ਕਦੇ ਖਾਣ ਲਈ ਵੀ ਨਹੀਂ ਸੀ ਪੈਸੇ, ਸਟਾਫ ਤੋਂ ਉਧਾਰ ਲੈ ਕੇ ਚਲਾਇਆ ਕੰਮ, Abhishek Bachchan ਨੂੰ ਯਾਦ ਆਇਆ ਮਾੜਾ ਸਮਾਂ
ਇਕ ਇੰਟਰਵਿਊ 'ਚ ਅਭਿਸ਼ੇਕ ਬੱਚਨ ਨੇ ਦੱਸਿਆ ਕਿ ਉਸ ਸਮੇਂ ਉਨ੍ਹਾਂ ਦੇ ਪਿਤਾ ਕੋਲ ਪਰਿਵਾਰ ਦਾ ਪੇਟ ਭਰਨ ਲਈ ਪੈਸੇ ਨਹੀਂ ਸਨ। ਇਸ ਲਈ ਉਨ੍ਹਾਂ ਸਟਾਫ਼ ਤੋਂ ਵੀ ਪੈਸੇ ਮੰਗੇ ਤੇ ਪਰਿਵਾਰ ਦਾ ਪੇਟ ਭਰਿਆ।
Abhishek Bachchan recalls Financial crises of family: ਅੱਜ ਅਮਿਤਾਭ ਬੱਚਨ (Amitabh Bachchan) ਜਿਸ ਉਚਾਈ 'ਤੇ ਹਨ, ਉਸ ਤੋਂ ਹੀ ਸਫਲਤਾ ਦਿਖਾਈ ਦਿੰਦੀ ਹੈ। ਅੱਜ ਅਮਿਤਾਭ ਬੱਚਨ (Amitabh Bachchan) ਕੋਲ ਸਭ ਕੁਝ ਹੈ। ਪੋਤੇ-ਪੋਤੀਆਂ, ਦੌਲਤ, ਪ੍ਰਸਿੱਧੀ, ਸਭ ਕੁਝ ਨਾਲ ਭਰਿਆ ਪੂਰਾ ਪਰਿਵਾਰ ਪਰ ਉਨ੍ਹਾਂ ਦੀ ਜ਼ਿੰਦਗੀ ਵਿੱਚ ਇੱਕ ਅਜਿਹਾ ਦੌਰ ਆਇਆ ਜਦੋਂ ਉਨ੍ਹਾਂ ਨੂੰ ਖਾਣ ਦੇ ਲਾਲੇ ਵੀ ਪੈ ਗਏ ਸਨ।
ਉਨ੍ਹਾਂ ਦੇ ਘਰ ਵਿੱਚ ਇੰਨੇ ਪੈਸੇ ਵੀ ਨਹੀਂ ਸਨ, ਸਾਰੇ ਇਕੱਠੇ ਰਾਤ ਦਾ ਖਾਣਾ ਖਾ ਸਕਦੇ ਸਨ। ਇਹ ਉਹ ਦੌਰ ਸੀ ਜਦੋਂ ਅਮਿਤਾਭ ਬੱਚਨ ਮਾੜੇ ਵਿੱਤੀ ਦੌਰ ਵਿੱਚੋਂ ਗੁਜ਼ਰ ਰਹੇ ਸਨ। ਹਾਲ ਹੀ 'ਚ ਅਭਿਸ਼ੇਕ ਬੱਚਨ (Abhishek Bachchan) ਨੇ ਫਿਰ ਤੋਂ ਉਸੇ ਬੁਰੇ ਦੌਰ ਨੂੰ ਯਾਦ ਕੀਤਾ।
ਸਟਾਫ ਤੋਂ ਕਰਜ਼ਾ ਮੰਗ ਕੇ ਕੰਮ ਚਲਾਇਆ
ਇਕ ਇੰਟਰਵਿਊ 'ਚ ਅਭਿਸ਼ੇਕ ਬੱਚਨ ਨੇ ਦੱਸਿਆ ਕਿ ਉਸ ਸਮੇਂ ਉਨ੍ਹਾਂ ਦੇ ਪਿਤਾ ਕੋਲ ਪਰਿਵਾਰ ਦਾ ਪੇਟ ਭਰਨ ਲਈ ਪੈਸੇ ਨਹੀਂ ਸਨ। ਇਸ ਲਈ ਉਨ੍ਹਾਂ ਸਟਾਫ਼ ਤੋਂ ਵੀ ਪੈਸੇ ਮੰਗੇ ਤੇ ਪਰਿਵਾਰ ਦਾ ਪੇਟ ਭਰਿਆ। ਉਸ ਸਮੇਂ ਅਭਿਸ਼ੇਕ ਬੋਸਟਨ ਵਿੱਚ ਐਕਟਿੰਗ ਦੇ ਗੁਰ ਸਿੱਖ ਰਹੇ ਸਨ ਪਰ ਜਦੋਂ ਉਨ੍ਹਾਂ ਨੂੰ ਪਰਿਵਾਰ ਦੀ ਅਜਿਹੀ ਹਾਲਤ ਬਾਰੇ ਪਤਾ ਲੱਗਾ ਤਾਂ ਉਸ ਨੇ ਕੋਰਸ ਅੱਧ ਵਿਚਾਲੇ ਛੱਡਣ ਦਾ ਫੈਸਲਾ ਕਰ ਲਿਆ ਸੀ। ਉਸ ਸਮੇਂ ਅਭਿਸ਼ੇਕ ਨੂੰ ਲੱਗਾ ਕਿ ਉਨ੍ਹਾਂ ਦੇ ਪਿਤਾ ਨੂੰ ਇਸ ਸਮੇਂ ਉਨ੍ਹਾਂ ਦੀ ਜ਼ਿਆਦਾ ਲੋੜ ਹੈ। ਭਾਵੇਂ ਉਹ ਕੁਝ ਨਾ ਕਰ ਸਕੇ, ਪਰ ਉਹ ਆਪਣੇ ਪਿਤਾ ਦਾ ਸਮਰਥਨ ਕਰਨ ਲਈ ਬੋਸਟਨ ਤੋਂ ਭਾਰਤ ਵਾਪਸ ਆ ਗਏ ਸੀ।
ਟੀਵੀ 'ਤੇ ਕੰਮ ਕਰਨ ਲਈ ਮਜਬੂਰ
ਹਾਲ ਹੀ 'ਚ ਕੇਬੀਸੀ ਦੇ 1000 ਐਪੀਸੋਡ ਪੂਰੇ ਹੋਣ 'ਤੇ ਭਾਵੁਕ ਹੋਏ ਅਮਿਤਾਭ ਬੱਚਨ ਨੇ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਨੇ ਕੇਬੀਸੀ ਦੀ ਸ਼ੁਰੂਆਤ ਕਿਵੇਂ ਕੀਤੀ ਸੀ। ਜਿਸ ਸਮੇਂ ਉਨ੍ਹਾਂ ਨੂੰ ਕੇਬੀਸੀ ਦਾ ਆਫਰ ਮਿਲਿਆ, ਉਹ ਬਹੁਤ ਮੁਸ਼ਕਲ ਦੌਰ 'ਚ ਸੀ। ਨਾ ਹੀ ਉਨ੍ਹਾਂ ਨੂੰ ਇੰਡਸਟਰੀ ਵਿੱਚ ਕੰਮ ਮਿਲ ਰਿਹਾ ਸੀ, ਨਾ ਹੀ ਉਸ ਕੋਲ ਕੋਈ ਪੈਸਾ ਸੀ। ਫਿਰ ਜਦੋਂ ਉਸ ਨੂੰ ਟੈਲੀਵਿਜ਼ਨ ਤੋਂ ਇਸ ਸ਼ੋਅ ਦਾ ਆਫਰ ਆਇਆ ਤਾਂ ਉਹ ਹਾਂ ਕਹਿਣ ਲਈ ਮਜਬੂਰ ਹੋ ਗਏ। ਪਰ ਹੌਲੀ-ਹੌਲੀ ਇਸ ਸ਼ੋਅ ਦੀ ਲੋਕਪ੍ਰਿਅਤਾ ਨੇ ਉਨ੍ਹਾਂ ਨੂੰ ਫਿਰ ਤੋਂ ਫਰਸ਼ ਤੋਂ ਅਰਸ਼ 'ਤੇ ਬਿਠਾ ਦਿੱਤਾ।
ਇਹ ਵੀ ਪੜ੍ਹੋ: Russian Billionaire: ਜੇਫ ਬੇਜੋਸ ਅਤੇ ਬਿਲ ਗੇਟਸ ਤੋਂ ਬਾਅਦ ਇਹ ਰੂਸੀ ਅਰਬਪਤੀ ਤਲਾਕ 'ਚ ਅਦਾ ਕਰ ਰਿਹਾ ਇੰਨੀ ਵੱਡੀ ਰਕਮ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin