Naseeruddin Shah Statement: ਇੱਕ ਵਾਰ ਫਿਰ ਤੋਂ ਚਰਚਾ 'ਚ ਨਸੀਰੂਦੀਨ ਸ਼ਾਹ, ਮੁਗਲਾਂ ਨੂੰ ਕਿਹਾ ਸ਼ਰਨਾਰਥੀ ਤਾਂ ਮਿਲ ਰਹੀ ਅਜਿਹੀ ਪ੍ਰਤੀਕਿਰੀਆ
ਦਿੱਗਜ ਐਕਟਰ ਨਸੀਰੂਦੀਨ ਸ਼ਾਹ ਨੇ ਜਿੱਥੇ ਦੇਸ਼ ਦੇ ਮੌਜੂਦਾ ਹਾਲਾਤ 'ਤੇ ਚਿੰਤਾ ਜ਼ਾਹਰ ਕਰਦਿਆਂ 'ਗ੍ਰਹਿ ਜੰਗ' ਦਾ ਖਦਸ਼ਾ ਜਤਾਇਆ ਹੈ, ਉੱਥੇ ਹੀ ਉਨ੍ਹਾਂ ਦੇ ਮੁਗਲਾਂ ਸ਼ਾਸਨ ਨੂੰ ਲੈ ਕੇ ਦਿੱਤੇ ਬਿਆਨ ਕਰਕੇ ਸੋਸ਼ਲ ਮੀਡੀਆ 'ਤੇ ਲੋਕ ਗੁੱਸੇ 'ਚ ਹਨ।

ਮੁੰਬਈ: ਬਾਲੀਵੁੱਡ ਦੇ ਦਿੱਗਜ ਐਕਟਰ ਨਸੀਰੂਦੀਨ ਸ਼ਾਹ ਇੱਕ ਵਾਰ ਫਿਰ ਆਪਣੇ ਬਿਆਨ ਕਾਰਨ ਸੁਰਖੀਆਂ 'ਚ ਹਨ। ਉਨ੍ਹਾਂ ਹਰਿਦੁਆਰ ਵਿੱਚ ਹਾਲ ਹੀ ਵਿੱਚ ਹੋਈ ਧਰਮ ਸਭਾ ਬਾਰੇ ਸਵਾਲ ਉਠਾਉਂਦਿਆਂ ਕਿਹਾ ਕਿ 20 ਕਰੋੜ ਲੋਕ ਹਾਰ ਨਹੀਂ ਮੰਨਣਗੇ, ਸਗੋਂ ਆਪਣੇ ਹੱਕਾਂ ਲਈ ਲੜਨਗੇ। ਉਨ੍ਹਾਂ ਇਹ ਵੀ ਕਿਹਾ ਕਿ ਅਜਿਹੀਆਂ ਘਟਨਾਵਾਂ ਨਾਲ ਦੇਸ਼ ਵਿੱਚ ਗ੍ਰਹਿ ਜੰਗ ਦਾ ਖ਼ਤਰਾ ਪੈਦਾ ਹੁੰਦਾ ਹੈ, ਜਿਸ ਦੀ ਮੌਜੂਦਾ ਸਰਕਾਰ ਨੂੰ ਕੋਈ ਪ੍ਰਵਾਹ ਨਹੀਂ ਹੈ।
" Mughals were refugees " 😳🤲 pic.twitter.com/Yq2nCSihlx
— BALA (@erbmjha) December 29, 2021
ਇਸ ਦੇ ਨਾਲ ਹੀ ਨਸੀਰੂਦੀਨ ਸ਼ਾਹ ਨੇ ਮੁਗਲਾਂ ਨੂੰ ਹਮਲਾਵਰ ਮੰਨਣ ਤੋਂ ਇਨਕਾਰ ਕਰ ਦਿੱਤਾ। 'ਦ ਵਾਇਰ' ਲਈ ਕਰਨ ਥਾਪਰ ਨੂੰ ਦਿੱਤੀ ਇੰਟਰਵਿਊ 'ਚ ਉਨ੍ਹਾਂ ਕਿਹਾ ਕਿ ਮੁਗਲ ਇਸ ਦੇਸ਼ 'ਚ ਸ਼ਰਨਾਰਥੀ ਬਣ ਕੇ ਆਏ ਸੀ ਅਤੇ ਫਿਰ ਇੱਥੇ ਹੀ ਰਹਿ ਗਏ ਸੀ। ਭਾਰਤ ਵਿੱਚ ਮੁਗਲਾਂ ਦਾ ਸ਼ਾਨਦਾਰ ਇਤਿਹਾਸ ਰਿਹਾ ਹੈ। ਉਨ੍ਹਾਂ ਨੇ ਇਸ ਦੇਸ਼ ਨੂੰ ਸੰਗੀਤ, ਨਾਚ ਵਰਗੀ ਕਲਾ ਦਿੱਤੀ, ਇੰਨੇ ਸਾਰੇ ਇਤਿਹਾਸਕ ਸਮਾਰਕ, ਇਮਾਰਤਾਂ ਅੱਜ ਵੀ ਉਸ ਦੌਰ ਦੀ ਸ਼ਾਨ ਬਿਆਨ ਕਰਦੀਆਂ ਹਨ। ਭਾਰਤ ਵਿੱਚ ਮੁਗਲਾਂ ਦੇ ਕਥਿਤ ਅੱਤਿਆਚਾਰਾਂ ਬਾਰੇ ਗੱਲ ਕਰਨ ਤੋਂ ਇਲਾਵਾ ਉੱਘੇ ਅਦਾਕਾਰ ਨੇ ਕਿਹਾ ਕਿ ਉਨ੍ਹਾਂ ਨੇ ਇਸ ਦੇਸ਼ ਲਈ ਮਹੱਤਵਪੂਰਨ ਯੋਗਦਾਨ ਪਾਇਆ ਹੈ।
The gems never stop: Mughals were REFUGEES. Yes, you heard me right: REFUGEES. https://t.co/mgOOHVjPJs
— Rajgopal (@rajgopal88) December 29, 2021
ਸੋਸ਼ਲ ਮੀਡੀਆ 'ਤੇ ਲੋਕਾਂ ਦਾ ਗੁੱਸਾ ਭੜਕ ਉੱਠਿਆ
ਮੁਗਲਾਂ ਦੇ ਇਤਿਹਾਸ ਅਤੇ ਦੇਸ਼ ਵਿੱਚ ਘੱਟ ਗਿਣਤੀਆਂ ਦੀ ਹਾਲਤ ਨੂੰ ਲੈ ਕੇ ਨਸੀਰੂਦੀਨ ਸ਼ਾਹ ਦਾ ਬਿਆਨ ਵੀ ਸੋਸ਼ਲ ਮੀਡੀਆ 'ਤੇ ਸੁਰਖੀਆਂ ਵਿੱਚ ਹੈ। ਇਸ 'ਤੇ ਲੋਕਾਂ ਨੇ ਵੱਖ-ਵੱਖ ਪ੍ਰਤੀਕਿਰਿਆਵਾਂ ਦਿੱਤੀਆਂ ਹਨ। ਇੱਕ ਯੂਜ਼ਰ ਨੇ ਟਵਿੱਟਰ 'ਤੇ ਵਿਅੰਗਮਈ ਲਹਿਜੇ 'ਚ ਲਿਖਿਆ ਕਿ ਜੋ ਲੋਕ ਸ਼ਰਨਾਰਥੀ ਦੇ ਰੂਪ 'ਚ ਸਭ ਤੋਂ ਪਹਿਲਾਂ ਆਏ, ਉਹ ਦੇਸ਼ ਨੂੰ ਲੁੱਟ ਕੇ ਚਲੇ ਗਏ।
ਸ਼ਾਹ ਦਾ ਸਮਰਥਨ ਕਰਦੇ ਹੋਏ ਇੱਕ ਯੂਜ਼ਰ ਨੇ ਕਿਹਾ ਕਿ ਮੁਗਲਾਂ ਨੇ ਭਾਰਤ ਦੇ ਆਰਕੀਟੈਕਚਰ 'ਚ ਯੋਗਦਾਨ ਦਿੱਤਾ, ਜਿਸ ਕਾਰਨ ਅੱਜ ਸਾਡਾ ਸੈਰ-ਸਪਾਟਾ ਖੇਤਰ ਵਧ-ਫੁੱਲ ਰਿਹਾ ਹੈ। ਇਸ ਦੇ ਨਾਲ ਹੀ ਇੱਕ ਯੂਜ਼ਰ ਨੇ ਸਵਾਲ ਉਠਾਇਆ ਕਿ ਕੀ ਮੁਗਲਾਂ ਤੋਂ ਪਹਿਲਾਂ ਭਾਰਤ ਵਿੱਚ ਸੰਗੀਤ, ਡਾਂਸ ਅਤੇ ਆਰਕੀਟੈਕਚਰ ਨਹੀਂ ਸੀ?
Mughals were invaders not refugees.They were armed raiders,who visited India not to seek asylum,but to rule,taking advantage of disunity amongst the then existing Kingdoms in Indian Peninsula. They had their own culture,a sister branch of Indo Aryan culture,influence was obvious. https://t.co/7WqWILqiP3
— K.L.Reshi (@RainaReshi) December 29, 2021
ਇਹ ਵੀ ਪੜ੍ਹੋ: ਸਬਜੀਆਂ ਦੇ ਬੀਜ ਪੈਦਾ ਕਰਕੇ ਚੋਖੀ ਕਮਾਈ ਕਰਦਾ ਇਹ ਕਿਸਾਨ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:




















