Parineeti Raghav wedding: ਪਰਿਣੀਤੀ ਚੋਪੜਾ-ਰਾਘਵ ਚੱਢਾ ਦੇ ਫੇਰੇ ਸ਼ੁਰੂ, ਵਿਆਹ ਦੇ ਮੰਤਰਾਂ ਨਾਲ ਇੰਝ ਗੂੰਜ ਉੱਠਿਆ ਲੀਲਾ ਪੈਲੇਸ
Parineeti Raghav wedding: ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਅੱਜ ਇੱਕ-ਦੂਜੇ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਜਾਣਗੇ। ਇਹ ਜੋੜਾ ਅੱਜ ਯਾਨੀ 24 ਸਤੰਬਰ ਨੂੰ ਉਦੈਪੁਰ ਦੇ ਹੋਟਲ ਲੀਲਾ ਅਤੇ ਤਾਜ ਪੈਲੇਸ ਵਿੱਚ ਵਿਆਹ
Parineeti Raghav wedding: ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਅੱਜ ਇੱਕ-ਦੂਜੇ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਜਾਣਗੇ। ਇਹ ਜੋੜਾ ਅੱਜ ਯਾਨੀ 24 ਸਤੰਬਰ ਨੂੰ ਉਦੈਪੁਰ ਦੇ ਹੋਟਲ ਲੀਲਾ ਅਤੇ ਤਾਜ ਪੈਲੇਸ ਵਿੱਚ ਵਿਆਹ ਦੇ ਬੰਧਨ ਵਿੱਚ ਬੱਝੇਗਾ। 23 ਸਤੰਬਰ ਨੂੰ ਜੋੜੇ ਦੀ ਹਲਦੀ, ਮਹਿੰਦੀ ਅਤੇ ਸੰਗੀਤ ਦੀਆਂ ਰਸਮਾਂ ਪੂਰੀਆਂ ਹੋ ਗਈਆਂ ਹਨ ਅਤੇ ਹੁਣ ਇਹ ਜੋੜਾ ਵਿਆਹ ਲਈ ਤਿਆਰ ਹੈ। ਇਸ ਵਿਚਾਲੇ ਸਿਆਸੀ ਜਗਤ ਦੇ ਨਾਲ-ਨਾਲ ਫਿਲਮੀ ਅਤੇ ਖੇਡ ਜਗਤ ਦੇ ਸਿਤਾਰੇ ਵੀ ਇਸ ਜਸ਼ਨ ਦਾ ਹਿੱਸਾ ਬਣੇ ਹਨ। ਇਸਦੇ ਨਾਲ ਹੀ ਲੀਲਾ ਪੈਲੇਸ ਤੋਂ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਮੰਤਰ ਸੁਣੇ ਜਾ ਸਕਦੇ ਸਕਦੇ ਹਨ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪਰੀ ਅਤੇ ਰਾਘਵ ਦੇ ਫੇਰੇ ਸ਼ੁਰੂ ਹੋ ਗਏ ਹਨ।
View this post on Instagram
ਦੱਸ ਦੇਈਏ ਕਿ ਇਹ ਵੀਡੀਓ bollywood_vibessss ਇੰਸਟਾਗ੍ਰਾਮ ਉੱਪਰ ਸ਼ੇਅਰ ਕੀਤਾ ਗਿਆ ਹੈ। ਜਿਸ ਵਿੱਚ ਰਾਘਵ ਅਤੇ ਪਰੀ ਦੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਗਈਆਂ ਹਨ। ਪੰਡਿਤ ਜੀ ਦੇ ਮੰਤਰਾਂ ਨੇ ਪੂਰੇ ਲੀਲਾ ਮਹਿਲ ਨੂੰ ਸੁਸ਼ੋਭਿਤ ਕਰ ਦਿੱਤਾ ਹੈ। ਹੁਣ ਕੁਝ ਸਮੇਂ ਬਾਅਦ ਪਰੀ ਅਤੇ ਰਾਘਵ ਇਕ-ਦੂਜੇ ਦੇ ਜੀਵਨ ਸਾਥੀ ਬਣ ਜਾਣਗੇ।
View this post on Instagram
ਦੱਸ ਦੇਈਏ ਕਿ ਪਰਿਣੀਤੀ-ਰਾਘਵ ਦੇ ਵਿਆਹ 'ਚ ਬਾਲੀਵੁੱਡ ਦੇ ਵੱਡੇ ਸਿਤਾਰਿਆਂ ਦੇ ਨਾਲ-ਨਾਲ ਰਾਜਨੀਤੀ ਦੀ ਦੁਨੀਆ ਦੇ ਵੱਡੇ ਨੇਤਾ ਵੀ ਸ਼ਾਮਲ ਹੋਏ ਹਨ। ਵਿਆਹ 'ਚ ਸ਼ਾਮਲ ਹੋਣ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ 'ਆਪ' ਸੰਸਦ ਮੈਂਬਰ ਸੰਜੇ ਸਿੰਘ ਵੀ ਉਦੈਪੁਰ ਵਿੱਚ ਮੌਜੂਦ ਹਨ। ਉਨ੍ਹਾਂ ਦੇ ਵੀਡੀਓ ਵੀ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਸਾਨੀਆ ਮਿਰਜ਼ਾ ਵੀ ਇਸ ਵਿਆਹ ਵਿੱਚ ਸ਼ਾਮਿਲ ਹੋਣ ਲਈ ਉਦੈਪੁਰ ਪੁੱਜੀ ਹੈ।
ਕਾਬਿਲੇਗ਼ੌਰ ਹੈ ਕਿ ਪਰੀ ਅਤੇ ਰਾਘਵ ਅੱਜ ਯਾਨੀ 24 ਸਤੰਬਰ ਨੂੰ ਵਿਆਹ ਕਰਨ ਜਾ ਰਹੇ ਹਨ। ਦੋਵਾਂ ਦੇ ਵਿਆਹ ਦੇ ਫੰਕਸ਼ਨਾਂ ਦੀ ਤਸਵੀਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਇਸ ਦੇ ਨਾਲ-ਨਾਲ ਇਹ ਵੀ ਦੱਸ ਦਈਏ ਕਿ ਇਸ ਵਿਆਹ 'ਚ ਪਰਿਣੀਤੀ ਦੀ ਭੈਣ ਤੇ ਅਦਾਕਾਰਾ ਪ੍ਰਿਯੰਕਾ ਚੋਪੜਾ ਸ਼ਾਮਲ ਨਹੀਂ ਹੋਈ। ਪਰ ਉਨ੍ਹਾਂ ਇੱਕ ਖਾਸ ਪੋਸਟ ਕਰ ਆਪਣੀ ਭੈਣ ਪਰੀ ਨੂੰ ਵਿਆਹ ਦੀ ਵਧਾਈ ਦਿੱਤੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।