(Source: ECI/ABP News)
ਮਿਸ ਇੰਡੀਆ ਮਨਾਸਾ ਸਣੇ 17 ਪ੍ਰਤੀਯੋਗੀ ਕੋਰੋਨਾ ਪੌਜੇਟਿਵ, Miss World 2021 ਮੁਕਾਬਲਾ ਮੁਲਤਵੀ
Miss World 2021 Postponed: ਵਿਸ਼ਵਵਿਆਪੀ ਮਸ਼ਹੂਰ ਮਿਸ ਵਰਲਡ 2021 ਮੁਕਾਬਲਾ ਮੁਲਤਵੀ ਕਰ ਦਿੱਤਾ ਹੈ। ਇਹ ਫੈਸਲਾ ਇਸ ਲਈ ਲਿਆ ਗਿਆ ਕਿਉਂਕਿ ਟੈਸਟ ਵਿੱਚ ਬਹੁਤ ਸਾਰੇ ਮੁਕਾਬਲੇਬਾਜ਼ ਕੋਵਿਡ ਪੌਜੇਟਿਵ ਮਿਲੇ ਹਨ।
![ਮਿਸ ਇੰਡੀਆ ਮਨਾਸਾ ਸਣੇ 17 ਪ੍ਰਤੀਯੋਗੀ ਕੋਰੋਨਾ ਪੌਜੇਟਿਵ, Miss World 2021 ਮੁਕਾਬਲਾ ਮੁਲਤਵੀ Miss World 2021 Postponed After India's Manasa Varanasi, 16 Others Get Covid ਮਿਸ ਇੰਡੀਆ ਮਨਾਸਾ ਸਣੇ 17 ਪ੍ਰਤੀਯੋਗੀ ਕੋਰੋਨਾ ਪੌਜੇਟਿਵ, Miss World 2021 ਮੁਕਾਬਲਾ ਮੁਲਤਵੀ](https://feeds.abplive.com/onecms/images/uploaded-images/2021/12/17/089b293e21cc7b8f09daef07f4ff9df8_original.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਕਾਰਨ ਪ੍ਰਬੰਧਕਾਂ ਨੇ ਵਿਸ਼ਵਵਿਆਪੀ ਮਸ਼ਹੂਰ ਮਿਸ ਵਰਲਡ 2021 ਮੁਕਾਬਲਾ ਮੁਲਤਵੀ ਕਰ ਦਿੱਤਾ ਹੈ। ਇਹ ਫੈਸਲਾ ਇਸ ਲਈ ਲਿਆ ਗਿਆ ਕਿਉਂਕਿ ਟੈਸਟ ਵਿੱਚ ਬਹੁਤ ਸਾਰੇ ਮੁਕਾਬਲੇਬਾਜ਼ ਕੋਵਿਡ ਪੌਜੇਟਿਵ ਮਿਲੇ ਹਨ। ਇਹ ਮੁਕਾਬਲਾ ਸੈਨ ਜੁਆਨ ਦੇ ਕੋਲੀਸੀਓ ਡੀ ਪੋਰਟੋ ਰੀਕੋ ਵਿਖੇ ਵੀਰਵਾਰ ਨੂੰ ਸਮਾਪਤ ਹੋਣਾ ਸੀ, ਪਰ ਫਿਲਹਾਲ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਪ੍ਰਬੰਧਕਾਂ ਨੇ ਮਿਸ ਵਰਲਡ ਦੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਪੋਸਟ ਕਰਕੇ ਇਹ ਐਲਾਨ ਕੀਤਾ ਹੈ।
ਰਿਪੋਰਟਾਂ ਅਨੁਸਾਰ ਜਿਨ੍ਹਾਂ 17 ਲੋਕਾਂ ਦਾ ਕੋਵਿਡ ਟੈਸਟ ਪੌਜੇਟਿਵ ਆਇਆ ਹੈ, ਉਨ੍ਹਾਂ ਵਿੱਚ ਭਾਰਤ ਦੀ ਮਨਾਸਾ ਵੀ ਸ਼ਾਮਲ ਹੈ। ਇਸ ਗੱਲ ਦੀ ਪੁਸ਼ਟੀ ਇੰਸਟਾਗ੍ਰਾਮ 'ਤੇ ਅਧਿਕਾਰਤ ਫੇਮਿਨਾ ਮਿਸ ਇੰਡੀਆ ਪੇਜ ਨੇ ਕੀਤੀ ਹੈ। 23 ਸਾਲਾ ਮਨਾਸਾ ਨੂੰ ਮਿਸ ਇੰਡੀਆ ਵਰਲਡ 2020 ਦਾ ਤਾਜ ਪਹਿਨਾਇਆ ਗਿਆ। ਉਸ ਦਾ ਜਨਮ ਹੈਦਰਾਬਾਦ ਵਿੱਚ ਹੋਇਆ ਸੀ।
ਪ੍ਰਬੰਧਕਾਂ ਨੇ ਦੱਸਿਆ ਕਿ ਮੁਕਾਬਲੇ ਵਿੱਚ ਭਾਗ ਲੈਣ ਵਾਲੀਆਂ ਪ੍ਰਤਿਭਾਸ਼ਾਲੀ ਔਰਤਾਂ ਸਮੇਤ ਕੁੱਲ 17 ਵਿਅਕਤੀ ਕੋਰੋਨਾ ਪਾਜ਼ੀਟਿਵ ਮਿਲੇ ਸਨ। ਉਨ੍ਹਾਂ ਵਿੱਚੋਂ 7 ਲੋਕਾਂ ਨੂੰ ਆਈਸੋਲੇਸ਼ਨ ਕੀਤਾ ਹੈ, ਦੇ ਕੋਰੋਨਾ ਪੌਜੇਟਿਵ ਹੋਣ ਦੀ ਸੂਚਨਾ ਹੈ। ਇਸ ਦੇ ਨਾਲ ਹੀ, ਹੋਰ ਭਾਗੀਦਾਰਾਂ ਲਈ ਜ਼ਰੂਰੀ ਸੁਰੱਖਿਆ ਮਾਪਦੰਡ ਅਪਣਾਏ ਜਾ ਰਹੇ ਹਨ, ਤਾਂ ਜੋ ਕੋਰੋਨਾ ਦੀ ਲਾਗ ਨੂੰ ਰੋਕਿਆ ਜਾ ਸਕੇ।
ਪ੍ਰਬੰਧਕਾਂ ਨੇ ਦੱਸਿਆ ਕਿ ਮਿਸ ਵਰਲਡ ਮੁਕਾਬਲਾ ਅਗਲੇ 90 ਦਿਨਾਂ ਦੇ ਅੰਦਰ ਉਸੇ ਸਥਾਨ 'ਤੇ ਕੀਤਾ ਜਾਵੇਗਾ। ਮੁਕਾਬਲੇਬਾਜ਼ਾਂ ਤੇ ਸਬੰਧਤ ਕਰਮਚਾਰੀਆਂ ਨੂੰ ਨਿਗਰਾਨੀ ਹੇਠ ਅਲੱਗ-ਥਲੱਗ ਰੱਖਿਆ ਜਾ ਰਿਹਾ ਹੈ। ਸਥਾਨਕ ਸਿਹਤ ਅਧਿਕਾਰੀਆਂ ਦੁਆਰਾ ਮਨਜ਼ੂਰੀ ਦੇਣ 'ਤੇ ਉਨ੍ਹਾਂ ਨੂੰ ਘਰ ਵਾਪਸ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ।
ਮਿਸ ਵਰਲਡ 2021 ਈਵੈਂਟ ਦੇ ਆਯੋਜਕਾਂ ਨੇ ਇਵੈਂਟ ਦੀ ਨਿਗਰਾਨੀ ਕਰਨ ਵਿੱਚ ਲੱਗੇ ਵਾਇਰੋਲੋਜਿਸਟਸ ਅਤੇ ਮੈਡੀਕਲ ਮਾਹਿਰਾਂ ਨਾਲ ਮੁਲਾਕਾਤ ਕਰਨ ਤੇ ਪੋਰਟੋ ਰੀਕੋ ਦੇ ਸਿਹਤ ਵਿਭਾਗ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਵਿਸ਼ਵ ਪੱਧਰ 'ਤੇ ਟੈਲੀਵਿਜ਼ਨ ਸਮਾਪਤੀ ਸਮਾਰੋਹ ਨੂੰ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ।
ਦੂਜੇ ਪਾਸੇ ਹਰਨਾਜ ਸੰਧੂ ਮਿਸ ਯੂਨੀਵਰਸ 2021 ਦਾ ਤਾਜ ਜਿੱਤ ਕੇ ਹਾਲ ਹੀ ਵਿੱਚ ਭਾਰਤ ਪਰਤੀ ਹੈ। ਇਸ ਤੋਂ ਪਹਿਲਾਂ ਇਹ ਖਿਤਾਬ ਭਾਰਤ ਦੀ ਲਾਰਾ ਦੱਤਾ ਨੂੰ ਸਾਲ 2000 ਵਿੱਚ ਮਿਲਿਆ ਸੀ। 21 ਸਾਲ ਬਾਅਦ ਦੇਸ਼ ਪਰਤਣ 'ਤੇ ਦੇਸ਼ ਵਾਸੀਆਂ ਨੇ ਖੁਸ਼ੀ ਮਨਾਈ ਹੈ।
ਇਹ ਵੀ ਪੜ੍ਹੋ: ਸਚਿਨ ਤੇਂਦੁਲਕਰ ਨੂੰ ਭਾਰਤ ਰਤਨ ਮਿਲਣ 'ਤੇ ਬੋਲੇ ਬੀਜੇਪੀ ਨੇਤਾ Subramanian Swamy, ਕਿਹਾ ਇਨ੍ਹਾਂ ਦਿੱਗਜਾਂ ਨੂੰ ਵੀ ਮਿਲੇ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)