ਮਿਸ ਯੂਨੀਵਰਸ ਹਰਨਾਜ਼ ਸੰਧੂ ਨੇ ਬਾਰਡਰ ਪੁਲਿਸ ਦੇ ਪਰਿਵਾਰਾਂ ਨਾਲ ਕੀਤਾ ਡਾਂਸ, ਵੀਡੀਓ ਵਾਇਰਲ
ਮਿਸ ਯੂਨੀਵਰਸ ਹਰਨਾਜ਼ ਕੌਰ ਸੰਧੂ ਹਾਲ ਹੀ ਵਿੱਚ ਇੱਕ ਸਮਾਗਮ ਵਿੱਚ ਗਈ ਸੀ ਜਿੱਥੇ ਉਸ ਨੇ ਪੁਲਿਸ ਵਾਲਿਆਂ ਦੇ ਪਰਿਵਾਰ ਨਾਲ ਡਾਂਸ ਕੀਤਾ।
Miss Universe Harnaaz kaur Sandhu Dances With Border Police Families
ਮੁੰਬਈ: ਮਿਸ ਯੂਨੀਵਰਸ ਹਰਨਾਜ਼ ਸੰਧੂ ਇਸ ਸਮੇਂ ਹਰ ਪਾਸੇ ਛਾਈ ਹੋਈ ਹੈ। ਹਰਨਾਜ਼ ਹਰ ਰੋਜ਼ ਕਿਸੇ ਨਾ ਕਿਸੇ ਪ੍ਰੋਗਰਾਮ 'ਤੇ ਜਾਂਦੀ ਹੈ ਤੇ ਉੱਥੇ ਦਾ ਮਾਣ ਵਧਾਉਂਦੀ ਹੈ। ਹਾਲ ਹੀ 'ਚ ਇੰਡੋ ਤਿੱਬਤੀ ਬਾਰਡਰ ਪੁਲਿਸ ਨੇ ਨੋਇਡਾ 'ਚ ਇੱਕ ਪ੍ਰੋਗਰਾਮ ਕਰਵਾਇਆ। ਜਿੱਥੇ ਮਿਸ ਯੂਨੀਵਰਸ ਹਰਨਾਜ਼ ਕੌਰ ਸੰਧੂ ਨੂੰ ਸੱਦਾ ਦਿੱਤਾ ਗਿਆ।
ਇਸ ਪ੍ਰੋਗਰਾਮ ਵਿੱਚ ਹਰਨਾਜ਼ ਮਹਿਲਾ ਸਸ਼ਕਤੀਕਰਨ ਦੇ ਇੱਕ ਵਿਸ਼ੇਸ਼ ਪ੍ਰੋਗਰਾਮ ਲਈ ਗਈ। ਇਹ ਪ੍ਰੋਗਰਾਮ ਵੀਰਵਾਰ ਨੂੰ ਕਰਵਾਇਆ ਗਿਆ। ਸਮਾਗਮ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਹਰਨਾਜ਼ ਬਾਰਡਰ ਪੁਲਿਸ ਦੇ ਪਰਿਵਾਰ ਨਾਲ ਡਾਂਸ ਕਰਦੀ ਨਜ਼ਰ ਆ ਰਹੀ ਹੈ।
ਹਰਨਾਜ਼ ਸੰਧੂ ਤਾਜ ਜਿੱਤ ਕੇ ਪਹਿਲੀ ਵਾਰ ਭਾਰਤ ਪਰਤੇ ਹਨ। ਇਹ ਸਮਾਗਮ ਨੋਇਡਾ ਵਿੱਚ ਆਈਟੀਬੀਪੀ ਦੇ ਜਵਾਨਾਂ ਲਈ ਰੱਖਿਆ ਗਿਆ ਸੀ। ਜਿੱਥੇ ਹਰਨਾਜ਼ ਨੇ ਉਸ ਦੀ ਕਾਫੀ ਤਾਰੀਫ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਪੁਲਿਸ ਦੇ ਪਰਿਵਾਰ ਤੇ ਬੱਚਿਆਂ ਨਾਲ ਪੰਜਾਬੀ ਗੀਤਾਂ 'ਤੇ ਡਾਂਸ ਕੀਤਾ।
ਇੰਡੋ ਤਿੱਬਤੀਅਨ ਬਾਰਡਰ ਪੁਲਿਸ ਨੇ ਸੋਸ਼ਲ ਮੀਡੀਆ 'ਤੇ ਹਰਨਾਜ਼ ਸੰਧੂ ਦੀ ਈਵੈਂਟ 'ਤੇ ਡਾਂਸ ਕਰਨ ਦੀ ਵੀਡੀਓ ਸ਼ੇਅਰ ਕੀਤੀ। ਉਨ੍ਹਾਂ ਨੇ ਵੀਡੀਓ ਦੇ ਨਾਲ ਸਮਾਗਮ ਦੀਆਂ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ।
View this post on Instagram
Miss Universe 2021 Harnaaz Kaur Sandhu with #Himveers of ITBP in a special programme on Women Empowerment & HWWA Raising Day. Yogi Dr Amrit Raj, Ayurvedacharya, Arogyadham conducted a motivational session on the occasion & emphasized on importance of Yoga and Ayurveda. pic.twitter.com/QjMdkoBBcK
— ITBP (@ITBP_official) March 24, 2022
ਇੰਡੀਆਜ਼ ਗੌਟ ਟੈਲੇਂਟ ਵਿੱਚ ਨਜ਼ਰ ਆਵੇਗੀ ਹਰਨਾਜ਼
ਹਰਨਾਜ਼ ਜਲਦੀ ਹੀ ਰਿਐਲਿਟੀ ਸ਼ੋਅ ਇੰਡੀਆਜ਼ ਗੌਟ ਟੈਲੇਂਟ ਵਿੱਚ ਨਜ਼ਰ ਆਵੇਗੀ। ਸ਼ੋਅ ਦਾ ਇੱਕ ਨਵਾਂ ਪ੍ਰੋਮੋ ਸਾਹਮਣੇ ਆਇਆ ਹੈ ਜਿਸ ਵਿੱਚ ਹਰਨਾਜ਼ ਸ਼ਾਨਦਾਰ ਐਂਟਰੀ ਕਰਦੀ ਨਜ਼ਰ ਆ ਰਹੀ ਹੈ। ਹਰਨਾਜ਼ ਦੀ ਐਂਟਰੀ 'ਤੇ ਅਰਜੁਨ ਬਿਜਲਾਨੀ ਕਹਿੰਦੇ ਹਨ- ਭਾਰਤ ਨੇ ਪਿਛਲੇ 75 ਸਾਲਾਂ 'ਚ ਕਈ ਰਿਕਾਰਡਾਂ ਨੂੰ ਛੂਹਿਆ ਹੈ ਪਰ ਇੱਕ ਅਜਿਹਾ ਰਿਕਾਰਡ ਹੈ ਕਿ ਪੂਰੇ 21 ਸਾਲਾਂ ਦੇ ਇੰਤਜ਼ਾਰ ਤੋਂ ਬਾਅਦ ਉਹ ਹਾਲ ਹੀ ਵਿੱਚ ਭਾਰਤ ਪਰਤਿਆ ਹੈ।
ਵੀਡੀਓ 'ਚ ਹਰਨਾਜ਼ ਦੇ ਸਿਰ 'ਤੇ ਮਿਸ ਯੂਨੀਵਰਸ ਦਾ ਤਾਜ ਨਜ਼ਰ ਆ ਰਿਹਾ ਹੈ। ਹਰਨਾਜ਼ ਸ਼ੋਅ 'ਚ ਮੁਕਾਬਲੇਬਾਜ਼ਾਂ ਨਾਲ ਸਟੇਜ 'ਤੇ ਡਾਂਸ ਕਰਦੀ ਵੀ ਨਜ਼ਰ ਆਉਣ ਵਾਲੀ ਹੈ।
ਇਹ ਵੀ ਪੜ੍ਹੋ: ਪੀਐਮ-ਕੇਅਰਜ਼ ਫੰਡ ਦੀ ਜਾਣਕਾਰੀ ਨਹੀਂ ਹੋਏਗੀ ਜਨਤਕ, ਪਟੀਸ਼ਨ ਸੁਪਰੀਮ ਕੋਰਟ ਵੱਲੋਂ ਪਟੀਸ਼ਨ ਖਾਰਜ