ਪੜਚੋਲ ਕਰੋ
(Source: ECI/ABP News)
ਵਿਆਹ ਦੇ ਚਾਰ ਦਿਨਾਂ ਬਾਅਦ ਨੇਹਾ ਕੱਕੜ ਦਾ ਸੋਸ਼ਲ ਮੀਡੀਆ 'ਤੇ ਵੱਡਾ ਐਲਾਨ, ਜਾਣੋ ਕੀ ਹੈ ਮਾਮਲਾ
ਹਾਲ ਹੀ 'ਚ ਦੁਲਹਨ ਬਣੀ ਸਿੰਗਰ ਨੇਹਾ ਕੱਕੜ ਨੇ ਵੀਰਵਾਰ ਨੂੰ ਇੰਸਟਾਗ੍ਰਾਮ 'ਤੇ ਆਪਣੇ ਨਾਂ ਨਾਲ ‘ਮਿਸੇਜ਼ ਸਿੰਘ’ ਲਾ ਲਿਆ ਹੈ। ਇਸ ਦੇ ਨਾਲ ਹੀ ਉਸ ਨੇ ਵਿਆਹੀ ਹੋਣ ਦਾ ਐਲਾਨ ਕਰ ਦਿੱਤਾ ਹੈ।
![ਵਿਆਹ ਦੇ ਚਾਰ ਦਿਨਾਂ ਬਾਅਦ ਨੇਹਾ ਕੱਕੜ ਦਾ ਸੋਸ਼ਲ ਮੀਡੀਆ 'ਤੇ ਵੱਡਾ ਐਲਾਨ, ਜਾਣੋ ਕੀ ਹੈ ਮਾਮਲਾ Neha Kakkar's big announcement on social media, find out what's the matter ਵਿਆਹ ਦੇ ਚਾਰ ਦਿਨਾਂ ਬਾਅਦ ਨੇਹਾ ਕੱਕੜ ਦਾ ਸੋਸ਼ਲ ਮੀਡੀਆ 'ਤੇ ਵੱਡਾ ਐਲਾਨ, ਜਾਣੋ ਕੀ ਹੈ ਮਾਮਲਾ](https://static.abplive.com/wp-content/uploads/sites/5/2020/10/25162408/neha-vidhayi.jpg?impolicy=abp_cdn&imwidth=1200&height=675)
ਮੁੰਬਈ: ਹਾਲ ਹੀ 'ਚ ਦੁਲਹਨ ਬਣੀ ਗਾਇਕਾ ਨੇਹਾ ਕੱਕੜ ਨੇ ਵੀਰਵਾਰ ਨੂੰ ਇੰਸਟਾਗ੍ਰਾਮ 'ਤੇ ਆਪਣੇ ਨਾਂ ਨਾਲ ‘ਮਿਸੇਜ਼ ਸਿੰਘ’ ਲਾ ਕੇ ਆਪਣੇ ਆਪ ਦੇ ਵਿਆਹੁਤਾ ਦਾ ਐਲਾਨ ਕਰ ਦਿੱਤਾ ਹੈ। ਗਾਇਕਾ ਨੇ ਆਪਣੇ ਆਫੀਸ਼ਿਅਲ ਅਕਾਊਂਟ 'ਤੇ ਲਿਖਿਆ - ਨੇਹਾ ਕੱਕੜ (ਮਿਸੇਜ਼ ਸਿੰਘ)। ਨੇਹਾ ਨੇ ਸ਼ਨੀਵਾਰ ਨੂੰ ਗਾਇਕ ਰੋਹਨਪ੍ਰੀਤ ਸਿੰਘ ਨਾਲ ਵਿਆਹ ਕਰਵਾ ਲਿਆ। ਵਿਆਹ ਸਿੱਖ ਰੀਤੀ ਰਿਵਾਜਾਂ ਮੁਤਾਬਕ ਕੀਤੀ ਗਈ।
ਹਾਲ ਹੀ ਵਿੱਚ ਨੇਹਾ ਕੱਕੜ ਅਤੇ ਰੋਹਨਪ੍ਰੀਤ ਸਿੰਘ ਨੂੰ ਵਿਆਹ ਤੋਂ ਬਾਅਦ ਮੁੰਬਈ ਏਅਰਪੋਰਟ ‘ਤੇ ਸਪਾਟ ਕੀਤਾ ਗਿਆ ਸੀ। ਵਿਆਹ ਤੋਂ ਬਾਅਦ ਇਹ ਜੋੜਾ ਦਿੱਲੀ ਤੋਂ ਮੁੰਬਈ ਵਾਪਸ ਆਇਆ ਹੈ। ਉਹ ਦੋਵੇਂ ਹੱਥਾਂ ਨਾਲ ਮੁਸਕਰਾਉਂਦੀ ਦਿਖਾਈ ਦਿੱਤੇ। ਨੇਹਾ ਆਪਣੇ ਹੱਥਾਂ ਵਿੱਚ ਚੁੱਡਾ ਪਾਕੇ ਬਹੁਤ ਖੂਬਸੂਰਤ ਲੱਗ ਰਹੀ ਸੀ। ਇਸ ਦੇ ਨਾਲ ਹੀ ਰੋਹਨ ਕੈਜ਼ੂਅਲ ਲੁੱਕ 'ਚ ਨਜ਼ਰ ਆਏ। ਉਸ ਨੂੰ ਵ੍ਹਾਈਟ ਕਲਰ ਦੀ ਸਵੈਟ ਸ਼ਰਟ ਤੇ ਨੀਲੇ ਰੰਗ ਦੇ ਟਰਾਊਜ਼ਰ 'ਚ ਸਪਾਟ ਕੀਤਾ ਗਿਆ।
ਹੁਣ ਜਦੋਂ ਨੇਹਾ ਨੇ ਨਵੀਂ ਸ਼ੁਰੂਆਤ ਕੀਤੀ ਹੈ, ਤਾਂ ਅੰਦਾਜ਼ ਬਦਲਣਾ ਤਾਂ ਲਾਜ਼ਮੀ ਸੀ। ਨੇਹਾ ਕੱਕੜ ਨੇ ਸੋਸ਼ਲ ਮੀਡੀਆ 'ਤੇ ਆਪਣਾ ਨਾਂ ਬਦਲਿਆ ਹੈ ਅਤੇ ਇਸ ਦਾ ਐਲਾਨ ਵੀ ਕਰ ਦਿੱਤਾ ਹੈ। ਉਸਦਾ ਨਵਾਂ ਨਾਂ ਉਸਦੇ ਪ੍ਰਸ਼ੰਸਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਪਰ ਇਸ ਵਿਚ ਇੱਕ ਟਵਿਸਟ ਵੀ ਹੈ। ਨੇਹਾ ਨੇ ਪ੍ਰੋਫਾਈਲ ਨਾਂ ਸਿਰਫ ਨੇਹਾ ਕੱਕੜ ਰੱਖਿਆ ਹੋਇਆ ਹੈ, ਉਸਨੇ ‘ਮਿਸੇਜ਼ ਸਿੰਘ’ ਨੂੰ ਇਸ ਦੇ ਅੱਗੇ ਲਾਇਆ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
![ਵਿਆਹ ਦੇ ਚਾਰ ਦਿਨਾਂ ਬਾਅਦ ਨੇਹਾ ਕੱਕੜ ਦਾ ਸੋਸ਼ਲ ਮੀਡੀਆ 'ਤੇ ਵੱਡਾ ਐਲਾਨ, ਜਾਣੋ ਕੀ ਹੈ ਮਾਮਲਾ](https://static.abplive.com/wp-content/uploads/sites/5/2020/10/30193243/Neha-Kakkar-name-change.jpg)
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਵਿਸ਼ਵ
ਵਿਸ਼ਵ
ਅੰਮ੍ਰਿਤਸਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)