Mirzapur 3 Trailer: 'ਮਿਰਜ਼ਾਪੁਰ 3' ਦਾ ਜ਼ਬਰਦਸਤ ਟ੍ਰੇਲਰ ਰਿਲੀਜ਼, ਕਾਲੀਨ ਅਤੇ ਗੁੱਡੂ ਭਈਆ ਨੇ ਫਿਰ ਮਚਾਇਆ ਕੋਹਰਾਮ
Mirzapur 3 Trailer: ਮਸ਼ਹੂਰ ਵੈੱਬ ਸੀਰੀਜ਼ 'ਮਿਰਜ਼ਾਪੁਰ 3' ਦਾ ਪ੍ਰਸ਼ੰਸਕ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸੀ। ਦੱਸ ਦੇਈਏ ਕਿ ਹੁਣ ਦਰਸ਼ਕਾਂ ਦਾ ਇੰਤਜ਼ਾਰ ਖਤਮ ਹੋ ਚੁੱਕਿਆ ਹੈ। ਦਰਅਸਲ, ਮੇਕਰਸ ਨੇ 'ਮਿਰਜ਼ਾਪੁਰ 3'
Mirzapur 3 Trailer: ਮਸ਼ਹੂਰ ਵੈੱਬ ਸੀਰੀਜ਼ 'ਮਿਰਜ਼ਾਪੁਰ 3' ਦਾ ਪ੍ਰਸ਼ੰਸਕ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸੀ। ਦੱਸ ਦੇਈਏ ਕਿ ਹੁਣ ਦਰਸ਼ਕਾਂ ਦਾ ਇੰਤਜ਼ਾਰ ਖਤਮ ਹੋ ਚੁੱਕਿਆ ਹੈ। ਦਰਅਸਲ, ਮੇਕਰਸ ਨੇ 'ਮਿਰਜ਼ਾਪੁਰ 3' ਦਾ ਟ੍ਰੇਲਰ ਰਿਲੀਜ਼ ਕਰ ਦਿੱਤਾ ਹੈ, ਜਿਸ ਨੂੰ ਦੇਖਣ ਤੋਂ ਬਾਅਦ ਲੋਕਾਂ ਦਾ ਉਤਸ਼ਾਹ ਹੋਰ ਵੀ ਵਧ ਗਿਆ ਹੈ। ਐਮਾਜ਼ਾਨ ਪ੍ਰਾਈਮ ਵੀਡੀਓ ਦੀ ਸਭ ਤੋਂ ਉਡੀਕੀ ਜਾ ਰਹੀ ਵੈੱਬ ਸੀਰੀਜ਼ ਜਲਦ ਹੀ ਸਟ੍ਰੀਮ ਹੋਣ ਜਾ ਰਹੀ ਹੈ। ਇੱਥੇ ਵੇਖੋ ਸ਼ਾਨਦਾਰ ਟ੍ਰੇਲਰ...
Viraasat cheen li gayi hai, par dehshat kaayam hai 🔥 #MirzapurOnPrime, July 5 pic.twitter.com/6264RCWfi4
— prime video IN (@PrimeVideoIN) June 20, 2024
ਵੈੱਬ ਸੀਰੀਜ਼ ਦਾ ਟ੍ਰੇਲਰ ਵਿੱਚ ਕੀ ਖਾਸ ?
ਆਖਰੀ ਕੁਝ ਸਕਿੰਟਾਂ ਵਿੱਚ ਪੰਕਜ ਤ੍ਰਿਪਾਠੀ ਨੇ ਤਬਾਹੀ ਮਚਾਈ। ਉਨ੍ਹਾਂ ਦੀ ਐਂਟਰੀ, ਆਵਾਜ਼ ਤੋਂ ਲੈ ਕੇ ਟ੍ਰੇਲਰ ਦੇ ਡਾਇਲਾਗਜ਼ ਤੱਕ, ਇਹ ਉਹੀ ਪੁਰਾਣੀ ਵਾਈਬ ਦੇ ਰਿਹਾ ਹੈ। ਦੱਸ ਦਈਏ ਕਿ ਮਿਰਜ਼ਾਪੁਰ 'ਚ ਅਜੇ ਵੀ ਉਹੀ ਪੁਰਾਣੀ ਖੇਡ ਚੱਲ ਰਹੀ ਹੈ, ਜਿਸ ਦੇ ਸਿਰਫ ਮੋਹਰੇ ਹੀ ਬਦਲੇ ਗਏ ਹਨ। ਤੁਹਾਨੂੰ ਦੱਸ ਦੇਈਏ ਕਿ ਟ੍ਰੇਲਰ ਦੇਖਣ ਤੋਂ ਬਾਅਦ ਅਜਿਹਾ ਲੱਗ ਰਿਹਾ ਹੈ। ਤੀਜੇ ਸੀਜ਼ਨ ਦੀ ਕਹਾਣੀ ਕਾਫੀ ਦਿਲਚਸਪ ਹੋਣ ਵਾਲੀ ਹੈ। ਇਸ ਸੀਜ਼ਨ 'ਚ ਅਲੀ ਫਜ਼ਲ ਜ਼ਿਆਦਾ ਖਤਰਨਾਕ ਅਵਤਾਰ 'ਚ ਨਜ਼ਰ ਆਉਣ ਵਾਲੇ ਹਨ। ਇਸ ਵਾਰ ਈਸ਼ਾ ਤਲਵਾਰ ਅਤੇ ਅੰਜੁਮ ਸ਼ਰਮਾ ਦੇ ਕਿਰਦਾਰ ਹੋਰ ਵੀ ਦਮਦਾਰ ਨਜ਼ਰ ਆਉਣਗੇ। ਰਸਿਕਾ ਦੁੱਗਲ ਦਾ ਕਿਰਦਾਰ ਵੀ ਸ਼ੋਅ ਦੀ ਕਹਾਣੀ 'ਚ ਕਾਫੀ ਟਵਿਸਟ ਅਤੇ ਟਰਨ ਲਿਆਉਣ ਵਾਲਾ ਹੈ।
ਪ੍ਰਸ਼ੰਸਕ ਮੁੰਨਾ ਭਈਆ ਨੂੰ ਮਿਸ ਕਰਨਗੇ
'ਮਿਰਜ਼ਾਪੁਰ' ਦੇ ਦੋਵੇਂ ਸੀਜ਼ਨ 'ਚ ਸਾਰੇ ਕਿਰਦਾਰਾਂ ਨੂੰ ਦਰਸ਼ਕਾਂ ਦਾ ਕਾਫੀ ਪਿਆਰ ਮਿਲਿਆ ਹੈ ਪਰ ਪ੍ਰਸ਼ੰਸਕ ਇਸ ਸ਼ੋਅ ਦੇ ਮੁੱਖ ਕਿਰਦਾਰ 'ਚ ਨਜ਼ਰ ਆਉਣ ਵਾਲੇ ਮੁੰਨਾ ਭਈਆ ਦੇ ਕਿਰਦਾਰ ਨੂੰ ਮਿਸ ਕਰਨ ਜਾ ਰਹੇ ਹਨ। ਜੀ ਹਾਂ, ਅਭਿਨੇਤਾ ਦਿਵਯੇਂਦੂ ਸ਼ਰਮਾ ਯਾਨੀ ਮੁੰਨਾ ਭਈਆ ਵੈੱਬ ਸੀਰੀਜ਼ ਦੇ ਇਸ ਸੀਜ਼ਨ 'ਚ ਨਜ਼ਰ ਨਹੀਂ ਆਉਣ ਵਾਲੇ ਹਨ। ਦਰਅਸਲ, ਦੂਜੇ ਸੀਜ਼ਨ ਦੇ ਅੰਤ ਵਿੱਚ, ਗੁੱਡੂ ਭਈਆ ਅਤੇ ਗੋਲੂ ਉਸਨੂੰ ਮਾਰ ਕੇ ਆਪਣਾ ਬਦਲਾ ਲੈਂਦੇ ਹਨ। ਜਿਸ ਕਾਰਨ ਸੀਜ਼ਨ 3 ਤੋਂ ਉਸ ਦਾ ਪੱਤਾ ਸਾਫ ਹੋ ਗਿਆ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਮਿਰਜ਼ਾਪੁਰ ਦੀ ਕੁਰਸੀ ਦੀ ਆਖਰੀ ਸੱਤਾ ਕਿਸ ਦੇ ਹੱਥਾਂ 'ਚ ਜਾਂਦੀ ਹੈ।