ਪੰਜਾਬੀ ਸਿੰਗਰ Sunanda Sharma ਨਾਲ ਨਵਾਜ਼ੂਦੀਨ ਸਿੱਦੀਕੀ ਦਾ ਪਹਿਲਾ ਗਾਣਾ 'ਬਾਰੀਸ਼ ਕੀ ਜਾਏ' ਰਿਲੀਜ਼, ਦੇਖੋ ਵੀਡੀਓ
ਨਵਾਜ਼ੂਦੀਨ ਸਿੱਦੀਕੀ ਆਪਣੀ ਪਹਿਲੀ ਮਿਊਜ਼ਿਕ ਵੀਡੀਓ ਨੂੰ ਲੈ ਕੇ ਬਹੁਤ ਐਕਟਾਈਟੀਡ ਹਨ ਅਤੇ ਪਹਿਲੀ ਇੰਨੇ ਲੰਬੇ ਬਾਅਦ ਪਰਦੇ 'ਤੇ ਡਾਂਸ ਕਰਦੇ ਨਜ਼ਰ ਆ ਰਹੇ ਹਨ। ਇਹ ਕਹਾਣੀ ਇੱਕ ਸੱਚੀ ਘਟਨਾ 'ਤੇ ਅਧਾਰਤ ਹੈ।
ਚੰਡੀਗੜ੍ਹ: ਬਾਲੀਵੁੱਡ ਐਕਟਰ ਨਵਾਜ਼ੂਦੀਨ ਸਿੱਦੀਕੀ ਅਤੇ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਦਾ ਪਹਿਲਾਂ ਗਾਣਾ 'ਬਾਰੀਸ਼ ਕੀ ਜਾਏ' ਰਿਲੀਜ਼ ਹੋ ਗਿਆ ਹੈ। ਦੱਸ ਦਈਏ ਕਿ ਇਸ ਗਾਣੇ 'ਚ ਨਵਾਜ਼ੂਦੀਨ ਸਿੱਦੀਕੀ ਬਿਲਕੁਲ ਵੱਖਰੇ ਅਤੇ ਬਿੰਦਾਸ ਲੁੱਕ 'ਚ ਨਜ਼ਰ ਆ ਰਹੇ ਹਨ। ਇਸ ਵੀਡੀਓ 'ਚ ਨਵਾਜ਼ੂਦੀਨ ਸਿੱਦੀਕੀ ਦਾ ਸ਼ਾਨਦਾਰ ਡਾਂਸ ਵੀ ਫੈਨਸ ਨੂੰ ਵੇਖਣ ਨੂੰ ਮਿਲ ਰਿਹਾ ਹੈ।
ਇਸ ਦੇ ਨਾਲ ਹੀ ਸੌਂਗ ਵਿੱਚ ਨਵਾਜ਼ੂਦੀਨ ਸਿੱਦੀਕੀ ਅਤੇ ਸੁਨੰਦਾ ਸ਼ਰਮਾ ਦੀ ਕੈਮਿਸਟਰੀ ਬਹੁਤ ਖੂਬਸੂਰਤ ਲੱਗ ਰਹੀ ਹੈ। ਦੇ ਬੋਲ ਮਸ਼ਹੂਰ ਸੰਗੀਤਕਾਰ ਅਤੇ ਗੀਤ ਲੇਖਕ ਜਾਨੀ ਨੇ ਲਿਖੇ ਹਨ, ਅਰਵਿੰਦਰ ਖਹਿਰਾ ਨੇ ਇਸ ਐਲਬਮ ਦਾ ਨਿਰਦੇਸ਼ਨ ਕੀਤਾ ਹੈ, ਜਿਸ ਨੂੰ ਪੰਜਾਬ ਵਿਚ ਕਾਂਸੈਪਟ ਕਿੰਗ ਵਜੋਂ ਜਾਣਿਆ ਜਾਂਦਾ ਹੈ। ਇਹ ਨਵਾਜ਼ੂਦੀਨ ਸਿੱਦੀਕੀ ਦੀ ਪਹਿਲੀ ਮਿਊਜ਼ਿਕ ਵੀਡੀਓ ਹੈ ਜਿਸ ਨੂੰ ਲੈ ਕੇ ਉਹ ਬਹੁਤ ਉਤਸ਼ਾਹਿਤ ਹਨ।
ਨਵਾਜ਼ੂਦੀਨ ਇੰਨੇ ਲੰਬੇ ਸਮੇਂ ਤੋਂ ਪਰਦੇ 'ਤੇ ਡਾਂਸ ਕਰਦੇ ਦਿਖਾਈ ਦਿੱਤੇ। ਇਹ ਕਹਾਣੀ ਇਕ ਸੱਚੀ ਘਟਨਾ 'ਤੇ ਅਧਾਰਤ ਹੈ। ਇਸ ਲਈ ਰਾਸ਼ਟਰੀ ਫਿਲਮ ਅਵਾਰਡ ਜੇਤੂ ਬੀ ਪ੍ਰੈਕ ਨੇ ਆਪਣੀ ਆਵਾਜ਼ ਦਿੱਤੀ ਹੈ। ਵੀਡੀਓ ਦੇਸੀ ਮੇਲਡੀਜ਼ ਦੇ ਯੂ-ਟਿਊਬ ਪੇਜ 'ਤੇ ਰਿਲੀਜ਼ ਕੀਤਾ ਗਿਆ ਹੈ।
ਗੱਲ ਕਰੀਏ ਨਿਰਦੇਸ਼ਕ ਅਰਵਿੰਦਰ ਖਹਿਰਾ ਦੀ ਤਾਂ ਉਹ ਪੰਜਾਬ ਵਿਚ ਇੱਕ ਮਹਾਨ ਨਿਰਦੇਸ਼ਕ ਵਜੋਂ ਜਾਣੇ ਜਾਂਦੇ ਹਨ ਜਿਨ੍ਹਾਂ ਨੇ ਬਹੁਤ ਸਾਰੇ ਮਹਾਨ ਸੰਗੀਤ ਐਲਬਮਾਂ ਜਿਵੇਂ ਕਿ “ਪਛਤਾਓਗੇ”, “ਫਿਲਹਾਲ”, “ਸੋਚ”, “ਕਿਆ ਬਾਤ ਹੈ” ਦਾ ਨਿਰਦੇਸ਼ਨ ਕੀਤਾ ਹੈ। ਇਸ ਦੇ ਨਾਲ ਹੀ ਗੀਤਕਾਰ ਅਤੇ ਸੰਗੀਤਕਾਰ ਜਾਨੀ ਨੇ ਹੁਣ ਤਕ 108 ਤੋਂ ਵੱਧ ਗਾਣੇ ਲਿਖੇ ਹਨ ਅਤੇ ਸੰਗੀਤ ਵੀ ਤਿਆਰ ਕੀਤਾ ਹੈ। ਹਾਲ ਹੀ ਵਿੱਚ ਉਸਦਾ ਗਾਣਾ "ਤਿਤਲੀਆਂ ਵਰਗਾਂ" ਇੱਕ ਬਲਾਕਬਸਟਰ ਹਿੱਟ ਰਿਹਾ ਸੀ, ਜਿਸ ਨੂੰ ਹਾਰਡੀ ਸੰਧੂ ਨੇ ਗਾਇਆ ਸੀ।
ਦੱਸ ਦਈਏ ਕਿ ਹਾਲ ਹੀ ਵਿੱਚ ਬੀ ਪ੍ਰਾਕ ਨੂੰ ਨੈਸ਼ਨਲ ਫਿਲਮ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਜਿਸ ਤੋਂ ਬਾਅਦ ਹੁਣ ਬਾਰੀਸ਼ ਕੀ ਜਾਏ ਗਾਣੇ ਦੀ ਟੀਮ ਨੂੰ ਇਸ ਗਾਣੇ ਤੋਂ ਕਾਫ਼ੀ ਉਮੀਦਾਂ ਹਨ।
ਇਹ ਵੀ ਪੜ੍ਹੋ: ਜੇ ਤੁਸੀਂ ਵੀ ਬਣਨਾ ਚਾਹੁੰਦੇ ਹੋ Kapil Sharma Show ਦਾ ਹਿੱਸਾ, ਤਾਂ ਇੰਝ ਕਰ ਸਕਦੇ ਹੋ ਅਪਲਾਈ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904