Nora Fatehi: ਨੋਰਾ ਫਤੇਹੀ ਦਾ ਝਲਕਿਆ ਦਰਦ, 16 ਸਾਲ ਦੀ ਉਮਰ 'ਚ ਕੰਮ ਸ਼ੁਰੂ ਕਰਨ ਨੂੰ ਲੈ ਬੋਲੀ- 'ਮੇਰੇ ਕੋਲ ਅਜਿਹਾ ਵਿਅਕਤੀ ਨਹੀਂ, ਜੋ...'
Nora Fatehi Struggle Journey: ਨੋਰਾ ਫਤੇਹੀ ਬਾਲੀਵੁੱਡ ਦੀਆਂ ਬਿਹਤਰੀਨ ਡਾਂਸਰਾਂ ਵਿੱਚੋਂ ਇੱਕ ਹੈ। ਨੋਰਾ ਫਤੇਹੀ ਅੱਜ ਬਾਲੀਵੁੱਡ ਇੰਡਸਟਰੀ ਵਿੱਚ ਇੱਕ ਵੱਡਾ ਨਾਮ ਬਣ ਚੁੱਕੀ ਹੈ। ਨੋਰਾ ਨੇ ਥੋੜ੍ਹੇ ਸਮੇਂ ਵਿੱਚ ਹੀ ਕਾਫੀ ਪ੍ਰਸਿੱਧੀ
Nora Fatehi Struggle Journey: ਨੋਰਾ ਫਤੇਹੀ ਬਾਲੀਵੁੱਡ ਦੀਆਂ ਬਿਹਤਰੀਨ ਡਾਂਸਰਾਂ ਵਿੱਚੋਂ ਇੱਕ ਹੈ। ਨੋਰਾ ਫਤੇਹੀ ਅੱਜ ਬਾਲੀਵੁੱਡ ਇੰਡਸਟਰੀ ਵਿੱਚ ਇੱਕ ਵੱਡਾ ਨਾਮ ਬਣ ਚੁੱਕੀ ਹੈ। ਨੋਰਾ ਨੇ ਥੋੜ੍ਹੇ ਸਮੇਂ ਵਿੱਚ ਹੀ ਕਾਫੀ ਪ੍ਰਸਿੱਧੀ ਹਾਸਲ ਕਰ ਲਈ ਹੈ। ਅਭਿਨੇਤਰੀ ਅਤੇ ਡਾਂਸਰ ਨੋਰਾ ਫਤੇਹੀ ਅਕਸਰ ਆਪਣੇ ਕਿਸੇ ਵੀਡੀਓ ਜਾਂ ਡਾਂਸ ਨੰਬਰ ਲਈ ਸੁਰਖੀਆਂ ਵਿੱਚ ਰਹਿੰਦੀ ਹੈ। ਪਰ ਅਭਿਨੇਤਰੀ ਨੇ ਇਸ ਮੁਕਾਮ ਤੱਕ ਪਹੁੰਚਣ ਲਈ ਬਹੁਤ ਮੁਸ਼ਕਲਾ ਦਾ ਸਾਹਮਣਾ ਕੀਤਾ ਹੈ।
ਨੋਰਾ ਫਤੇਹੀ ਨੇ ਵਿੱਤੀ ਸੰਕਟ 'ਤੇ ਖੁੱਲ੍ਹ ਕੇ ਗੱਲ ਕੀਤੀ
ਨੋਰਾ ਨੇ ਹਾਲ ਹੀ ਵਿੱਚ ਇੱਕ ਇੰਟਰਵਿਊ ਵਿੱਚ, ਆਪਣੇ ਪਰਿਵਾਰ ਦੀ ਇਕਲੌਤੀ ਕਮਾਈ ਕਰਨ ਵਾਲੀ ਮੈਂਬਰ ਹੋਣ ਬਾਰੇ ਖੁੱਲ੍ਹ ਕੇ ਗੱਲ ਕੀਤੀ। ਉਸ ਨੇ ਇਹ ਵੀ ਦੱਸਿਆ ਕਿ ਉਹ ਆਪਣੀ ਜ਼ਿੰਦਗੀ ਵਿੱਚ ਪੈਸੇ ਨੂੰ ਪਹਿਲ ਕਿਉਂ ਦਿੰਦੀ ਹੈ। ਅਦਾਕਾਰਾ ਨੇ ਕਿਹਾ, 'ਮੈਂ 24 ਘੰਟੇ ਕੰਮ ਕਰਦੀ ਹਾਂ। ਮੈਂ ਇੱਕ ਦਿਨ ਵਿੱਚ ਤਿੰਨ ਸ਼ੂਟ ਕਰਦੀ ਹਾਂ ਅਤੇ ਅਜਿਹਾ ਕਰਨ ਦੇ ਮੇਰੇ ਆਪਣੇ ਕਾਰਨ ਹਨ। ਮੇਰਾ ਕਾਰਨ ਇਹ ਹੈ ਕਿ ਮੈਂ ਆਪਣੇ ਪਰਿਵਾਰ ਵਿੱਚ ਇਕੱਲੀ ਕਮਾਊ ਹਾਂ।
ਨੋਰਾ ਫਤੇਹੀ ਨੇ ਅੱਗੇ ਕਿਹਾ, 'ਮੈਂ ਆਪਣੇ ਪਰਿਵਾਰ ਦੀ ਦੇਖਭਾਲ ਕਰਦੀ ਹਾਂ। ਮੇਰੇ ਕੋਲ ਕੋਈ ਅਜਿਹਾ ਆਦਮੀ ਨਹੀਂ ਹੈ ਜੋ ਮੇਰੇ ਸੁਪਨਿਆਂ ਅਤੇ ਮੇਰੇ ਕਿਰਾਏ ਆਦਿ ਦਾ ਭੁਗਤਾਨ ਕਰ ਰਿਹਾ ਹੋਵੇ। ਮੈਂ ਹਰ ਚੀਜ਼ ਦਾ ਖਰਚ ਖੁਦ ਕਰਦੀ ਹਾਂ। ਮੈਂ ਆਪਣੀ ਮਾਂ ਦਾ ਖਿਆਲ ਰੱਖਦੀ ਹਾਂ, ਮੈਂ ਆਪਣੇ ਭੈਣਾਂ-ਭਰਾਵਾਂ ਦੀ ਖਿਆਲ ਰੱਖਦੀ ਹਾਂ, ਮੈਂ ਆਪਣੇ ਦੋਸਤਾਂ ਦਾ ਖਿਆਲ ਰੱਖਦੀ ਹਾਂ।
16 ਸਾਲ ਦੀ ਉਮਰ ਵਿੱਚ ਕਮਾਉਣਾ ਕੀਤਾ ਸ਼ੁਰੂ
ਇਸ ਦੇ ਨਾਲ ਹੀ ਨੋਰਾ ਨੇ ਉਨ੍ਹਾਂ ਔਰਤਾਂ ਦੀ ਉਦਾਹਰਣ ਵੀ ਦਿੱਤੀ ਜੋ ਆਪਣੇ ਪਾਰਟਨਰ 'ਤੇ ਨਿਰਭਰ ਹਨ ਅਤੇ ਵੱਖ ਹੋਣ ਦੀ ਸਥਿਤੀ 'ਚ ਉਨ੍ਹਾਂ ਕੋਲ ਭਰੋਸਾ ਕਰਨ ਲਈ ਕੁਝ ਨਹੀਂ ਹੈ। ਮਾਰਗੋ ਐਕਸਪ੍ਰੈਸ ਅਦਾਕਾਰਾ ਨੇ ਖੁਲਾਸਾ ਕੀਤਾ ਕਿ ਉਹ ਆਪਣੀ ਜਵਾਨੀ ਦਾ ਆਨੰਦ ਨਹੀਂ ਮਾਣ ਸਕੀ ਕਿਉਂਕਿ ਉਸਨੇ 16 ਸਾਲ ਦੀ ਉਮਰ ਵਿੱਚ ਕਮਾਈ ਕਰਨੀ ਸ਼ੁਰੂ ਕਰ ਦਿੱਤੀ ਸੀ।
ਨੋਰਾ ਫਤੇਹੀ ਨੂੰ ਫਿਲਮ 'ਸੱਤਿਆਮੇਵ ਜਯਤੇ', 'ਬਾਟਲਾ ਹਾਊਸ', 'ਮਰਜਾਵਾਂ' ਅਤੇ 'ਥੈਂਕ ਗੌਡ' ਵਰਗੀਆਂ ਮਸ਼ਹੂਰ ਫਿਲਮਾਂ ਵਿੱਚ ਆਪਣੇ ਡਾਂਸ ਨੰਬਰਾਂ ਨਾਲ ਪ੍ਰਸਿੱਧੀ ਪ੍ਰਾਪਤ ਕੀਤੀ। ਉਹ ਹਾਲ ਹੀ ਵਿੱਚ ਵਿਦਯੁਤ ਜਾਮਵਾਲ ਦੀ ਕ੍ਰੈਕ ਅਤੇ ਕੁਣਾਲ ਖੇਮੂ ਦੀ ਨਿਰਦੇਸ਼ਿਤ ਪਹਿਲੀ ਫਿਲਮ ਮੰਡਗਾਓ ਐਕਸਪ੍ਰੈਸ ਵਿੱਚ ਨਜ਼ਰ ਆਈ ਸੀ।