(Source: ECI/ABP News/ABP Majha)
Heart Diseases: ਦਿਲ ਦੀ ਬਿਮਾਰੀ ਨਾਲ ਜੂਝ ਰਹੇ 3000 ਬੱਚਿਆਂ ਲਈ ਮਸੀਹਾ ਬਣੀ ਇਹ ਗਾਇਕਾ, ਇੰਝ ਦਿੱਤਾ ਜੀਵਨਦਾਨ
Heart Diseases: ਬਾਲੀਵੁੱਡ ਸਿਨੇਮਾ ਜਗਤ ਵਿੱਚ ਅਜਿਹੇ ਕਈ ਕਲਾਕਾਰ ਮੌਜੂਦ ਹਨ, ਜੋ ਲੋੜਵੰਦਾਂ ਦੀ ਮਦਦ ਲਈ ਹਮੇਸ਼ਾ ਅੱਗੇ ਰਹਿੰਦੇ ਹਨ। ਇਸ ਲਿਸਟ 'ਚ ਇਕ ਹੋਰ ਬਾਲੀਵੁੱਡ ਸੈਲੀਬ੍ਰਿਟੀ ਦਾ ਨਾਂ ਜੁੜ ਗਿਆ ਹੈ।
Heart Diseases: ਬਾਲੀਵੁੱਡ ਸਿਨੇਮਾ ਜਗਤ ਵਿੱਚ ਅਜਿਹੇ ਕਈ ਕਲਾਕਾਰ ਮੌਜੂਦ ਹਨ, ਜੋ ਲੋੜਵੰਦਾਂ ਦੀ ਮਦਦ ਲਈ ਹਮੇਸ਼ਾ ਅੱਗੇ ਰਹਿੰਦੇ ਹਨ। ਇਸ ਲਿਸਟ 'ਚ ਇਕ ਹੋਰ ਬਾਲੀਵੁੱਡ ਸੈਲੀਬ੍ਰਿਟੀ ਦਾ ਨਾਂ ਜੁੜ ਗਿਆ ਹੈ। ਇਹ ਨਾਮ ਗਾਇਕਾ ਪਲਕ ਮੁੱਛਲ ਦਾ, ਜੋ 'ਕੌਨ ਤੁਝੇ' ਅਤੇ 'ਓ ਖੁਦਾ' ਵਰਗੇ ਗੀਤਾਂ ਲਈ ਮਸ਼ਹੂਰ ਹੈ। ਪਲਕ ਮੁੱਛਲ ਪਲੇਬੈਕ ਸਿੰਗਰ ਹੋਣ ਦੇ ਨਾਲ-ਨਾਲ ਸਮਾਜਿਕ ਕੰਮਾਂ ਵਿੱਚ ਵੀ ਬਹੁਤ ਦਿਲਚਸਪੀ ਰੱਖਦੀ ਹੈ। ਪਲਕ ਹੁਣ ਤੱਕ 3 ਹਜ਼ਾਰ ਬੱਚਿਆਂ ਦੀ ਜਾਨ ਬਚਾ ਚੁੱਕੀ ਹੈ। ਇਹ ਉਹ ਬੱਚੇ ਹਨ ਜੋ ਦਿਲ ਦੀਆਂ ਬਿਮਾਰੀਆਂ ਤੋਂ ਪੀੜਤ ਹਨ।
3000 ਬੱਚਿਆਂ ਦੀ ਬਚਾਈ ਜਾਨ
ਪਲਕ ਨੇ ਹਾਲ ਹੀ 'ਚ ਇਕ ਹੋਰ ਬੱਚੇ ਦੀ ਸਰਜਰੀ ਕਰਵਾਈ ਹੈ, ਜਿਸ ਦਾ ਨਾਂ ਆਲੋਕ ਹੈ। ਆਲੋਕ ਦੀ ਸਰਜਰੀ ਸਫਲ ਰਹੀ ਅਤੇ ਹੁਣ ਉਹ ਬਿਲਕੁਲ ਠੀਕ ਹਨ। ਆਲੋਕ ਦੇ ਨਾਲ, ਦਿਲ ਦੀਆਂ ਸਮੱਸਿਆਵਾਂ ਤੋਂ ਪੀੜਤ ਗਰੀਬ ਬੱਚਿਆਂ ਦੀ ਗਿਣਤੀ 3000 ਤੱਕ ਪਹੁੰਚ ਗਈ। ਜਿਨ੍ਹਾ ਦੀ ਪਲਕ ਮੁੱਛਲ ਨੇ ਮਦਦ ਕੀਤੀ। ਅਜਿਹੇ 'ਚ ਗਾਇਕਾ ਦੇ ਇਸ ਨੇਕ ਕੰਮ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ। ਦੱਸ ਦੇਈਏ ਕਿ ਪਲਕ ਦਾ ਨਾਂ ਸਮਾਜਿਕ ਕੰਮਾਂ ਲਈ 'ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ' ਅਤੇ 'ਲਿਮਕਾ ਬੁੱਕ ਆਫ ਰਿਕਾਰਡਸ' 'ਚ ਵੀ ਦਰਜ ਹੈ।
ਪਲਕ ਨੂੰ ਇਸ ਕੰਮ ਲਈ ਵੱਖ-ਵੱਖ ਐਵਾਰਡਾਂ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਪਲਕ ਨੇ ਇਕ ਇੰਟਰਵਿਊ 'ਚ ਖੁਲਾਸਾ ਕੀਤਾ ਕਿ ਉਹ ਉਨ੍ਹਾਂ ਬੱਚਿਆਂ ਦਾ ਇਲਾਜ ਕਰ ਰਹੀ ਹੈ ਜਿਨ੍ਹਾਂ ਨੂੰ ਦਿਲ ਦੀ ਸਮੱਸਿਆ ਹੈ ਅਤੇ ਉਹ ਹੁਣ ਤੱਕ 3000 ਸਰਜਰੀਆਂ ਕਰ ਚੁੱਕੀ ਹੈ, ਅਤੇ 400 ਹੋਰ ਬੱਚਿਆਂ ਨੂੰ ਅਜੇ ਵੀ ਇਲਾਜ ਦੀ ਲੋੜ ਹੈ। ਪਲਕ ਨੇ ਕਿਹਾ- ਇਹ ਇਕ ਸੁਪਨੇ ਵਰਗਾ ਹੈ। ਇਹ ਪਹਿਲ ਇੱਕ ਛੋਟੀ ਬੱਚੀ ਤੋਂ ਸ਼ੁਰੂ ਹੋਈ ਅਤੇ ਇਹ ਉਨ੍ਹਾਂ ਲਈ ਇੱਕ ਮਕਸਦ ਬਣ ਗਿਆ। ਹੁਣ ਇਹ 3000 ਬੱਚੇ ਉਨ੍ਹਾਂ ਲਈ ਆਪਣੇ ਪਰਿਵਾਰ ਵਾਂਗ ਹਨ।
ਪਲਕ ਨੇ ਸੋਸ਼ਲ ਮੀਡੀਆ 'ਤੇ 8 ਸਾਲ ਦੇ ਬੱਚੇ ਨਾਲ ਵੀਡੀਓ ਸ਼ੇਅਰ ਕੀਤੀ ਹੈ, ਇਸ ਬੱਚੇ ਦਾ ਨਾਂ ਆਲੋਕ ਸਾਹੂ ਹੈ, ਜੋ ਇੰਦੌਰ ਦਾ ਰਹਿਣ ਵਾਲਾ ਹੈ। ਹਾਲ ਹੀ 'ਚ ਆਲੋਕ ਦੀ ਦਿਲ ਦੀ ਸਰਜਰੀ ਹੋਈ, ਜੋ ਸਫਲ ਰਹੀ। ਇਸ ਵੀਡੀਓ 'ਚ ਪਲਕ ਕਹਿ ਰਹੀ ਹੈ- 'ਹੋਰ 3000 ਜਾਨਾਂ ਬਚਾਈਆਂ ਗਈਆਂ। ਆਲੋਕ ਲਈ ਤੁਹਾਡੀਆਂ ਸਾਰੀਆਂ ਪ੍ਰਾਰਥਨਾਵਾਂ ਲਈ ਧੰਨਵਾਦ। ਸਰਜਰੀ ਸਫਲ ਰਹੀ ਅਤੇ ਹੁਣ ਉਹ ਪੂਰੀ ਤਰ੍ਹਾਂ ਠੀਕ ਹੈ।'' ਇਸ ਵੀਡੀਓ ਤੋਂ ਬਾਅਦ ਪਲਕ ਦੇ ਇਸ ਨੇਕ ਕੰਮ ਦੀ ਹਰ ਪਾਸੇ ਤਾਰੀਫ ਹੋ ਰਹੀ ਹੈ।