(Source: ECI/ABP News)
Parineeti Chopra: ਪਰਿਣੀਤੀ ਚੋਪੜਾ ਦੇ ਚੂੜੇ ਦੀ ਰਸਮ ਦੀ ਅਣਦੇਖੀ ਫੋਟੋ ਵਾਇਰਲ, ਵਿਆਹ ਦੇ ਚਾਅ ਦੀ ਚਿਹਰੇ 'ਤੇ ਨਜ਼ਰ ਆਈ ਚਮਕ
Parineeti Chopra Choora Ceremony: ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦਾ ਵਿਆਹ ਤੋਂ ਬਾਅਦ ਲਗਾਤਾਰ ਸੁਰਖੀਆਂ ਬਟੋਰ ਰਹੇ ਹਨ। ਇਸ ਜੋੜੇ ਦੇ ਵਿਆਹ ਦੇ ਫੰਕਸ਼ਨਸ ਨਾਲ ਜੁੜੀਆਂ
![Parineeti Chopra: ਪਰਿਣੀਤੀ ਚੋਪੜਾ ਦੇ ਚੂੜੇ ਦੀ ਰਸਮ ਦੀ ਅਣਦੇਖੀ ਫੋਟੋ ਵਾਇਰਲ, ਵਿਆਹ ਦੇ ਚਾਅ ਦੀ ਚਿਹਰੇ 'ਤੇ ਨਜ਼ਰ ਆਈ ਚਮਕ parineeti-chopra-choora-ceremony-unseen-photo-viral on social media Parineeti Chopra: ਪਰਿਣੀਤੀ ਚੋਪੜਾ ਦੇ ਚੂੜੇ ਦੀ ਰਸਮ ਦੀ ਅਣਦੇਖੀ ਫੋਟੋ ਵਾਇਰਲ, ਵਿਆਹ ਦੇ ਚਾਅ ਦੀ ਚਿਹਰੇ 'ਤੇ ਨਜ਼ਰ ਆਈ ਚਮਕ](https://feeds.abplive.com/onecms/images/uploaded-images/2023/10/01/e16c32ec8c2e6754bc32091ac3daceec1696139785133709_original.jpg?impolicy=abp_cdn&imwidth=1200&height=675)
Parineeti Chopra Choora Ceremony: ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦਾ ਵਿਆਹ ਤੋਂ ਬਾਅਦ ਲਗਾਤਾਰ ਸੁਰਖੀਆਂ ਬਟੋਰ ਰਹੇ ਹਨ। ਇਸ ਜੋੜੇ ਦੇ ਵਿਆਹ ਦੇ ਫੰਕਸ਼ਨਸ ਨਾਲ ਜੁੜੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਜਿਨ੍ਹਾਂ ਉੱਪਰ ਪ੍ਰਸ਼ੰਸਕ ਵੀ ਆਪਣਾ ਪਿਆਰ ਬਰਸਾ ਰਹੇ ਹਨ। ਇਸ ਵਿਚਾਲੇ ਅਦਾਕਾਰਾ ਦੇ ਚੂੜੇ ਦੀ ਰਸਮ ਦੀ ਅਣਦੇਖੀ ਫੋਟੋ ਸਾਹਮਣੇ ਆਈ ਹੈ। ਇਸ ਤਸਵੀਰ ਵਿੱਚ ਪਰੀ ਦੇ ਚਿਹਰੇ ਉੱਪਰ ਵਿਆਹ ਦੇ ਚਾਅ ਦੀ ਝਲਕ ਸਾਫ ਨਜ਼ਰ ਆ ਰਹੀ ਹੈ।
ਜਾਣਕਾਰੀ ਲਈ ਦੱਸ ਦੇਈਏ ਕਿ ਪ੍ਰਿਯੰਕਾ ਚੋਪੜਾ ਦੀ ਮਾਂ ਮਧੂ ਚੋਪੜਾ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਚੂੜੇ ਦੀ ਰਸਮ ਦੀ ਅਣਦੇਖੀ ਤਸਵੀਰ ਸ਼ੇਅਰ ਕੀਤੀ ਗਈ ਹੈ। ਜਿਸ ਉੱਪਰ ਪ੍ਰਸ਼ੰਸਕ ਵੀ ਆਪਣਾ ਪਿਆਰ ਲੁੱਟਾ ਰਹੇ ਹਨ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਮਧੂ ਚੋਪੜਾ ਨੇ ਕੈਪਸ਼ਨ ਵਿੱਚ ਲਿਖਿਆ ਆਪਣੇ ਚੂੜੇ ਦੀ ਰਸਮ ਵਿੱਚ ਸਭ ਤੋਂ ਖੁਸ਼ ਦੁਲਹਨ...
View this post on Instagram
ਪਰਿਣੀਤੀ ਨੇ ਨਿੱਜੀ ਪਲਾਂ ਦੀ ਦਿਖਾਈ ਝਲਕ
ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਨੇ 24 ਸਤੰਬਰ ਨੂੰ ਉਦੈਪੁਰ ਦੇ ਲੀਲਾ ਪੈਲੇਸ ਵਿੱਚ ਡ੍ਰੀਮ ਵੈਡਿੰਗ ਕੀਤੀ ਸੀ। ਇਸ ਜੋੜੇ ਦੇ ਵਿਆਹ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਨਵੀਂ ਵਿਆਹੀ ਪਰਿਣੀਤੀ ਨੇ ਹਾਲ ਹੀ 'ਚ ਆਪਣੇ ਇੰਸਟਾ ਅਕਾਊਂਟ 'ਤੇ ਆਪਣੇ ਵਿਆਹ ਦੀ ਇੱਕ ਇਨਸਾਈਡ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਅਭਿਨੇਤਰੀ ਦੇ ਵਿਆਹ ਦੀਆਂ ਸਾਰੀਆਂ ਰਸਮਾਂ ਹੁੰਦੀਆਂ ਨਜ਼ਰ ਆ ਰਹੀਆਂ ਹਨ। ਵੀਡੀਓ 'ਚ ਸਿੰਦੂਰ ਦਾਨ ਕਰਨ ਸਮੇਂ ਅਦਾਕਾਰਾ ਦਾ ਰਿਐਕਸ਼ਨ ਵੀ ਦੇਖਣ ਯੋਗ ਸੀ।
ਪਰਿਣੀਤੀ ਅਤੇ ਰਾਘਵ ਦੇ ਵਿਆਹ ਦਾ ਸ਼ਾਨਦਾਰ ਪਹਿਰਾਵਾ
ਇਸ ਵੀਡੀਓ ਤੋਂ ਪਹਿਲਾਂ ਪਰਿਣੀਤੀ ਨੇ ਆਪਣੇ ਵਿਆਹ ਦੀਆਂ ਕਈ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਸਨ। ਪਰਿਣੀਤੀ ਨੇ ਆਪਣੇ ਵਿਆਹ ਵਿੱਚ ਮਨੀਸ਼ ਮਲਹੋਤਰਾ ਦੁਆਰਾ ਡਿਜ਼ਾਈਨ ਕੀਤਾ ਬੇਜ ਰੰਗ ਦਾ ਲਹਿੰਗਾ ਪਾਇਆ ਸੀ। ਜਿਸ ਦੇ ਨਾਲ ਉਸਨੇ ਰਾਘਵ ਦੇ ਨਾਮ ਦੇ ਨਾਲ ਮੈਚਿੰਗ ਗਹਿਣੇ ਅਤੇ ਇੱਕ ਅਨੁਕੂਲਿਤ ਲੰਬੀ ਚੁਨਾਰੀ ਵੀ ਪਹਿਨੀ ਸੀ। ਜਦੋਂ ਕਿ ਰਾਘਵ ਨੇ ਆਪਣੇ ਮਾਮਾ ਅਤੇ ਡਿਜ਼ਾਈਨਰ ਪਵਨ ਸਚਦੇਵ ਦੁਆਰਾ ਡਿਜ਼ਾਈਨ ਕੀਤਾ ਪਹਿਰਾਵਾ ਪਹਿਨਿਆ ਸੀ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)