏ ਹੀਰੋ' ਸਾਲ 2018 'ਚ ਕੇਰਲ 'ਚ ਆਏ ਹੜ੍ਹ ਦੀ ਰੂਹ ਕੰਬਾਊ ਕਹਾਣੀ 'ਤੇ ਆਧਾਰਿਤ ਹੈ। ਫਿਲਮ ਕੁਦਰਤੀ ਆਫ਼ਤ 'ਤੇ ਮਨੁੱਖੀ ਜਿੱਤ ਨੂੰ ਦਰਸਾਉਂਦੀ ਹੈ।
ਆਸਕਰ ਵਿੱਚ ਇਸ ਸ਼੍ਰੇਣੀ ਲਈ ਮੁਕਾਬਲਾ ਕਰੇਗੀ 2018
2018 ਦੀ ਸਰਵੋਤਮ ਅੰਤਰਰਾਸ਼ਟਰੀ ਫੀਚਰ ਫਿਲਮ ਸ਼੍ਰੇਣੀ ਵਿੱਚ ਆਸਕਰ ਅਵਾਰਡ ਲਈ ਮੁਕਾਬਲਾ ਕਰੇਗੀ। ਇਸ ਸ਼੍ਰੇਣੀ ਨੂੰ ਪਹਿਲਾਂ ਸਰਬੋਤਮ ਵਿਦੇਸ਼ੀ ਫਿਲਮ ਦਾ ਖਿਤਾਬ ਦਿੱਤਾ ਗਿਆ ਸੀ। ਦੱਸ ਦੇਈਏ ਕਿ 2002 'ਚ 'ਲਗਾਨ' ਤੋਂ ਬਾਅਦ ਕਿਸੇ ਵੀ ਭਾਰਤੀ ਐਂਟਰੀ ਨੂੰ ਆਸਕਰ 'ਚ ਬੈਸਟ ਇੰਟਰਨੈਸ਼ਨਲ ਫੀਚਰ ਫਿਲਮ ਲਈ ਨਾਮਜ਼ਦ ਨਹੀਂ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਸਿਰਫ਼ ਦੋ ਹੋਰ ਫ਼ਿਲਮਾਂ ਅੰਤਿਮ ਪਾਂਚ ਵਿੱਚ ਥਾਂ ਬਣਾ ਸਕੀਆਂ ਹਨ- ਨਰਗਿਸ ਸਟਾਰਰ ਫ਼ਿਲਮ ਮਦਰ ਇੰਡੀਆ, ਅਤੇ ਮੀਰਾ ਨਾਇਰ ਦੀ ਸਲਾਮ ਬੰਬੇ! 2023 ਵਿੱਚ ਰਿਲੀਜ਼ ਹੋਣ ਵਾਲੀਆਂ ਫ਼ਿਲਮਾਂ ਲਈ 96ਵਾਂ ਆਸਕਰ 10 ਮਾਰਚ, 2024 ਨੂੰ ਲਾਸ ਏਂਜਲਸ ਵਿੱਚ ਹੋਵੇਗਾ।
ਮਲਿਆਲਮ ਫਿਲਮ 2018 ਨੂੰ ਆਸਕਰ 2024 ਲਈ ਚੋਣ ਕਰਨ ਤੋਂ ਪਹਿਲਾਂ, ਦ ਕੇਰਲਾ ਸਟੋਰੀ (ਹਿੰਦੀ), ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ, ਸ਼੍ਰੀਮਤੀ ਚੈਟਰਜੀ ਬਨਾਮ ਨਾਰਵੇ (ਹਿੰਦੀ), ਬਾਲਗਾਮ (ਤੇਲੁਗੂ), ਵਾਲਵੀ (ਮਰਾਠੀ), ਬਾਪਲਯੋਕ (ਮਰਾਠੀ) ਅਤੇ 16 ਅਗਸਤ 1947 (ਤਾਮਿਲ) ਸਣੇ 22 ਫਿਲਮਾਂ ਉੱਪਰ ਵਿਚਾਰ ਕੀਤਾ ਗਿਆ ਸੀ। ਅੰਤ ਵਿੱਚ, 2018 ਦੀ 'ਏਵਰੀਵਨ ਇਨ ਏ ਹੀਰੋ' ਨੇ ਹੀ ਬਾਜ਼ੀ ਮਾਰੀ ਅਤੇ ਇਸ ਨੂੰ ਭਾਰਤ ਵੱਲੋਂ ਅਧਿਕਾਰਤ ਆਸਕਰ 2024 ਵਿੱਚ ਐਂਟਰੀ ਮਿਲ ਗਈ।
ਸਭ ਤੋਂ ਵੱਧ ਕਮਾਈ ਕਰਨ ਵਾਲੀ ਮਲਿਆਲਮ ਫਿਲਮ 2018
ਜੂਡ ਐਂਥਨੀ ਜੋਸੇਫ ਦੁਆਰਾ ਨਿਰਦੇਸ਼ਤ, ਫਿਲਮ ਵਿੱਚ ਟੋਵੀਨੋ ਥਾਮਸ, ਕੁੰਚਾਕੋ ਬੋਬਨ, ਆਸਿਫ ਅਲੀ, ਵਿਨੀਤ ਸ਼੍ਰੀਨਿਵਾਸਨ, ਨਰਾਇਣ ਅਤੇ ਲਾਲ ਨੇ ਅਹਿਮ ਭੂਮਿਕਾਵਾਂ ਨਿਭਾਈਆਂ ਸਨ। 2018 ਨੂੰ ਇਸ ਸਾਲ ਮਈ ਵਿੱਚ ਰਿਲੀਜ਼ ਕੀਤਾ ਗਿਆ ਸੀ ਅਤੇ ਆਲੋਚਕਾਂ ਵੱਲੋਂ ਸ਼ਾਨਦਾਰ ਹੁੰਗਾਰਾ ਮਿਲਿਆ ਸੀ। ਇਹ ਬਾਕਸ ਆਫਿਸ 'ਤੇ ਵੀ ਹਿੱਟ ਰਹੀ ਸੀ। ਇਹ ਹੁਣ ਤੱਕ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਮਲਿਆਲਮ ਫਿਲਮ ਹੈ ਅਤੇ ਇਸ ਸਾਲ ਭਾਰਤੀ ਸਿਨੇਮਾ ਦੀਆਂ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਫਿਲਮਾਂ ਵਿੱਚੋਂ ਇੱਕ ਹੈ।